ਨਵੀਂ ਦਿੱਲੀ, 29 ਮਾਰਚ : ਕਾਂਗਰਸ ਨੇ ਸਰਕਾਰੀ ਨੌਕਰੀਆਂ ’ਚ ਮਹਿਲਾ ਰਾਖਵੇਂਕਰਨ ਦਾ ਦਾਅ ਚੱਲਿਆ ਹੈ। ਪਾਰਟੀ ਨੇ ਸੱਤਾ ’ਚ ਆਉਣ ’ਤੇ ਸਰਕਾਰੀ ਨੌਕਰੀਆਂ ’ਚ ਮਹਿਲਾਵਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਹੈ। ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੱਤਾ ’ਚ ਆਉਣ ’ਤੇ ਕਾਂਗਰਸ 50 ਫ਼ੀਸਦੀ ਸਰਕਾਰੀ ਨੌਕਰੀਆਂ ਔਰਤਾਂ ਲਈ ਲਈ ਰਾਖਵੀਆਂ ਕਰੇਗੀ। ਇਸ ਨਾਲ ਮਜ਼ਬੂਤ ਮਹਿਲਾਵਾਂ ਭਾਰਤ ਦੀ ਤਕਦੀਰ ਬਦਲ ਦੇਣਗੀਆਂ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਕਸ ’ਤੇ ਇਕ ਪੋਸਟ ’ਚ....
ਰਾਸ਼ਟਰੀ
ਰਾਮਬਨ, 29 ਮਾਰਚ : ਜੰਮੂ-ਕਸ਼ਮੀਰ ਦੇ ਰਾਮਬਨ ਵਿਚ ਇਕ ਟੈਵੇਰਾ ਕੈਬ ਡੂੰਘੀ ਖੱਡ ਵਿਚ ਜਾ ਡਿੱਗੀ ਜਿਸ ਨਾਲ ਉਸ ਵਿਚ ਸਵਾਰ 10 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ 300 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਟੈਵੇਰਾ ਓਵਰਲੋਡਡ ਵੀ ਸੀ ਤੇ ਤੇਜ਼ ਰਫਤਾਰ ਵੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ SDRF ਦੀ ਟੀਮ ਮੌਕੇ ‘ਤੇ ਪਹੁੰਚ ਗਈ। ਰਾਮਬਨ ਜ਼ਿਲ੍ਹੇ ਵਿਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਸ਼ੁੱਕਰਵਾਰ ਨੂੰ ਇਕ SUV ਕਾਰ ਤਿਲਕ ਕੇ....
ਨੂਹ, 28 ਮਾਰਚ : ਦਿੱਲੀ-ਮੁੰਬਈ ਐਕਸਪ੍ਰੈਸ ਵੇਅ 'ਤੇ ਨੂਹ (ਹਰਿਆਣਾ) 'ਚ ਵਾਪਰੇ ਹਾਦਸੇ 'ਚ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਤੇਜ਼ ਰਫਤਾਰ 'ਤੇ ਜਾ ਰਹੀ ਈਕੋ ਸਪੋਰਟਸ ਕਾਰ ਡਿਵਾਈਡਰ ਨਾਲ ਟਕਰਾ ਕੇ ਹੇਠਾਂ ਡਿੱਗ ਗਈ। ਜ਼ਖ਼ਮੀਆਂ ਨੂੰ ਨਲਹਾਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਇੱਕ ਬੱਚਾ ਵੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਪ੍ਰਿਯਾਂਸ਼ੂ, ਦੀਪਾਂਸ਼ੂ, ਪਿਊਸ਼ ਅਤੇ ਔਰਤ ਆਂਚਲ ਵਜੋਂ ਹੋਈ ਹੈ।....
ਨਵੀਂ ਦਿੱਲੀ, 28 ਮਾਰਚ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਦੇਸ਼ ਦੇ ਲੋਕਾਂ ਨੂੰ ਹਥਿਆਰਬੰਦ ਬਲਾਂ ’ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ। ਟਾਈਮਜ਼ ਨਾਓ ਸਿਖਰ ਸੰਮੇਲਨ ਦੇ ਆਖਰੀ ਦਿਨ ਗੱਲਬਾਤ ਦੌਰਾਨ ਅਗਨੀਵੀਰ ਯੋਜਨਾ ਦੀ ਆਲੋਚਨਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਅਜਿਹੇ ਸਵਾਲਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਇਹ ਮੰਨਦਾ ਹੈ ਕਿ ਹਥਿਆਰਬੰਦ ਬਲਾਂ ਵਿਚ ਜਵਾਨ ਜੋਸ਼ ਹੋਣਾ ਚਾਹੀਦਾ ਹੈ। ਇਸ....
ਨਵੀਂ ਦਿੱਲੀ, 28 ਮਾਰਚ : ਪ੍ਰਧਾਨ ਮੰਤਰੀ ਮੋਦੀ ਨੇ CJI DY ਚੰਦਰਚੂੜ ਨੂੰ ਦੇਸ਼ ਭਰ ਦੇ ਲਗਭਗ 600 ਮਸ਼ਹੂਰ ਵਕੀਲਾਂ ਦੁਆਰਾ ਲਿਖੇ ਪੱਤਰ ਦਾ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਦੂਜਿਆਂ ਨੂੰ ਡਰਾਉਣਾ ਕਾਂਗਰਸ ਦਾ ਪੁਰਾਣਾ ਸੱਭਿਆਚਾਰ ਹੈ। ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਬਾਰ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰਾ ਸਮੇਤ ਕਈ ਵਕੀਲਾਂ ਨੇ ਸੀਜੇਆਈ ਚੰਦਰਚੂੜ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਇੱਕ ਸਵਾਰਥੀ ਸਮੂਹ ‘ਬੇਕਾਰ ਦਲੀਲਾਂ ਅਤੇ ਇੱਕ ਫਾਲਤੂ ਸਿਆਸੀ ਏਜੰਡੇ’ ਦੇ ਆਧਾਰ....
ਨਵੀਂ ਦਿੱਲੀ, 28 ਮਾਰਚ : ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਇਕ-ਦੂਜੇ 'ਤੇ ਜ਼ੋਰਦਾਰ ਦੋਸ਼ ਲਗਾ ਰਹੀਆਂ ਹਨ। ਅਜਿਹੇ 'ਚ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਿੱਛੇ ਨਹੀਂ ਹਟ ਰਹੀ ਹੈ। ਵੀਰਵਾਰ ਨੂੰ ਕਾਂਗਰਸ ਦੀ 'ਮੇਰੇ ਵਿਕਾਸ ਕਾ ਦੋ ਹਿਸਾਬ' ਮੁਹਿੰਮ ਦੇ ਹਿੱਸੇ ਵਜੋਂ, ਉਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਇਕ ਤੋਂ ਬਾਅਦ ਇਕ ਕਈ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਔਰਤਾਂ 'ਤੇ ਅੱਤਿਆਚਾਰ ਕਿਉਂ ਵੱਧ ਰਹੇ ਹਨ? ਕਾਂਗਰਸੀ ਆਗੂ ਨੇ ਬੇਰੁਜ਼ਗਾਰੀ, ਮਹਿੰਗਾਈ, ਐਮਐਸਪੀ....
ਊਧਮ ਸਿੰਘ ਨਗਰ, 28 ਮਾਰਚ : ਊਧਮ ਸਿੰਘ ਨਗਰ ਵਿਚ ਗੁਰਦੁਆਰਾ ਨਾਨਕਮੱਤਾ ਵਿਚ ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਾਬਾ ਤਰਸੇਮ ਸਿੰਘ ਸਵੇਰ ਵੇਲੇ ਸੈਰ ਕਰ ਰਹੇ ਸਨ ਜਦੋਂ ਮੋਟਰ ਸਾਈਕਲ ’ਤੇ ਸਵਾਰ ਦੋ ਨੌਜਵਾਨ ਆਏ ਤੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ। ਉੱਤਰਾਖੰਡ ਦੇ ਡੀ ਜੀ ਪੀ ਅਭਿਨਵ ਕੁਮਾਰ ਨੇ ਦੱਸਿਆ ਕਿ ਕਤਲ ਸਵੇਰੇ 6.15 ਵਜੇ ਕੀਤਾ ਗਿਆ ਹੈ। ਕਾਰ ਸੇਵਾ ਡੇਰਾ ਮੁਖੀ ਨਾਨਕਮਤਾ ਬਾਬਾ ਤਰਸੇਮ ਸਿੰਘ ਦੀ ਊਧਮ ਸਿੰਘ ਨਗਰ ਜ਼ਿਲ੍ਹੇ....
ਬੀਕਾਨੇਰ, 28 ਮਾਰਚ : ਅੱਜ ਸਾਬਕਾ ਉਪ ਮੁੱਖ ਮੰਤਰੀ ਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਸਥਾਨ ਦੇ ਬੀਕਾਨੇਰ ਵਿਖੇ ਸਾਬਕਾ ਮੁੱਖ ਮੰਤਰੀ ਰਾਜਸਥਾਨ ਅਸ਼ੋਕ ਗਹਿਲੋਤ ਅਤੇ ਰਾਜਸਥਾਨ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਗੋਬਿੰਦ ਰਾਮ ਮੇਘਲਾਵ ਦੇ ਸਮਰਥਨ ਵਿਚ ਇਕ ਵਿਸਾਲ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਧੱਕੇ ਨਾਲ ਲੋਕ ਰਾਜ ਨੂੰ ਖਤਮ ਕਰਨ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋ ਕਰਕੇ ਆਪਣੇ ਵਿਰੋਧੀਆਂ ਨੂੰ....
ਕੋਲਕਾਤਾ, 27 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪੱਛਮੀ ਬੰਗਾਲ ਦੇ ਗਰੀਬ ਲੋਕਾਂ ਤੋਂ ਲੁੱਟੇ ਗਏ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਕੁਰਕ ਕੀਤੇ ਗਏ ਲਗਭਗ 3,000 ਕਰੋੜ ਰੁਪਏ ਨੂੰ ਨਵੀਂ ਸਰਕਾਰ ਬਣਦੇ ਹੀ ਇਸ ਨੂੰ ਵਾਪਸ ਲਿਆਉਣ ਲਈ ਜੋ ਵੀ ਨਿਯਮਾਂ ਜਾਂ ਕਾਨੂੰਨਾਂ ਦੀ ਲੋੜ ਹੋਵੇਗੀ, ਉਹ ਕੀਤੀ ਜਾਵੇਗੀ। ਮੋਦੀ ਨੇ ਇਹ ਦਾਅਵਾ ਸਾਬਕਾ ਰਾਇਲਟੀ ਦੀ ਮੈਂਬਰ ਅਤੇ ਕ੍ਰਿਸ਼ਨਾਨਗਰ ਲੋਕ ਸਭਾ ਹਲਕੇ ਤੋਂ ਟੀਐਮਸੀ ਦੀ ਮਹੂਆ ਮੋਇਤਰਾ ਵਿਰੁੱਧ ਭਾਜਪਾ ਦੀ ਉਮੀਦਵਾਰ....
ਬੀਜਾਪੁਰ, 27 ਮਾਰਚ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ਵਿਚ 6 ਨਕਸਲੀ ਮਾਰੇ ਗਏ। ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਬੀਜਾਪੁਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਜਾਣਕਾਰੀ ਦਿੰਦਿਆਂ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਰਮੀਆਂ ਨਾਲ ਹੋਏ ਮੁਕਾਬਲੇ 'ਚ ਇਕ ਔਰਤ ਸਮੇਤ 6 ਨਕਸਲੀ ਮਾਰੇ ਗਏ ਹਨ। ਜਾਣਕਾਰੀ ਮੁਤਾਬਿਕ ਬੀਜਾਪੁਰ ਜ਼ਿਲ੍ਹੇ ਦੇ ਚਿਕੁਰਭੱਟੀ ਅਤੇ ਪੁਸਬਕਾ ਨੇੜੇ....
ਸ੍ਰੀਗੰਗਾਨਗਰ, 27 ਮਾਰਚ : ਰਾਜਸਥਾਨ ਦੇ ਸ੍ਰੀਗੰਗਾਨਗਰ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਕਸਬੇ ਦੇ ਪਿੰਡ ਨੱਥੂਵਾਲਾ ਗੱਦੀ ਦੇ ਇੱਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਜਾਣ ‘ਤੇ ਮਾਤਮ ਛਾ ਗਿਆ। ਦੋ ਦਿਨ ਪਹਿਲਾਂ ਪੂਰਾ ਪਰਿਵਾਰ ਕਿਸੇ ਰਿਸ਼ਤੇਦਾਰ ਦੇ ਵਿਆਹ ਲਈ ਰਾਜਸਥਾਨ ਦੇ ਪਦਮਪੁਰ ਗਿਆ ਸੀ। ਮੰਗਲਵਾਰ ਦੁਪਹਿਰ ਕਰੀਬ 12 ਵਜੇ ਪਦਮਪੁਰ ਤੋਂ ਮੋਗਾ ਵੱਲ ਪਰਤਦੇ ਸਮੇਂ ਸ੍ਰੀਗੰਗਾਨਗਰ ਇਲਾਕੇ 'ਚ ਪਰਿਵਾਰ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੀ ਬੱਸ ਨੇ....
ਦਿੱਲੀ, 26 ਮਾਰਚ : ਆਮ ਆਦਮੀ ਪਾਰਟੀ ਨੇ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਵਿਰੋਧ ਪ੍ਰਦਰਸ਼ਨ ਕਰਨ ਵਿੱਚ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਦਿੱਲੀ ਪੁਲਿਸ ਵੱਲੋਂ ਖਿੱਚ ਧੂਹ ਕੀਤੀ ਗਈ। ਦਿੱਲੀ ਪੁਲਿਸ ਨੇ ਹਰਜੋਤ ਸਿੰਘ ਬੈਂਸ ਨੂੰ ਹਿਰਾਸਤ ਵਿੱਚ ਲੈ ਲਿਆ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਪੁਲਿਸ ਉਤੇ ਇਹ ਵੀ ਦੋਸ਼ ਲਗਾਇਆ ਗਿਆ ਕਿ ਦਿੱਲੀ ਪੁਲਿਸ ਨੇ....
ਭੋਪਾਲ, 26 ਮਾਰਚ : ਮੱਧ ਪ੍ਰਦੇਸ਼ ਦੇ ਦਮੋਹ ਦੇ ਪਾਟੇਰਾ ਇਲਾਕੇ ਨੇੜੇ ਇੱਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਪੰਜਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਨਜ਼ਦੀਕੀ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰਾਂ ਨੇ ਜ਼ਿਲ੍ਹਾ ਹਸਪਤਾਲ ਵਿੱਚ ਦਮ ਤੋੜ ਦਿੱਤਾ। ਫਿਲਹਾਲ ਦੋਵੇਂ ਜ਼ਖਮੀ ਜ਼ਿਲਾ ਹਸਪਤਾਲ 'ਚ ਜ਼ੇਰੇ ਇਲਾਜ ਹਨ। ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਜ਼ਿਲੇ ਦੇ ਪਾਟੇਰਾ ਥਾਣਾ ਅਧੀਨ....
ਮੰਡੀ, 26 ਮਾਰਚ : ਹਿਮਾਚਲ ਪ੍ਰਦੇਸ਼ ਦੇ ਅੰਬ, ਊਨਾ ਵਿਚ ਅੱਜ ਸਵੇਰੇ ਢਿੱਗਾ ਡਿੱਗਣ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਚਾਰ ਜ਼ਖਮੀਆਂ ਦਾ ਅੰਬ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਦਕਿ ਇਨ੍ਹਾਂ ਵਿੱਚੋਂ ਤਿੰਨ ਨੂੰ ਊਨਾ ਦੇ ਖੇਤਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਹੋਲੀ ਵਾਲੇ ਦਿਨ ਮੇਦੀ 'ਚ ਚੱਲ ਰਹੇ ਹੋਲਾ ਮੁਹੱਲੇ 'ਚ ਸਵੇਰੇ 5-00 ਵਜੇ ਵੱਡੀ ਗਿਣਤੀ 'ਚ ਸ਼ਰਧਾਲੂ ਚਰਨ ਗੰਗਾ 'ਚ ਇਸ਼ਨਾਨ ਕਰ ਰਹੇ ਸਨ। ਇਸ ਦੌਰਾਨ ਪਹਾੜੀ ਤੋਂ ਕੁਝ ਪੱਥਰ....
ਨਿਊ ਦਿੱਲੀ, 24 ਮਾਰਚ : ਭਾਰਤੀ ਜਨਤਾ ਪਾਰਟੀ ਨੇ ਅੱਜ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਵਿੱਚ ਕੁੱਲ 111 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਭਾਜਪਾ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਦੀ ਮੰਡੀ ਤੋਂ ਟਿਕਟ ਦਿੱਤੀ ਹੈ, ਜਦੋਂਕਿ ਯੂਪੀ ਦੀ ਮੇਰਠ ਸੀਟ ਤੋਂ ਅਰੁਣ ਗੋਵਿਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਵਾਰ ਪਾਰਟੀ ਨੇ ਪੀਲੀਭੀਤ ਤੋਂ ਮੌਜੂਦਾ ਸੰਸਦ ਮੈਂਬਰ ਵਰੁਣ ਗਾਂਧੀ ਦੀ ਟਿਕਟ ਰੱਦ ਕਰ ਦਿੱਤੀ ਹੈ। ਭਾਜਪਾ ਨੇ ਗਾਜ਼ੀਆਬਾਦ ਸੀਟ ਤੋਂ ਵਰੁਣ ਗਾਂਧੀ ਦੀ....