ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਦੇਰ ਸ਼ਾਮ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੁੱਛਗਿਛ ਮਗਰੋਂ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਸੈਣੀ ਕਰੀਬ ਇਕ ਦਰਜਨ ਦੇ ਕਰੀਬ ਫੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਸੁਮੇਧ ਸੈਣੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਕਥਿਤ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਾਬਕਾ ਡੀਜੀਪੀ ਪੁੱਛਗਿੱਛ ਲਈ ਵਿਜੀਲੈਂਸ ਵਿਭਾਗ ਪਹੁੰਚੇ ਸਨ। ਉੱਥੇ ਹੀ ਪੁੱਛਗਿਛ ਤੋਂ ਬਾਅਦ ਸੈਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅੱਜ....
ਪੰਜਾਬ
ਕੋਰੋਨਾ ਵਾਇਰਸ ਦਾ ਖਤਰਾ ਹੁਣ ਸਕੂਲਾਂ ‘ਤੇ ਛਾਇਆ ਹੋਇਆ ਹੈ। ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੋਮਵਾਰ ਸਵੇਰ ਤੋਂ ਇੱਕ ਅਫ਼ਵਾਹ ਫੈਲੀ ਹੋਈ ਸੀ ਕਿ ਜ਼ਿਲ੍ਹੇ ਦੇ ਕਿਸੇ ਇੱਕ ਸਕੂਲ ਵਿੱਚ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸਦਾ ਅਧਿਕਾਰੀਆਂ ਵਲੋਂ ਖੰਡਨ ਕੀਤਾ ਗਿਆ। ਜਦਕਿ ਧਨੌਲਾ ਸਕੂਲ ਵਿੱਚ ਇੱਕ ਬੱਚੇ ਦੀ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਸਿਹਤ ਅਤੇ....
ਪੰਜਾਬ ਵਿੱਚ ਸਕੂਲ ਮੁੜ ਬੰਦ ਹੋ ਸਕਦੇ ਹਨ। ਇਹ ਸੰਕੇਤ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਕਰੋਨਾ ਕੇਸ ਸਾਹਮਣੇ ਆਉਣ ਮਗਰੋਂ ਮਿਲੇ ਹਨ। ਬੇਸ਼ੱਕ ਇਸ ਬਾਰੇ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਪਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਸਕੂਲ ਬੰਦ ਕੀਤੇ ਜਾ ਸਕਦੇ ਹਨ। ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਇਸ ਸਬੰਧੀ ਪੰਜਾਬ ਦੇ ਚੀਫ ਸੈਕਟਰੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ....
ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਇੱਕ ਨੌਜਵਾਨ ਨੇ ਦੇਸੀ ਕਸਰਤ ਨਾਲ ਹੀ ਵਿਸ਼ਵ ਰਿਕਾਰਡ ਕਾਇਮ ਕਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਨੌਜਵਾਨ ਕਦੇ ਜਿੰਮ ਨਹੀਂ ਗਿਆ, ਪਰ ਫੇਰ ਵੀ ਇਸ ਨੇ ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਦੋ ਫਿਟਨੈਸ ਰਿਕਾਰਡ ਸਥਾਪਤ ਕੀਤੇ ਹਨ। ਗੁਰਦਾਸਪੁਰ ਜ਼ਿਲੇ ਦੇ ਉਮਰਵਾਲਾ ਪਿੰਡ ਦੇ 19 ਸਾਲਾ ਕੁਵਾਰ ਅੰਮ੍ਰਿਤਬੀਰ ਸਿੰਘ ਨੇ ਇੱਕ ਮਿੰਟ ਵਿੱਚ ਸਭ ਤੋਂ ਵੱਧ ਨੱਕਲ ਪੁਸ਼ਅੱਪ ਅਤੇ 30 ਸਕਿੰਟਾਂ ਵਿੱਚ ਸਭ ਤੋਂ ਵੱਧ ਸੁਪਰਮਾਨ ਪੁਸ਼ਅੱਪਸ ਦਾ ਰਿਕਾਰਡ ਕਾਇਮ ਕੀਤਾ ਹੈ। ਅੰਮ੍ਰਿਤਬੀਰ....
ਪੰਜਾਬ ਸਰਕਾਰ 62 ਏਕੜ ਜ਼ਮੀਨ 'ਤੇ ਅਨੰਦਪੁਰ ਸਾਹਿਬ ਵਿੱਚ ਵਿਰਾਸਤ-ਏ-ਖਾਲਸਾ ਯਾਦਗਾਰ ਦੇ ਨਾਲ ਲੱਗਦੇ ਇੱਕ ਨੇਚਰ ਪਾਰਕ ਨੂੰ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਵਿੱਚ ਅਧਿਕਾਰੀਆਂ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਸਾਰੇ ਦਰੱਖਤ ਹੋਣਗੇ। ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਲੈਂਡਸਕੇਪਿੰਗ ਮਾਹਿਰ ਨਵਤੇਜ ਸਿੰਘ ਨੂੰ ਇਸ ਪ੍ਰੋਜੈਕਟ ਦੇ ਸਲਾਹਕਾਰ ਵਜੋਂ ਸ਼ਾਮਲ ਕੀਤਾ ਹੈ। ਇੱਕ ਰਿਪੋਰਟ ਮੁਤਾਬਿਕ ਨਵਤੇਜ ਸਿੰਘ ਨੇ ਕਿਹਾ ਕਿ....
ਵਿਧਾਨਸਭਾ ਹਲਕਾ ਪਾਇਲ 'ਚ ਮਲੌਦ ਇਲਾਕੇ ਦੇ ਪਿੰਡਾਂ ਚ ਮੂੰਹਖੋਰ ਦੀ ਬੀਮਾਰੀ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕਰ ਦਿੱਤਾ ਹੈ, ਪਿੰਡ ਵਾਸੀਆਂ ਅਨੁਸਾਰ ਇਸ ਬਿਮਾਰੀ ਕਾਰਨ ਬੇਰ ਕਲਾਂ ਪਿੰਡ ਵਿੱਚ ਹੀ ਲੱਗਭਗ 150 ਪਸੂ ਆਪਣੀ ਜਾਨ ਗਵਾ ਚੁਕੇ ਹਨ। ਸਰਕਾਰੀ ਅੰਕੜੇ ਅਨੁਸਾਰ ਇਹ ਬਿਮਾਰੀ ਨੇ 60 ਤੋਂ ਵੱਧ ਪਸ਼ੂਆਂ ਦੀ ਜਾਨ ਲੈ ਲਈ। ਸਰਕਾਰਾਂ ਦੀ ਲਾਪਰਵਾਹੀ ਦੇਖੋ ਕਿ ਪਹਿਲਾਂ ਤਾਂ 13 ਲੱਖ ਟੀਕੇ ਲੱਗਣ ਮਗਰੋਂ ਇਹ ਕਿਹਾ ਜਾਂਦਾ ਹੈ ਕਿ ਇਹ ਵੈਕਸੀਨ ਠੀਕ ਨਹੀਂ ਹੈ। ਹੁਣ ਬੀਮਾਰੀ ਫੈਲੀ ਤਾਂ ਪਸ਼ੂ ਪਾਲਣ....
ਜੀ ਹਾਂ, ਇਹ ਬਿਲਕੁੱਲ ਸੱਚ ਹੈ ਕਿ ਪੂਰੇ 59 ਘਰਾਂ ਵਾਲੇ ਪੰਜਾਬ ਦੇ ਇੱਕ ਪਿੰਡ ਦਾ ਪੰਜਾਬ ਸਰਕਾਰ ਦੇ ਮਾਲ ਰਿਕਾਰਡ ਵਿੱਚ ਕੋਈ ਥਹੁ ਪਤਾ ਹੀ ਨਹੀਂ । ਗੱਲ ਕੀ , ਪੰਜਾਬ ਦੇ ਤਕਰੀਬਨ ਸਾਰੇ ਹੀ ਵਿਭਾਗ ਇਸ ਪਿੰਡ ਤੋਂ ਅਣਜਾਣ ਹਨ । ਇਹ ਵੀ ਇੱਕ ਭੇਤ ਬਣਿਆ ਹੋਇਆ ਹੈ ਕਿ ਇਸ ਪਿੰਡ ਨੂੰ ਕਿਹੜਾ ਰਾਹ ਜਾਂਦਾ ਹੈ ? ਗੱਲ ਕੀ ਪਿੰਡ ਦੀ ਹੋਂਦ ਨੂੰ ਲੈ ਕੇ ਅਨੇਕਾਂ ਚਰਚਾਵਾਂ ਹੋ ਰਹੀਆਂ ਹਨ । ਪਰ ਹੈਰਾਨ ਕਰ ਦੇਣ ਵਾਲ਼ੀ ਗੱਲ ਇਹ ਵੀ ਹੈ ਕਿ ਇਸ ਪਿੰਡ ਨੂੰ ਵਿਕਾਸ ਕੰਮਾਂ ਲਈ ਫੰਡ ਵੀ ਜਾਰੀ ਹੋ ਰਹੇ ਹਨ ਅਤੇ ਪਿੰਡ....
ਵਿਦਿਆਰਥੀ ਦਾ ਸਮਰਪਣ ਅਤੇ ਸਖਤ ਮਿਹਨਤ ਦੋਵੇਂ ਰੰਗ ਦਿਖਾਉਂਦੀ ਹੈ ਭਾਵੇਂ ਖੇਤਰ ਪੱਛੜਿਆ ਹੋਵੇ, ਪਰ ਜੋ ਵਿਦਿਆਰਥੀ ਸਖਤ ਮਿਹਨਤ ਕਰਦਾ ਹੈ ਉਹ ਹਮੇਸ਼ਾ ਉਚਾਈਆਂ ਪ੍ਰਾਪਤ ਕਰਦਾ ਹੈ। ਹਰਸ਼ਿਤ ਦੀ ਪੜ੍ਹਾਈ ਦੇ ਖੇਤਰ ਵਿੱਚ ਇੰਨੀ ਵੱਡੀ ਕਾਰਗੁਜਾਰੀ ਨਾਲ ਅਧਿਆਪਕਾਂ ਅਤੇ ਮਾਪਿਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਹੋਰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਹਰਸ਼ਿਤ ਨਾਲ ਗੱਲ ਕਰਨ 'ਤੇ ਉਸਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਅਤੇ ਅੱਗੇ ਹੋਰ ਵੀ ਮਿਹਨਤ ਨਾਲ ਪੜ੍ਹਾਈ ਕਰੇਗਾ। ਸਕੂਲ ਦੀ ਪ੍ਰਿੰਸੀਪਲ ਅਮਨਜੋਤ ਕੌਰ ਨੇ ਕਿਹਾ....
ਕੋਰੋਨਾ ਮਹਾਮਾਰੀ ਨੇ ਦੁਨੀਆ ਭਰ ਦੇ ਕਈ ਕੰਮਾਂ ਨੂੰ ਪ੍ਰਭਾਵਤ ਕੀਤਾ ਹੈ। ਪਿਛਲੇ ਸਾਲ ਤੋਂ, ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪਹੁੰਚ ਅਜੇ ਆਮ ਵਾਂਗ ਨਹੀਂ ਹੋ ਸਕੀ ਹੈ। ਸਾਰੀਆਂ ਵਿਦੇਸ਼ੀ ਯਾਤਰਾਵਾਂ ਸੀਮਤ ਹਨ। ਜਿਹੜੀਆਂ ਭੈਣਾਂ ਆਪਣੇ ਭਰਾਵਾਂ ਤੋਂ ਦੂਰ ਹਨ ਉਹ ਉਨ੍ਹਾ ਪ੍ਰਤੀ ਆਪਣਾ ਪਿਆਰ ਇਜ਼ਾਹਰ ਕਰਨ 'ਚ ਵੀ ਅਸਮਰੱਥ ਰਹੀਆਂ। ਦੇਸ਼ ਵਿੱਚ ਹਜ਼ਾਰਾਂ ਭੈਣਾਂ ਹਨ ਜਿਨ੍ਹਾਂ ਦੇ ਭਰਾ ਆਪਣੇ ਦੇਸ਼ ਤੋਂ ਦੂਰ ਵਿਦੇਸ਼ਾਂ ਵਿੱਚ ਰਹਿੰਦੇ ਹਨ। ਹਰ ਸਾਲ ਉਨ੍ਹਾਂ ਨੇ ਸਮੇਂ ਸਿਰ ਰੱਖੜੀ ਪਾਈ ਪਰ ਪਿਛਲੇ ਸਾਲ....
ਕੋਰੋਨਾ ਮਹਾਂਮਾਰੀ ਵਿਚਾਲੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਇਹ ਅਪਡੇਟ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਹੈ। ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਤਹਿਤ 2 ਅਗਸਤ ਤੋਂ ਪੰਜਾਬ ਦੇ ਸਾਰੇ ਸਕੂਲ ਖੁੱਲ੍ਹਣਗੇ। ਸਰਕਾਰੀ ਤੇ ਪ੍ਰਾਈਵੇਟ ਦੋਵਾਂ ਸਕੂਲਾਂ ਨੂੰ ਖੁੱਲ੍ਹਣ ਦੀ ਇਜ਼ਾਜਤ ਹੋਵੇਗੀ ਤੇ ਇਸ ਦੇ ਨਾਲ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹਣਗੇ । ਸਕੂਲ ਪ੍ਰਬੰਧਕਾਂ ਤੇ ਬੱਚਿਆਂ ਨੂੰ ਕੋਰੋਨਾ ਨਿਯਮਾਂ ਤੇ ਗਾਈਡ....
ਸੀਬੀਐਸਈ 10 ਵੀਂ ਅਤੇ 12 ਵੀਂ ਦੀ ਪ੍ਰੀਖਿਆ ਵਿੱਚ ਰਜਿਸਟਰਡ ਹੋਏ ਵਿਦਿਆਰਥੀ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਦੌਰਾਨ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਰੋਲ ਨੰਬਰ ਜਾਰੀ ਕਰਨ ਲਈ ਇੱਕ ਲਿੰਕ ਅਧਿਕਾਰਤ ਵੈੱਬਸਾਈਟ - cbseit.in ' ਤੇ ਅਪਲੋਡ ਕਰ ਦਿੱਤਾ ਹੈ। ਇਸ ਟੂਲ ਦੀ ਮਦਦ ਨਾਲ ਵਿਦਿਆਰਥੀ ਆਪਣਾ ਰੋਲ ਨੰਬਰ ਜਾਣ ਸਕਣਗੇ। ਸੀਬੀਐਸਈ ਬੋਰਡ ਵੱਲੋਂ ਪਹਿਲਾਂ ਕਲਾਸ 10 ਵੀਂ ਦੀ ਪ੍ਰੀਖਿਆ ਨੂੰ ਕੋਰੋਨਾਵਾਇਰਸ ਕਾਰਨ ਰੱਦ ਕਰ ਦਿੱਤਾ ਗਿਆ ਸੀ , ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ....
ਕੋਵਿਡ-19 ਦੇ ਨਿੱਤ ਸਾਹਮਣੇ ਆ ਰਹੇ ਬਦਲਵੇਂ ਰੂਪ (ਵੇਰੀਐਂਟ) ਤੇ ਉਨ੍ਹਾਂ ਕਰਕੇ ਲਾਗੂ ਪਾਬੰਦੀਆਂ ਨੇ ਪੂਰੀ ਦੁਨੀਆ ਨੂੰ ਵਖ਼ਤ ਪਾ ਕੇ ਰੱਖਿਆ ਹੋਇਆ ਹੈ। ਲਗਪਗ ਸਾਰੇ ਹੀ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਮਹਾਮਾਰੀ ਦੀ ਲਾਗ ਤੋਂ ਬਚਾਉਣ ਲਈ ਹੋਰਨਾਂ ਦੇਸ਼ਾਂ ਦੇ ਯਾਤਰੀਆਂ ਦੀ ਆਮਦ ਉੱਤੇ ਪਾਬੰਦੀ ਲਾਈ ਹੋਈ ਹੈ। ਕੈਨੇਡਾ ਨੇ ਵੀ ਭਾਰਤੀ ਯਾਤਰੀਆਂ ਦੀ ਆਮਦ ਉੱਤੇ ਬੀਤੀ 22 ਅਪ੍ਰੈਲ ਨੂੰ ਪਾਬੰਦੀ ਲਾ ਦਿੱਤੀ ਸੀ। ਹੁਣ ਉਹ ਪਾਬੰਦੀ 21 ਅਗਸਤ ਤੱਕ ਲਈ ਵਧਾ ਦਿੱਤੀ ਗਈ ਹੈ। ਅਜਿਹੇ ਹਾਲਾਤ ਵਿੱਚ....
ਮੋਗਾ 'ਚ ਤੜਕਸਾਰ ਦੋ ਬੱਸਾਂ ਹੋਈ ਸਿੱਧੀ ਟੱਕਰ ਦੌਰਾਨ 4 ਲੋਕਾਂ ਦੀ ਮੌਤ ਤੇ 20 ਜਣਿਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਜਿਨ੍ਹਾਂ ਵਿਚੋਂ 15 ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੌਕੇ ਤੇ ਮੋਗਾ ਦੇ ਡੀਸੀ ਸੰਦੀਪ ਹੰਸ ਵੀ ਪਹੁੰਚ ਗਏ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8 : 30 ਤੇ ਮੋਗਾ ਸਾਈਡ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਮਿੰਨੀ ਬੱਸ ਦੀ ਸਿੱਧੀ ਟੱਕਰ ਹੋ ਗਈ ਜਿਸ ਵਿਚ 4 ਜਣਿਆਂ ਦੀ ਮੌਕੇ ਤੇ ਮੌਤ ਹੋ ਗਈ ਤੇ 15 ਦੇ ਕਰੀਬ....
ਰੁਜ਼ਗਾਰ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਹਿਰੂਪੀਆ ਤਿਆਰ ਕਰਕੇ ਲੀਲਾ ਭਵਨ ਚੌਕ ਤੋਂ ਲੈ ਕੇ ਵਾਈ.ਪੀ.ਐਸ. ਚੌਕ ਤੱਕ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਬੇਰੁਜ਼ਗਾਰ ਅਧਿਆਪਕਾਂ ਨਾਲ ਕਿਵੇਂ ਪੁਲਿਸ ਵਲੋਂ ਤਸ਼ੱਦਦ ਢਾਹਿਆ ਜਾਂਦਾ ਹੈ, ਨੂੰ ਨਾਟਕੀ ਰੂਪ ਨਾਲ ਪੇਸ਼ ਕੀਤਾ ਗਿਆ ਤੇ ਵਾਈ.ਪੀ.ਐਸ. ਚੌਕ 'ਤੇ ਡਾਂਗਾਂ ਟੰਗੀਆਂ ਤੇ ਡਾਂਗਾਂ ਵਾਲਾ ਚੌਕ ਦੇ ਨਾਂਅ ਦੇ ਪੋਸਟਰ ਚਿਪਕਾਏ | ਇਸ ਮੌਕੇ ਵਾਈ....
ਸ਼ੇਖਰ ਸ਼ੁਕਲਾ ਨੂੰ ਪੰਜਾਬ ਸਰਕਾਰ ਵਲੋਂ ਬ੍ਰਾਹਮਣ ਭਲਾਈ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਰੂਪਨਗਰ ਦੇ ਇੱਕ ਸੀਨੀਅਰ ਵਕੀਲ ਹਨ। ਐਡਵੋਕੇਟ ਸ਼ੇਖਰ ਸ਼ੁਕਲਾ ਵਲੋਂ ਉਨ੍ਹਾਂ ਦੀ ਇਸ ਨਿਯੁਕਤੀ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ |