ਪੰਜਾਬ

ਗੈਂਗਵਾਰ ਕ੍ਰਾਈਮ ‘ਤੇ ਪੰਜਾਬ ਸਰਕਾਰ ਹੋਈ ਫਿਕਰਮੰਦ , ਗੈਂਗਸਟਰ ਟਾਸਕ ਫੋਰਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਦਿੱਤੀ ਖੁੱਲੀ ਛੋਟ ।
ਭਗਵੰਤ ਮਾਨ , ਮੁੱਖ ਮੰਤਰੀ ਪੰਜਾਬ ਨੇ ਸੂਬੇ ਵਿੱਚ ਦਿਨੋਂ ਦਿਨ ਵਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਰੋਕਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ । ਉਹਨਾਂ ਇਸ ਮੀਟਿੰਗ ਵਿੱਚ ਪੰਜਾਬ ਵਾਸੀਆਂ ਪ੍ਰਤੀ ਫਿਕਰਮੰਦ ਹੁੰਦਿਆਂ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਦੀ ਸੁਰਖਿਆ ਦੀ ਜਿੰਮੇਵਾਰੀ ਮੇਰੀ ਹੈ । ਉਹਨਾਂ ਟਾਸਕ ਫੋਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੋਰਸ ਲਈ ਅਧੁਨਿਕ ਸਹੂਲਤਾਂ ਅਤੇ ਸਾਧਨਾਂ ਵਿੱਚ ਬਿਲਕੁਲ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਉਹਨਾਂ ਟਾਸਕ....
ਪਿੰਡ ਭਨੋਹੜ ਪੰਜਾਬ ‘ਚ ਪੀਐੱਮ ਮੋਦੀ ਪ੍ਰਤੀ ਸੋਗ ਦੀ ਲਹਿਰ ! ਪਿੰਡ ਦਾ ਵਿਰਾਸਤੀ ਰੇਲਵੇ ਸਟੇਸ਼ਨ ਸਦਾ ਲਈ ਕੀਤਾ ਬੰਦ
ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਤੁਗਲਕੀ ਫੈਸਲੇ ਨਿੱਤ ਆਏ ਦਿਨ ਪੰਜਾਬੀਆਂ ਨੂੰ ਸੁਣਨ ਨੂੰ ਆਮ ਮਿਲ ਰਹੇ ਹਨ । ਇਸੇ ਤਹਿਤ ਹੁਣ ਉੱਤਰੀ ਰੇਲਵੇ ਅਧੀਨ ਪੈਂਦੀ ਫਿਰੋਜਪੁਰ ਡਿਵੀਜਨ ਵਿੱਚ ਜਿਲ੍ਹਾ ਲੁਧਿਆਣਾ ਦੇ ਲੁਧਿਆਣੇ ਸ਼ਹਿਰ ਦੀ ਬੁੱਕਲ ਵਿੱਚ ਪੈਂਦੇ ਉੱਘੇ ਪਿੰਡ ਭਨੋਹੜ ਪੰਜਾਬ ਦੇ ਵਿਰਾਸਤੀ ਰੇਲਵੇ ਸਟੇਸ਼ਨ ਸਮੇਤ ਕੁੱਲ 13 ਰੇਲਵੇ ਸਟੇਸ਼ਨਾਂ ਨੂੰ ਮਿਤੀ 01/04/2022 ਤੋਂ ਭਾਰਤੀ ਰੇਲਵੇ ਦੇ ਨਕਸ਼ੇ ਤੋਂ ਮਿਟਾਉਣ ਦਾ ਜੋ ਕੇਂਦਰੀ ਵਜ਼ਾਰਤ ਨੇ ਫੁਰਮਾਨ ਜਾਰੀ ਕੀਤਾ ਹੈ , ਉਸ ਪ੍ਰਤੀ ਪਿੰਡ ਅਤੇ ਇਲਾਕਾ....
ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ !! ਲਗਭੱਗ 1000 ਕੈਮਰੇ ਹੋਏ ਚਾਲੂ !
ਟਰੈਫਿਕ ਪੁਲੀਸ ਨੇ ਸ਼ਹਿਰ ਭਰ ਵਿੱਚ ਲੱਗੇ ਓਵਰਹੈੱਡ ਸੀਸੀਟੀਵੀ ਕੈਮਰਿਆਂ ਰਾਹੀਂ ਤੇਜ਼ ਰਫ਼ਤਾਰ ਅਤੇ ਰੈੱਡ ਲਾਈਟ ਜੰਪ ਕਰਨ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਪੁਲਿਸ ਵੱਲੋਂ 215 ਟ੍ਰੈਫਿਕ ਚਲਾਨ ਜਾਰੀ ਕੀਤੇ ਗਏ ਹਨ ਜੋ ਉਲੰਘਣਾ ਕਰਨ ਵਾਲਿਆਂ ਦੇ ਪਤੇ ' ਤੇ ਭੇਜੇ ਜਾਣਗੇ। ਚੰਡੀਗੜ੍ਹ ਵਿੱਚ ਕਿਸੇ ਵੀ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਸੈਕਟਰ 17 ਵਿਖੇ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ਦੇ ਕਾਰਜਸ਼ੀਲ ਹੋਣ ਦੇ ਨਾਲ , ਸ਼ਹਿਰ....
ਪੰਜਾਬ ਸਰਕਾਰ ਕਰ ਸਕਦੀ ਹੈ ਬੱਸਾਂ ਦਾ ਕਿਰਾਇਆ ਮਹਿੰਗਾ ।
ਪੰਜਾਬ ਵਾਸੀਆਂ ਨੂੰ ਇਸ ਵੇਲੇ ਦੀ ਵੱਡੀ ਖ਼ਬਰ ਅਨੁਸਾਰ ਪੰਜਾਬ ਵਿੱਚ ਸਰਕਾਰ ਵੱਲੋਂ ਆਉਂਦੇ ਦਿਨਾਂ ਵਿੱਚ ਬੱਸ ਕਿਰਾਏ ਵਿੱਚ ਵਾਧਾ ਕਰਨ ਨਾਲ ਹੁਣ ਬੱਸਾਂ ਵਿੱਚ ਸਫਰ ਕਰਨਾ ਹੋ ਮਹਿੰਗਾ ਹੋ ਜਾਵੇਗਾ । ਪੰਜਾਬ ਦੀ ਸਰਕਾਰੀ ਬੱਸ ਸਰਵਿਸ ਪੀ ਆਰ ਟੀ ਸੀ ਵੱਲੋਂ ਪੰਜਾਬ ਸਰਕਾਰ ਨੂੰ ਪਾਸ ਕਰਕੇ ਭੇਜੇ ਮਤੇ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਬੱਸਾਂ ਦੇ 10 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ਵਿੱਚ ਵਾਧੇ ਦੀ ਮੰਗ ਕੀਤੀ ਗਈ ਹੈ । ਪੀ ਆਰ ਟੀ ਸੀ ਅਨੁਸਾਰ ਅਜਿਹਾ ਡੀਜ਼ਲ ਦੇ ਰੇਟਾਂ ਵਿੱਚ ਹੋਏ ਵਾਧੇ ਨੂੰ ਮੁੱਖ....
ਗੁਰਮੀਤ ਬਾਵਾ ਪਦਮ ਭੂਸ਼ਣ ਨਾਲ ਸਨਮਾਨਿਤ
ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਨੇ 21 ਨਵੰਬਰ, 2021 ਨੂੰ ਆਖਰੀ ਸਾਹ ਲਿਆ। ਜਨਵਰੀ 2022 ਵਿੱਚ, ਬਾਵਾ ਨੂੰ 'ਕਲਾ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਲਈ' ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।, ਸੋਮਵਾਰ, 22 ਮਾਰਚ, 2022 ਨੂੰ ਉਸਦੀ ਧੀ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਨੇ ਰਾਸ਼ਟਰਪਤੀ ਭਵਨ ਵਿਖੇ ਸਿਵਲ ਇਨਵੈਸਟੀਚਰ ਸਮਾਰੋਹ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਪੁਰਸਕਾਰ ਸਵੀਕਾਰ ਕੀਤਾ। ਸਮਾਰੋਹ ਵਿੱਚ ਉਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ....
ਯੂਕਰੇਨ 'ਚ ਫਸੇ ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਭਗਵੰਤ ਮਾਨ ,AAP MP ਨੇ ਜਾਰੀ ਕੀਤਾ ਵਟਸਐੱਪ ਨੰਬਰ
ਚੰਡੀਗੜ੍ਹ : ਸੰਗਰੂਰ ਤੋਂ ਸੰਸਦ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅੱਜ ਯੂਕਰੇਨ ਵਿੱਚ ਫਸੇ ਪੰਜਾਬੀਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਲਈ ਇੱਕ ਵਟਸਐੱਪ ਨੰਬਰ 9877847778 ਜਾਰੀ ਕੀਤਾ ਹੈ ਜਿਸ ਨਾਲ ਲੋਕ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਭਗਵੰਤ ਮਾਨ ਨੇ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ- ਵੱਖ ਜ਼ਿਲਿਆਂ ਤੋਂ ਵਿਦਿਆਰਥੀ ਯੂਕਰੇਨ ਵਿੱਚ ਪੜ ਰਹੇ ਹਨ ਅਤੇ ਉਨਾਂ ਦੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ....
ਐੱਸ ਜੀ ਪੀ ਸੀ ਖ਼ਿਲਾਫ਼ ਕੀਤੀ ਬਿਆਨਬਾਜ਼ੀ ‘ਤੇ ਸਿੱਖ ਸਟੂਡੈਂਟਸ ਫੈਡਰਸ਼ਨ ਨੇ ਫੂਲਕਾ ਨੂੰ ਲਿਖੀ ਚਿੱਠੀ । ਜਨਤਾ ਵਿੱਚ ਵਿਚਾਰ-ਚਰਚਾ ਕਰਨ ਦੀ ਦਿੱਤੀ ਖੁੱਲ੍ਹੀ ਚੁਣੌਤੀ ।
ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਐੱਚ ਐੱਸ ਫੂਲਕਾ ਵੱਲੋਂ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਬੰਧੀ ਬੀਤੇ ਦਿਨੀਂ ਦਿੱਤੇ ਬਿਆਨ ਦੇ ਜਵਾਬ ਵਿੱਚ ਭਾਈ ਗੁਰਚਰਨ ਸਿੰਘ ਗਰੇਵਾਲ, ਮੁੱਖ ਸੇਵਾਦਾਰ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਜੱਥੇਦਾਰ ਗੁਰਬਖ਼ਸ਼ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ , ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸ਼੍ਰੀ ਫੂਲਕਾ ਦੇ ਨਾਂ ਸੋਸ਼ਲ ਮੀਡੀਆ ‘ਤੇ ਖੁੱਲ੍ਹੇ ਤੌਰ ਤੇ ਵਿਚਾਰ ਕਰਨ ਦੀ ਚੁਣੌਤੀ ਦਿੰਦੇ ਹੋਏ ਚਿੱਠੀ ਜਨਤਕ ਕੀਤੀ ਹੈ ।....
ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਚੰਨੀ ਦੇ ਝੂਠ ਦਾ ਭਾਂਡਾ ਭੰਨਿਆ !
ਪੰਜਾਬ ਵਿੱਚ 36 ਹਜ਼ਾਰ ਕੱਚੇ ਮੁਲਜ਼ਮਾਂ ਨੂੰ ਪੱਕੇ ਕਰਨ ਸਬੰਧ ਵਿੱਚ ਪੰਜਾਬ ਦੇ ਰਾਜਪਾਲ ਨੇ ਚਰਨਜੀਤ ਸਿੰਘ ਚੰਨੀ , ਮੁੱਖ ਮੰਤਰੀ ਪੰਜਾਬ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ । ਜਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ ਨੇ 36 ਹਜ਼ਾਰ ਐਡਹਾਕ ਕਰਮਚਾਰੀਆਂ ਨੂੰ ਰੈਗੂਲਰ ਕੀਤੇ ਜਾਣ ਸੰਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਰਾਜਪਾਲ ਪੰਜਾਬ ਭਾਜਪਾ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ ਅਤੇ 36 ਹਜ਼ਾਰ ਕੱਚੇ ਕਾਮਿਆਂ ਦੀ ਫ਼ਾਈਲ ਆਪਣੇ ਦਫ਼ਤਰ ਵਿੱਚੋਂ ਬਾਹਰ ਨਹੀਂ ਕੱਢ ਰਹੇ । ਰਾਜਪਾਲ ਵੱਲੋਂ ਅਜਿਹਾ....
ਵੱਡੇ ਅਫਸਰ ਦੇ ਦਫਤਰ ਵਿੱਚ ਵੜਕੇ ਪਾਇਆ ਜੁੱਤੀਆਂ ਦਾ ਹਾਰ
ਲੁਧਿਆਣਾ ਵਿੱਚ DEO ਦੇ ਦਫਤਰ ਵਿੱਚ ਵੜ ਕੇ ਗਲ ਵਿੱਚ ਫੁੱਲਾਂ ਦੇ ਹਾਰ ਪਾਉਣ ਦੇ ਬਹਾਨੇ ਜੁੱਤੀਆਂ ਦੇ ਹਾਰ ਪਾ ਦਿੱਤਾ ਗਿਆ ਅਤੇ ਕੈਮਰੇ ਵਿੱਚ ਰਿਕਾਰਡ ਕੀਤਾ ਗਿਆ। DEO ਨੂੰ ਫੁੱਲਾਂ ਦੇ ਹਾਰ ਵਿੱਚ ਪਤਾ ਹੀ ਨਹੀ ਲੱਗਾ ਕਿ ਉਸਨੂੰ ਜੁੱਤੀਆਂ ਦਾ ਹਾਰ ਪਾ ਦਿੱਤਾ ਗਿਆ ਹੈ। ਇਸ ਲਈ DEO ਲਖਵੀਰ ਸਿੰਘ ਨੇ ਥਾਣਾ ਨੰ 5 ਵਿੱਚ ਇੱਕ ਸਰਕਾਰੀ ਅਫਸਰ ਨਾਲ ਹੋਈ ਇਸ ਬਦਸਲੂਕੀ ਲਈ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉੱਧਰ ਜੁੱਤੀਆਂ ਦਾ ਹਾਰ ਪਾਉਣ ਵਾਲੇ ਰਜਿੰਦਰ ਘਈ ਦਾ ਕਹਿਣਾ ਹੈ ਕਿ ਜੇਕਰ ਬਣਦੀ ਕਾਰਵਾਈ ਨਾ....
8393 ਪ੍ਰੀ ਪ੍ਰਾਇਮਰੀ ਟੀਚਰਾਂ ਦੀ ਭਰਤੀ ਦਾ ਇਸ਼ਤਿਹਾਰ ਹੋਇਆ ਰੱਦ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 8393 ਪ੍ਰੀ ਪ੍ਰਾਇਮਰੀ ਟੀਚਰਾਂ ਦੀ ਭਰਤੀ 'ਤੇ ਰੋਕ ਲਾ ਦਿੱਤੀ ਗਈ ਹੈ। ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਵੱਲੋਂ 8393 ਪੋਸਟਾਂ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਨੂੰ ਰੱਦ ਕਰ ਦਿੱਤਾ ਗਿਆ ਹੈ। ਨਾਲ ਹੀ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨਵਾਂ ਇਸ਼ਤਿਹਾਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਅਸਾਮੀਆਂ ਦੀ ਭਰਤੀ ਲਈ ਪਹਿਲੇ ਤਿੰਨ ਸਾਲਾਂ ਦੇ ਤਜ਼ਰਬੇ ਦੀ ਸ਼ਰਤ ਰੱਖੀ ਗਈ ਸੀ। ਹਾਈ ਕੋਰਟ ਨੇ ਇਸ ਵਿੱਚ ਸੋਧ ਕਰ ਦਿੱਤੀ ਹੈ। ਹੁਣ ਕੁੱਲ 8393 ਅਸਾਮੀਆਂ 'ਚੋਂ....
“MA ਕਰ ਰਹੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਬਣ ਕੇ ਪੰਜਾਬ ਯੂਨੀਵਰਸਿਟੀ ਦਾ ਨਾਂ ਕੀਤਾ ਰੌਸ਼ਨ”
ਦੇਸ਼ ਨੂੰ 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਦਿਵਾਉਣ ਵਾਲੀ ਹਰਨਾਜ਼ ਕੌਰ ਸੰਧੂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜ ਕੁਮਾਰ ਨੇ ਹਰਨਾਜ਼ ਨੂੰ ਇਸ ਖਿਤਾਬ ਜਿੱਤਣ ਲਈ ਵਧਾਈ ਦਿੱਤੀ ਤੇ ਇਸ ਨੂੰ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਦੱਸਿਆ। ਉਨ੍ਹਾਂ ਕਿਹਾ ਕਿ ਹਰਨਾਜ਼ ਨੇ ਪੰਜਾਬ ਯੂਨੀਵਰਸਿਟੀ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੀਯੂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕਿਹਾ ਕਿ ਅਦਾਕਾਰਾ-ਮਾਡਲ ਹਰਨਾਜ਼ ਸੰਧੂ ਵੱਲੋਂ 79 ਦੇਸ਼ਾਂ ਦੇ....
Punjab Image
ਭਾਰਤ-ਪਾਕਿ ਕ੍ਰਿਕਟ ਮੈਚ ਤੋਂ ਬਾਅਦ ਪੰਜਾਬ ਦੇ ਸੰਗਰੂਰ ਦੇ ਇੰਜੀਨੀਅਰਿੰਗ ਇੰਸਟੀਚਿਊਟ 'ਚ ਕਸ਼ਮੀਰੀ, ਯੂਪੀ, ਬਿਹਾਰ ਦੇ ਵਿਦਿਆਰਥੀਆਂ ਵਿਚਾਲੇ ਝੜਪ
ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਦੇ ਮੈਚ ਤੋਂ ਬਾਅਦ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਇੰਜੀਨੀਅਰਿੰਗ ਇੰਸਟੀਚਿਊਟ ਵਿੱਚ ਕੁਝ ਕਸ਼ਮੀਰੀ ਵਿਦਿਆਰਥੀਆਂ ਅਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵਿਦਿਆਰਥੀਆਂ ਵਿਚਕਾਰ ਝੜਪ ਹੋ ਗਈ। ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਮੈਚ ਦੇ ਬਾਅਦ ਕੁਝ ਨਾਅਰੇ ਲਗਾਏ ਜਾਣ ਦੇ ਬਾਅਦ ਇਹ ਘਟਨਾ ਵਾਪਰੀ। ਸੰਗਰੂਰ ਦੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਕਸ਼ਮੀਰ ਦੇ ਕੁਝ ਵਿਦਿਆਰਥੀ....
ਕੋਲੇ ਦੀ ਕਮੀ ਕਰਕੇ ਦੋ ਥਰਮਲ ਪਲਾਂਟਾਂ ਦੀਆਂ ਤਿੰਨ ਯੂਨਿਟਾਂ ਬੰਦ
ਪੰਜਾਬ ਵਿੱਚ ਮੁੜ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਦਰਅਸਲ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਸੰਕਟ ਪੈਦਾ ਹੋ ਗਿਆ ਹੈ। ਛੱਤੀਸਗੜ੍ਹ ਅਤੇ ਝਾਰਖੰਡ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਉੱਥੇ ਕੋਲਾ ਖਾਨਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ਨਾਲ ਪੰਜਾਬ ਦੀ ਕੋਲੇ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਹੁਣ ਥਰਮਲ ਪਲਾਂਟਾਂ ਵਿੱਚ ਕੁਝ ਦਿਨਾਂ ਦਾ ਸਟਾਕ ਬਾਕੀ ਹੈ। ਜੇਕਰ ਜਲਦ ਹੀ ਸਪਲਾਈ ਬਹਾਲ ਨਾ ਹੋਈ ਤਾਂ ਇਸ ਦਾ ਸਿੱਧਾ ਅਸਰ ਬਿਜਲੀ ਉਤਪਾਦਨ ‘ਤੇ ਪਵੇਗਾ ਅਤੇ ਸੂਬੇ ‘ਚ ਬਿਜਲੀ ਸੰਕਟ ਮੁੜ ਗਹਿਰਾ ਹੋ....
ਕਿਸਾਨ ਅੰਦੋਲਨ ਨੂੰ ਵੇਖ ਪੰਜਾਬ 'ਚੋਂ ਭੱਜਣ ਲੱਗੇ ਵੱਡੇ ਕਾਰਪੋਰੇਟ, ਅਡਾਨੀ ਗਰੁੱਪ ਨੂੰ ਝਟਕਾ
ਕਿਸਾਨ ਅੰਦੋਲਨ ਨੂੰ ਵੇਖ ਵੱਡੇ ਕਾਰਪੋਰੇਟ ਪੰਜਾਬ ਵਿੱਚੋਂ ਪੈਰ ਪਿਛਾਂਹ ਖਿੱਚਣ ਲੱਗੇ ਹਨ। ਖੇਤੀ ਸੈਕਟਰ ਵਿੱਚ ਕਾਰੋਬਾਰ ਕਰਨ ਦੀ ਭਵਿੱਖੀ ਯੋਜਨਾ ਬਣਾ ਰਿਹਾ ਅਡਾਨੀ ਗਰੁੱਪ ਹੁਣ ਪੰਜਾਬ ਵਿੱਚੋਂ ਆਪਣਾ ਸਾਮਾਨ ਸਮੇਟਣ ਲੱਗਾ ਹੈ। ਅਡਾਨੀ ਗਰੁੱਪ ਨੇ ਜਗਰਾਓਂ ਤੇ ਫਿਰੋਜ਼ਪੁਰ ਵਿੱਚੋਂ ਆਪਣੇ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਡਾਨੀ ਗਰੁੱਪ ਦੀ ਵਾਪਸੀ ਨੂੰ ਵੇਖਦਿਆਂ ਪੰਜਾਬ ਵਿਚਲੇ ਕਾਰੋਬਾਰੀ ਵੀ ਉਸ ਨਾਲੋਂ ਕਰਾਰ ਤੋੜਨ ਲੱਗੇ ਹਨ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਕੰਟੇਨਰ ਸਰਵਿਸ ਨੇ ਕਿਲ੍ਹਾ....
ਰਿਲਾਇੰਸ ਫਾਊਂਡੇਸ਼ਨ ਵੱਲੋਂ ਗਾਜਰ ਬੂਟੀ ਜਾਗਰੂਕਤਾ ਹਫ਼ਤੇ ਤਹਿਤ ਯੂ ਟਿਊਬ ਲਾਈਵ ਪਰੋਗਰਾਮ ਕੀਤਾ ਗਿਆ
ਰਿਲਾਇੰਸ ਫਾਊਂਡੇਸ਼ਨ ਵੱਲੋਂ ਕਿਸਾਨਾਂ ਨੂੰ ਗਾਜਰ ਬੂਟੀ ਦੇ, ਪਸ਼ੂਆਂ, ਫਸਲਾਂ ਅਤੇ ਚੌਗਿਰਦੇ ਓੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਲਈ ਯੂ ਟਿਊਬ ਲਾਈਵ ਪਰੋਗਰਾਮ ਕੀਤਾ ਗਿਆ। ਇਸ ਪਰੋਗਰਾਮ ਵਿੱਚ ਮਾਹਿਰ ਵਜੋਂ ਖੇਤੀਬਾੜੀ ਵਿਭਾਗ ਦੇ ਫੀਲਡ ਅਫਸਰ ਸ ਕੰਵਲਜੀਤ ਸਿੰਘ ਨੇ ਭਾਗ ਲਿਆ। ਓਹਨਾ ਨੇ ਗਾਜਰ ਬੂਟੀ ਦੇ ਮਾੜੇ ਪ੍ਭਾਵਾਂ, ਇਸ ਦੇ ਉਪਯੁਕਤ ਹੱਲ ਲਈ ਸਿਫਾਰਿਸ਼ ਨਦੀਨ ਨਾਸ਼ਕਾਂ ਅਤੇ ਇਹਨਾ ਦੀ ਸਹੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਓਹਨਾ ਪਰੋਗਰਾਮ ਵਿੱਚ ਭਾਗ ਲੈਣ ਵਾਲੇ....