ਰਾਸ਼ਟਰੀ

ਤਾਮਿਲਨਾਡੂ ਦੇ ਵਿਲੁਪੁਰਮ ‘ਚ ਦੇਸ਼ੀ ਸ਼ਰਾਬ ਪੀਣ ਕਾਰਨ ਤਿੰਨ ਲੋਕਾਂ ਦੀ ਮੌਤ 
ਵਿਲੁਪੁਰਮ, 14 ਮਈ : ਤਾਮਿਲਨਾਡੂ ਦੇ ਵਿਲੁਪੁਰਮ ‘ਚ ਕਥਿਤ ਤੌਰ ਤੇ ਦੇਸ਼ੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋਣ ਜਾਣ ਦੀ ਖ਼ਬਰ ਹੈ ਅਤੇ 11 ਲੋਕਾਂ ਨੂੰ ਸਿਹਤ ਖਰਾਬ ਹੋਣ ਕਰਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਏਕਿਆਰਕੁਪਮ ਦੀ ਮਛੇਰਾ ਕਲੋਨੀ ‘ਚ ਇੱਕ ਸਮਾਗਮ ਦੌਰਾਨ ਲੋਕਾਂ ਨੇ ਦੇਸ਼ੀ ਸ਼ਰਾਬ ਪੀਤੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਮਾਗਮ ‘ਚ ਪੁੱਜੇ ਲੋਕਾਂ ਵੱਲੋਂ ਦੇਰ ਰਾਤ ਸ਼ਰਾਬ ਪੀਣ ਵਾਲਿਆਂ ਨੂੰ ਉਲਟੀਆਂ ਆਉਣ....
ਕਰਨਾਟਕ ਦੇ ਡੀਜੀਪੀ ਪ੍ਰਵੀਨ ਸੂਦ ਨੂੰ ਸੀਬੀਆਈ ਡਾਇਰੈਕਟਰ ਨਿਯੁਕਤ ਕੀਤਾ
ਨਵੀਂ ਦਿੱਲੀ, 14 ਮਈ : ਪ੍ਰਵੀਨ ਸੂਦ ਸੁਬੋਧ ਕੁਮਾਰ ਜੈਸਵਾਲ ਤੋਂ ਅਹੁਦਾ ਸੰਭਾਲਣਗੇ, ਜਿਨ੍ਹਾਂ ਦਾ ਸੀਬੀਆਈ ਡਾਇਰੈਕਟਰ ਵਜੋਂ ਕਾਰਜਕਾਲ 25 ਮਈ ਨੂੰ ਖ਼ਤਮ ਹੋ ਰਿਹਾ ਹੈ। ਦਰਅਸਲ ਕਰਨਾਟਕ ਦੇ ਡੀਜੀਪੀ ਪ੍ਰਵੀਨ ਸੂਦ ਨੂੰ ਅਮਲਾ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੇ ਹੁਕਮ ਅਨੁਸਾਰ 14 ਮਈ ਨੂੰ ਯਾਨੀ ਅੱਜ ਸੀਬੀਆਈ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਗੁਜਰਾਤ ਵਿੱਚ ਝੀਲ ‘ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ 
ਗਾਂਧੀਨਗਰ, 14 ਮਈ : ਗੁਜਰਾਤ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਬੋਟਾਦ ਜ਼ਿਲ੍ਹੇ ਵਿੱਚ ਝੀਲ ਵਿੱਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ ਅਤੇ ਡੁੱਬੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਝੀਲ 'ਚ ਡੁੱਬਣ ਕਾਰਨ ਜਾਨ ਗਵਾਉਣ ਵਾਲੇ ਸਾਰੇ ਬੱਚਿਆਂ ਦੀ ਉਮਰ 16 ਤੋਂ 17 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਘਟਨਾ 13 ਮਈ ਦੀ ਹੈ, ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਬੋਟਾਦ ਸ਼ਹਿਰ ਦੇ ਬਾਹਰ....
"ਆਪ" ਸਰਕਾਰ ਵੱਲੋਂ ਪਿਛਲੇ ਇੱਕ ਸਾਲ ਵਿੱਚ ਪੰਜਾਬ ਵਿੱਚ ਕੀਤੇ ਲੋਕ-ਪੱਖੀ ਕੰਮਾਂ ਕਾਰਨ ਜਲੰਧਰ ਦੇ ਲੋਕਾਂ ਨੇ ਦਿੱਤਾ ਭਾਰੀ ਸਮਰਥਨ : ਰਿੰਕੂ
ਸੁਸ਼ੀਲ ਕੁਮਾਰ ਰਿੰਕੂ ਨੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਲੋਕ ਸੇਵਾ ਦਾ ਮੰਤਰ ਲਿਆ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਸਦ ਮੈਂਬਰ ਸੁਸ਼ੀਲ ਰਿੰਕੂ ਨਾਲ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ ਅਸੀਂ ਆਪਣਾ ਰੋਡਮੈਪ ਸਿਰਫ਼ 11 ਮਹੀਨਿਆਂ ਦਾ ਨਹੀਂ, ਸਗੋਂ ਉਸ ਤੋਂ ਬਾਅਦ ਅਗਲੇ 5 ਸਾਲਾਂ ਦਾ ਵੀ ਨਾਲ ਲੈ ਕੇ ਚੱਲ ਰਹੇ ਹਾਂ - ਸੁਸ਼ੀਲ ਕੁਮਾਰ ਰਿੰਕੂ ਜਲੰਧਰ ਸੰਸਦੀ ਸੀਟ 'ਤੇ ਹੋਈ ਉਪ ਚੋਣ 'ਚ 'ਆਪ' ਉਮੀਦਵਾਰ ਸੁਸ਼ੀਲ ਕੁਮਾਰ....
ਭਾਰਤੀ ਓਲੰਪਿਕ ਸੰਘ  ਨੇ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸਾਰੇ ਅਹੁਦੇਦਾਰਾਂ 'ਤੇ ਲਗਾਈ ਪਾਬੰਦੀ 
ਨਵੀਂ ਦਿੱਲੀ, 13 ਮਈ : ਭਾਰਤੀ ਓਲੰਪਿਕ ਸੰਘ (IOA) ਨੇ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (WFI) ਦੇ ਸਾਰੇ ਅਹੁਦੇਦਾਰਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਆਈਓਏ ਦੇ ਸੰਯੁਕਤ ਸਕੱਤਰ ਕਲਿਆਣ ਚੌਬੇ ਨੇ ਕੁਸ਼ਤੀ ਸੰਘ ਨੂੰ ਹੁਕਮ ਜਾਰੀ ਕਰਕੇ ਇਸ ਦੇ ਸਾਰੇ ਅਹੁਦੇਦਾਰਾਂ ਦੇ ਪ੍ਰਸ਼ਾਸਨਿਕ, ਆਰਥਿਕ ਕੰਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਆਈਓਏ ਨੇ ਕੁਸ਼ਤੀ ਸੰਘ ਨੂੰ ਵਿਦੇਸ਼ੀ ਟੂਰਨਾਮੈਂਟਾਂ, ਵੈੱਬਸਾਈਟ ਸੰਚਾਲਨ ਲਈ ਭੇਜੀਆਂ ਗਈਆਂ ਐਂਟਰੀਆਂ ਲਈ ਸਾਰੇ ਦਸਤਾਵੇਜ਼, ਖਾਤੇ ਅਤੇ ਲਾਗਇਨ ਤੁਰੰਤ ਸੌਂਪਣ ਲਈ ਕਿਹਾ ਹੈ....
ਕਰਨਾਟਕ 'ਚ ਕਾਂਗਰਸ ਨੇ ਜਿੱਤ, 135 ਸੀਟਾਂ ਮਿਲੀਆਂ : ਕਿਹਾ- ਸੋਨੀਆ ਗਾਂਧੀ ਜੇਲ੍ਹ 'ਚ ਉਨ੍ਹਾਂ ਨੂੰ ਮਿਲਣ ਆਈ ਸੀ, ਮੈਂ ਉਨ੍ਹਾਂ ਨਾਲ ਜਿੱਤ ਦਾ ਵਾਅਦਾ ਕੀਤਾ ਸੀ : ਸ਼ਿਵਕੁਮਾਰ
ਕਰਨਾਟਕ, 13 ਮਈ : ਕਰਨਾਟਕ 'ਚ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ। ਕਾਂਗਰਸ ਨੂੰ 135 ਸੀਟਾਂ ਮਿਲੀਆਂ ਹਨ ਜਦਕਿ ਭਾਜਪਾ ਨੂੰ 65 ਤੇ ਜਨਤਾ ਦਲ ਨੂੰ 19 ਸੀਟਾਂ ਹਾਸਲ ਹੋਈਆਂ ਹਨ। ਦੁਪਹਿਰ 12 ਵਜੇ ਤੋਂ ਪਹਿਲਾਂ ਦੇ ਰੁਝਾਨਾਂ 'ਚ ਇਹ ਸਾਫ਼ ਹੋ ਗਿਆ ਸੀ ਕਿ ਕਾਂਗਰਸ ਦੀ ਜਿੱਤ ਹੋ ਰਹੀ ਹੈ। 12 ਵਜੇ ਕਰਨਾਟਕ ਕਾਂਗਰਸ ਦੇ ਮੁਖੀ ਡੀਕੇ ਸ਼ਿਵਕੁਮਾਰ ਘਰ ਦੀ ਬਾਲਕੋਨੀ 'ਚ ਆਏ, ਕਾਂਗਰਸ ਦਾ ਝੰਡਾ ਲਹਿਰਾਇਆ ਅਤੇ ਵਰਕਰਾਂ ਦੇ ਸਾਹਮਣੇ ਹੱਥ ਜੋੜ ਕੇ ਸੰਬੋਧਨ ਕੀਤਾ। ਮੀਡੀਆ ਵਿਚਾਲੇ ਪਹੁੰਚ ਕੇ ਉਹ ਭਾਵੁਕ ਹੋ ਗਏ....
ਨੇਵੀ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਜਹਾਜ਼ ’ਚੋਂ ਲਗਪਗ 12 ਹਜ਼ਾਰ ਕਰੋੜ ਦਾ ਲਗਪਗ 25 ਸੌ ਕਿੱਲੋ ਨਸ਼ੀਲਾ ਪਦਾਰਥ ਮੈਥਾਮਫੇਟਾਮਾਈਨ ਕੀਤਾ ਜ਼ਬਤ 
ਕੇਰਲ, 13 ਮਈ : ਨੇਵੀ ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸਾਂਝੀ ਮੁਹਿੰਮ ਦੌਰਾਨ ਕੇਰਲ ਤਟ ਨੇੜੇ ਭਾਰਤੀ ਜਲ ਖੇਤਰ ’ਚ ਇਕ ਜਹਾਜ਼ ’ਚੋਂ ਲਗਪਗ 12 ਹਜ਼ਾਰ ਕਰੋੜ ਰੁਪਏ ਦਾ ਲਗਪਗ 25 ਸੌ ਕਿੱਲੋ ਨਸ਼ੀਲਾ ਪਦਾਰਥ ਮੈਥਾਮਫੇਟਾਮਾਈਨ ਜ਼ਬਤ ਕੀਤਾ ਹੈ। ਇਹ ਦੇਸ਼ ’ਚ ਮੈਥਾਮਫੇਟਾਮਾਈਨ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਇਸ ਮਾਮਲੇ ਵਿਚ ਇਕ ਪਾਕਿਸਤਾਨੀ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਐੱਨਸੀਬੀ ਦੇ ਉਪ ਮਹਾਨਿਰਦੇਸ਼ਕ (ਆਪ੍ਰੇਸ਼ਨ) ਸੰਜੇ ਕੁਮਾਰ ਸਿੰਘ ਨੇ ਸ਼ਨਿਚਨਰਵਾਰ ਨੂੰ ਕਿਹਾ ਕਿ ਇਹ ਕਾਰਵਾਈ....
ਅੱਤਵਾਦੀਆਂ ਨੇ ਘੁਸਪੈਠ ਦੀ ਕੀਤੀ ਕੋਸ਼ਿਸ਼, ਫ਼ੌਜ ਨੇ ਦੋ ਘੁਸਪੈਠੀਆਂ ਨੂੰ ਕੀਤਾ ਢੇਰ
ਸ੍ਰੀਨਗਰ, 13 ਮਈ : ਉੱਤਰੀ ਕਸ਼ਮੀਰ ਦੇ ਉੜੀ (ਬਾਰਾਮੁਲਾ) ਸੈਕਟਰ ’ਚ ਸਰਹੱਦ ਪਾਰ ਤੋਂ ਅੱਤਵਾਦੀਆਂ ਦੇ ਦਲ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਫ਼ੌਜ ਨੇ ਤੁਰੰਤ ਕਰਾਵਾਈ ਕਰ ਕੇ ਦੋ ਘੁਸਪੈਠੀਆਂ ਨੂੰ ਮਾਰ ਦਿੱਤਾ ਪਰ ਉਨ੍ਹਾਂ ਦੀਆਂ ਲਾਸ਼ਾਂ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਫ਼ੌਜ ਦੀ ਸਿੱਧੀ ਫਾਇਰਿੰਗ ਰੇਂਜ ’ਚ ਹੋਣ ਕਾਰਨ ਕਬਜ਼ੇ ’ਚ ਨਹੀਂ ਲਈਆਂ ਜਾ ਸਕੀਆਂ। ਹੋਰ ਘੁਸਪੈਠੀਏ ਵਾਪਸ ਭੱਜ ਗਏ। ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ। ਹਾਲਾਂਕਿ ਫ਼ੌਜ ਨੇ ਘੁਸਪੈਠੀਆਂ ਦੇ ਮਾਰੇ ਜਾਣ ਦੀ....
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ
ਨਵੀਂ ਦਿੱਲੀ, 13 ਮਈ : ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਅੱਜ 13 ਮਈ ਦੀ ਸ਼ਾਮ ਨੂੰ ਮੰਗਣੀ ਕਰ ਲਈ ਹੈ। ਉਨ੍ਹਾਂ ਦੀ ਮੰਗਣੀ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ, ਜਿਸ ਨੂੰ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਸੀ। ਮੰਗਣੀ ਤੋਂ ਬਾਅਦ ਦੋਵਾਂ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਤਰ੍ਹਾਂ ਸਗਾਈ ਦੇ ਮੌਕੇ 'ਤੇ ਬਾਂਦਰਾ ਸਥਿਤ ਪਰਿਣੀਤੀ ਦੇ ਘਰ ਨੂੰ ਸਜਾਇਆ ਗਿਆ ਹੈ, ਉਸੇ ਤਰ੍ਹਾਂ ਰਾਘਵ ਦੇ ਦਿੱਲੀ ਸਥਿਤ ਘਰ ਨੂੰ ਵੀ ਲਾਈਟਾਂ ਅਤੇ ਫੁੱਲਾਂ ਨਾਲ....
ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ ਅੱਜ
ਚੰਡੀਗੜ੍ਹ,13 ਮਈ : ਦਿੱਲੀ ਵਿੱਚ ਮੰਗਣੀ ਕਰਨ ਜਾ ਰਹੇ ਹਨ। ਇਹ ਪ੍ਰੋਗਰਾਮ ਕਪੂਰਥਲਾ ਹਾਊਸ, ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਦਿੱਲੀ ‘ਚ ਇਸ ਬਾਲੀਵੁੱਡ ਥੀਮ ਵਾਲੀ ਪਾਰਟੀ ‘ਚ ਰਾਘਵ ਚੱਢਾ ਡਿਜ਼ਾਈਨਰ ਪਵਨ ਸਚਦੇਵਾ ਦਾ ਅਚਕਨ ਪਹਿਨਣਗੇ, ਜਦਕਿ ਪਰਿਣੀਤੀ ਚੋਪੜਾ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਡਿਜ਼ਾਈਨਰ ਪਹਿਰਾਵੇ ‘ਚ ਨਜ਼ਰ ਆਵੇਗੀ। ਇਸ ਪਾਰਟੀ ‘ਚ ਪੰਜਾਬ ਅਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨਜ਼ਰ ਆਉਣਗੇ, ਉਥੇ ਹੀ ਪਰਿਣੀਤੀ ਦੀ ਚਚੇਰੀ ਭੈਣ ਪ੍ਰਿਅੰਕਾ ਚੋਪੜਾ ਅਤੇ ਬਾਲੀਵੁੱਡ....
ਲਖਨਊ ‘ਚ ਈ-ਰਿਕਸ਼ਾ ਦੀ ਬੈਟਰੀ ਫਟਣ ਕਾਰਨ ਮਾਂ-ਪੁੱਤ ਸਮੇਤ 3 ਦੀ ਮੌਤ
ਲਖਨਊ, 12 ਮਈ : ਲਖਨਊ ‘ਚ ਈ-ਰਿਕਸਾ ਦੀ ਬੈਟਰੀ ਫਟਣ ਕਾਰਨ 3 ਲੋਕਾਂ ਦੀ ਮੌਤ ਅਤੇ 2 ਦੀ ਹਾਲਤ ਨਾਜੁਕ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨਿਵਾਜਪੁਰਾ-ਜੁਗੌਰ ਵਿੱਚ ਰਹਿ ਰਹੇ ਅੰਕਿਤ ਕੁਮਾਰ ਗੋਸਵਾਮੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਪਤਨੀ ਰੋਲੀ (25), ਬੇਟੀ ਸੀਆ (8), ਬੇਟਾ ਕੁੰਜ (3) ਅਤੇ ਇੱਕ 7 ਮਹੀਨੇ ਦੇ ਬੱਚਾ ਅਤੇ ਭਤੀਜੀ ਪ੍ਰਿਆ (9) ਨਾਲ ਰਹਿ ਰਿਹਾ ਸੀ। ਉਸਨੇ ਦੱਸਿਆ ਕਿ ਉਹ ਬੀਤੀ ਰਾਤ ਈ-ਰਿਕਸ਼ਾ ਚਲਾ ਕੇ ਜਦੋਂ ਘਰ ਵਾਪਸ ਆਇਆ ਤਾਂ ਉਸਨੇ ਬੈਟਰੀ ਨੁੰ ਚਾਰਜ ਲਗਾ ਦਿੱਤਾ। ਜਿਸ ਤੋਂ....
ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਲਗਭਗ 4400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
ਲਗਭਗ 19,000 ਘਰਾਂ ਦੇ ਗ੍ਰਹਿ ਪ੍ਰਵੇਸ਼ ਵਿੱਚ ਭਾਗ ਲਿਆ ਅਤੇ ਲਾਭਪਾਤਰੀਆਂ ਨੂੰ ਘਰ ਦੀਆਂ ਚਾਬੀਆਂ ਸੌਂਪੀਆਂ “ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਹਾਊਸਿੰਗ ਸੈਕਟਰ ਨੂੰ ਬਦਲ ਦਿੱਤਾ ਹੈ। ਇਸ ਨਾਲ ਗਰੀਬ ਅਤੇ ਮੱਧ ਵਰਗ ਨੂੰ ਖਾਸ ਤੌਰ 'ਤੇ ਫਾਇਦਾ ਹੋਇਆ ਹੈ। "ਗੁਜਰਾਤ ਦੀ ਡਬਲ ਇੰਜਣ ਸਰਕਾਰ ਡਬਲ ਸਪੀਡ ਨਾਲ ਕੰਮ ਕਰ ਰਹੀ ਹੈ" "ਸਾਡੇ ਲਈ, ਦੇਸ਼ ਦਾ ਵਿਕਾਸ ਇੱਕ ਵਿਸ਼ਵਾਸ ਅਤੇ ਵਚਨਬੱਧਤਾ ਹੈ" "ਧਰਮ ਨਿਰਪੱਖਤਾ ਦਾ ਅਸਲ ਅਰਥ ਹੈ ਜਦੋਂ ਕੋਈ ਵਿਤਕਰਾ ਨਾ ਹੋਵੇ" "ਅਸੀਂ ਘਰ ਨੂੰ ਗਰੀਬੀ ਵਿਰੁੱਧ ਜੰਗ ਦਾ ਇੱਕ....
ਪੰਜਾਬ ਤੋਂ ਜੰਤਰ ਮੰਤਰ ਦਿੱਲੀ ਵਿਖੇ ਪਹਿਲਵਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ 'ਚ ਸੈਂਕੜੈ ਔਰਤਾਂ ਪੁੱਜੀਆਂ
ਨਵੀਂ ਦਿੱਲੀ, 12 ਮਈ : ਜੰਤਰ ਮੰਤਰ ਤੇ ਪਿਛਲੇ ਵੀਹ ਦਿਨਾਂ ਤੋਂ ਸੰਘਰਸ਼ ਕਰ ਰਹੇ ਪਹਿਲਵਾਨਾਂ ਦੇ ਘੋਲ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਪੰਜਾਬ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਹੇਠ ਸੈਂਕੜੇ ਔਰਤਾਂ ਅਤੇ ਮਰਦਾਂ ਦੇ ਕਾਫਲੇ ਉਹਨਾਂ ਨੂੰ ਹਮਾਇਤ ਦੇਣ ਲਈ ਜੰਤਰ ਮੰਤਰ ਤੇ ਪਹੁੰਚ ਗਏ। ਜਥੇਬੰਦੀ ਦੇ ਔਰਤ ਵਿੰਗ ਦੀ ਆਗੂ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਕੱਲ੍ਹ ਹੀ ਦਿੱਲੀ....
ਆਗਰਾ ‘ਚ ਤੇਜ਼ ਰਫਤਾਰ ਕਾਰ ਨੇ ਸਕੂਲ ਬੱਸ ਦੀ ਉਡੀਕ ਕਰ ਰਹੇ ਬੱਚਿਆਂ ਨੂੰ ਦਰੜਿਆ, 3 ਦੀ ਮੌਤ, 3 ਜਖ਼ਮੀ
ਆਗਰਾ, 11 ਮਈ : ਉੱਤਰ ਪ੍ਰਦੇਸ਼ ਦੇ ਜਿਲ੍ਹਾ ਆਗਰਾ ਵਿੱਚ ਵੀਰਵਾਰ ਨੂੰ ਇੱਕ ਭਿਆਨਕ ਸੜਕ ਹਾਦਸੇ ‘ਚ 3 ਬੱਚਿਆਂ ਦੀ ਮੌਤ ਅਤੇ 3 ਦੇ ਗੰਭੀਰ ਜਖ਼ਮੀ ਹੋਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਆਗਰਾ ਦੇ ਡੌਕੀ ਇਲਾਕੇ ‘ਚ ਸਵੇਰ ਸਮੇਂ ਸਕੂਲ ਬੱਸ ਦੀ ਉਡੀਕ ਕਰ ਰਹੇ ਖੜ੍ਹੇ ਬੱਚਿਆਂ ਨੂੰ ਇੱਕ ਤੇਜ਼ ਰਫਤਾਰ ਕਾਰ ਨੇ ਦਰੜ ਦਿੱਤਾ, ਜਿਸ ਕਾਰਨ 3 ਬੱਚਿਆਂ ਦੀ ਮੌਤ ਹੋ ਗਈ ਅਤੇ 3 ਗੰਭੀਰ ਜਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਘਟਨਾਂ ਕਾਰਨ ਗੁੱਸੇ ਵਿੱਚ ਆਏ ਲੋਕਾਂ....
ਕਾਲੀਆਂ ਪੱਟੀਆਂ ਬੰਨ੍ਹ ਕੇ ਜੰਤਰ-ਮੰਤਰ 'ਤੇ ਪਹਿਲਵਾਨਾਂ ਨੇ ਮਨਾਇਆ ਬਲੈਕ ਡੇ
ਨਵੀਂ ਦਿੱਲੀ, 11 ਮਈ : WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕਾਰਵਾਈ ਲਈ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਅੱਜ ਬਲੈਕ ਡੇ ਮਨਾ ਰਹੇ ਹਨ। ਜੰਤਰ-ਮੰਤਰ ਵਿਖੇ ਪਹਿਲਵਾਨਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਬਜਰੰਗ ਪੁਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਸੰਗੀਤਾ ਫੋਗਾਟ ਅਤੇ ਹੋਰ ਪਹਿਲਵਾਨਾਂ ਨੇ ਸਿਰਾਂ ਅਤੇ ਹੱਥਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਹਨ। ਉਨ੍ਹਾਂ ਦੀ ਇੱਕੋ ਇੱਕ ਮੰਗ ਹੈ ਕਿ ਾਂਢੀ ਦੇ ਪ੍ਰਧਾਨ....