ਮੁਰਾਦਾਬਾਦ, 11 ਸਤੰਬਰ : ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਸ਼ੁਰੂ ਹੋਏ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਪਿਛਲੇ 24 ਘੰਟਿਆਂ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 19 ਲੋਕਾਂ ਦੀ ਮੌਤ ਹੋ ਗਈ ਹੈ। ਕਈ ਥਾਵਾਂ ’ਤੇ ਬਿਜਲੀ ਗੁੱਲ ਹੋ ਗਈ ਅਤੇ ਹਜ਼ਾਰਾਂ ਘਰ ਅਤੇ ਦਫਤਰ ਕਈ ਫੁੱਟ ਡੂੰਘੇ ਪਾਣੀ ’ਚ ਡੁੱਬ ਗਏ। ਸਥਿਤੀ ਦੇ ਮੱਦੇਨਜ਼ਰ ਰਾਜਧਾਨੀ ਲਖਨਊ ਸਮੇਤ ਸੂਬੇ ਦੇ ਕੁਝ ਜ਼ਿਲ੍ਹਿਆਂ ’ਚ ਸਕੂਲ ਬੰਦ ਕਰ ਦਿਤੇ ਗਏ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਧਾਨੀ ਲਖਨਊ ਅਤੇ ਇਸ ਦੇ ਨਾਲ ਲੱਗਦੇ....
ਰਾਸ਼ਟਰੀ
ਰੋਹਤਕ, 11 ਸਤੰਬਰ : ਮਹਿਮ ਕਸਬੇ ਵਿਚ ਸਾਈਕਲ ਚਲਾ ਰਹੇ ਦੋ ਬੱਚਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਸਾਈਕਲ ਚਲਾਉਣ ਸਮੇਂ ਪਿੰਡ ਇਮਲੀਗੜ੍ਹ ਦੇ ਜਲਘਰ ਟੈਂਕ ਦੇ ਰੈਂਪ ਤੋਂ ਫਿਸਲਣ ਕਾਰਨ ਦੋਵੇਂ ਸਾਈਕਲ ਸਵਾਰ ਪਾਣੀ ਵਿਚ ਡਿੱਗ ਪਏ ਸਨ। ਦੋਵਾਂ ਦੀ ਸ਼ਨਾਖ਼ਤ ਆਰਿਸ ਪੁੱਤਰ ਸ਼ਰਾਫ਼ਤ ਵਾਸੀ ਚੌਬੀਸੀ ਚਬੂਤਰਾ ਤੇ ਭਰਤ ਪੁੱਤਰ ਹਨੀ ਵਜੋਂ ਹੋਈ ਹੈ। ਆਰਿਸ ਛੇਵੀਂ ਤੇ ਭਾਰਤ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਦੋਵਾਂ ਦੇ ਘਰ ਲਾਗੇ-ਲਾਗੇ ਹਨ। ਇਨ੍ਹਾਂ ਦੋਵਾਂ ਦੇ ਨਾਲ ਆਰਿਸ ਦੀ ਭੂੁਆ ਦੇ ਪੁੱਤਰ 11 ਸਾਲਾ....
ਤਿਰੂਪਥੁਰ, 11 ਸਤੰਬਰ : ਤਾਮਿਲਨਾਡੂ ਦੇ ਤਿਰੂਪਥੁਰ ਜ਼ਿਲੇ 'ਚ ਇਕ ਤੇਜ਼ ਰਫਤਾਰ ਗੱਡੀ ਦੇ ਪਿੱਛੇ ਤੋਂ ਖੜ੍ਹੀ ਮਿੰਨੀ ਬੱਸ ਨਾਲ ਟਕਰਾਉਣ ਕਾਰਨ 7 ਔਰਤਾਂ ਦੀ ਮੌਤ ਹੋ ਗਈ। ਮਿੰਨੀ ਬੱਸ, ਜਿਸ ਵਿਚ 15 ਔਰਤਾਂ ਸਮੇਤ 19 ਲੋਕ ਸਵਾਰ ਸਨ, ਧਰਮਸ਼ਾਲਾ ਤੋਂ ਵਾਪਸ ਆ ਰਹੀ ਸੀ। ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਿੰਨੀ ਬੱਸ ਦਾ ਟਾਇਰ ਪੰਕਚਰ ਹੋ ਜਾਣ ਕਾਰਨ ਸਾਈਡ ਮੀਡੀਅਨ 'ਤੇ ਵੈਨ ਦੇ ਅੱਗੇ ਬੈਠੀਆਂ ਔਰਤਾਂ। ਹਾਲਾਂਕਿ, ਦੂਸਰੇ ਬਚ ਗਏ ਕਿਉਂਕਿ ਇੱਕ ਟੀਮ ਇੱਕ ਮਕੈਨਿਕ ਨੂੰ ਲੱਭਣ ਗਈ ਸੀ। ਇੱਕ ਤੇਜ਼....
ਠਾਣੇ, 10 ਸਤੰਬਰ : ਮਹਾਰਾਸ਼ਟਰ ਦੇ ਠਾਣੇ ਵਿੱਚ ਐਤਵਾਰ ਨੂੰ ਇੱਕ ਨਿਰਮਾਣ ਅਧੀਨ 40 ਮੰਜ਼ਿਲਾ ਇਮਾਰਤ ਦੀ ਲਿਫਟ ਡਿੱਗਣ ਨਾਲ 6ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਚਾਰੀ ਲਿਫਟ ਦੀ ਮਦਦ ਨਾਲ ਇਮਾਰਤ ਦੀ ਛੱਤ 'ਤੇ ਜਾ ਰਹੇ ਸਨ ਕਿ ਅਚਾਨਕ ਤਾਰਾਂ ਟੁੱਟ ਗਈਆਂ ਅਤੇ ਲਿਫਟ ਕਰੈਸ਼ ਹੋ ਗਈ। ਮਜ਼ਦੂਰ ਇਮਾਰਤ ਵਿੱਚ ਵਾਟਰ ਪਰੂਫਿੰਗ ਦਾ ਕੰਮ ਕਰਨ ਆਏ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹਾਦਸੇ ਦਾ ਵੀਡੀਓ ਨਿਊਜ਼ ਏਜੰਸੀ ਏਐਨਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ....
ਨਗੌਰ, 10 ਸਤੰਬਰ : ਰਾਜਸਥਾਨ ਦੇ ਨਗੌਰ ਦੇ ਨੇੜੇ ਪਿੰਡ ਅਮਰਪੁਰਾ ‘ਚ ਸੜਕ ਤੇ ਇੱਕ ਨਿੱਜੀ ਕੰਪਨੀ ਦੀ ਬੱਸ ਅਤੇ ਟਰਾਲੇ ਆਪਸੀ ਟੱਕਰ ਹੋ ਗਈ, ਇਸ ਟੱਕਰ ‘ਚ ਬੱਸ ਸਵਾਰ 4 ਲੋਕਾਂ ਦੀ ਮੌਤ ਹੋ ਗਈ ਅਤੇ 28 ਦੇ ਕਰੀਬ ਯਾਤਰੀ ਜਖ਼ਮੀ ਹੋ ਗਏ। ਚਾਰ ਲੋਕਾਂ ਦੀ ਹਾਲਤ ਨੂੰ ਦੇਖਦਿਆਂ ਜੋਧਪੁਰ ਰੈਫਰ ਕਰ ਦਿੱਤਾ ਗਿਆ ਹੈ। ਘਟਨਾਂ ਦੀ ਸੂਚਨਾ ਮਿਲਣ ਤੇ ਪੁੱਜੀ ਪੁਲਿਸ ਵੱਲੋਂ ਲੋਕਾਂ ਦੀ ਮੱਦਦ ਨਾਲ ਜਖ਼ਮੀਆਂ ਨੂੰ ਬੱਸ ਤੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਬੱਸ ਪਿੰਡ....
ਨਵੀਂ ਦਿੱਲੀ, 9 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ-20 ਦੀ ਪ੍ਰਧਾਨਗੀ ਕਰਦੇ ਹੋਏ ਗਲੋਬਲ ਬਾਇਓਫਿਊਲ ਅਲਾਇੰਸ ਲਾਂਚ ਕਰਨ ਦਾ ਐਲਾਨ ਕੀਤਾ। 'ਵਨ ਅਰਥ' 'ਤੇ ਜੀ-20 ਸਿਖਰ ਸੰਮੇਲਨ ਸੈਸ਼ਨ 'ਚ ਬੋਲਦਿਆਂ ਪੀਐੱਮ ਮੋਦੀ ਨੇ ਪੈਟਰੋਲ ਦੇ ਨਾਲ ਈਥਾਨੌਲ ਦੀ ਮਿਲਾਵਟ ਨੂੰ ਵਿਸ਼ਵ ਪੱਧਰ 'ਤੇ 20 ਫੀਸਦੀ ਤੱਕ ਲੈ ਜਾਣ ਦੀ ਅਪੀਲ ਕੀਤੀ ਅਤੇ ਜੀ-20 ਦੇਸ਼ਾਂ ਨੂੰ ਇਸ ਪਹਿਲਕਦਮੀ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਪੀਐਮ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ, ਬ੍ਰਾਜ਼ੀਲ ਦੇ ਰਾਸ਼ਟਰਪਤੀ....
ਨੰਡਿਆਲਾ, 9 ਸਤੰਬਰ : ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਸਕਿਲ ਡਿਵੇਲਪਮੈਂਟ ਘੁਟਾਲੇ ਦੇ ਮਾਮਲੇ ਵਿੱਚ ਅੱਜ ਸ਼ਨੀਵਾਰ ਸਵੇਰੇ ਨੰਡਿਆਲਾ ਸ਼ਹਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀਆਈਡੀ) ਨੇ ਉਸ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਜ਼ਿਕਰਯੋਗ ਹੈ ਕਿ 2021 ਵਿੱਚ ਪਹਿਲੀ ਵਾਰ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਹਾਲਾਂਕਿ ਇਸ ‘ਚ ਚੰਦਰਬਾਬੂ ਦਾ ਨਾਂ ਨਹੀਂ ਸੀ। ਸੀਆਈਡੀ ਦਾ ਦਾਅਵਾ....
ਨਵੀਂ ਦਿੱਲੀ, 8 ਸਤੰਬਰ : ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਾਰ ਕੇ ਇਸਰੋ ਨੇ ਅਜਿਹਾ ਇਤਿਹਾਸ ਰਚਿਆ ਕਿ ਦੁਨੀਆ ਨੂੰ ਯਕੀਨ ਹੋ ਗਿਆ। ਹੁਣ ਸਾਡਾ ਦੇਸ਼ ਜਲਦੀ ਹੀ ਪੁਲਾੜ ਮਹਾਂਸ਼ਕਤੀ ਵਜੋਂ ਜਾਣਿਆ ਜਾਵੇਗਾ। ਭਾਰਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਅਤੇ ਚੀਨ ਦੇ ਤਿਆਨਗੋਂਗ ਪੁਲਾੜ ਸਟੇਸ਼ਨ ਤੋਂ ਬਾਅਦ ਦੁਨੀਆ ਦਾ ਤੀਜਾ ਪੁਲਾੜ ਸਟੇਸ਼ਨ ਬਣਾਏਗਾ। ਕਈ ਤਰੀਕਿਆਂ ਨਾਲ ਇਹ ਆਈਐਸਐਸ ਅਤੇ ਚੀਨ ਦੇ ਪੁਲਾੜ ਸਟੇਸ਼ਨ ਤੋਂ ਵਿਸ਼ੇਸ਼ ਹੋਵੇਗਾ। ਚੰਦਰਯਾਨ-3 ਮਿਸ਼ਨ ਤੋਂ ਬਾਅਦ, ਭਾਰਤ ਨੇ ਆਦਿੱਤਿਆ ਐਲ-1....
ਨਵੀਂ ਦਿੱਲੀ, 8 ਸਤੰਬਰ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਪਹੁੰਚ ਗਏ ਹਨ। ਭਾਰਤ ਆਉਣ ਤੋਂ ਬਾਅਦ ਉਨ੍ਹਾਂ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਇੰਟਰਵਿਊ ਦਿੱਤਾ। ਜਿਸ ਵਿਚ ਉਨ੍ਹਾਂ ਕਿਹਾ ਕਿ ਜੀ-20 ਭਾਰਤ ਲਈ ਵੱਡੀ ਕਾਮਯਾਬੀ ਰਿਹਾ ਹੈ। ਭਾਰਤ ਇਸ ਦੀ ਮੇਜ਼ਬਾਨੀ ਲਈ ਸਹੀ ਦੇਸ਼ ਹੈ। ਮੈਨੂੰ ਲਗਦਾ ਹੈ ਕਿ ਸਾਡੇ ਕੋਲ ਵਿਚਾਰ ਕਰਨ ਅਤੇ ਫੈਸਲੇ ਲੈਣ ਦਾ ਬਹੁਤ ਵਧੀਆ ਮੌਕਾ ਹੋਵੇਗਾ। ਮੈਨੂੰ ਹਿੰਦੂ ਹੋਣ 'ਤੇ ਮਾਣ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ....
ਨਵੀਂ ਦਿੱਲੀ, 8 ਸਤੰਬਰ : ਦਿੱਲੀ ਵਿੱਚ ਜੀ-20 ਸੰਮੇਲਨ ਲਈ ਵਿਦੇਸ਼ੀ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੀ ਦਿੱਲੀ ਪਹੁੰਚ ਗਏ ਹਨ। ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਹਵਾਈ ਅੱਡੇ 'ਤੇ ਅਮਰੀਕੀ ਰਾਸ਼ਟਰਪਤੀ ਦਾ ਸਵਾਗਤ ਕੀਤਾ। ਦੇਸ਼ ਸਾਰੇ ਮਹਿਮਾਨਾਂ ਦਾ ਸੁਆਗਤ ਕਰਨ ਦੀ ਤਿਆਰੀ 'ਚ ਲੱਗਾ ਹੋਇਆ ਹੈ। ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਮਹਿਮਾਨ ਭਾਰਤ ਆਉਣੇ ਸ਼ੁਰੂ ਹੋ ਜਾਣਗੇ। ਕਾਨਫਰੰਸ ਦੌਰਾਨ ਜਿਨ੍ਹਾਂ ਹੋਟਲਾਂ ਵਿਚ ਮਹਿਮਾਨ....
ਨਵੀਂ ਦਿੱਲੀ, 8 ਸਤੰਬਰ : ਰਾਜਧਾਨੀ ਦਿੱਲੀ 'ਚ ਜੀ-20 ਸੰਮੇਲਨ ਲਈ ਵਿਦੇਸ਼ੀ ਮਹਿਮਾਨ ਲਗਾਤਾਰ ਭਾਰਤ ਪਹੁੰਚ ਰਹੇ ਹਨ। ਇਸ ਸੰਮੇਲਨ 'ਚ ਹਿੱਸਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅੱਜ ਸ਼ਾਮ ਕਰੀਬ 7 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਜੀ-20 ਸੰਮੇਲਨ ਲਈ 3 ਦਿਨਾਂ ਭਾਰਤ ਦੌਰੇ 'ਤੇ ਆਏ ਹਨ। ਉਹ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਉਤਰੇ। ਇੱਥੇ ਕੇਂਦਰੀ ਮੰਤਰੀ ਜਨਰਲ ਵੀ.ਕੇ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬਿਡੇਨ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ....
ਸਲੇਮ, 07 ਸਤੰਬਰ : ਤਾਮਿਲਨਾਡੂ ਦੇ ਸਲੇਮ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਇਹ ਘਟਨਾਂ ਸੜਕ ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਜੋ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਨਿਊਜ ਏਜੰਸੀ ਅਨੁਸਾਰ ਸਲੇਮ-ਕੋਇੰਬਟੂਰ ਰਾਸ਼ਟਰੀ ਮਾਰਗ ਤੇ ਇੱਕ ਟਰੱਕ ਸੜਕ ਕਿਨਾਰੇ ਖੜ੍ਹਾ ਸੀ, ਕਿ ਪੇਰੂਥੁਰਾਈ ਵੱਲ ਜਾ ਰਹੀ ਇੱਕ ਤੇਜ਼ ਰਫਤਾਰ ਵੈਨ ਪਿੱਛੇ ਤੋਂ ਟਰੱਕ ਨਾ ਜਾ ਟਕਰਾਈ, ਜਿਸ ਕਾਰਨ ਵੈਨ ਵਿੱਚ ਬੈਠੇ 8 ਲੋਕਾਂ ਵਿੱਚੋਂ 6 ਦੀ ਮੌਤ ਹੋ ਗਈ। ਟੱਕਰ ਐਨੀ ਭਿਆਨਕ....
ਦੁਰਗ, 06 ਸਤੰਬਰ : ਛੱਤੀਸਗੜ੍ਹ ਦੇ ਜਿਲ੍ਹਾ ਦੁਰਗ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਦੋ ਬੱਚਿਆਂ ਸਮੇਤ 4 ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਪੁਲਗਾਓ ਬਾਈਪਾਸ ਤੋਂ ਲੰਘਦੀ ਸ਼ਿਵਨਾਥ ਨਦੀ ਦੇ ਪੁਰਾਣੇ ਪੁਲ ਤੋਂ ਇੱਕ ਪਿਕਅੱਪ ਗੱਡੀ ਨਦੀ ਵਿੱਚ ਡਿੱਗ ਗਈ, ਜਿਸ ਕਾਰਨ ਗੱਡੀ ‘ਚ ਸਵਾਰ ਡਰਾਈਵਰ, ਇੱਕ ਔਰਤ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਮ੍ਰਿਤਕ ਰਾਤ ਦਾ ਖਾਣਾ ਖਾ ਕੇ ਵਾਪਸ ਆ ਰਹੇ ਸਨ, ਕਿ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ....
ਨਵੀਂ ਦਿੱਲੀ, 06 ਸਤੰਬਰ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ-ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ ਹੈ। ਉਨ੍ਹਾਂ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਜੀ-20 ਨਾਲ ਸਬੰਧਿਤ ਰਾਤ ਦੇ ਖਾਣੇ ਦੇ ਸੱਦਾ ਪੱਤਰ ਤੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਪ੍ਰੈਜੀਡੈਂਟ ਆਫ਼ ਭਾਰਤ ਲਿਖਿਆ ਗਿਆ ਹੈ। ਰਾਹੁਲ ਗਾਂਧੀ ਨੇ ਯੂ-ਟਿਊਬ ਤੇ ਆਪਣੀ ਇੱਕ ਭਾਰਤ ਜੋੜੋ ਯਾਤਰਾ ਦੀ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਭਾਰਤ-ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ....
ਨਵੀਂ ਦਿੱਲੀ, 06 ਸਤੰਬਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਇੰਡੀਆ ਵਿਵਾਦ ਤੇ ਮੰਤਰੀਆਂ ਨਾ ਬੋਲਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਉਹ ਉਦੇਨਿਧੀ ਸਟਾਲਿਨ ਦੇ ਬਿਆਨ ‘ਤੇ ਵੀ ਸਹੀ ਤਰੀਕੇ ਨਾਲ ਜਵਾਬ ਦੇਣ ਅਤੇ ਸਨਾਤਨ ਧਰਮ ‘ਤੇ ਤੱਥਾਂ ਦੇ ਨਾਲ ਗੱਲ ਕਰਨ। ਤਾਮਿਲਨਾਡੂ ਦੇ ਯੁਵਾ ਕਲਿਆਣ ਤੇ ਖੇਡ ਮੰਤਰੀ ਉਦੇਨਿਧੀ ਨੇ 2 ਸਤੰਬਰ ਨੂੰ ਚੇਨਈ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਸਨਾਤਨ ਧਰਮ ਨੂੰ ਲੈ ਕੇ....