Sanjeev_Singh_Saini

Articles by this Author

ਹੁਣ ਨਹੀਂ ਰਿਹਾ ਪਹਿਲਾਂ ਵਾਲਾ ਪੰਜਾਬ

ਅੱਜ ਲੋਕਾਂ ਦੇ ਅੰਦਰੋਂ ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਮਜਬੂਤ ਸਮਾਜ ਸਿਰਜਣ ਲਈ ਸ਼ਾਂਤੀ ਬਹੁਤ ਜਰੂਰੀ ਹੁੰਦੀ ਹੈ। ਸੰਸਾਰ ਕਿੱਧਰ ਨੂੰ ਜਾ ਰਿਹਾ ਹੈ। ਰੂਸ-ਯੂਕਰੇਨ ਤੇ ਇਜ਼ਰਾਇਲ ਫ਼ਲਸਤੀਨ ਜੰਗ ਨੂੰ ਸ਼ਹਿਰ, ਕਸਬੇ ਤਬਾਹ ਕਰ ਦਿੱਤੇ ਹਨ। ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਸਮਾਜ ਵਿੱਚ ਅੱਜ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਇੱਕ ਦੂਜੇ ਤੋਂ ਅੱਗੇ

ਕੁਦਰਤ ਤੇ ਮਨੁੱਖ ਦਾ ਰਿਸ਼ਤਾ

ਲਗਾਤਾਰ ਹੋ ਰਹੀ ਜਲਵਾਯੂ ਤਬਦੀਲੀ ਕਾਰਨ ਕੁਦਰਤ ਦਾ ਸੰਤੁਲਨ ਵਿਗੜ ਚੁੱਕਿਆ ਹੈ ਉਤਰਾਖੰਡ ਅਤੇ ਹਿਮਾਚਲ ਸੂਬਿਆਂ ਵਿੱਚ ਕੁਦਰਤੀ ਕਰੋਪੀ ਕਾਰਨ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਲਗਾਤਾਰ ਢਿੱਗਾਂ ਡਿੱਗਣ ਦੀਆਂ ਖ਼ਬਰਾਂ ਨੇ ਦਿਲ ਦਹਿਲਾਇਆ ਹੈ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ ਸ਼ਿਮਲਾ ਵਿੱਚ ਵੱਡੇ-ਵੱਡੇ ਹੋਟਲ ਢਹਿ ਢੇਰੀ ਹੋ ਗਏ ਲਗਾਤਾਰ ਪੈ ਰਹੀ ਬਰਸਾਤ ਕਾਰਨ ਜ਼ਮੀਨ ਖਿਸਕ ਗਈ

ਲੋੜ ਹੈ ਅੱਜ ਬਾਬਾ ਨਾਨਕ ਦੀਆਂ ਸਿਖਿੱਆਵਾਂ ਤੇ ਚੱਲਣ ਦੀ

ਕੱਤਕ ਦੀ ਪੂਰਨਮਾਸ਼ੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੂਰਬ ਸਾਰੀ ਹੀ ਕਾਇਨਾਤ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਗੁਰੂ ਨਾਨਕ ਦੇਵ ਜੀ ਨੂੰ ਬਾਬਾ ਨਾਨਕ, ਗੁਰੂ ਨਾਨਕ, ਨਾਨਕ ਪੀਰ, ਨਾਨਕ ਰਿਸ਼ੀ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਵੇਰੇ ਸਵੇਰੇ ਪ੍ਰਭਾਤ ਫੇਰੀਆਂ ਵੀ

ਜੀਵਨ ਜਿਉਣ ਦੀ ਕਲਾ

ਆਪਣੀ ਪੂਰੀ ਜ਼ਿੰਦਗੀ ਵਿੱਚ ਇਨਸਾਨ ਵੱਖ-ਵੱਖ ਤਰ੍ਹਾਂ ਦਾ ਅਹਿਸਾਸ ਕਰਦਾ ਹੈ। ਕਦੇ ਉਸ ਦੀ ਜ਼ਿੰਦਗੀ ਵਿੱਚ ਸੁੱਖ ਆਉਂਦੇ ਹਨ, ਕਦੇ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਖੁਸ਼ੀ, ਸੁੱਖ, ਦੁੱਖ, ਗਮੀ ਇਹ ਮਨੁੱਖੀ ਜੀਵਨ ਵਿੱਚ ਆਉਂਦੇ-ਜਾਂਦੇ ਰਹਿੰਦੇ ਹਨ। ਅਸੀਂ ਸਾਰੇ ਹੀ ਸੋਚਦੇ ਹਾਂ, ਕਹਿੰਦੇ ਹਾਂ ਕਿ ਜ਼ਿੰਦਗੀ ਖੂਬਸੂਰਤ ਹੈ, ਜ਼ਿੰਦਗੀ ਨੂੰ ਖੂਬਸੂਰਤ ਅੰਦਾਜ ਨਾਲ

ਦਿਨ ਪ੍ਰਤੀ  ਦਿਨ ਮੁਸੀਬਤ ਬਣਦੇ ਜਾ ਰਹੇ ਆਵਾਰਾ ਪਸ਼ੂ ਤੇ ਕੁੱਤੇ

ਟੈਲੀਵਿਜ਼ਨਾਂ ’ਤੇ ਹਰ ਪਾਰਟੀ ਦੇ ਨੁਮਾਇੰਦੇ ਬਹਿਸ ਤਾਂ ਬਹੁਤ ਹੀ ਵਧੀਆ ਕਰ ਲੈਂਦੇ ਹਨ ਪਰ ਕਿਉਂ ਅਜਿਹੇ ਮੁੱਦਿਆਂ ’ਤੇ ਬਹਿਸ ਨਹੀਂ ਕੀਤੀ ਜਾਂਦੀ। ਆਖਿਰ ਕਦੋਂ ਤੱਕ ਲੋਕਾਂ ਨੂੰ ਆਵਾਰਾ ਕੁੱਤੇ ਵੱਢਦੇ ਰਹਿਣਗੇ। ਚਲੋ ਕੁੱਤਿਆਂ ਨੂੰ ਤਾਂ ਮਾਰ ਨਹੀਂ ਸਕਦੇ, ਪਰ ਇਨ੍ਹਾਂ ਦੀ ਨਸਬੰਦੀ ਤਾਂ ਕਰਵਾ ਸਕਦੇ ਹਨ, ਤਾਂ ਕਿ ਇਨ੍ਹਾਂ ਦੀ ਜਨਸੰਖਿਆ ਹੋਰ ਨਾ ਵੱਧ ਸਕੇ, ਜੋ ਵੀ ਨੁਮਾਇੰਦੇ

ਪਰਖ ਕੇ ਕਰੋ ਦੋਸਤੀ

ਕਈ ਲੋਕ ਅੱਜ ਕੱਲ੍ਹ ਮਤਲਬ ਕਰਕੇ ਦੋਸਤੀ ਕਰਦੇ ਹਨ। ਜ਼ੁਬਾਨ ਦੇ ਮਿੱਠੇ ਬਣ ਕੇ ਆਪਣੇ ਨਿੱਜੀ ਕੰਮ ਸਾਡੇ ਤੋਂ ਕੱਢਵਾ ਲੈਂਦੇ ਹਨ। ਸਾਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਅਸੀਂ ਠੱਗੇ ਜਾਂਦੇ ਹਾਂ
ਹਰ ਇਨਸਾਨ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਉਂਦਾ ਹੈ। ਸਮਾਜ ਵਿੱਚ ਵਿਚਰਦਿਆਂ ਸਾਡੇ ਬਹੁਤ ਸਾਰੇ ਲੋਕਾਂ ਨਾਲ ਸਬੰਧ ਬਣ ਜਾਂਦੇ ਹਨ। ਦੋਸਤੀ ਪਰਿਵਾਰਕ ਸਬੰਧਾਂ ਤੱਕ ਫੈਲ ਜਾਂਦੀ ਹੈ।

ਖੂਬਸੂਰਤ ਜ਼ਿੰਦਗੀ ਜਿਊਣ ਦਾ ਰਾਜ਼

ਜ਼ਿੰਦਗੀ ਅਨਮੋਲ ਖਜ਼ਾਨਾ ਹੈ। ਕੁਦਰਤ ਵੱਲੋਂ ਦਿੱਤੀ ਗਈ ਇੱਕ ਵਡਮੁੱਲੀ ਦਾਤ ਹੈ। ਇਨਸਾਨ ਨੂੰ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ। ਜ਼ਿੰਦਗੀ ਸਿਰਫ਼ ਇੱਕ ਵਾਰ ਮਿਲਦੀ ਹੈ । ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀ ਜ਼ਿੰਦਗੀ ਨੂੰ ਕਿਵੇਂ ਖੂਬਸੂਰਤ ਬਣਾਉਣਾ ਹੈ। ਹਰ ਇਨਸਾਨ ਜ਼ਿੰਦਗੀ ਦਾ ਆਨੰਦ ਵੱਖ-ਵੱਖ ਤਰੀਕੇ ਨਾਲ ਮਾਣਦਾ ਹੈ। ਨਿਮਰਤਾ, ਪ੍ਰੀਤ ਪਿਆਰ ਤੇ ਸਤਿਕਾਰ ਹਰ ਇਨਸਾਨ ਦੇ

ਨਸ਼ਿਆਂ ਦਾ ਕਹਿਰ

ਹਰ ਰੋਜ਼ ਪੰਜਾਬ ਵਿਚ 3 ਜਾਂ 4 ਮੌਤਾਂ ਨਸ਼ਿਆਂ ਕਾਰਨ ਹੋ ਰਹੀਆਂ ਹਨ। ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਲੜਕੀਆਂ ਵੀ ਨਸ਼ੇ ਕਰ ਰਹੀਆਂ ਹਨ। ਹਾਲ ਹੀ ਵਿਚ ਬਟਾਲਾ ਸ਼ਹਿਰ ਦੀ ਖ਼ਬਰ ਪੜ੍ਹਨ ਨੂੰ ਮਿਲੀ ਜਿਸ ਵਿਚ ਇਕ ਕੁੜੀ ਦਾ ਜ਼ਿਕਰ ਸੀ ਜਿਸ ਨੂੰ ਨਸ਼ੇ ਕਾਰਨ ਕੋਈ ਸੁੱਧ-ਬੁੱਧ ਨਹੀਂ ਸੀ। ਸਥਾਨਕ ਲੋਕਾਂ ਨੇ ਉਸ ਦੀ ਮਾੜੀ ਹਾਲਤ

ਬਰਸਾਤ ਮਗਰੋਂ ਮਹਿੰਗਾਈ ਹੋਈ ਬੇਲਗਾਮ    

ਤਕਰੀਬਨ ਪਿਛਲੇ ਹੀ ਦਿਨਾਂ ਉੱਤਰ ਭਾਰਤ ਵਿੱਚ ਭਾਰੀ ਮੀਂਹ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੁਆਧ ਖੇਤਰ ਹੜ੍ਹਾਂ ਦੀ ਮਾਰ ਹੇਠ ਹੈ। ਫ਼ਸਲਾਂ, ਸਬਜ਼ੀਆਂ, ਚਾਰੇ ਦਾ ਖੇਤਾਂ ਵਿੱਚ ਬਹੁਤ ਨੁਕਸਾਨ ਹੋਇਆ ਹੈ। ਜਿਸ ਕਾਰਨ ਕਈ ਪਰਿਵਾਰ  ਘਰ ਤੋਂ ਬੇਘਰ ਹੋ ਗਏ ਹਨ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਲੋਕਾਂ ਦਾ ਜਿਊਂਣਾ ਮੁਸ਼ਿਕਲ ਹੋ ਗਿਆ ਹੈ। ਦੋ ਸਮੇਂ ਦੀ ਰੋਟੀ

ਰਿਸ਼ਤਿਆਂ ਦੀ ਖ਼ਤਮ ਹੁੰਦੀ ਅਹਿਮੀਅਤ

ਅੱਜ ਕੱਲ੍ਹ ਦੇ ਬੱਚਿਆਂ ਨੂੰ ਮਾਂ-ਬਾਪ ਦੀ ਟੋਕਾ ਟਾਕੀ ਬਿਲਕੁਲ ਵੀ ਪਸੰਦ ਨਹੀਂ ਹੈ। ਪਿਛਲੇ ਹੀ ਹਫ਼ਤੇ ਇੱਕ ਹੋਰ ਖ਼ਬਰ ਪੜ੍ਹੀ ਕਿ ਇਕ ਨਸ਼ੇੜੀ ਨੌਜਵਾਨ ਨੇ ਆਪਣੀ ਮਾਂ ਦਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਿਨ ਪ੍ਰਤੀ ਦਿਨ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਬਜ਼ੁਰਗ ਘਰ ਦੇ ਜਿੰਦਰੇ ਹੁੰਦੇ ਹਨ। ਜਿਸ ਤਰ੍ਹਾਂ ਦਾ ਵਤੀਰਾ ਅਸੀਂ ਆਪਣੇ ਬਜ਼ੁਰਗਾਂ ਨਾਲ ਕਰਾਂਗੇ, ਤਾਂ ਕੱਲ੍ਹ