ਕਲਾਨੌਰ ਪੁਲਿਸ ਨੇ ਇੱਕ ਨੌਜਵਾਨ ਤੋਂ ਕਰੋੜਾਂ ਦੀ ਹੀਰੋਇਨ ਕੀਤੀ ਬਰਾਮਦ, ਮਾਮਲਾ ਦਰਜ

ਕਲਾਨੌਰ, 5 ਜਨਵਰੀ 2024 : ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਅਤੇ ਜ਼ਿਲ੍ਹੇ ਅੰਦਰ ਸਰਹੱਦ ਪਾਰ ਨਸ਼ਿਆਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਅਤੇ ਤਸਕਰੀ ਨੂੰ ਠੱਲ੍ਹ ਪਾਉਣ ਲਈ ਕਲਾਨੌਰ ਪੁਲਿਸ ਨੇ ਚੰਦੂ ਵਡਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ, ਜਿਸ ਪਾਸੋਂ ਦੋ ਪੈਕੇਟ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸਦਾ ਕੁੱਲ ਵਜ਼ਨ ਇੱਕ ਕਿੱਲੋ ਹੈ। ਜਦਕਿ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਜਿਸ ਦੇ ਸਬੰਧ ਸਿੱਧੇ ਸਿੱਧੇ ਪਾਕਿਸਤਾਨੀ ਸਮਗਲਰ ਨਾਲ ਹਨ ਨੂੰ ਫੜਨ ਦੇ ਲਈ  ਛਾਪੇਮਾਰੀ ਕੀਤੀ ਜਾ ਰਹੀ । ਦੱਸਿਆ ਗਿਆ ਹੈ ਕਿ ਇਹ ਦੋਵੇ ਮੋਬਾਈਲ ਰਾਹੀਂ ਪਾਕਿਸਤਾਨ ਗੱਲ ਕਰਕੇ ਹੈਰੋਇਨ ਦੀ ਖੇਪ ਮੰਗਾਉਂਦੇ ਸਨ ਅਤੇ ਇਹਨਾਂ ਦੇ ਸਬੰਧ ਪਾਕਿਸਤਾਨ ਦੇ ਨਾਮੀ ਤਸਕਰ ਸਿਕੰਦਰ ਨਾਲ ਦੱਸੇ ਜਾ ਰਹੇ ਹਨ । ਗ੍ਰਿਫਤਾਰ ਕੀਤੇ ਗਏ ਨੌਜਵਾਨ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਇਸ ਤੋਂ ਪੁੱਛਕਿਛ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਅਮੋਲਕ ਸਿੰਘ ਨੇ ਦੱਸਿਆ ਕਿ ਕਲਾਨੌਰ ਥਾਣੇ ਦੇ ਪੁਲਿਸ ਅਧਿਕਾਰੀ ਵੱਲੋਂ ਪਿੰਡ ਚੰਡੂ ਵੱਡਾਲਾ ਦੇ ਰਹਿਣ ਵਾਲੇ ਨੌਜਵਾਨ ਜੋਬਨਪ੍ਰੀਤ ਸਿੰਘ ਨੂੰ ਗਸ਼ਤ ਦੌਰਾਨ ਕਾਬੂ ਕੀਤਾ ਜਿਸ ਕੋਲੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਹੋਏ ਜਿਨਾਂ ਦਾ ਕੁੱਲ ਵਜ਼ਨ ਇੱਕ ਕਿੱਲੋ ਦੇ ਬਰਾਬਰ ਹੈ। ਨੌਜਵਾਨ ਤੋਂ ਪੁੱਛਗਿੱਛ ਤੋਂ ਬਾਅਦ ਮਾਮਲੇ ਵਿੱਚ ਇੱਕ ਹੋਰ ਨਵਜੋਤ ਸਿੰਘ ਨਾਮ ਦੇ ਨੌਜਵਾਨ ਨੂੰ ਵੀ ਨਾਮਜਦ ਕੀਤਾ ਗਿਆ ਹੈ। ਇਹਨਾਂ ਦੋਵਾਂ ਦੇ ਸੰਪਰਕ ਪਾਕਿਸਤਾਨ ਦੇ ਨਾਮੀ ਸਮਗਲਰ ਸਿਕੰਦਰ ਨਾਲ ਹਨ ਅਤੇ ਏ ਖੇਪ ਇਹਨਾਂ ਨੇ ਇਸ ਕੋਲੋਂ ਹੀ ਮੰਗਾਈ ਸੀ। ਦੂਸਰੇ ਨੌਜਵਾਨ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।