ਪੰਜਾਬ

ਪੰਜਾਬ ਵਿਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ 
ਚੰਡੀਗੜ੍ਹ, 22 ਜਨਵਰੀ : ਹਰਿਆਣਾ ਅਤੇ ਪੰਜਾਬ ਵਿੱਚ ਧੁੰਦ ਅਤੇ ਸੀਤ ਲਹਿਰ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅੱਤ ਦੀ ਠੰਢ ਕਾਰਨ ਹਿਮਾਚਲ ਦੇ ਊਨਾ ਵਿੱਚ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਹੁਣ ਸਕੂਲ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ। ਇਹ ਹੁਕਮ 31 ਜਨਵਰੀ 2024 ਤੱਕ ਲਾਗੂ ਰਹੇਗਾ। ਚੰਡੀਗੜ੍ਹ ‘ਚ ਸਵੇਰੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਮਹਿੰਦਰਗੜ੍ਹ....
ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰਨ ਲਈ ਸਰਕਾਰ ਜਿੰਮੇਵਾਰ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ
ਅੰਮ੍ਰਿਤਸਰ, 21 ਜਨਵਰੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬੀਤੀ 23 ਨਵੰਬਰ 2023 ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ਵਿਖੇ ਪੁਲਿਸ ਵਲੋਂ ਕੀਤੀ ਗਈ ਗੋਲੀਬਾਰੀ ਅਤੇ ਮਰਿਆਦਾ ਭੰਗ ਕਰਨ ਦੀ ਘਟਨਾ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਬ-ਕਮੇਟੀ ਦੀ ਪੁੱਜੀ ਪੜਤਾਲ ਰਿਪੋਰਟ ‘ਤੇ ਵਿਚਾਰ ਕਰਨ ਤੋਂ ਬਾਅਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਆਖਿਆ ਹੈ ਕਿ ਸਬ-ਕਮੇਟੀ ਦੀ....
ਸਰਕਾਰ ਨੇ ਪਰਾਲੀ ਸੰਭਾਲਣ ਲਈ ਖਰੀਦੀਆਂ ਮਸ਼ੀਨਾਂ 'ਚ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਕੀਤੀ ਸ਼ੁਰੂ 
ਚੰਡੀਗੜ੍ਹ, 20 ਜਨਵਰੀ : ਪਰਾਲੀ ਸੰਭਾਲਣ ਲਈ ਖਰੀਦੀਆਂ ਗਈਆਂ ਮਸ਼ੀਨਾਂ 'ਚ ਕਰੋੜਾਂ ਰੁਪਏ ਦੇ ਘਪਲੇ ਦੀ ਸੂਬਾ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਇਸ ਮਾਮਲੇ 'ਚ 900 ਤੋਂ ਵੱਧ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਤੋਂ 15 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਹੈ। ਜਿਸ ਨੂੰ ਦੇਖਦੇ ਹੋਏ ਕੁੱਝ ਅਫ਼ਸਰਾਂ ਨੇ ਵਿਭਾਗ ਦੇ ਇਸ ਫੈਸਲਾ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਵਾਸਤੇ ਕੇਂਦਰ ਸਰਕਾਰ....
ਪੰਜਾਬ ’ਚ ਸਾਰਾ ਦਿਨ ਸੰਘਣੀ ਧੁੰਦ ਛਾਈ ਰਹੀ, ਸੀਤ ਲਹਿਰ ਨੇ ਠਾਰਿਆ 
ਚੰਡੀਗੜ੍ਹ, 19 ਜਨਵਰੀ : ਪੰਜਾਬ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਰਹੀ। ਹਰਿਆਣਾ ਅਤੇ ਚੰਡੀਗੜ੍ਹ ਵੀ ਧੁੰਦ ਦੀ ਲਪੇਟ ਵਿਚ ਹਨ। ਇੱਥੇ ਵਿਜ਼ੀਬਿਲਟੀ 50 ਤੋਂ 200 ਮੀਟਰ ਤੱਕ ਸੀ। ਪੰਜਾਬ ’ਚ ਸਾਰਾ ਦਿਨ ਸੰਘਣੀ ਧੁੰਦ ਛਾਈ ਰਹੀ। ਸੀਤ ਲਹਿਰ ਨੇ ਕਾਂਬਾ ਹੋਰ ਵਧਾ ਦਿੱਤਾ। ਕਈ ਸ਼ਹਿਰਾਂ ’ਚ ਦ੍ਰਿਸ਼ਤਾ ਸਿਫਰ ਰਹੀ। ਲੁਧਿਆਣਾ ਤੇ ਨਵਾਂ ਸ਼ਹਿਰ (ਐੱਸਬੀਐੱਸ ਨਗਰ) ਦਿਨ ਵੇਲੇ ਸਭ ਤੋਂ ਠੰਢੇ ਰਹੇ। ਨਵਾਂ ਸ਼ਹਿਰ ’ਚ ਵੱਧ ਤੋਂ ਵੱਧ ਤਾਪਮਾਨ 9.4 ਤੇ ਘੱਟੋ-ਘੱਟ ਤਾਪਮਾਨ 5.8 ਤੇ ਲੁਧਿਆਣਾ ’ਚ....
ਰਾਮਗੜ੍ਹ ਸਰਦਾਰਾਂ ਦਾ ਅਗਨੀਵੀਰ ਅਜੈ ਸਿੰਘ ਰਾਜੌਰੀ ਚ ਧਮਾਕੇ ਦੌਰਾਨ ਹੋਇਆ ਸ਼ਹੀਦ
ਛੇ ਭੈਣਾ ਦਾ ਇਕੱਲਾ ਭਰਾ ਸੀ ਮਲੌਦ 19 ਜਨਵਰੀ (ਬੇਅੰਤ ਸਿੰਘ ਰੋੜੀਆਂ) : ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਗਨੀਵੀਰ ਸਕੀਮ ਦੀ ਪਹਿਲੀ ਭਰਤੀ ਦੌਰਾਨ ਜਨਵਰੀ 2023 ਵਿਚ ਦੇਸ਼ ਦੀ ਸੇਵਾ ਲਈ ਗਿਆ ਅਜੇ ਸਿੰਘ ਹਾਲੀਂ ਸਤੰਬਰ ਮਹੀਨੇ 'ਚ ਆਪਣੀ ਪਹਿਲੀ ਛੁੱਟੀ ਕੱਟ ਕੇ ਗਿਆ ਸੀ। ਆਪਣੇ ਪਰਿਵਾਰ ਤੋਂ ਇਲਾਵਾ ਦੋਸਤਾਂ ਮਿੱਤਰਾਂ ਨੂੰ ਹੁਣ ਤਕ ਦੀ ਨੌਕਰੀ ਦੌਰਾਨ ਕੀਤੀਆਂ ਸ਼ਲਾਘਾਯੋਗ ਪ੍ਰਾਪਤੀਆਂ ਬਾਰੇ ਦੱਸਦਾ ਨਹੀਂ ਥਕਦਾ ਸੀ। ਅਜੈ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 4 ਭੈਣਾਂ ਵਿਆਹੀਆਂ ਹੋਈਆਂ ਹਨ....
ਕੜਾਕੇ ਦੀ ਠੰਡ ਤੋਂ ਨਹੀਂ ਮਿਲੇਗੀ ਰਾਹਤ, ਮੌਸਮ ਵਿਭਾਗ ਪੰਜਾਬ ਵਲੋਂ ਆਰੇਂਜ ਅਲਰਟ ਜਾਰੀ 
ਚੰਡੀਗੜ੍ਹ, 18 ਜਨਵਰੀ : ਪੰਜਾਬ ‘ਚ ਕੜਾਕੇ ਦੀ ਠੰਡ ਜਾਰੀ ਹੈ ਅਤੇ ਨਵਾਂਸ਼ਹਿਰ ‘ਚ ਰਾਤ ਦਾ ਤਾਪਮਾਨ ਜ਼ੀਰੋ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਰਾਤ ਦਾ ਤਾਪਮਾਨ ਆਮ ਨਾਲੋਂ 2.2 ਡਿਗਰੀ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਦੋ ਦਿਨਾਂ ਲਈ ਔਰੇਂਜ ਅਲਰਟ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਮੁਤਾਬਕ ਕੁਝ ਜ਼ਿਲ੍ਹਿਆਂ ਵਿੱਚ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਮੌਸਮ ਵਿਭਾਗ ਅਨੁਸਾਰ ਧੁੰਦ ਦੇ ਨਾਲ ਦਿਨ ਵੇਲੇ ਕੜਾਕੇ ਦੀ ਠੰਢ ਰਹੇਗੀ ਅਤੇ ਸੀਤ ਲਹਿਰ....
ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਨਾਲ ਤੁਲਨਾ ਕਰਨ ਵਾਲੀ ਹਰਸਿਮਰਤ ਬਾਦਲ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਚੁੱਪ ਕਿਉਂ : ਮੁੱਖ ਮੰਤਰੀ
ਧਾਮੀ ਅਕਾਲੀ ਦਲ ਦਾ ਵਲੰਟੀਅਰ ਪਰ ਲੋਕ ਉਸ ਨੂੰ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਵਾਲੀ ਨੀਤੀ ਲਈ ਮੁਆਫ਼ ਨਹੀਂ ਕਰਨਗੇ ਚੰਡੀਗੜ੍ਹ, 18 ਜਨਵਰੀ : ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਤੁਲਨਾ ਪਹਿਲੇ ਸਿੱਖ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਕਰਨ ਬਾਰੇ ਹਰਸਿਮਰਤ ਕੌਰ ਬਾਦਲ ਦੇ ਬਿਆਨ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਧਾਰੀ ਚੁੱਪ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਲ ਚੁੱਕਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਅਚੰਭੇ ਵਾਲੀ....
ਸਿੱਖਾਂ ਦੇ ਸਿਧਾਂਤਕ ਅਤੇ ਇਤਿਹਾਸਿਕ ਪਿਛੋਕੜ ਨੂੰ ਨਜ਼ਰਅੰਦਾਜ਼ ਕਰਕੇ ਸਿੱਖ ਦੀ ਪਛਾਣ ਨਿਰਧਾਰਤ ਕਰਨ ਦਾ ਕਿਸੇ ਵੀ ਦੁਨਿਆਵੀ ਅਦਾਲਤ ਨੂੰ ਕੋਈ ਅਧਿਕਾਰ ਨਹੀਂ ਹੈ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ 
ਦਸ ਗੁਰੂ ਸਾਹਿਬਾਨ ਸੰਸਾਰੀ ਜਾਮੇ ਵਿਚ ਵਿਚਰਦਿਆਂ ਸਿੱਖਾਂ ਨੂੰ ਇਕ ਅੱਡ ਧਰਮ, ਨਿਰਾਲਾ ਪੰਥ ਅਤੇ ਵੱਖਰੀ ਕੌਮ ਵਜੋਂ ਮੁਕੰਮਲ ਪਛਾਣ ਦੇ ਕੇ ਗਏ ਹਨ : ਸਿੰਘ ਸਾਹਿਬ ਅੰਮ੍ਰਿਤਸਰ, 17 ਜਨਵਰੀ : ਜੰਮੂ ਕਸ਼ਮੀਰ ਹਾਈਕੋਰਟ ਵੱਲੋਂ ਇੱਕ ਸਿੱਖ ਵਜੋਂ ਪਛਾਣ ਲਈ ਨਾਮ ਪਿੱਛੇ ਸਿੰਘ ਜਾਂ ਕੌਰ ਜ਼ਰੂਰੀ ਨਾ ਹੋਣ ਦੇ ਦਿੱਤੇ ਗਏ ਫੈਸਲੇ ਤੇ ਆਪਣਾ ਪ੍ਰਤੀਕਰਮ ਦਿੰਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖਾਂ ਦੇ ਸਿਧਾਂਤਕ ਅਤੇ ਇਤਿਹਾਸਿਕ ਪਿਛੋਕੜ ਨੂੰ ਨਜ਼ਰਅੰਦਾਜ਼ ਕਰਕੇ ਕਿਸੇ....
ਬਠਿੰਡਾ, ਫਿਰੋਜ਼ਪੁਰ ਅਤੇ ਜਗਰਾਓਂ ‘ਚ ਵਾਪਰੇ ਭਿਆਨਕ ਹਾਦਸੇ, ਤਿੰਨ ਮੌਤਾਂ ਅਤੇ ਕਈ ਜਖ਼ਮੀ 
ਚੰਡੀਗੜ੍ਹ, 17 ਜਨਵਰੀ : ਸੂਬੇ ਦੇ ਵੱਖ ਵੱਖ ਜਿਲਿ੍ਹਆਂ ਵਿੱਚ ਵਾਪਰੇ ਹਾਦਸਿਆਂ ਵਿੱਚ ਤਿੰਨ ਮੌਤਾਂ ਅਤੇ ਕਈ ਜਖ਼ਮੀ ਹੋਣ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ, ਫਿਰੋਜ਼ਪੁਰ ਅਤੇ ਜਗਰਾਓਂ ‘ਚ ਭਿਆਨਕ ਹਾਦਸੇ ਵਾਪਰੇ ਅਤੇ ਜਿੰਨ੍ਹਾਂ ‘ਚ ਇੱਕ ਬੱਚੀ, ਔਰਤ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਬਠਿੰਡਾ ‘ਚ ਦੇਰ ਰਾਤ ਅੰਡਰਬ੍ਰਿਜ ਹੇਠਾਂ ਸੌਂ ਰਹੇ ਇੱਕ ਬੇਰੁਜ਼ਗਾਰ ਪ੍ਰਵਾਸੀ ਤੇ ਮਜ਼ਦੂਰ ਪਰਿਵਾਰ ਨੂੰ ਕਾਰ ਨੇ ਕੁਚਲ ਦਿੱਤਾ। ਇਸ ਘਟਨਾ ‘ਚ ਇੱਕ ਲੜਕੀ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖਮੀ....
ਟਰਾਲੇ ਨਾਲ ਟਕਰਾਈ ਪੰਜਾਬ ਪੁਲਿਸ ਦੀ ਬੱਸ, 4 ਦੀ ਮੌਤ, 15 ਹੋਰ ਜਖ਼ਮੀ
ਮੁਕੇਰੀਆਂ ,17 ਜਨਵਰੀ : ਜਲੰਧਰ-ਪਠਾਨਕੋਟ ਹਾਈਵੇ ‘ਤੇ ਮੁਕੇਰੀਆਂ ਦੇ ਪਿੰਡ ਈਮਾ ਮਾਂਗਟ ਨੇੜੇ ਅੱਜ ਬੁੱਧਵਾਰ ਸਵੇਰੇ ਪੰਜਾਬ ਪੁਲਿਸ ਦੀ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ। ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਬੱਸ ਸੜਕ ਕੰਢੇ ਖੜ੍ਹੇ ਟਰਾਲੇ ‘ਚ ਜਾ ਵੱਜੀ, ਇਸ ਹਾਦਸੇ ਵਿੱਚ ਇਕ ਮਹਿਲਾ ਮੁਲਾਜ਼ਮ ਸਮੇਤ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਤੇ 15 ਹੋਰ ਜ਼ਖ਼ਮੀ ਹੋ ਗਏ, ਇਨ੍ਹਾਂ 'ਚੋਂ ਕਈ ਪੁਲਸ ਮੁਲਾਜ਼ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ....
ਮੈਂ ਸੂਬੇ ਦੀ ਸ਼ਾਂਤੀ, ਤਰੱਕੀ ਤੇ ਖ਼ੁਸ਼ਹਾਲੀ ਦਾ ਰਖਵਾਲਾ ਹਾਂ ਅਤੇ ਧਮਕੀਆਂ ਮੈਨੂੰ ਲੋਕਾਂ ਦੀ ਸੇਵਾ ਕਰਨੋਂ ਨਹੀਂ ਰੋਕ ਸਕਦੀਆਂ : ਮੁੱਖ ਮੰਤਰੀ ਮਾਨ
ਸੂਬਾ ਸਰਕਾਰ ਵੱਲੋਂ ਪੰਜਾਬ ਵਿਰੋਧੀ ਤਾਕਤਾਂ ਨਾਲ ਕਤਈ ਲਿਹਾਜ਼ ਨਾ ਵਰਤਣ ਦੀ ਅਪਣਾਈ ਨੀਤੀ ਦਾ ਕੁਦਰਤੀ ਨਤੀਜਾ ਨੇ ਧਮਕੀਆਂ ‘ਭਗੌੜੇ ਸਿੱਧੂ’ ਨੂੰ ਸੂਬਾ ਸਰਕਾਰ ਵਿਰੁੱਧ ਕੋਈ ਵੀ ਗੁਮਰਾਹਕੁੰਨ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਲਈ ਆਖਿਆ ਆਉਣ ਵਾਲੀਆਂ ਆਮ ਚੋਣਾਂ ਵਿੱਚ ਸਾਰੀਆਂ 13 ਸੀਟਾਂ ਜਿੱਤਣ ਦੀ ਗੱਲ ਦੁਹਰਾਈ ਚੰਡੀਗੜ੍ਹ, 17 ਜਨਵਰੀ : ਕੁੱਝ ਕੱਟੜਪੰਥੀ ਤਾਕਤਾਂ ਵੱਲੋਂ ਦਿੱਤੀ ਜਾ ਰਹੀ ਜਾਨੋਂ ਮਾਰਨ ਦੀ ਧਮਕੀ ਤੋਂ ਨਿਡਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ....
ਪੰਜਾਬ ਅਤੇ ਹਰਿਆਣਾ ਵਿੱਚ ਠੰਡ ਨੇ ਮਚਾਇਆ ਕਹਿਰ, ਨਵਾਂ ਸ਼ਹਿਰ ਦੇ ਬਲੋਵਾਲ ਸੌਖੜੀ ਦਾ ਤਾਪਮਾਨ 0 ਤੋਂ ਵੀ 0.4 ਡਿਗਰੀ ਸੈਲਸੀਅਸ ਕੀਤਾ ਦਰਜ 
ਚੰਡੀਗੜ੍ਹ, 16 ਜਨਵਰੀ : ਪੰਜਾਬ ਅਤੇ ਹਰਿਆਣਾ ਵਿੱਚ ਠੰਡ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਬਲੋਵਾਲ ਸੌਖੜੀ ਦਾ ਤਾਪਮਾਨ 0 ਤੋਂ ਵੀ 0.4 ਡਿਗਰੀ ਸੈਲਸੀਅਸ ਥੱਲੇ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰਨਾਂ ਜਿਲਿ੍ਹਆ ਪਟਿਆਲਾ, ਫਤਿਹਗੜ੍ਹ ਸਾਹਿ ਅਤੇ ਮੋਹਾਲੀ ‘ਚ ਧੁੰਦ ਛਾਈ ਰਹੀ, ਅੰਮ੍ਰਿਤਸਰ ਦਾ ਤਾਪਾਮਨ 5.4 ਡਿਗਰੀ ਸੈਲਸੀਅਸ, ਲੁਧਿਆਣਾ ‘ਚ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਆਮ ਨਾਲੋਂ 2.7 ਡਿਗਰੀ ਘੱਟ....
ਭਗਵੰਤ ਮਾਨ ਦਾ ਇਕ ਨੁਕਾਤੀ ਏਜੰਡਾ ਮੈਨੂੰ ਕਿਸੇ ਨਾਲ ਕਿਸੇ ਤਰੀਕੇ ਨਸ਼ਿਆਂ ਦੇ ਕੇਸ ਵਿਚ ਫਸਾਉਣਾ ਹੈ : ਮਜੀਠੀਆ 
ਪਟਿਆਲਾ, 16 ਜਨਵਰੀ : ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਮੇਰੇ ਖਿਲਾਫ ਇਲਜ਼ਾਮਾਂ ਜਿਹਨਾਂ ਨੂੰ ਅਦਾਲਤਾਂ ਨੇ ਰੱਦ ਕੀਤਾ ਹੈ, ਦੀ ਜਾਂਚ ਵਾਸਤੇ ਇਕ ਤੋਂ ਬਾਅਦ ਇਕ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਗਠਨ ਕਰਕੇ ਸਿਆਸੀ ਬਦਲਾਖੋਰੀ ਵਿਚ ਲੱਗੇ ਹਨ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹਨਾਂ ਨੂੰ ਸਲਾਖ਼ਾਂ ਪਿੱਛੇ ਕਰਨਾ ਹੈ ਤਾਂ ਆਪ ਸਰਕਾਰ ਨੂੰ ਉਹਨਾਂ ਖਿਲਾਫ ਇਕ ਹੋਰ ਝੂਠਾ ਕੇਸ ਦਰਜ ਕਰਨਾ....
ਨਸ਼ਿਆਂ ਖ਼ਿਲਾਫ਼ ਖੇਡਾਂ ਸਭ ਤੋਂ ਕਾਰਗਰ ਹਥਿਆਰ: ਮੁੱਖ ਮੰਤਰੀ ਮਾਨ 
ਪੰਜਾਬ ਵਿੱਚ ਖੇਡਾਂ ਦੀ ਤਰੱਕੀ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ ਏਸ਼ਿਆਈ ਤੇ ਕੌਮੀ ਖੇਡਾਂ ਦੇ 168 ਤਮਗਾ ਜੇਤੂਆਂ ਨੂੰ ਕੁੱਲ 33.83 ਕਰੋੜ ਰੁਪਏ ਦੇ ਨਕਦ ਇਨਾਮ ਤਕਸੀਮ ਚੰਡੀਗੜ੍ਹ, 16 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਨਸ਼ਿਆਂ ਵਿਰੁੱਧ ਸੂਬਾ ਸਰਕਾਰ ਦੀ ਲੜਾਈ ਵਿੱਚ ਸਭ ਤੋਂ ਕਾਰਗਰ ਹਥਿਆਰ ਸਾਬਤ ਹੋ ਸਕਦਾ ਹੈ। ਇੱਥੇ ਮਿਊਂਸਿਪਲ ਭਵਨ ਵਿੱਚ ਏਸ਼ਿਆਈ ਤੇ ਕੌਮੀ ਖੇਡਾਂ ਦੇ 168 ਤਮਗਾ ਜੇਤੂਆਂ ਨੂੰ 33....
ਪੰਜਾਬ ‘ਚ ਲੰਬਿਤ ਪਏ ਇੰਤਕਾਲਾਂ ਦੇ ਵਿਸ਼ੇਸ਼ ਕੈਂਪਾਂ ‘ਚ 50796 ਮਾਮਲੇ ਨਿਪਟਾਏ : ਜਿੰਪਾ
ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ‘ਚ ਲਗਾਏ ਵਿਸ਼ੇਸ਼ ਕੈਂਪ ਦੂਸਰੇ ਵਿਸ਼ੇਸ਼ ਕੈਂਪ ਦੌਰਾਨ 19258 ਲੰਬਿਤ ਪਏ ਇੰਤਕਾਲਾਂ ਦਾ ਨਿਪਟਾਰਾ ਮਾਲ ਮੰਤਰੀ ਵੱਲੋਂ ਬਲਾਚੌਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਪਟਿਆਲਾ ਤਹਿਸੀਲਾਂ ਦਾ ਦੌਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀ ਖੱਜਲ ਖ਼ੁਆਰੀ ਘਟਾਉਣ ਲਈ ਵਚਨਬੱਧ ਚੰਡੀਗੜ੍ਹ, 16 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ 15 ਜਨਵਰੀ ਨੂੰ ਪੂਰੇ ਪੰਜਾਬ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ‘ਚ....