ਰਾਸ਼ਟਰੀ

ਰਾਜਧਾਨੀ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਇੱਕ ਵਾਰ ਫਿਰ ਕਿਸਾਨ ਤੇ ਦਿੱਲੀ ਪੁਲਿਸ ਆਹਮੋ-ਸਾਹਮਣੇ 
ਨਵੀਂ ਦਿੱਲੀ, 7 ਮਈ : ਪਹਿਲਵਾਨਾਂ ਦਾ ਸੰਘਰਸ਼ ਵਿਸ਼ਾਲ ਰੂਪ ਧਾਰ ਗਿਆ ਹੈ ਜਿਸ ਨਾਲ ਕੇਂਦਰ ਦੇ ਨਾਲ ਹੀ ਹਰਿਆਣਾ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅੱਜ ਪੰਜਾਬ ਵਿੱਚੋਂ ਕਿਸਾਨ ਬੀਬੀਆਂ ਦਾ ਵੱਡਾ ਜਥਾ ਦਿੱਲੀ ਪਹੁੰਚ ਗਿਆ ਹੈ। ਰਾਜਧਾਨੀ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਇੱਕ ਵਾਰ ਫਿਰ ਕਿਸਾਨ ਤੇ ਦਿੱਲੀ ਪੁਲਿਸ ਆਹਮੋ-ਸਾਹਮਣੇ ਹੋ ਗਏ। ਦਿੱਲੀ ਪੁਲਿਸ ਨੇ ਕਿਸਾਨਾਂ ਦੇ ਵਾਹਨਾਂ ਦੇ ਨੰਬਰ ਨੋਟ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਕਿਸਾਨਾਂ ਤੇ ਪੁਲਿਸ ਵਿਚਾਲੇ ਆਹਮੋ-ਸਾਹਮਣੇ....
ਪਹਿਲਵਾਨਾਂ ਦੀ ਹੜਤਾਲ ਦਾ ਅੱਜ 15ਵਾਂ ਦਿਨ, ਜੰਤਰ-ਮੰਤਰ ਪਹੁੰਚੇ ਕਿਸਾਨਾਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ 
ਜੇਕਰ ਬ੍ਰਿਜ ਭੂਸ਼ਣ ਨੂੰ 21 ਮਈ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਵੱਡਾ ਫੈਸਲਾ ਲਿਆ ਜਾਵੇਗਾ : ਰਾਕੇਸ਼ ਟਿਕੈਤ ਨਵੀਂ ਦਿੱਲੀ, 7 ਮਈ : ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹੜਤਾਲ ਦਾ ਅੱਜ 15ਵਾਂ ਦਿਨ ਹੈ। ਭਾਰਤੀ ਪਹਿਲਵਾਨਾਂ ਦਾ ਕਹਿਣਾ ਹੈ ਕਿ ਜੰਤਰ-ਮੰਤਰ 'ਤੇ ਆਪਣੀ ਹੜਤਾਲ ਉਦੋਂ ਤੱਕ ਖਤਮ ਨਹੀਂ ਕਰਨਗੇ ਜਦੋਂ ਤੱਕ ਸ਼ਰਨ ਸਿੰਘ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਦੌਰਾਨ....
ਬਰਾਤੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 5 ਲੋਕਾਂ ਦੀ ਮੌਤ, 17 ਜ਼ਖ਼ਮੀ 
ਮਾਧਵਗੜ੍ਹ, 7 ਮਈ : ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦੇ ਮਾਧਵਗੜ੍ਹ ਖੇਤਰ ਵਿਚ ਐਤਵਾਰ ਤੜਕੇ ਬਰਾਤੀਆਂ ਨਾਲ ਭਰੀ ਬੱਸ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਕੇ ਸੜਕ ਕਿਨਾਰੇ ਖੱਡ ਵਿੱਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਐਸਪੀ ਇਰਾਜ ਰਾਜਾ ਨੇ ਦੱਸਿਆ ਕਿ 6 ਮਈ ਦਿਨ ਸ਼ਨੀਵਾਰ ਨੂੰ ਰੇਡਰ ਥਾਣਾ ਖੇਤਰ ਦੇ ਪਿੰਡ ਮੰਡੇਲਾ ਤੋਂ ਇਕ ਬਰਾਤ ਰਾਮਪੁਰਾ ਇਲਾਕੇ ਦੇ ਦੁਤਵਾਲੀ ਆਈ ਸੀ। ਐਤਵਾਰ ਤੜਕੇ 3....
ਬਿਹਾਰ ਦੇ ਵੈਸ਼ਾਲੀ ‘ਚ ਟਰੱਕ ਅਤੇ ਕਾਰ ਦੀ ਭਿਆਨਕ ਟੱਕਰ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ
ਵੈਸ਼ਾਲੀ, 06 ਮਈ : ਬਿਹਾਰ ਦੇ ਜਿਲ੍ਹਾ ਵੈਸ਼ਾਲੀ ‘ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜਿਲ੍ਹਾ ਵੈਸ਼ਾਲੀ ਦੇ ਪਾਟੇਪੁਰ ਥਾਣੇ ਦੇ ਇਲਾਕੇ ‘ਚ ਸਥਿਤ ਪਿੰਡ ਚਿਕਨੋਟਾ ਕੋਲੋਂ ਲੰਘਦੀ ਮੁਜ਼ੱਫਰਪੁਰ-ਸਮਸਤੀਪੁਰ ਮੁੱਖ ਸੜਕ ਤੇ ਵਾਪਰਿਆ। ਜਿਸ ਵਿੱਚ ਟਰੱਕ ਅਤੇ ਕਾਰ ਦੀ ਹੋਈ ਟੱਕਰ ‘ਚ 5 ਲੋਕਾਂ ਦੀ ਮੌਤ ਹੋ ਗਈ, ਮ੍ਰਿਤਕ ਇੱਕੋ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਘਟਨਾਂ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ....
ਮਨੀਪੁਰ ਵਿੱਚ ਕਈ ਥਾਵਾਂ 'ਤੇ ਹਿੰਸਾ, 54 ਮੌਤਓ, ਇੰਫਾਲ 'ਚ ਸਥਿਤੀ ਸੁਧਰੀ, ਅਮਿਤ ਸ਼ਾਹ ਨੇ ਲਿਆ ਜਾਇਜ਼ਾ
ਇੰਫਾਲ : 06 ਮਈ : ਮਨੀਪੁਰ ਦੇ ਕਈ ਜ਼ਿਲ੍ਹਿਆਂ ਵਿੱਚ ਕਬਾਇਲੀ ਸਮੂਹਾਂ ਦੁਆਰਾ ਰੈਲੀਆਂ ਕੱਢੀਆਂ ਗਈਆਂ ਜਿਸ ਤੋਂ ਬਾਅਦ ਮਨੀਪੁਰ ਵਿੱਚ ਕਈ ਥਾਵਾਂ 'ਤੇ ਹਿੰਸਾ ਦੇਖੀ ਗਈ। ਇਸ ਦੇ ਨਾਲ ਹੀ ਇਸ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ ਹੈ। ਹਾਲਾਂਕਿ ਹਿੰਸਾ ਹੌਲੀ-ਹੌਲੀ ਸ਼ਾਂਤ ਹੋ ਰਹੀ ਹੈ ਪਰ ਸੂਬੇ 'ਚ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ। ਇੰਫਾਲ ਘਾਟੀ 'ਚ ਅੱਜ ਯਾਨੀ ਸ਼ਨੀਵਾਰ ਨੂੰ ਜਨਜੀਵਨ ਆਮ ਵਾਂਗ ਹੋ ਗਿਆ। ਉੱਥੇ ਦੁਕਾਨਾਂ ਅਤੇ ਬਾਜ਼ਾਰ ਮੁੜ ਖੁੱਲ੍ਹ ਗਏ ਹਨ ਅਤੇ ਸੜਕਾਂ 'ਤੇ ਵਾਹਨਾਂ....
ਮੱਧ ਪ੍ਰਦੇਸ਼ ਦੇ ਮੁਰੈਨਾ ‘ਚ ਆਪਸੀ ਰੰਜਿਸ਼ ਕਾਰਨ ਇੱਕੋਂ ਪਰਿਵਾਰ ਦੇ 6 ਮੈਂਬਰਾਂ ਦਾ ਕਤਲ, ਕਈ ਜਖ਼ਮੀ
ਮੁਰੈਨਾ, 05 ਮਈ : ਮੱਧ ਪ੍ਰਦੇਸ਼ ਦੇ ਮੁਰੈਨਾ ਦੇ ਪਿੰਡ ਲੇਪਾ ਭਿਡੋਸਾ ‘ਚ ਇੱਕ ਪਰਿਵਾਰ ਦੇ 6 ਲੋਕਾਂ ਨੂੰ ਗੋਲੀਮਾਰ ਕੇ ਕਤਲ ਕਰ ਦੇਣ ਦੀ ਦੁੱਖਦਾਈ ਖ਼ਬਰ ਹੈ। ਇਸ ਸਬੰਧੀ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਦੋ ਪਰਿਵਾਰਾਂ ਦਾ ਤਕਰੀਬਨ ਪਿਛਲੇ 10 ਸਾਲਾਂ ਤੋਂ ਆਪਣੀ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਸ਼ੁੱਕਰਵਾਰ ਨੂੰ ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਦੇ ਗੋਲੀਬਾਰੀ ਕਰਕੇ 6 ਲੋਕਾਂ ਨੂੰ ਮਾਰ ਦਿੱਤਾ, ਜਿਸ ਵਿੱਚ 3 ਮਰਦ ਅਤੇ 3 ਸ਼ਮਿਲ ਹਨ। ਇਸ ਤੋਂ ਇਲਾਵਾ 3 ਲੋਕ ਜਖ਼ਮੀ ਹਨ, ਜੋ ਜੇਰੇ ਇਲਾਜ....
ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,962 ਨਵੇਂ ਮਾਮਲੇ ਮਿਲੇ, 22 ਦੀ ਮੌਤ 
ਨਵੀਂ ਦਿੱਲੀ, 05 ਮਈ : ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 3,962 ਨਵੇਂ ਮਾਮਲੇ ਦਰਜ ਕੀਤੇ ਗਏ ਤੇ 22 ਲੋਕਾਂ ਦੀ ਮੌਤ ਹੋ ਗਈ। ਸਰਗਰਮ ਮਾਮਲਿਆਂ ਦੀ ਗਿਣਤੀ 40,177 ਤੋਂ ਘੱਟ ਕੇ 36,244 ਰਹਿ ਗਈ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਅੰਕੜੇ ਜਾਰੀ ਕਰ ਕੇ ਕਿਹਾ ਕਿ 22 ਪੀੜਤਾਂ ਦੀਆਂ ਮੌਤਾਂ ਦੇ ਨਾਲ ਮਿ੍ਰਤਕਾਂ ਦੀ ਗਿਣਤੀ ਵੱਧ ਕੇ 5,31,606 ਹੋ ਗਈ ਹੈ। ਦੇਸ਼ ’ਚ ਹੁਣ ਤੱਕ 4,49,60,678 ਲੋਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ 7873 ਲੋਕਾਂ....
ਰਾਜੌਰੀ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਜਵਾਨ ਸ਼ਹੀਦ, ਇੰਟਰਨੈੱਟ ਸੇਵਾ ਬੰਦ 
ਰਾਜੌਰੀ, 05 ਮਈ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਕੰਡੀ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਜਵਾਨ ਸ਼ਹੀਦ ਹੋ ਗਏ ਅਤੇ ਚਾਰ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੌਜ ਨੂੰ ਰਾਜੌਰੀ ਸੈਕਟਰ ਦੇ ਕੰਢੀ ਜੰਗਲ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਖਾਸ ਸੂਚਨਾ 'ਤੇ ਇਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਤਲਾਸ਼ੀ ਦੌਰਾਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਘੇਰ ਲਿਆ ਅਤੇ ਮੁਕਾਬਲਾ ਸ਼ੁਰੂ ਹੋ....
ਵੱਡੇ ਦੇਸ਼ ਵੀ ਨਹੀਂ ਕਰ ਸਕੇ, ਭਾਰਤ ਨੇ ਸੁਡਾਨ ਤੋਂ ਨਾਗਰਿਕਾਂ ਨੂੰ ਬਚਾਇਆ: ਪ੍ਰਧਾਨ ਮੰਤਰੀ ਮੋਦੀ 
ਭਾਜਪਾ ਕਰਨਾਟਕ ਨੂੰ ਨੰਬਰ 1 ਰਾਜ ਬਣਾਏਗੀ : ਪ੍ਰਧਾਨ ਮੰਤਰੀ ਬਲਾਰੀ (ਕਰਨਾਟਕ), 05 ਮਈ : ਕਰਨਾਟਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਦੇਸ਼ ਦੀ ਪ੍ਰਣਾਲੀ ਅਤੇ ਰਾਜਨੀਤੀ ਨੂੰ ਭ੍ਰਿਸ਼ਟ ਕਰਨ ਦਾ ਕੰਮ ਕੀਤਾ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠੇ ਬਿਰਤਾਂਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਬਲਾਰੀ ਵਿੱਚ ਇੱਕ ਰੈਲੀ ਵਿੱਚ, ਸ਼੍ਰੀਮਾਨ ਮੋਦੀ ਨੇ ਕਿਹਾ ਕਿ ਭਾਜਪਾ....
ਜੈਪੁਰ – ਅਜਮੇਰ ਨੈਸ਼ਨਲ ਹਾਈਵੇ ਤੇ ਸੀਮਿੰਟ ਨਾਲ ਭਰਿਆ ਟੈਂਕਰ - ਅਲਟੋ ਕਾਰ ਤੇ ਪਲਟਿਆ, 8 ਲੋਕਾਂ ਦੀ ਮੌਤ
ਜੈਪੁਰ, 04 ਮਈ : ਰਾਜਸਥਾਨ ਦੇ ਜੈਪੁਰ – ਅਜਮੇਰ ਨੈਸ਼ਨਲ ਹਾਈਵੇ ਤੇ ਰਾਮ ਨਗਰ ਨੇੜੇ ਇੱਕ ਸੀਮਿੰਟ ਨਾਲ ਭਰਿਆ ਟੈਂਕਰ - ਅਲਟੋ ਕਾਰ ਤੇ ਪਲਟ ਗਿਆ, ਇਸ ਹਾਦਸੇ ‘ਚ ਕਾਰ ਵਿੱਚ ਸਵਾਰ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3 ਗੰਭੀਰ ਜਖ਼ਮੀ ਹਨ। ਮਿਲੀ ਜਾਣਕਾਰੀ ਰਾਜਸਥਾਨ ਦੇ ਰਾਮਨਗਰ ਖੇਤਰ 'ਚ ਦੁਪਹਿਰ ਨੂੰ ਟਾਇਰ ਫਟਣ ਕਾਰਨ ਇਕ ਟੈਂਕਰ ਬੇਕਾਬੂ ਹੋ ਕੇ ਡਿਵਾਈਡਰ ਨੂੰ ਤੋੜ ਕੇ ਇਕ ਕਾਰ 'ਤੇ ਪਲਟ ਗਿਆ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਨੇ ਜੈਪੁਰ ਦੇ ਐਸਐਮਐਸ ਹਸਪਤਾਲ....
ਛੱਤੀਸਗੜ੍ਹ ਦੇ ਬਲੌਦ ਬਲੈਰੋ ਗੱਡੀ ਅਤੇ ਟਰੱਕ ਦੀ ਟੱਕਰ ‘ਚ 11 ਲੋਕਾਂ ਦੀ ਮੌਤ
ਬਲੌਦ, 04 ਮਈ : ਛੱਤੀਸਗੜ੍ਹ ਦੇ ਬਲੌਦ ਕਾਂਕੇਰ ਨੈਸ਼ਨਲ ਹਾਈਵੇ ਤੇ ਜਗਤਰਾ ਵਿੱਚ ਇੱਕ ਬਲੈਰੋ ਅਤੇ ਟਰੱਕ ਦੀ ਟੱਕਰ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਟੱਕਰ ਐਨੀ ਭਿਆਨਕ ਸੀ ਕਿ ਬਲੈਰੋ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਇਸ ਹਾਦਸੇ ‘ਚ ਇੱਕੋ ਪਰਿਵਾਰ ਦੇ 10 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇੱਕ ਡੇਢ ਸਾਲ ਦਾ ਮਾਸੂਮ ਬੱਚੇ ਸਮੇਤ ਦੋ ਬੱਚੇ ਅਤੇ 5 ਔਰਤਾਂ ਸ਼ਾਮਿਲ ਹਨ, ਪਤਾ ਲੱਗਾ ਹੈ ਕਿ ਪਰਿਵਾਰ ਧਮਰਤੀ ਦੇ ਪਿੰਡ ਸੋਰਮ ਤੋਂ ਮਾਰਕੋਟਲਾ ਵਿਖੇ....
ਮਣੀਪੁਰ 'ਚ ਹਿੰਸਾ ਨੂੰ ਰੋਕਣ ਲਈ ਸੂਬੇ 'ਚ ਦੰਗਾਕਾਰੀਆਂ ਨੂੰ ਵੇਖਦੇ ਹੀ ਗੋਲ਼ੀ ਮਾਰਨ ਦਾ ਹੁਕਮ 
ਇੰਫਾਲ, 4 ਮਈ : ਮਣੀਪੁਰ 'ਚ ਕਬਾਇਲੀਆਂ ਅਤੇ ਬਹੁਗਿਣਤੀ ਮੀਤੀ ਭਾਈਚਾਰੇ ਵਿਚਾਲੇ ਫੈਲੀ ਹਿੰਸਾ ਨੂੰ ਰੋਕਣ ਲਈ ਸੂਬੇ 'ਚ ਦੰਗਾਕਾਰੀਆਂ ਨੂੰ ਵੇਖਦੇ ਹੀ ਗੋਲ਼ੀ ਮਾਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਰਾਜਪਾਲ ਨੇ ਵੀਰਵਾਰ ਨੂੰ ਰਾਜ ਦੇ ਗ੍ਰਹਿ ਵਿਭਾਗ ਦੇ ਸ਼ੂਟ-ਐਟ-ਸਾਈਟ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਿੰਸਾ ਤੋਂ ਬਾਅਦ ਮਣੀਪੁਰ ਦੇ ਅੱਠ ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਅਤੇ ਪੂਰੇ ਉੱਤਰ-ਪੂਰਬੀ ਰਾਜ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਅਗਲੇ ਪੰਜ ਦਿਨਾਂ ਲਈ ਮੁਅੱਤਲ ਕਰ ਦਿੱਤੀਆਂ....
ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਧਰਨਾ ਦੇ ਰਹੇ ਪਹਿਲਵਾਨਾਂ ਤੇ ਦਿੱਲੀ ਪੁਲਿਸ ਵਿਚਾਲੇ ਹੋਈ ਝੜਪ 
ਦਿੱਲੀ ਪੁਲਿਸ ਦੇ ਕੁਝ ਮੁਲਾਜ਼ਮ ਨਸ਼ੇ ਦੀ ਹਾਲਤ ਵਿਚ ਧਰਨੇ ਵਾਲੀ ਥਾਂ 'ਤੇ ਪੁੱਜੇ ਅਤੇ ਮਹਿਲਾ ਪਹਿਲਵਾਨਾਂ 'ਤੇ ਭੱਦੀਆਂ ਟਿੱਪਣੀਆਂ ਕੀਤੀਆਂ : ਪਹਿਲਵਾਨ ਪੁਲਿਸ ਵਾਲਿਆਂ ਨੇ ਨਾ ਤਾਂ ਕਿਸੇ ਪਹਿਲਵਾਨ ਨਾਲ ਕੁੱਟਮਾਰ ਕੀਤੀ ਅਤੇ ਨਾ ਹੀ ਕਿਸੇ ਨਾਲ ਦੁਰਵਿਹਾਰ ਕੀਤਾ : ਡੀਸੀਪੀ ਪ੍ਰਣਵ ਤਾਇਲ ਨਵੀਂ ਦਿੱਲੀ, 4 ਮਈ : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਧਰਨਾ ਦੇ ਰਹੇ ਪਹਿਲਵਾਨਾਂ ਤੇ ਦਿੱਲੀ ਪੁਲਿਸ ਵਿਚਾਲੇ ਬੀਤੀ ਰਾਤ ਝੜਪ ਹੋ ਗਈ। ਦੋਵਾਂ ਧਿਰਾਂ ਵਿਚਾਲੇ....
ਕਾਂਗਰਸ ਭਾਜਪਾ ਨੂੰ ਹਰਾ ਨਹੀਂ ਸਕਦੀ, ਇਸ ਲਈ ਉਨ੍ਹਾਂ ਨੂੰ ਗਾਲ੍ਹਾਂ ਕੱਢਦੀ ਹੈ : ਪ੍ਰਧਾਨ ਮੰਤਰੀ ਮੋਦੀ 
ਅੰਕੋਲਾ, 3 ਮਈ : ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦੇ ਅੰਕੋਲਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ‘ਤੇ ਜੰਮ ਕੇ ਹਮਲਾ ਬੋਲਿਆ। ਇਸ ਦੌਰਾਨ ਉੁਨ੍ਹਾਂ ਕਿਹਾ ਕਿ ਕਾਂਗਰਸ ਭਾਜਪਾ ਨੂੰ ਹਰਾ ਨਹੀਂ ਸਕਦੀ, ਇਸ ਲਈ ਉਨ੍ਹਾਂ ਨੂੰ ਗਾਲ੍ਹਾਂ ਕੱਢਦੀ ਹੈ ਤੇ ਕਰਨਾਟਕ ਦੇ ਵੋਟਰ ਉਸ ਨੂੰ ਇਸ ਦਾ ਸਬਕ ਸਿਖਾਉਣਗੇ। ਵਿਰੋਧੀ ਸਿਰਫ ‘ਗਾਲੀ ਪਾਲਿਟਿਕਸ’ ਜਾਣਦਾਹੈ। ਉਹ ਸਾਨੂੰ ਹਰਾ ਨਹੀਂ ਸਕਦੇ ਇਸ ਲਈ ਉਹ ਸਾਨੂੰ ਗਾਲ੍ਹਾਂ ਕੱਢਦੇ ਹਨ। ਕਰਨਾਟਕ ਦੇ ਲੋਕ ਗਾਲੀ ਦੀ ਰਾਜਨੀਤੀ....
ਕੁਪਵਾੜਾ ‘ਚ ਸੁਰੱਖਿਆ ਬਲਾਂ ਦੋ ਨੇ ਅੱਤਵਾਦੀ ਮਾਰੇ, ਪਠਾਨਕੋਟ ਤੋਂ ਜੰਮੂ ਤੱਕ ਹਾਈ ਅਲਰਟ
ਕੁਪਵਾੜਾ, 03 ਮਈ : ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਪਿਚਨਾਦ ਮਾਛਿਲ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਹਨ। ਇਸ ਦੇ ਨਾਲ ਹੀ ਕਸ਼ਮੀਰ ‘ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਪਠਾਨਕੋਟ ਤੋਂ ਜੰਮੂ ਤੱਕ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਦੂਜੇ ਪਾਸੇ ਇਲਾਕੇ ਦੇ ਸਾਰੇ ਮਿਲਟਰੀ ਸਕੂਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪਿਛਲੇ ਦਿਨੀਂ ਪਠਾਨਕੋਟ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ‘ਤੇ 3 ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ....