ਚੰਡੀਗੜ੍ਹ, 02 ਫਰਵਰੀ : ਪੰਜਾਬ ’ਚ ਭਲਕੇ ਪੀਆਰਟੀਸੀ-ਪਨਬੱਸ ਦੇ ਸਾਰੇ ਡੀਪੂ ਬੰਦ ਰਹਿਣਗੇ। ਪੀਆਰਟੀਸੀ ਚੰਡੀਗੜ੍ਹ ਡੀਪੂ ਦੇ ਕੱਚੇ ਮੁਲਾਜ਼ਮਾਂ ਵਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਰਸਤੇ ਵਿਚ ਗਈਆਂ ਬੱਸਾਂ ਡੀਪੂ ਵਿਚ ਵਾਪਸ ਆ ਰਹੀਆਂ ਹਨ ਅਤੇ ਜਿਹੜੀਆਂ ਬੱਸਾਂ ਡੀਪੂ ਵਿਚ ਖੜ੍ਹੀਆਂ ਹਨ ਨਹੀਂ ਚੱਲਣਗੀਆਂ। ਚੰਡੀਗੜ੍ਹ ਡੀਪੂ ਦੇ ਮੁਲਾਜ਼ਮਾਂ ਨੇ ਦਸਿਆ 100 ਤੋਂ ਵੱਧ ਬੱਸਾਂ ਬੰਦ ਕਰ ਦਿਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਚੰਡੀਗੜ੍ਹ ਡੀਪੂ ਦੇ ਜਨਰਲ ਮੈਨੇਜਰ ਵਲੋਂ ਭ੍ਰਿਸ਼ਟ....
ਪੰਜਾਬ
ਸੁਭਾਨਪੁਰ, 02 ਫਰਵਰੀ : ਕਪੂਰਥਲਾ ਦੇ ਜੀਟੀ ਰੋਡ ਤੇ ਸਥਿਤ ਪਿੰਡ ਹੰਬੋਵਾਲ ਨਜਦੀਕ ਖੜ੍ਹੇ ਇੱਕ ਟਰੱਕ ਨੂੰ ਕਾਰ ਨੇ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕਾਂ ਦੇ ਗੰਭੀਰ ਜਖ਼ਮੀ ਹੋਣ ਦੀ ਖਬਰ ਹੈ। ਜਖ਼ਮੀਆਂ ਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੌਕੇ ਤੇ ਪੁੱਜੇ ਥਾਣਾ ਸੁਭਾਨਪੁਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਮੁਰਦਾਘਰ ਕਪੂਰਥਲਾ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ....
ਚੰਡੀਗੜ੍ਹ, 01 ਫਰਵਰੀ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਅਪਲੋਡ ਕੀਤੀ ਹੈ ਇਸ 'ਚ ਲਿਖਿਆ ਹੈ ਕਿ 'ਜੇਕਰ ਤੁਹਾਡੇ 'ਚ ਹੁਨਰ ਹੈ ਤਾਂ ਦੁਨੀਆ ਉਸ ਦੀ ਕਦਰ ਕਰੇਗੀ, ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ'। ਹਾਲਾਂਕਿ ਉਨ੍ਹਾਂ ਨੇ ਇਹ ਸੋਸ਼ਲ ਮੀਡੀਆ ਪੋਸਟ ਅਜਿਹੇ ਸਮੇਂ 'ਚ ਕੀਤੀ ਹੈ ਜਦੋਂ ਕਾਂਗਰਸ 'ਚ ਹੰਗਾਮਾ ਮਚਿਆ ਹੋਇਆ ਹੈ। ਪਾਰਟੀ ਵਿਚ ਚੱਲ ਰਹੀ ਧੜੇਬੰਦੀ ਸੀਨੀਅਰ ਕਾਂਗਰਸੀ ਆਗੂਆਂ ਦੇ ਸਾਹਮਣੇ ਆ ਗਈ ਹੈ। ਇਸ ਦੇ ਉਲਟ....
ਗੁਰੂਹਰਸਹਾਏ, 01 ਫਰਵਰੀ : ਗੁਰੂਹਰਸਹਾਏ ਦੇ ਝੰਡੂ ਵਾਲਾ ‘ਚ ਵਾਪਰੇ ਇੱਕ ਹਾਦਸੇ ਵਿੱਚ ਦੋ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਸ ਘਟਨਾਂ ਦੀ ਸੂਚਨਾਂ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਦੋ ਕਾਰਾਂ ਦੀ ਹੋਈ ਭਿਆਨਕ ਟੱਕਰ ‘ਚ ਇੱਕ ਔਰਤ ਅਤੇ ਇੱਕ ਮਾਸੂਮ ਬੱਚੀ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਕਬਾਲ ਸਿੰਘ ਪੁੱਤਰ ਹਰਦੀਪ....
ਚੰਡੀਗੜ੍ਹ,1 ਫਰਵਰੀ : ਲਾਲੜੂ ਅਤੇ ਹੰਡੇਸਰਾ ਖੇਤਰ ਦੇ ਪਿੰਡਾਂ ਵਿੱਚ ਅੱਜ ਪਏ ਗੜੇ ਕਿਸਾਨੀ ਉੱਤੇ ਵੱਡਾ ਕਹਿਰ ਗੁਜਾਰ ਗਏ। 31 ਜਨਵਰੀ ਨੂੰ ਰੁੱਕ-ਰੁੱਕ ਕੇ ਸ਼ੁਰੂ ਹੋਈ ਬਰਸਾਤ ਨੂੰ ਵੇਖ ਕੇ ਕਿਸਾਨੀ 'ਚ ਖੁਸ਼ੀ ਦਾ ਮਾਹੌਲ ਸੀ, ਪਰ 1 ਫਰਵਰੀ ਨੂੰ ਸਵੇਰੇ 11 ਵਜੇ ਪਏ ਗੜਿਆਂ ਨੇ ਇਹ ਸਾਰੀ ਖੁਸ਼ੀ ਨਿਰਾਸ਼ਾ ਵਿੱਚ ਬਦਲ ਦਿੱਤੀ। ਗੜਿਆਂ ਕਾਰਨ ਅਗੇਤੀ ਸਰ੍ਹੋਂ, ਅਗੇਤੀ ਕਣਕ ਤੇ ਸਬਜੀਆਂ ਬਿਲਕੁਲ ਤਬਾਹ ਗਈਆਂ, ਜਦਕਿ ਕਮਜ਼ੋਰ ਤਣੇ ਵਾਲੀ ਬਰਸੀਮ ਤੇ ਜਵੀਂ ਨੂੰ ਗੜਿਆਂ ਨੇ ਟੁਕੜੇ-ਟੁਕੜੇ ਕਰ ਦਿੱਤਾ। ਇਸਦੇ ਨਾਲ ਹੀ....
ਮੁੱਖ ਮੰਤਰੀ ਦਾ ‘ਰੋਜ਼ਗਾਰ ਮਿਸ਼ਨ’ ਜਾਰੀ, 518 ਹੋਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਨਾਲ ਕਤਈ ਲਿਹਾਜ਼ ਨਾ ਵਰਤਣ ਵਾਲੀ ਨੀਤੀ ਅਪਨਾਉਣ ਦੀ ਗੱਲ ਦੁਹਰਾਈ ਪਰਵਾਸ ਨੂੰ ਪੁੱਠਾ ਗੇੜ ਆਉਣ ਦਾ ਗਵਾਹ ਬਣਿਆ ਪੰਜਾਬ, ਵਿਦੇਸ਼ਾਂ ਤੋਂ ਪਰਤ ਰਹੇ ਨੌਜਵਾਨਾਂ ਨੂੰ ਪੰਜਾਬ ਵਿੱਚ ਮਿਲ ਰਹੀਆਂ ਨੇ ਨੌਕਰੀਆਂ ਚੰਡੀਗੜ੍ਹ, 1 ਫਰਵਰੀ : ਸਰਕਾਰੀ ਨੌਕਰੀਆਂ ਮੁਹੱਈਆ ਕਰ ਕੇ ਸੂਬੇ ਦੇ ਨੌਜਵਾਨਾਂ ਨੂੰ ਅਖ਼ਤਿਆਰ ਦੇਣ ਦਾ ਆਪਣਾ ਮਿਸ਼ਨ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ....
ਚੰਡੀਗੜ੍ਹ, 30 ਜਨਵਰੀ : ਪੰਜਾਬ ਅਤੇ ਹਰਿਆਣਾ ’ਚ ਮੰਗਲਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ। ਜਿਸ ਨਾਲ ਪਾਨੀਪਤ ਅਤੇ ਬਠਿੰਡਾ ਸਮੇਤ ਹੋਰ ਜਗ੍ਹਾ ’ਤੇ ਵਿਜ਼ੀਬਿਲਟੀ ਜੀਰੋ ਤੋਂ ਲੈ ਕੇ 10 ਮੀਟਰ ਤੱਕ ਰਹੀ। ਨਾਲ ਹੀ ਅੱਜ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ। ਜਿਸ ਦੇ ਚੱਲਦੇ ਹੋਏ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਅੱਗਲੇ ਇੱਕ ਹਫਤੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ’ਚ ਮੀਂਹ ਨਾਲ ਬਰਫਬਾਰੀ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ ਦੇ 6 ਜ਼ਿਲ੍ਹਿਆਂ ’ਚ ਅੱਜ ਮੀਂਹ ਦਾ....
ਬਠਿੰਡਾ, 30 ਜਨਵਰੀ : ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ, ਜਿਸ ਤਹਿਤ 9 ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇਕ ਕਰੋੜ 78 ਲੱਖ ਰੁਪਏ ਦੀ ਡਰੱਗ ਮਨੀ ਵੀ ਕਾਬੂ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹੋਇਆ ਐਸਪੀਡੀ ਅਜੇ ਗਾਂਧੀ ਨੇ ਦੱਸਿਆ ਕਿ ਨਸ਼ਾ ਤਸਕਰੀ ਦਾ ਮੁੱਖ ਸਰਗਨਾ ਕੇਂਦਰ ਵੀਰ ਸਿੰਘ ਉਰਫ ਸਨੀ ਦਿਆਲ ਅਮਰੀਕਾ ਵਿੱਚ ਬੈਠ ਕੇ ਇੰਟਰਨੈਸ਼ਨਲ ਪੱਧਰ ਤੇ ਪੰਜਾਬ ਵਿੱਚ ਬਹੁਤ ਵੱਡਾ ਡਰੱਗ ਨੈਟਵਰਕ ਚਲਾ....
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ ਦੋਵੇਂ ਮੁਲਜ਼ਮ ਸਕੇ ਭਰਾ ਹਨ ਅਤੇ 260 ਕਿਲੋਗ੍ਰਾਮ ਹੈਰੋਇਨ ਕੇਸ ਵਿੱਚ ਡੀਆਰਆਈ ਮੁੰਬਈ ਅਤੇ 356 ਕਿਲੋਗ੍ਰਾਮ ਹੈਰੋਇਨ ਕੇਸ ਵਿੱਚ ਦਿੱਲੀ ਸਪੈਸ਼ਲ ਸੈੱਲ ਨੂੰ ਲੋੜੀਂਦੇ ਹਨ: ਡੀਜੀਪੀ ਗੌਰਵ ਯਾਦਵ ਦੋਵੇਂ ਮੁਲਜ਼ਮਾਂ ਨੇ ਦੇਸ਼ ਤੋਂ ਬਾਹਰ ਭੱਜਣ ਲਈ ਜਾਅਲੀ ਪਾਸਪੋਰਟ ਵੀ ਤਿਆਰ ਕੀਤੇ ਹੋਏ ਸਨ: ਡੀਜੀਪੀ ਪੰਜਾਬ ਡਰੱਗ ਕਾਰਟਲ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ: ਸੀ.ਪੀ....
ਚੰਡੀਗੜ੍ਹ, 29 ਜਨਵਰੀ : ਪੰਜਾਬ ਸਰਕਾਰ ਵੱਲੋਂ ਫਰਵਰੀ ਮਹੀਨੇ ਵਿੱਚ ਸੂਬੇ ਦੇ 30 ਲੱਖ ਪਰਿਵਾਰਾਂ ਨੂੰ ਕਣਕ ਅਤੇ ਆਟੇ ਨੂੰ ਘਰ ਘਰ ਵਿੱਚ ਪਹੁੰਚਾਉਣਾ ਸ਼ੁਰੂ ਕਰੇਗੀ। ਮਿਲੀ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਇਸ ਸਕੀਮ ਲਈ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ, ਇਸ ਸਕੀਮ ਨੂੰ ਫਰਵਰੀ ਦੇ ਪਹਿਲੇ ਜਾਂ ਦੂਸਰੇ ਹਫਤੇ ਸ਼ੁਰੂ ਕੀਤਾ ਜਾ ਸਕਦਾ ਹੈ। ਰਾਸ਼ਨ ਕਾਰਡਾਂ ਨਾਲ ਸਬੰਧਤ ਸਾਰੇ ਰਿਕਾਰਡ ਇਕੱਠੇ ਕੀਤੇ ਜਾ ਰਹੇ ਹਨ। ਪਿਛਲੀ ਕੈਬਨਿਟ ਮੀਟਿੰਗ ਵਿਚ ਲਗਭਗ 10 ਲੱਖ ਰਾਸ਼ਨ ਕਾਰਡ ਬਹਾਲ ਕੀਤੇ ਗਏ....
ਚੰਡੀਗੜ੍ਹ, 29 ਜਨਵਰੀ : ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਧੁੰਦ ਦੀ ਲਪੇਟ ਵਿੱਚ ਹਨ। ਇਸ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਧੁੰਦ ਦੇ ਨਾਲ-ਨਾਲ ਸ਼ੀਤ ਲਹਿਰ ਵੀ ਚੱਲ ਰਹੀ ਹੈ। ਆਉਣ ਵਾਲੇ 4 ਦਿਨਾਂ ‘ਚ ਮੌਸਮ ਅਜਿਹਾ ਹੀ ਰਹੇਗਾ। 1 ਫਰਵਰੀ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਹਰਿਆਣਾ ਦੇ 7 ਜ਼ਿਲ੍ਹਿਆਂ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਸੋਨੀਪਤ ਅਤੇ ਪਾਣੀਪਤ ‘ਚ ਧੁੰਦ ਦਾ ਅਲਰਟ ਹੈ। ਇਨ੍ਹਾਂ ਤੋਂ ਇਲਾਵਾ ਕਿਸੇ ਹੋਰ ਜ਼ਿਲ੍ਹੇ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਦਿਨ ਵੇਲੇ ਵੀ....
ਚੰਡੀਗੜ੍ਹ, 28 ਜਨਵਰੀ : ਸੂਬੇ ਦੇ ਵੱਖ ਵੱਖ ਜਿਲਿ੍ਹਆ ਵਿੱਚ ਵਾਪਰੇ ਸੜਕ ਹਾਦਸਿਆਂ ਵਿੱਚ 3 ਮੌਤਾਂ ਅਤੇ ਕਈ ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਥਾਣਾ ਕੰਬੋ ਦੇ ਇਲਾਕੇ ਵਿੱਚ ਇੱਕ ਬਾਪ ਕਾਰ ਤੇ ਸਵਾਰ ਹੋ ਕੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਕਿ ਉਨ੍ਹਾਂ ਦੀ ਕਾਰ ਨੂੰ ਇੱਕ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਚਾਲਕ ਹਰਦੀਪ ਸਿੰਘ (27) ਦੀ ਮੌਤ ਹੋ ਗਈ ਅਤੇ ਦੋਵੇਂ ਬੱਚੇ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ....
ਚੰਡੀਗੜ੍ਹ, 27 ਜਨਵਰੀ : ਕਰੀਬ ਇੱਕ ਮਹੀਨੇ ਬਾਅਦ ਉੱਤਰੀ ਭਾਰਤ ਵਿੱਚ ਧੁੱਪ ਨਿਕਲਣ ਨਾਲ ਸੀਤ ਲਹਿਰ ਅਤੇ ਠੰਢ ਤੋਂ ਰਾਹਤ ਮਿਲੀ ਹੈ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 5 ਡਿਗਰੀ ਦਾ ਸੁਧਾਰ ਹੋਇਆ ਹੈ। ਹਰਿਆਣਾ ਵਿੱਚ ਹਾਲਾਤ ਆਮ ਵਾਂਗ ਹੋ ਗਏ ਹਨ। ਚੰਡੀਗੜ੍ਹ ਵਿੱਚ ਵੀ ਹਾਲਾਤ ਆਮ ਵਾਂਗ ਹਨ। ਹਿਮਾਚਲ ਦੇ ਉਪਰਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 10 ਦਿਨਾਂ 'ਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਪਰ ਪੰਜਾਬ ਦੇ ਅਜੇ ਵੀ ਕਈ ਜ਼ਿਲਿਆਂ ’ਚ ਸੰਘਣੀ ਧੁੰਦ....
ਖੰਨਾ, 27 ਜਨਵਰੀ : ਖੰਨਾ ਇੱਕ ਪ੍ਰੇਮੀ ਜੋੜੇ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੋਵੇਂ ਵਿਆਹੇ ਹੋਏ ਸਨ। ਉਨ੍ਹਾਂ ਦੀਆਂ ਲਾਸ਼ਾਂ ਦੋਰਾਹਾ ਨਹਿਰ ਵਿੱਚੋਂ ਮਿਲੀਆਂ ਹਨ। ਉਨ੍ਹਾਂ ਨੇ ਇੱਕ ਦੂਜੇ ਦੇ ਹੱਥ ਬੰਨ੍ਹੇ ਹੋਏ ਸਨ। ਦੋਵੇਂ ਕਈ ਦਿਨਾਂ ਤੋਂ ਲਾਪਤਾ ਸਨ। ਉਨ੍ਹਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਰਾਤ ਬਰਾਮਦ ਕੀਤੀਆਂ ਗਈਆਂ। ਪਿੰਡ ਜਟਾਣਾ ਦਾ ਰਹਿਣ ਵਾਲਾ ਇਹ ਵਿਅਕਤੀ ਦੋ ਬੱਚਿਆਂ ਦਾ ਪਿਤਾ ਸੀ। ਉਹ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਚਲਾਉਂਦਾ ਸੀ। ਨੇੜਲੇ ਪਿੰਡ ਰੂਪਲੋਂ ਦੀ ਰਹਿਣ ਵਾਲੀ ਇੱਕ....
ਦਸੂਹਾ, 27 ਜਨਵਰੀ : ਹੁਸ਼ਿਆਰਪੁਰ ‘ਚ ਸ਼ੁੱਕਰਵਾਰ ਦੇਰ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਜਲੰਧਰ-ਪਠਾਨਕੋਟ ਹਾਈਵੇ ‘ਤੇ ਦਸੂਹਾ ਨੇੜੇ ਵਾਪਰਿਆ। ਜਿਸ ਵਿੱਚ ਕਾਰ ਦੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਪਰਖੱਚੇ ਉਡ ਗਏ। ਚਸ਼ਮਦੀਦਾਂ ਮੁਤਾਬਕ ਹਾਦਸੇ ਤੋਂ ਬਾਅਦ ਧਮਾਕਾ ਹੋਇਆ ਅਤੇ ਫਿਰ ਅੱਗ ਲੱਗ ਗਈ। ਇਸ ਘਟਨਾ ‘ਚ ਕਾਰ ‘ਚ ਸਵਾਰ ਔਰਤ ਸਮੇਤ ਚਾਰ ਵਿਅਕਤੀ ਜ਼ਿੰਦਾ ਸੜ ਗਏ, ਜਦਕਿ ਇਕ ਹੋਰ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢ ਕੇ ਦਸੂਹਾ ਦੇ ਸਿਵਲ ਹਸਪਤਾਲ ‘ਚ ਦਾਖਲ....