
ਸ੍ਰੀ ਮੁਕਤਸਰ ਸਾਹਿਬ, 17 ਮਈ 2025 : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਾ. ਅਖਿਲ ਚੌਧਰੀ, ਆਈ.ਪੀ.ਐਸ, ਐਸ.ਐਸ.ਪੀ., ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ। ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਥਾਣਾ ਬਰੀਵਾਲਾ ਦੇ ਅਧੀਨ ਖੇਤਰ ਵਿੱਚ ਐਸ.ਪੀ (ਡੀ) ਅਤੇ ਡੀ.ਐਸ.ਪੀ (ਡੀ) ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਅੰਤਰ-ਰਾਜੀ ਨਸ਼ਾ ਤਸਕਰੀ ਰੈਕੇਟ ਨਾਲ ਸਬੰਧਤ 02 ਦੋਸ਼ੀਆਂ ਨੂੰ ਹਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਸ੍ਰੀ ਮੁਕਤਸਰ ਸਾਹਿਬ ਦੀ ਸੀ.ਆਈ.ਏ. ਟੀਮ ਨੇ ਇਕ ਖੁਫੀਆ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ 02 ਦੋਸ਼ੀਆਂ ਨੂੰ ਕਾਬੂ ਕੀਤਾ। ਇਹ ਕਾਰਵਾਈ ਥਾਣਾ ਬਰੀਵਾਲਾ ਦੇ ਖੇਤਰ ਵਿੱਚ ਕੀਤੀ ਗਈ, ਜਿਸ ਦੌਰਾਨ ਵਪਾਰਕ ਮਾਤਰਾ ਵਿੱਚ 262 ਗ੍ਰਾਮ ਹੈਰੋਇਨ ਜਬਤ ਕੀਤੀ ਗਈ।
ਦੋਸ਼ੀ :-
- ਜਸਪ੍ਰੀਤ ਸਿੰਘ ਜਸ਼ਨ ਪਿੰਨੀ ਪੁੱਤਰ ਗੁਰਦੇਵ ਸਿੰਘ @ਦੇਵ, ਨਿਵਾਸੀ ਗੋਨਿਆਣਾ ਰੋਡ, ਮੇਨ ਚੌਕ, ਸ੍ਰੀ ਮੁਕਤਸਰ ਸਾਹਿਬ
- ਪ੍ਰਜਵਲ ਸੇਠੀ ਸ਼ਿਵ ਪੁੱਤਰ ਸੁਭਾਸ਼ ਚੰਦ, ਨਿਵਾਸੀ ਹੱਟਾ ਬਦਨ ਸਿੰਘ, ਗਲੀ ਨੰਬਰ 07, ਮੇਨ ਬਾਜ਼ਾਰ, ਮੋਗਾ
- ਬਰਾਮਦਗੀ:
- 262 ਗ੍ਰਾਮ ਹੈਰੋਇਨ (ਵਪਾਰਕ ਮਾਤਰਾ)
- 1 ਬਜਾਜ ਪਲਸਰ ਮੋਟਰਸਾਈਕਲ (ਨੰਬਰ PB 69D 4009)
- ਇਸ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ, ਤਾਂ ਜੋ ਨਸ਼ੇ ਦੀ ਇਸ ਖੇਪ ਦੇ ਸਰੋਤ ਦੀ ਪਛਾਣ ਕੀਤੀ ਜਾ ਸਕੇ ਅਤੇ ਇਸ ਰੈਕੇਟ ਨਾਲ ਜੁੜੇ ਹੋਰ ਲੋਕਾਂ ਅਤੇ ਸੰਸਥਾਵਾਂ ਦੀ ਗਿਰਫ਼ਤਾਰੀ ਕੀਤੀ ਜਾ ਸਕੇ।