ਜਦੋਂ ਵੀ ਕਿਸੇ ਨਾਗਰਿਕ ਨੂੰ ਕੋਈ ਕਾਨੂੰਨੀ ਤੌਰ ਦੁੱਖ ਤਕਲੀਫ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪੁਲਿਸ ਕੋਲ ਪਹੁੰਚ ਕਰਦਾ ਹੈ ਅਗੋਂ ਪੁਲਿਸ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਿੰਨਾ ਕੁ ਅਗਲੇ ਦੀ ਮਦਦ ਕਰਦੀ ਹੈ, ਇਸ ਗੱਲ ਤੋਂ ਹਰ ਇੱਕ ਪੰਜਾਬੀ ਭਲੀ ਭਾਂਤ ਜਾਣੂ ਹੈ, ਬੇਸ਼ਕ ਕੋਈ ਬੋਲੇ ਜਾਂ ਨਾ ਬੋਲੇ ਉਹ ਗੱਲ ਵੱਖਰੀ ਹੈ ਕਿਉਂਕਿ ਆਮ ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਘੋੜੇ ਦੇ ਅਗਿਓ ਲੰਘਣਾ ਵੀ ਘਾਟਾ ਹੈ ਤੇ ਪਿੱਛੇ ਤੋਂ ਲੰਘਣਾ ਘਾਟਾ ਹੈ ਫਿਰ ਖਾਸ ਕਰਕੇ ਪੰਜਾਬ ਪੁਲਿਸ ਨਾਲ ਕੌਣ ਗੱਲ ਕਰੇ ਇਹ ਵਿਸ਼ਾ ਇਸ ਕਰਕੇ ਮੈਂ ਅੱਜ ਲਿਆ ਹੈ ਕਿ ਮੇਰੇ ਨਾਲ ਇਸ ਹਫਤੇ ਜੋ ਹੱਡ ਬੀਤੀ ਹੈ, ਉਹ ਗੱਲ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਰੱਖ ਰਿਹਾ ਹਾਂ ਮੇਰਾ ਨਜ਼ਦੀਕੀ ਰਿਸਤੇਦਾਰ ਦਾ ਮੁੰਡਾ ਕੋਈ ਨੋ ਦਸ ਵਜ਼ੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਨੂੰ ਕਾਰ ਤੇ ਜਾ ਰਿਹਾ ਸੀ, ਫਿਰੋਜ਼ਪੁਰ ਸ਼ਹਿਰ ਦੇ ਥਾਣੇ ਦੇ ਅਧੀਨ ਪੈਂਦੇ ਏਰੀਏ ਵਿੱਚ ਪ੍ਰਵੇਸ਼ ਕਰ ਚੁੱਕਾ ਸੀ ਸੜਕ ਦੇ ਉਲਟੇ ਪਾਸਿਉਂ ਇੱਕ ਟਰੈਕਟਰ ਚਾਲਕ ਪਿੱਛੇ ਕਰਾਹਾ ਪਾ ਕੇ ਆ ਰਿਹਾ ਸੀ, ਉਹ ਵੀ ਉਸ ਸਮੇਂ ਜਦੋਂ ਬਹੁਤ ਜਿਆਦਾ ਧੁੰਦ ਸੀ, ਪੰਜਾਹ ਮੀਟਰ ਤੋਂ ਵੱਧ ਦਿਖਾਈ ਨਹੀਂ ਦੇ ਰਿਹਾ ਸੀ ਜਿਸ ਕਰਕੇ ਟਰੈਕਟਰ ਤੇ ਗੱਡੀ ਦੀ ਸਿੱਧੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਗੱਡੀ ਚਾਲਕ ਦੇ ਸੀਟ ਬੈਲਟ ਲੱਗੀ ਹੋਈ ਸੀ ਬੇਸ਼ਕ ਟੱਕਰ ਬੜੀ ਜ਼ੋਰ ਦੀ ਹੋਈ ਪਰ ਕਿਸਮਤ ਚੰਗੀ ਹੋਣ ਕਰਕੇ ਗੱਡੀ ਵਿੱਚ ਲੱਗੇ ਏਅਰ ਬੈਗ ਖੁਲ ਗਏ, ਜਿਸ ਕਰਕੇ ਮੁਡਾ ਸੱਟ ਫੈਟ ਤੋਂ ਬੱਚ ਗਿਆ, ਟਰੈਕਟਰ ਵਾਲੇ ਨੂੰ ਤਾਂ ਕੀ ਹੋਣਾ ਸੀ ਪਰ ਗੱਡੀ ਸੜ੍ਹਕ ਤੇ ਸੱਜੇ ਪਾਸੇ ਖਤਾਨਾਂ ਵਿੱਚ ਲਹਿ ਗਈ ਕਾਰ ਚਾਲਕ ਨੇ ਹਿੰਮਤ ਨਾਲ ਆਪਣੇ ਆਪ ਨੂੰ ਬਾਹਰ ਕੱਢ ਲਿਆ, ਜਿਵੇਂ ਹੀ ਉਹ ਸੜ੍ਹਕ ਤੇ ਆ ਕੇ ਉਹ ਘਰ ਵਾਲਿਆਂ ਨੂੰ ਆਪਣੇ ਐਕਸੀਡੈਂਟ ਬਾਰੇ ਦਸ ਰਿਹਾ ਸੀ ਠੀਕ ਉਸੇ ਸਮੇਂ ਪੁਲਿਸ ਦੀ ਵੀ ਗੱਡੀ ਉਥੇ ਆ ਗਈ, ਪੁਲਿਸ ਵਾਲਿਆਂ ਨੇ ਟਰੈਕਟਰ ਨੂੰ ਸੜ੍ਹਕ ਤੋਂ ਪਾਸੇ ਕਰ ਦਿੱਤਾ, ਪੁੱਛ ਤਾਸ ਸ਼ੁਰੂ ਕਰ ਦਿੱਤੀ, ਇਸ ਗੱਲ ਦਾ ਪਤਾ ਪੁਲਿਸ ਵਾਲਿਆਂ ਨੂੰ ਉਸੇ ਸਮੇਂ ਚਲ ਗਿਆ ਕਿ ਗਲਤੀ ਟਰੈਕਟਰ ਵਾਲੇ ਦੀ ਹੈ ਪਰ ਉਲਟਾ ਉਹਨਾਂ ਨੇ ਕਾਰ ਚਾਲਕ ਨੂੰ ਕੋਈ ਦਵਾ ਦਾਰੂ ਦਵਾਉਣ ਦੀ ਥਾਂ ਆਪਣੀ ਗੱਡੀ ਵਿੱਚ ਬਿਠਾ ਕੇ ਥਾਣੇ ਵਿੱਚ ਲੈ ਗਏ, ਇੰਨੇ ਕਰਦੇ ਕਰਾਉਂਦੇ ਅਸੀਂ ਵੀ ਥਾਣੇ ਪਹੁੰਚ ਗਏ, ਮੁੰਡੇ ਦਾ ਹਾਲ ਚਾਲ ਪੁੱਛਿਆ ਕਿ ਤੈਨੂੰ ਕੋਈ ਸੱਟ ਤਾਂ ਨਹੀਂ ਲੱਗੀ, ਉਸ ਨੇ ਕਿਹਾ ਕਿ ਨਹੀਂ ਵਾਹਿਗੁਰੂ ਜੀ ਨੇ ਹੱਥ ਦੇ ਕੇ ਬਚਾ ਲਿਆ ਹੈ, ਮੈਂ ਪੁਲਿਸ ਵਾਲਿਆਂ ਨੂੰ ਪੁੱਛਿਆ ਕਿ ਜਨਾਬ ਤੁਸੀਂ ਮੁੰਡੇ ਨੂੰ ਹਸਪਤਾਲ ਦੀ ਬਜਾਏ ਥਾਣੇ ਕਿਉਂ ਲੈ ਕੇ ਆਏ ਹੋ, ਅਗੋਂ ਜਬਾਬ ਮਿਲਿਆ ਕਿ ਇਸ ਨੇ ਟਰੈਕਟਰ ਨੂੰ ਟੱਕਰ ਮਾਰੀ ਹੈ, ਇਹ ਗਲ ਸੁਣ ਕੇ ਮੈ ਹੈਰਾਨ ਹੋ ਗਿਆ, ਅਗੋਂ ਥਾਣੇਦਾਰ ਬੜੇ ਰੌਹਬ ਨਾਲ ਬੋਲਿਆ - ਤੁਸੀਂ ਸੜ੍ਹਕ ਮਜ਼ਾਕ ਸਮਝਿਆ ਹੈ? ਜਣਾਂ ਖਣਾਂ ਡਰਾਈਵਰ ਬਣ ਕੇ ਬਹਿ ਜਾਂਦਾ ਹੈ ਪੁਛੋਂ ਲਾਇਸੈਂਸ ਕਿੱਥੇ ਹੈ ਗੱਡੀ ਦੇ ਕਾਗਜ਼ ਪੂਰੇ ਨਹੀਂ ਹਨ ਮੁੰਡੇ ਦਾ ਬਟੂਆਂ ਤੇ ਮੋਬਾਈਲ ਉਹਨਾਂ ਨੇ ਪਹਿਲਾਂ ਹੀ ਲੈ ਲਿਆ ਸੀ ਮੈਨੂੰ ਪਤਾ ਸੀ ਇਸ ਕੋਲ ਤੇ ਹੈਵੀ ਲਾਇਸੈਸ ਹੈ ਮੈਂ ਕਿਹਾ ਕਾਕਾ ਤੇਰਾ ਡਰਾਇਵਿੰਗੀ ਲਾਇਸੈਂਸ ਕਿਥੇ ਆ ਮਾਸੜ ਜੀ ਉਹ ਤਾਂ ਮੇਰੇ ਬਟੂਵੇ ਵਿੱਚ ਹੈ ਤੇਰਾ ਬਟੂਆਂ ਕਿੱਥੇ ਹੈ, ਉਹ ਥਾਣੇਦਾਰ ਸਾਬ ਕੋਲ ਹੈ ਅਸੀਂ ਬਟੂਵੇ ਬਾਰੇ ਪੁੱਛਿਆ ਤਾਂ ਕਹਿਣ ਲੱਗਾ ਉਹ ਸਾਡੇ ਕੋਲ ਕਿੱਥੇ ਹੈ ਉਹ ਕਹਿੰਦਾ ਸਾਬ ਜੀ ਮੇਰਾ ਮੋਬਾਈਲ ਤੇ ਬਟੂਆਂ ਤੁਸੀਂ ਮੇਰੇ ਕੋਲੋਂ ਲੈ ਲਿਆ ਸੀ, ਅੱਛਾ ਫਿਰ ਉਹ ਸਾਡੇ ਕਿਸੇ ਮੁਲਾਜ਼ਮ ਕੋਲ ਹੋਵੇਂਗਾ, ਜਦੋਂ ਬਟੂਵੇ ਵਿੱਚੋਂ ਲਾਇਸੈਂਸ ਕੱਢ ਕੇ ਵਿਖਾਇਆ ਫਿਰ ਕਹਿੰਦਾ ਸਾਨੂੰ ਤੂੰ ਪਹਿਲਾਂ ਕਿਉਂ ਨਹੀਂ ਵਿਖਾਇਆ, ਮੁੰਡਾ ਕਹਿੰਦਾ ਕਿ ਸਾਬ ਤੁਸਾਂ ਮੈਨੂੰ ਲਾਇਸੈਂਸ ਬਾਰੇ ਪੁੱਛਿਆ ਹੀ ਨਹੀਂ ਮੈਂ ਕਿਹਾ ਨਹੀਂ ਜਨਾਬ ਜਿਸ ਦੀ ਗਲਤੀ ਹੈ, ਤੁਸੀਂ ਉਸ ਦੇ ਵਿਰੁੱਧ ਪਰਚਾ ਕੱਟ ਦਿਉ ਅਗੋਂ ਕਹਿਣ ਲੱਗਾ ਅਸੀਂ ਬੈਠੇ ਕਾਹਦੇ ਵਾਸਤੇ ਹਾਂ, ਪਰਚਾ ਤਾਂ ਅਸੀਂ ਇਸ ਦੇ ਵਿਰੁੱਧ ਹੀ ਕੱਟਾਂਗੇ ਮੈਂ ਕਿਹਾ ਤੁਸੀਂ ਦੇਰ ਨਾ ਲਾਓ ਗੱਲ ਹੰਨੇ - ਬੰਨੇ ਲਾ ਦਿਉ ਪਰ ਉਹਨਾਂ ਨੇ ਸਾਨੂੰ ਇਨਾ ਕੁ ਖ਼ੱਜਲ ਖ਼ਰਾਬ ਕੀਤਾ ਕਿ ਗੱਲ ਦੱਸਣ ਤੋਂ ਪਰਾ ਦੀ ਹੈ ਮੁੰਡਾ ਚੁੱਪ ਚਾਪ ਬੈਠਾ ਨਾ ਚਾਹ ਨਾ ਪਾਣੀ, ਜਦੋਂ ਪੁੱਛੀਏ ਕਹਿਣ ਐੱਸ ਐਚ ਓ ਨੂੰ ਆ ਲੈਣ ਦਿਉ, ਜੋ ਐੱਸ ਐਚ ਓ ਆਵੇ ਤੇ ਕਹਿਣ ਡਿਊਟੀ ਅਫਸਰ ਨੂੰ ਆ ਲੈਣ ਦਿਉ, ਸਾਡੀ ਗੱਲ ਕਿਸੇ ਸਿਰੇ ਨਾ ਲੱਗੀ ਅਸੀਂ ਥੱਕ ਹਾਰ ਕੇ ਆਪਣਾ ਵਕੀਲ ਬੁਲਾ ਲਿਆ ਫਿਰ ਵਕੀਲ ਨੂੰ ਕਹਿਣ ਲਗੇ ਕਿ ਟਰੈਕਟਰ ਵਾਲਾ ਬਹੁਤ ਜਖ਼ਮੀ ਹੋ ਗਿਆ ਹੈ ਤੁਸੀ ਉਹਨਾਂ ਨਾਲ ਸਮਝੌਤਾ ਕਰਕੇ ਆਵੋਂ, ਮੈਂ ਵਕੀਲ ਸਾਬ ਨੂੰ ਸਾਰੀ ਗੱਲ ਸਮਝਾਈ ਸੀ ਕਿ ਘਟਨਾ ਇਸ ਤਰ੍ਹਾਂ ਹੋਈ ਹੈ, ਫਿਰ ਵਕੀਲ ਕਹਿੰਦਾ ਤੁਸੀਂ ਮੇਰੇ ਕਲੈਂਡ ਦਾ ਪਰਚਾ ਕੱਟ ਦਿਉਂ, ਫਿਰ ਵੀ ਸਾਨੂੰ ਉਹਨਾਂ ਪੁਲਿਸ ਮੁਲਾਜ਼ਮਾਂ ਨੇ ਇਨਾ ਕੁ ਭੰਬਲਭੂਸੇ ਵਿੱਚ ਪਾਈ ਰੱਖਿਆ ਕੇ ਕੋਈ ਕਹਿਣ ਕਹਾਉਣ ਦੀ ਗੱਲ ਨਹੀਂ ਸ਼ਾਮ ਪੈ ਗਈ ਨਾਂ ਅਸੀਂ ਇੱਧਰ ਜੋਗੇ ਨਾ ਉੱਧਰ ਜੋਗੇ ਹਾਰ ਕੇ ਅਸੀਂ ਜਿਲ੍ਹਾ ਪੁਲਿਸ ਹੈਡ ਕੁਆਟਰ ਪਹੁੰਚ ਕੀਤੀ ਬੇਸ਼ਕ ਦਫਤਰ ਬੰਦ ਹੋ ਚੁੱਕੇ ਸਨ ਪਰ ਫਿਰ ਵੀ ਸਾਡੀ ਗੱਲ ਉਥੇ ਦੇ ਮੁਲਾਜ਼ਮਾਂ ਨੇ ਐਸ ਪੀ ਸਾਹਬ ਨਾਲ ਕਰਵਾ ਦਿੱਤੀ ਫਿਰ ਐਸ ਪੀ ਦੇ ਕਹਿਣ ਤੇ ਮੁੰਡੇ ਨੂੰ ਥਾਣੇ ਵਿੱਚ ਬਾਹਰ ਕੱਢਿਆ ਹੁਣ ਮੇਰੀ ਨਿਗਹਾ ਵਾਰ ਵਾਰ ਉਹਨਾਂ ਦੇ ਥਾਣੇ ਦੇ ਅੰਦਰ ਲਿਖੇ ਹੋਏ ਉਹਨਾਂ ਅੱਖਰਾਂ ਤੇ ਜਾ ਰਹੀ ਸੀ, ਜਿੱਥੇ ਮੋਟਾ ਮੋਟਾ ਲਿਖਿਆ ਸੀ ਕੀ ਮੈਂ ਤੁਹਾਡੀ ਸਹਾਇਤਾ ਕਰ ਸਕਦਾ ਹਾਂ। (ਮੈਂ ਆਈ ਹੈਲਪ ਯੂ) ਕਿੰਨਾ ਕੁ ਮੱਦਦਗਾਰ ਸਾਬਿਤ ਹੋ ਰਿਹਾ ਹੈ ਇਸ ਅਂਦਾਜ਼ਾ ਲਾਉਣਾ ਅੱਜਕਲ ਬਹੁਤ ਮੁਸ਼ਕਿਲ ਹੈ।