ਰਾਸ਼ਟਰੀ

ਭਾਰਤ-ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ ਹੈ : ਰਾਹੁਲ ਗਾਂਧੀ
ਨਵੀਂ ਦਿੱਲੀ, 06 ਸਤੰਬਰ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ-ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ ਹੈ। ਉਨ੍ਹਾਂ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਜੀ-20 ਨਾਲ ਸਬੰਧਿਤ ਰਾਤ ਦੇ ਖਾਣੇ ਦੇ ਸੱਦਾ ਪੱਤਰ ਤੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਪ੍ਰੈਜੀਡੈਂਟ ਆਫ਼ ਭਾਰਤ ਲਿਖਿਆ ਗਿਆ ਹੈ। ਰਾਹੁਲ ਗਾਂਧੀ ਨੇ ਯੂ-ਟਿਊਬ ਤੇ ਆਪਣੀ ਇੱਕ ਭਾਰਤ ਜੋੜੋ ਯਾਤਰਾ ਦੀ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਭਾਰਤ-ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ....
ਭਾਰਤ-ਇੰਡੀਆ ਵਿਵਾਦ ਤੇ ਮੰਤਰੀਆਂ ਨਾ ਬੋਲਣ ਦੀ ਕੀਤੀ ਹਦਾਇਤ, ਸਨਾਤਨ ‘ਤੇ ਸਹੀ ਤਰੀਕੇ ਨਾਲ ਦਿਓ ਜਵਾਬ : ਪੀਐਮ ਮੋਦੀ
ਨਵੀਂ ਦਿੱਲੀ, 06 ਸਤੰਬਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਇੰਡੀਆ ਵਿਵਾਦ ਤੇ ਮੰਤਰੀਆਂ ਨਾ ਬੋਲਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਉਹ ਉਦੇਨਿਧੀ ਸਟਾਲਿਨ ਦੇ ਬਿਆਨ ‘ਤੇ ਵੀ ਸਹੀ ਤਰੀਕੇ ਨਾਲ ਜਵਾਬ ਦੇਣ ਅਤੇ ਸਨਾਤਨ ਧਰਮ ‘ਤੇ ਤੱਥਾਂ ਦੇ ਨਾਲ ਗੱਲ ਕਰਨ। ਤਾਮਿਲਨਾਡੂ ਦੇ ਯੁਵਾ ਕਲਿਆਣ ਤੇ ਖੇਡ ਮੰਤਰੀ ਉਦੇਨਿਧੀ ਨੇ 2 ਸਤੰਬਰ ਨੂੰ ਚੇਨਈ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਸਨਾਤਨ ਧਰਮ ਨੂੰ ਲੈ ਕੇ....
ਬਿਕਰੂ ਗੈਂਗਸਟਰ ਮਾਮਲੇ 'ਚ ਅਦਾਲਤ ਨੇ 23 ਦੋਸ਼ੀਆਂ ਨੂੰ ਸੁਣਾਈ ਸਜ਼ਾ
ਛਾਪੇਮਾਰੀ ਕਰਨ ਗਈ ਪੁਲਿਸ ਟੀਮ 'ਤੇ ਅੰਨ੍ਹੇਵਾਹ ਕੀਤੀ ਸੀ ਗੋਲੀਬਾਰੀ, 8 ਪੁਲਿਸ ਮੁਲਾਜ਼ਮਾਂ ਦੀ ਹੋਈ ਸੀ ਮੌਤ ਕਾਨਪੁਰ, 5 ਸਤੰਬਰ : ਬਿਕਰੂ ਗੈਂਗਸਟਰ ਮਾਮਲੇ 'ਚ ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਸੁਣਾਇਆ। ਜਿਸ ਵਿੱਚ 30 ਵਿੱਚੋਂ 23 ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਸਾਰੇ ਦੋਸ਼ੀਆਂ ਨੂੰ 50-50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੂਜੇ ਪਾਸੇ ਸਬੂਤਾਂ ਦੀ ਘਾਟ ਕਾਰਨ ਸੱਤ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ । ਕੇਸ ਦਾ ਫੈਸਲਾ ਆਉਣ ਤੋਂ....
ਜੀ-20 ਡਿਨਰ ਕਾਰਡ ਨੇ ਛੇੜੀ ਨਵੀਂ ਬਹਿਸ, ਪ੍ਰੈਜੀਡੈਂਟ ਆਫ ਭਾਰਤ ਲਿਖਣ ਕਾਰਨ ਮੱਚਿਆ ਸਿਆਸੀ ਬਵਾਲ
ਭਾਜਪਾ ਨੇ ਇੰਡੀਆ ਦੀ ਬਜਾਏ ਭਾਰਤ ਲਿਖ ਕੇ ਨਵੀਂ ਬਹਿਸ ਸੁਰੂ ਕੀਤੀ ਹੈ : ਰਾਘਵ ਚੱਢਾ ਇੰਡੀਆ ਨਾਮ ਦੇ ਗਠਜੋੜ ਬਣਨ ਤੋਂ ਬਾਅਦ ਭਾਜਪਾ ਦੇਸ਼ ਦਾ ਨਾਂ ਬਦਲ ਰਹੇ ਹਨ : ਕੇਜਰੀਵਾਲ ਮੈਂ ਇੱਕ ਭਾਰਤੀ ਹਾਂ, ਮੇਰੇ ਦੇਸ਼ ਦਾ ਨਾਮ ਭਾਰਤ ਹੀ ਰਹੇਗਾ : ਰਾਜੀਵ ਚੰਦਰ ਸ਼ੇਖਰ ਨਵੀਂ ਦਿੱਲੀ, 05 ਸਤੰਬਰ : ਦਿੱਲੀ ਦੇ ਪ੍ਰਗਤੀ ਮੈਦਾਨ ‘ਚ 9-10 ਸਤੰਬਰ ਨੂੰ ਹੋਣ ਜਾ ਰਹੀ ਜੀ-20 ਦੀ ਬੈਠਕ ਸਬੰਧੀ ਇਸ ਮੀਟਿੰਗ ਦੇ ਡਿਨਰ ਵਿੱਚ ਸ਼ਾਮਿਲ ਹੋਣ ਸਬੰਧੀ ਰਾਸ਼ਟਰਪਤੀ ਭਵਨ ਤੋਂ ਸੱਦਾ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ....
ਆਪਣੇ ਵਿਰੋਧੀਆਂ ਨੂੰ ਵੀ ਆਪਣਾ ਅਧਿਆਪਕ ਮੰਨਦਾ ਹਾਂ : ਰਾਹੁਲ ਗਾਂਧੀ 
ਨਵੀਂ ਦਿੱਲੀ, 05 ਸਤੰਬਰ : ਅੱਜ ਅਧਿਆਪਕ ਦਿਵਸ ਹੈ ਤੇ ਇਸ ਦਿਨ ਨੂੰ ਸਾਬਕਾ ਰਾਸ਼ਟਰਪਤੀ ਐੱਸ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਆਪਣੇ ਵਿਰੋਧੀਆਂ ਨੂੰ ਵੀ ਆਪਣਾ ਅਧਿਆਪਕ ਮੰਨਦਾ ਹੈ, ਜੋ ਆਪਣੇ ਵਿਹਾਰ, ਝੂਠ ਤੇ ਸ਼ਬਦਾਂ ਰਾਹੀਂ ਉਸ ਨੂੰ ਸਿਖਾਉਂਦੇ ਹਨ ਕਿ ਉਹ ਜਿਸ ਰਾਹ 'ਤੇ ਚੱਲ ਰਹੇ ਹਨ, ਉਹ ਬਿਲਕੁਲ ਸਹੀ ਹੈ। ਅਧਿਆਪਕ ਦਿਵਸ ਦੇ ਮੌਕੇ 'ਤੇ ਰਾਹੁਲ ਗਾਂਧੀ ਨੇ ਹਿੰਦੀ 'ਚ ਫੇਸਬੁੱਕ ਪੋਸਟ ਕਰਦਿਆਂ ਲਿਖਿਆ, 'ਮੈਂ....
ਓਡੀਸ਼ਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਮੱਚੀ ਤਬਾਹੀ, 12 ਲੋਕਾਂ ਦੀ ਮੌਤ, 14 ਜ਼ਖਮੀ 
ਭੁਵਨੇਸ਼ਵਰ, 04 ਸਤੰਬਰ : ਓਡੀਸ਼ਾ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਤਬਾਹੀ ਮਚ ਗਈ ਹੈ। ਸ਼ਨੀਵਾਰ ਨੂੰ ਲਗਭਗ ਦੋ ਘੰਟਿਆਂ ਵਿੱਚ ਓਡੀਸ਼ਾ ਵਿੱਚ 61,000 ਵਾਰ ਬਿਜਲੀ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ।ਮੌਸਮ ਵਿਭਾਗ ਅਨੁਸਾਰ ਭੁਵਨੇਸ਼ਵਰ ਵਿੱਚ ਬਿਜਲੀ ਡਿੱਗਣ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ 'ਚ 7 ਸਤੰਬਰ ਤੱਕ ਖਰਾਬ ਮੌਸਮ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ....
ਉੱਤਰ ਪ੍ਰਦੇਸ਼ 'ਚ 3 ਮੰਜ਼ਿਲਾ ਪੱਕਾ ਮਕਾਨ ਢਹਿ ਜਾਣ ਦੇ ਕਾਰਨ 2 ਲੋਕਾਂ ਦੀ ਮੌਤ, 14 ਗੰਭੀਰ ਜਖ਼ਮੀ 
ਬਾਰਾਬੰਕੀ, 04 ਸਤੰਬਰ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਇੱਕ 3 ਮੰਜ਼ਿਲਾ ਪੱਕਾ ਮਕਾਨ ਢਹਿ ਜਾਣ ਦੇ ਕਾਰਨ 2 ਲੋਕਾਂ ਦੀ ਮੌਤ ਹੋ ਗਈ ਤੇ 14 ਗੰਭੀਰ ਜਖ਼ਮੀ ਹੋ ਜਾਣ ਦੀ ਖਬਰ ਹੈ। ਜਖ਼ਮੀਆਂ ਨੁੰ ਇਲਾਜ ਲਈ ਟਰਾਮਾ ਸੈਂਟਰ ਲਖਨਊ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਫਤਿਹਪੁਰ ਥਾਣਾ ਖੇਤਰ ਦੀ ਹੈ ਜਿੱਥੇ ਹਾਸ਼ਿਮ ਨਾਂ ਦੇ ਵਿਅਕਤੀ ਦਾ 3 ਮੰਜ਼ਿਲਾ ਪੱਕਾ ਘਰ ਢਹਿ ਗਿਆ ਗਿਆ। ਮਕਾਨ ਦੇ ਮਲਬੇ ਹੇਠ ਆਸ-ਪਾਸ ਰਹਿਣ ਵਾਲੇ ਲੋਕ ਵੀ ਦੱਬ ਗਏ ਹਨ । ਇਸ ਹਾ.ਦਸੇ ਵਿੱਚ ਦੋ ਲੋਕਾਂ ਦੀ ਮੌ.ਤ....
ਅਸੀਂ ਜੁਮਲੇਬਾਜ਼ ਨਹੀਂ, ਗਾਰੰਟੀ ਦਿੰਦੇ ਹਾਂ ਤੇ ਪੂਰਾ ਕਰਦੇ ਹਾਂ : ਭਗਵੰਤ ਮਾਨ
ਜੈਪੁਰ ਵਿੱਚ ਇੱਕ ਵੱਡੇ ਸਮਾਗਮ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਰਾਜਸਥਾਨ ਦੇ ਲੋਕਾਂ ਨੂੰ ਦਿੱਤੀ ‘ਕੇਜਰੀਵਾਲ ਦੀ ਗਰੰਟੀ' ਤੁਹਾਡੇ ਵੱਲੋਂ ਇਸ ਪ੍ਰੋਗਰਾਮ ਤੱਕ ਪਹੁੰਚਣ ਲਈ ਚੁੱਕੇ ਗਏ ਕਦਮ ਦਾ ਮਤਲਬ ਹੈ ਰਾਜਸਥਾਨ ਵਿੱਚ ਕ੍ਰਾਂਤੀ ਵੱਲ ਤੁਹਾਡਾ ਇੱਕ ਕਦਮ: ਭਗਵੰਤ ਮਾਨ ਅਸੀਂ ਇਹ ਸਾਰੇ ਕੰਮ ਦਿੱਲੀ ਅਤੇ ਪੰਜਾਬ ਵਿਚ ਕੀਤੇ, ਪੰਜਾਬ ਵਿਚ ਸਿਰਫ ਇਕ ਸਾਲ ਵਿਚ ਸਾਰੀਆਂ ਵੱਡੀਆਂ ਚੋਣ ਗਰੰਟਿਆਂ ਪੂਰੀ ਕੀਤੀ, ਮਾਨ ਦਿੱਲੀ ਵਿੱਚ ਲੱਖਾਂ ਨੌਕਰੀਆਂ ਦਿੱਤੀਆਂ, ਪੰਜਾਬ ਵਿੱਚ 30,000 ਤੋਂ ਵੱਧ....
ਭਾਜਪਾ ਦੀ ਨੀਅਤ ਚੰਗੀ ਨਹੀਂ ਹੈ, ਇਹ ਲੋਕ ਦੇਸ਼ ਨੂੰ ਲੁੱਟ ਕੇ ਖਾ ਗਏ : ਮੁੱਖ ਮੰਤਰੀ ਮਾਨ 
ਭਿਵਾਨੀ, 3 ਸਤੰਬਰ : ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੇ ਭਿਵਾਨੀ ਵਿਚ ਸਰਕਲ ਇੰਚਾਰਜਾਂ ਦੇ ਸਹੁੰ ਚੁੱਕ ਸਮਾਗਮ ਵਿਚ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਵਾਲੇ ਇਸ ਨੂੰ ਰੈਲੀ ਨਾ ਸਮਝਣ, ਇਹ ਤਾਂ ਵਲੰਟੀਅਰਸ ਦੀ ਮੀਟਿੰਗ ਹੈ। ਉੁਨ੍ਹਾਂ ਨੇ ਦਿੱਲੀ ਤੇ ਪੰਜਾਬ ਵਿਚ ਜੋ ਵਾਅਦੇ ਕੀਤੇ ਹਨ,ਉਨ੍ਹਾਂ ਨੂੰ ਪੂਰਾ ਕੀਤਾ ਹੈ। ਦੋਵੇਂ ਸੂਬਿਆਂ ਵਿਚ ਬਿਨਾਂ....
ਰਾਸ਼ਟਰੀ ਜੀਵਨ ਵਿੱਚ ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਫਿਰਕਾਪ੍ਰਸਤੀ ਦੀ ਕੋਈ ਥਾਂ ਨਹੀਂ ਹੋਵੇਗੀ : ਪੀਐਮ ਮੋਦੀ
ਭਾਰਤ 2047 ਤੱਕ ਇੱਕ ਵਿਕਸਤ ਦੇਸ਼ ਬਣ ਜਾਵੇਗਾ : ਪੀਐਮ ਮੋਦੀ ਦੁਨੀਆ ਜੀ-20 ਵਿਚ ਸਾਡੇ ਸ਼ਬਦਾਂ ਅਤੇ ਦ੍ਰਿਸ਼ਟੀਕੋਣ ਨੂੰ ਭਵਿੱਖ ਲਈ ਰੋਡਮੈਪ ਵਜੋਂ ਦੇਖਦੀ ਹੈ : ਪੀਐਮ ਮੋਦੀ ਨਵੀਂ ਦਿੱਲੀ, 3 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੇ ਕਈ ਸਕਾਰਾਤਮਕ ਪ੍ਰਭਾਵ ਹੋਣਗੇ, ਜਿਨ੍ਹਾਂ ਵਿੱਚੋਂ ਕੁਝ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਜੀ-20 ਵਿਚ ਸਾਡੇ ਸ਼ਬਦਾਂ ਅਤੇ ਦ੍ਰਿਸ਼ਟੀਕੋਣ ਨੂੰ ਭਵਿੱਖ ਲਈ ਰੋਡਮੈਪ ਵਜੋਂ ਦੇਖਦੀ ਹੈ, ਨਾ....
ਪੀਲੀਭੀਤ 'ਚ ਹਾਈਵੇਅ 'ਤੇ ਬੱਸ ਨਾਲ ਆਲਟੋ ਕਾਰ ਦੀ ਟੱਕਰ, ਤਿੰਨ ਔਰਤਾਂ ਸਮੇਤ ਚਾਰ ਦੀ ਮੌਤ
ਪੀਲੀਭੀਤ, 3 ਸਤੰਬਰ : ਪੀਲੀਭੀਤ ਬਸਤੀ ਮਾਰਗ 'ਤੇ ਥਾਨਾ ਜ਼ਿਲੇ ਦੇ ਥਾਣਾ ਸੇਰਮਾਊ ਉੱਤਰੀ ਖੇਤਰ 'ਚ ਐਤਵਾਰ ਤੜਕੇ ਇਕ ਵੱਡਾ ਹਾਦਸਾ ਵਾਪਰਿਆ। ਹਾਈਵੇਅ 'ਤੇ ਬੱਸ ਨਾਲ ਆਲਟੋ ਕਾਰ ਦੀ ਟੱਕਰ ਹੋ ਗਈ। ਹਾਦਸੇ 'ਚ ਤਿੰਨ ਔਰਤਾਂ ਸਮੇਤ ਚਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋ ਦੀ ਹਾਲਤ ਨਾਜ਼ੁਕ ਹੋਣ 'ਤੇ ਉਨ੍ਹਾਂ ਨੂੰ ਪੀਲੀਭੀਤ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਸ਼ਾਹਜਹਾਂਪੁਰ ਸਰਹੱਦ ਨੇੜੇ ਗੜ੍ਹਵਾਖੇੜਾ ਚੌਕੀ ਤੋਂ ਤਿੰਨ ਕਿਲੋਮੀਟਰ ਦੂਰ ਵਾਪਰਿਆ। ਇਹ ਜੰਗਲ ਦੇ ਨੇੜੇ ਬਹੁਤ ਦੂਰ ਵਾਪਰਿਆ. ਲਖਨਊ ਦੇ....
ISRO 'ਆਦਿੱਤਿਆ-L1' ਲਾਂਚ, ਭਾਰਤ ਦਾ ਪਹਿਲਾ ਸੂਰਜ ਮਿਸ਼ਨ 
ਸ਼੍ਰੀਹਰੀਕੋਟਾ, 02 ਸਤੰਬਰ : ਭਾਰਤੀ ਪੁਲਾੜ ਖੋਜ ਸੰਸਥਾ ISRO ਆਪਣੇ ਪਹਿਲੇ ਸੂਰਜ ਮਿਸ਼ਨ 'ਆਦਿੱਤਿਆ-L1' ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮਿਸ਼ਨ ਨੂੰ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ ਸ਼ਨੀਵਾਰ, 2 ਸਤੰਬਰ ਨੂੰ 11:50 'ਤੇ ਲਾਂਚ ਕੀਤਾ ਗਿਆ। ਇਸਰੋ ਭਾਰਤ ਦੇ ਇਸ ਪਹਿਲੇ ਸੂਰਜੀ ਮਿਸ਼ਨ ਨਾਲ ਸੂਰਜ ਦਾ ਅਧਿਐਨ ਕਰੇਗਾ। ISRO ਦੇ ਪਹਿਲੇ ਸੂਰਜ ਮਿਸ਼ਨ ਆਦਿੱਤਿਆ L-1 (ISRO Sun Mission Live Updates) ਨੂੰ ਪੁਲਾੜ ਵਿੱਚ 'ਲੈਗਰੇਂਜ ਪੁਆਇੰਟ' ਯਾਨੀ L-1 ਆਰਬਿਟ ਵਿੱਚ ਰੱਖਿਆ....
ਨੂਹ ‘ਚ ਪੁੱਤ ਅਤੇ ਬੇਟੀ ਸਮੇਤ ਕਮਰੇ 'ਚ ਮ੍ਰਿਤਕ ਮਿਲਿਆ ਪਿਤਾ, ਪਤਨੀ ਲਾਪਤਾ
ਨੂਹ, 02 ਸਤੰਬਰ : ਨੂਹ ਦੇ ਪਿੰਡ ਗੰਗੋਲੀ ‘ਚ ਪਿਤਾ, ਪੁੱਤ ਅਤੇ ਬੇਟੀ ਆਪਣੇ ਘਰ ਵਿੱਚੋਂ ਮ੍ਰਿਤਕ ਪਾਏ ਗਏ ਅਤੇ ਤਿੰਨਾਂ ਦੇ ਮੂੰਹਾਂ ਵਿੱਚੋਂ ਝੱਗ ਨਿਕਲ ਰਹੀ ਸੀ। ਸ਼ੱਕ ਹੈ ਕਿ ਬੱਚਿਆਂ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਬੱਚਿਆਂ ਦੀ ਮਾਂ ਲਾਪਤਾ ਹੈ। ਮ੍ਰਿਤਕਾਂ ਦੀ ਪਹਿਚਾਣ ਜੀਤ ਸਿੰਘ (34) ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ, ਜਦੋਂ ਕਿ ਬੇਟਾ ਪ੍ਰਿਯਾਂਸ਼ੂ ਅਤੇ ਬੇਟੀ ਰਾਧਿਕਾ ਦੀ ਕਮਰੇ ਦੇ ਬੈੱਡ ਦੇ ਮ੍ਰਿਤਕ ਪਏ ਸਨ। ਜਦੋਂ ਇਸ ਘਟਨਾਂ....
‘ਵਨ ਨੇਸ਼ਨ, ਵਨ ਇਲੈਕਸ਼ਨ’ ਨੂੰ ਲੈ ਕੇ ਕੇਂਦਰ ਸਰਕਾਰ ਨੇ ਕਮੇਟੀ ਦਾ ਕੀਤਾ ਗਠਨ, ਪ੍ਰਧਾਨ ਸਾਬਕਾ ਰਾਸ਼ਟਰਪਤੀ ਨੂੰ ਬਣਾਇਆ ਪ੍ਰਧਾਨ
ਨਵੀਂ ਦਿੱਲੀ, 01 ਸਤੰਬਰ : ‘ਵਨ ਨੇਸ਼ਨ, ਵਨ ਇਲੈਕਸ਼ਨ’ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੇ ਪ੍ਰਧਾਨ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਬਣਾਇਆ ਗਿਆ ਹੈ। ਕਮੇਟੀ ਦੇ ਮੈਂਬਰਾਂ ‘ਤੇ ਥੋੜ੍ਹੀ ਦੇਰ ਵਿਚ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਸਰਕਾਰ ਦੇ ਇਸ ਕਦਮ ‘ਤੇ ਸਵਾਲ ਚੁੱਕੇ ਹਨ। ਕਾਂਗਰਸ ਨੇ ਸਵਾਲ ਕੀਤਾ ਹੈ ਕਿ ਅਜੇ ਇਸ ਦੀ ਕੀ ਲੋੜ ਹੈ? ਪਹਿਲਾਂ ਮਹਿੰਗਾਈ, ਬੇਰੋਜ਼ਗਾਰੀ ਵਰਗੇ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ ਹੈ। ਦੱਸ....
ਸੱਤਾਧਾਰੀ ਪਾਰਟੀ ਲੋਕਾਂ ਦਾ ਧਿਆਨ ਭਟਕਾਉਣ ਦੀ ਕਿੰਨੀ ਵੀ ਕੋਸ਼ਿਸ਼ ਕਰ ਲਵੇ ਪਰ ਹੁਣ ਜਨਤਾ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ : ਖੜਗੇ
ਮੁੰਬਈ, 01 ਸਤੰਬਰ : ਕੇਂਦਰ ਸਰਕਾਰ ਨੇ 'ਵਨ ਨੇਸ਼ਨ, ਵਨ ਇਲੈਕਸ਼ਨ' ਨੂੰ ਲੈ ਕੇ ਵਿਰੋਧੀ ਪਾਰਟੀਆਂ ਸਰਕਾਰ ਦੀ ਆਲੋਚਨਾ ਕਰ ਰਹੀਆਂ ਹਨ। ਹੁਣ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਵੀ ਪ੍ਰਤੀਕਿਰਿਆ ਆਈ ਹੈ। ਖੜਗੇ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਲੋਕਾਂ ਦਾ ਧਿਆਨ ਭਟਕਾਉਣ ਦੀ ਕਿੰਨੀ ਵੀ ਕੋਸ਼ਿਸ਼ ਕਰ ਲਵੇ ਪਰ ਹੁਣ ਜਨਤਾ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਖੜਗੇ ਨੇ ਅੱਗੇ ਕਿਹਾ ਕਿ ਤਾਨਾਸ਼ਾਹੀ ਸਰਕਾਰ ਦੇ ਹਟਣ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਦੇਸ਼ ਦੇ 140 ਕਰੋੜ ਲੋਕਾਂ ਨੇ ਬਦਲਾਅ ਲਿਆਉਣ....