ਰਾਸ਼ਟਰੀ

ਕਾਂਗਰਸ ਭਾਰਤੀ ਸੱਭਿਆਚਾਰ ਨੂੰ ਇੰਨੀ 'ਨਫ਼ਰਤ' ਕਿਉਂ ਕਰਦੀ ਹੈ : ਅਮਿਤ ਸ਼ਾਹ 
ਨਵੀਂ ਦਿੱਲੀ, 25 ਮਈ : ਨਵੀਂ ਸੰਸਦ ਭਵਨ ਨਵੀਂ ਸੰਸਦ ਭਵਨ ਦੇ ਉਦਘਾਟਨ ਅਤੇ ਉਸ ਵਿੱਚ ਰੱਖੇ ਜਾਣ ਵਾਲੇ ਸੇਂਗੋਲ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਨਵੇਂ ਸੰਸਦ ਭਵਨ 'ਚ ਸਪੀਕਰ ਦੀ ਕੁਰਸੀ ਨੇੜੇ ਲਗਾਏ ਜਾਣ ਵਾਲੇ ਸੇਂਗੋਲ ਸਬੰਧੀ ਭਾਜਪਾ ਦੇ ਦਾਅਵੇ ਨੂੰ ਕਾਂਗਰਸ ਨੇ ਫਰਜ਼ੀ ਦੱਸਿਆ ਸੀ, ਜਿਸ 'ਤੇ ਸ਼ਾਹ ਨੇ ਹੁਣ ਤਾਅਨਾ ਮਾਰਿਆ ਹੈ। ਨਵੀਂ ਸੰਸਦ 'ਤੇ ਅੱਜ ਹੋਏ ਵਿਵਾਦ 'ਤੇ ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ....
'ਮੈਂ ਦੁਨੀਆ ਦੇ ਦੇਸ਼ਾਂ 'ਚ ਜਾਂਦਾ ਹਾਂ, ਦੁਨੀਆ ਦੇ ਮਹਾਨ ਪੁਰਸ਼ਾਂ ਨੂੰ ਮਿਲਦਾ ਹਾਂ ਤੇ ਭਾਰਤ ਦੀ ਸਮਰੱਥਾ ਬਾਰੇ ਗੱਲ ਕਰਦਾ ਹਾਂ : ਪੀਐਮ ਮੋਦੀ 
ਪ੍ਰਧਾਨ ਮੰਤਰੀ ਮੋਦੀ ਦਾ ਜੇਪੀ ਨੱਡਾ, ਭਾਜਪਾ ਦੇ ਹੋਰ ਨੇਤਾ ਸਵਾਗਤ ਕਰਨ ਲਈ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚੇ ਨਵੀਂ ਦਿੱਲੀ, 25 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦਾ ਦੌਰਾ ਕਰਕੇ ਦੇਸ਼ ਪਰਤ ਆਏ ਹਨ। ਵੀਰਵਾਰ ਨੂੰ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚਣ 'ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸਣੇ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ, 'ਮੈਂ ਦੁਨੀਆ ਦੇ ਦੇਸ਼ਾਂ 'ਚ ਜਾਂਦਾ ਹਾਂ, ਦੁਨੀਆ ਦੇ....
ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ 
ਨਵੀਂ ਦਿੱਲੀ : 25 ਮਈ : ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਵੱਲੋਂ ਕੀਤਾ ਜਾਵੇ। ਰਾਸ਼ਟਰਪਤੀ ਨੂੰ ਪ੍ਰੋਗਰਾਮ ਵਿੱਚ ਨਾ ਬੁਲਾ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਗਈ ਹੈ। ਇਹ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ ਦੇ ਵਕੀਲ ਸੀਆਰ ਜਯਾ ਸੁਕਿਨ ਨੇ ਦਾਇਰ ਕੀਤੀ ਹੈ। ਇਸ ਵਿੱਚ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਲੋਕ ਸਭਾ ਸਕੱਤਰੇਤ ਅਤੇ ਕੇਂਦਰ ਸਰਕਾਰ ਨੂੰ ਨਵੇਂ ਸੰਸਦ ਭਵਨ....
ਬੈਂਗਲੁਰੂ ਏਅਰਪੋਰਟ ‘ਤੇ ਹਿਰਾਸਤ ‘ਚ ਲਿਆ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ ਹੈ : ਪੁਲੀਸ
ਫਰੀਦਕੋਟ ਪੁਲੀਸ ਦੀ ਟੀਮ ਨੂੰ ਪਰਤਣਾ ਪਿਆ ਖਾਲੀ ਹੱਥ ਬੈਂਗਲੁਰੂ, 24 ਮਈ : ਬਰਗਾੜੀ ਬੇਅਦਬੀ ਕਾਂਡ ਦੇ ਫਰਾਰ ਮੁੱਖ ਸਾਜ਼ਿਸ਼ਕਾਰ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਬੈਕਫੁੱਟ ‘ਤੇ ਆ ਗਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਬੈਂਗਲੁਰੂ ਏਅਰਪੋਰਟ ‘ਤੇ ਹਿਰਾਸਤ ‘ਚ ਲਿਆ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ ਹੈ, ਜਿਸ ਕਾਰਨ ਉਸ ਨੂੰ ਹਿਰਾਸਤ ਵਿੱਚ ਲੈਣ ਪਹੁੰਚੀ ਫਰੀਦਕੋਟ ਪੁਲੀਸ ਦੀ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ। ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਪੰਜਾਬ....
ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਛਿੜੀ ਸਿਆਸੀ ਲੜਾਈ, 19 ਪਾਰਟੀਆਂ ਸਮਾਰੋਹ 'ਚ ਨਹੀਂ ਹੋਣਗੀਆਂ ਸ਼ਾਮਲ
ਨਵੀਂ ਦਿੱਲੀ, 24 ਮਈ : ਭਾਰਤੀ ਲੋਕਤੰਤਰ ਦਾ ਨਵਾਂ ਮੰਦਰ ਪੂਰਾ ਹੋ ਗਿਆ ਹੈ, ਪਰ ਇਸ ਦੇ ਉਦਘਾਟਨ ਨੂੰ ਲੈ ਕੇ ਸਿਆਸੀ ਲੜਾਈ ਛਿੜੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਹਾਲਾਂਕਿ ਕਾਂਗਰਸ ਸਮੇਤ 19 ਵਿਰੋਧੀ ਪਾਰਟੀਆਂ ਇਸ ਪ੍ਰੋਗਰਾਮ 'ਚ ਹਿੱਸਾ ਨਹੀਂ ਲੈਣਗੀਆਂ। ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ਦਾ ਕਾਂਗਰਸ ਸਮੇਤ 19 ਵਿਰੋਧੀ ਸਿਆਸੀ ਪਾਰਟੀਆਂ ਬਾਈਕਾਟ ਕਰਨਗੀਆਂ। ਇਨ੍ਹਾਂ ਪਾਰਟੀਆਂ ਵਿੱਚ ਕਾਂਗਰਸ, ਤ੍ਰਿਣਮੂਲ ਕਾਂਗਰਸ (TMC), ਆਮ....
ਕਿਸ਼ਤਵਾੜ 'ਚ ਦੋ ਵਾਹਨਾਂ ਵਿਚਾਲੇ ਹੋਈ ਟੱਕਰ, 6 ਲੋਕਾਂ ਦੀ ਮੌਤ, 12 ਜ਼ਖਮੀ 
ਕਿਸ਼ਤਵਾੜ, 24 ਮਈ : ਕਿਸ਼ਤਵਾੜ ਦੇ ਦੱਛਨ ਇਲਾਕੇ 'ਚ ਬੁੱਧਵਾਰ ਸਵੇਰੇ ਦੋ ਵਾਹਨਾਂ ਵਿਚਾਲੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਪੁਸ਼ਟੀ ਕਰਦਿਆਂ ਜ਼ਿਲ੍ਹੇ ਦੇ ਐਸਐਸਪੀ ਕਿਸ਼ਤਵਾੜ ਖਲੀਲ ਪੋਸਵਾਲ ਨੇ ਕਿਹਾ ਕਿ ਛੇ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਕਰੀਬ ਇਕ ਦਰਜਨ ਲੋਕ ਜ਼ਖ਼ਮੀ ਹੋਏ ਹਨ। ਜਿਸ ਇਲਾਕੇ 'ਚ ਇਹ ਹਾਦਸਾ ਹੋਇਆ ਹੈ, ਉਹ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਹੁਤ ਦੂਰ ਹੈ।....
ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ ਤੂਫ਼ਾਨ, ਮੀਂਹ ਅਤੇ ਗੜੇਮਾਰੀ ਲਈ ਯੈਲੋ ਅਲਰਟ ਜਾਰੀ 
ਨਵੀਂ ਦਿੱਲੀ, 24 ਮਈ : ਪੰਜਾਬ ਸਣੇ ਉੱਤਰੀ ਭਾਰਤ 'ਚ ਹੀਟਵੇਵ ਦੇ ਕਹਿਰ ਦਰਮਿਆਨ ਰਾਹਤ ਦੇਣ ਵਾਲੀ ਖਬਰ ਆਈ ਹੈ ਕਿਉਂਕਿ ਹੀਟਵੇਵ (ਲੂ) ਦਾ ਕਹਿਰ ਅੱਜ ਤੋਂ ਖਤਮ ਹੋ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਬੁੱਧਵਾਰ (24 ਮਈ) ਤੋਂ ਤਾਪਮਾਨ ਵਿੱਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਕਈ ਰਾਜਾਂ ਵਿੱਚ ਤੂਫ਼ਾਨ, ਮੀਂਹ ਅਤੇ ਗੜੇਮਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਦਿੱਲੀ ਐਨਸੀਆਰ ਅਤੇ ਚੰਡੀਗੜ੍ਹ ਲਈ ਜਾਰੀ ਕੀਤਾ ਗਿਆ ਹੈ। ਮੌਸਮ....
ਕੇਂਦਰ ਦੇ ਆਰਡੀਨੈਂਸ ਖਿਲਾਫ ਕੇਜਰੀਵਾਲ ਨੂੰ ਮਮਤਾ ਮਾਨੇਰਜੀ ਤੋਂ ਬਾਅਦ ਊਧਵ ਠਾਕਰੇ ਦੀ ਸ਼ਿਵ ਸੈਨਾ ਦਾ ਵੀ ਮਿਲਿਆ ਸਾਥ 
ਅੱਜ ਦਿੱਲੀ ਦੇ ਲੋਕਾਂ ਨੇ ਊਧਵ ਠਾਕਰੇ ਦੀ ਸ਼ਿਵ ਸੈਨਾ ਦਾ ਸਮਰਥਨ ਪ੍ਰਾਪਤ ਕੀਤਾ ਹੈ, ਲੋਕਤੰਤਰ ਵਿਰੋਧੀ ਅਤੇ ਦਿੱਲੀ ਵਿਰੋਧੀ ਕਾਨੂੰਨ ਨੂੰ ਮਿਲਕੇ ਰਾਜ ਸਭਾ ਵਿੱਚ ਪਾਸ ਨਹੀਂ ਹੋਣ ਦੇਵਾਂਗੇ - ਅਰਵਿੰਦ ਕੇਜਰੀਵਾਲ ਭਾਜਪਾ ਵਾਲੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਗਾਲ੍ਹਾਂ ਕੱਢਦੇ ਹਨ, ਉਨ੍ਹਾਂ ਦਾ ਸੰਦੇਸ਼ ਸਾਫ਼ ਹੈ ਕਿ ਅਦਾਲਤ ਜੋ ਵੀ ਹੁਕਮ ਦੇਵੇਗੀ, ਉਹ ਆਰਡੀਨੈਂਸ ਲਿਆ ਕੇ ਉਲਟਾ ਦੇਣਗੇ- ਅਰਵਿੰਦ ਕੇਜਰੀਵਾਲ ਸਾਡਾ ਲੋਕਤੰਤਰ ਗੰਭੀਰ ਖਤਰੇ ਵਿੱਚ ਹੈ, ਚੁਣਿੰਦਾ ਲੋਕ ਦੇਸ਼ ਵਿੱਚ ਸਰਕਾਰਾਂ ਚਲਾ ਰਹੇ ਹਨ-....
ਕੇਂਦਰ ਦੇ ਆਰਡੀਨੈਂਸ ਖਿਲਾਫ ਮਮਤਾ ਬੈਨਰਜੀ ਵੀ ਕੇਜਰੀਵਾਲ ਦੇ ਨਾਲ, ਰਾਜ ਸਭਾ ‘ਚ ਬਿੱਲ ਦਾ ਵਿਰੋਧ ਕਰੇਗੀ ਟੀਐਮਸੀ
ਅੱਠ ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੇ ਹੱਕ ਵਿੱਚ ਦਿੱਤਾ ਫੈਸਲਾ : ਕੇਜਰੀਵਾਲ ਇਨ੍ਹਾਂ ਲੋਕਾਂ ਨੇ ਦੇਸ਼ ਦੇ ਸੰਵਿਧਾਨ ਲਈ ਖਤਰਾ ਪੈਦਾ ਕਰ ਦਿੱਤਾ ਹੈ, ਜਦੋਂ ਦੇਸ਼ ਰਹੇਗਾ, ਤਾਂ ਹੀ ਪਾਰਟੀਆਂ ਰਹਿਣਗੀਆਂ : ਭਗਵੰਤ ਮਾਨ ਇਹ ਵਿਦੇਸ਼ਾਂ ਵਿਚ ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੋਣ ਦਾ ਢਿੰਡੋਰਾ ਪਿੱਟਦੇ ਹਨ, ਪਰ ਇਥੇ ਕਿਸੇ ਨੂੰ ਕੰਮ ਨਹੀਂ ਕਰਨ ਦਿੰਦੇ : ਮਾਨ ਸਾਰੀਆਂ ਵਿਰੋਧੀ ਪਾਰਟੀਆਂ ਮਿਲ ਕੇ ਰਾਜ ਸਭਾ ‘ਚ ਆਰਡੀਨੈਂਸ ਨੂੰ ਉਤਾਰ ਸਕਦੀਆਂ ਹਨ, 2024....
ਮਹਾਰਾਸ਼ਟਰ ਵਿੱਚ ਹੋਏ ਦੋ ਭਿਆਨਕ ਹਾਦਸਿਆਂ 'ਚ 12 ਲੋਕਾਂ ਦੀ ਮੌਤ
ਬੁਲਢਾਨਾ, 23 ਮਈ : ਮਹਾਰਾਸ਼ਟਰ ਵਿੱਚ ਦੋ ਭਿਆਨਕ ਸੜਕ ਹਾਦਸੇ ਹੋਏ ਹਨ। ਇਨ੍ਹਾਂ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ। ਪਹਿਲਾ ਹਾਦਸਾ ਬੁਲਢਾਨਾ ‘ਚ ਨਾਗਪੁਰ-ਪੁਣੇ ਹਾਈਵੇਅ ‘ਤੇ ਵਾਪਰਿਆ। ਇੱਥੇ ਬੱਸ-ਟਰੱਕ ਦੀ ਟੱਕਰ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਇਹ ਬੱਸ ਪੁਣੇ ਤੋਂ ਮੇਹਕਰ ਜਾ ਰਹੀ ਸੀ ਜਦੋਂ ਉਸ ਨੂੰ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਬੁਲਢਾਣਾ ‘ਚ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ....
ਕੇਜਰੀਵਾਲ ਅਤੇ ਮਾਨ ਪਹੁੰਚੇ ਕੋਲਕਾਤਾ, ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
ਕੋਲਕਾਤਾ , 23 ਮਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਕੋਲਕਾਤਾ ਪਹੁੰਚ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੰਗਲਵਾਰ ਨੂੰ ਕੋਲਕਾਤਾ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਗੂ ਸੰਜੇ ਸਿੰਘ ਅਤੇ ਰਾਘਵ ਚੱਢਾ ਵੀ ਮੌਜੂਦ ਹਨ। ਇਸ ਮੀਟਿੰਗ ਦੌਰਾਨ ਉਹ ਕੇਂਦਰ ਦੇ ਆਰਡੀਨੈਂਸ ਦਾ ਵਿਰੋਧ ਕਰਨ ਲਈ ਸਮਰਥਨ ਮੰਗਣਗੇ। ਅਰਵਿੰਦ ਕੇਜਰੀਵਾਲ ਲੋਕਤੰਤਰ....
ਇਨਕਲਾਬੀ ਕੇਂਦਰ ਪੰਜਾਬ ਵੱਲੋਂ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ 'ਚ ਜੰਤਰ ਮੰਤਰ ਦਿੱਲੀ ਵਿਖੇ  ਭਰਵੀਂ ਸ਼ਮੂਲੀਅਤ 
ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਪ੍ਰਤੀ ਮੋਦੀ ਹਕੂਮਤ ਦੀ ਸ਼ਹਿ ਤੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਸਾਜ਼ਿਸ਼ਾਂ ਨੂੰ ਚਕਨਾਚੂਰ ਕਰੋ: ਇਨਕਲਾਬੀ ਕੇਂਦਰ ਦਹਿ ਹਜ਼ਾਰਾਂ ਦਸਖ਼ਤ ਹਾਸਲ ਕਰਨ ਤੋਂ ਬਾਅਦ ਦਿੱਲੀ ਜੰਤਰ ਮੰਤਰ ਵੱਲ ਰੋਸ ਮਾਰਚ ਨਵੀਂ ਦਿੱਲੀ, 22 ਮਈ : ਦਹਿ ਹਜ਼ਾਰਾਂ ਦਸਖ਼ਤ ਹਾਸਲ ਕਰਨ ਤੋਂ ਬਾਅਦ ਅੱਜ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਵਿੱਚ ਦਿੱਲੀ ਜੰਤਰ ਮੰਤਰ ਵੱਲ ਜੋਸ਼ੀਲਾ ਇਨਕਲਾਬੀ ਮਾਰਚ ਕਰਕੇ ਬੱਝਵੀਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਪਹਿਲਵਾਨ ਖਿਡਾਰਨਾਂ....
ਮਨੀਪੁਰ ਵਿੱਚ ਮੁੜ ਭੜਕੀ ਹਿੰਸਾ, ਭੀੜ ਵੱਲੋਂ ਕੁਝ ਘਰਾਂ ਨੂੰ ਲਗਾਈ ਗਈ ਅੱਗ 
ਇੰਫਾਲ, 22 ਮਈ : ਮਨੀਪੁਰ ਵਿੱਚ ਅੱਜ ਮੁੜ ਹਿੰਸਾ ਭੜਕ ਗਈ। ਅੱਜ ਸਵੇਰੇ ਇੱਥੇ ਇੰਫਾਲ ਦੇ ਨਿਊ ਲਾਂਬੂਲੇਨ ਇਲਾਕੇ ਵਿੱਚ ਭੀੜ ਵੱਲੋਂ ਕੁਝ ਘਰਾਂ ਨੂੰ ਅੱਗ ਲਾ ਦਿੱਤੀ ਗਈ। ਸੁਰੱਖਿਆ ਕਰਮਚਾਰੀ ਅੱਗ ਬੁਝਾਉਣ ਲਈ ਮੌਕੇ 'ਤੇ ਪਹੁੰਚੇ। ਸਥਿਤੀ 'ਤੇ ਕਾਬੂ ਪਾਉਣ ਲਈ ਫੌਜ ਅਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਅੱਗਜ਼ਨੀ ਦੀਆਂ ਖ਼ਬਰਾਂ ਤੋਂ ਬਾਅਦ ਸੂਬੇ ਭਰ 'ਚ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਕਰਫਿਊ....
ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਕਾਰਨ 3 ਦੀ ਮੌਤ, ਦੋ ਦਰਜਨ ਲਾਪਤਾ
ਬਲੀਆ, 22 ਮਈ : ਗੰਗਾ ਨਦੀ ‘ਚ 40 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਪਲਟ ਜਾਣ ਕਰਕੇ 3 ਲੋਕਾਂ ਦੀ ਮੌਤ ਅਤੇ ਦੋ ਦਰਜਨ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮਾਲਦੇਪੁਰ ਗੰਗਾ ਘਾਟ ਤੇ ਮੁੰਡਨ ‘ਚ ਸ਼ਾਮਲ ਹੋਣ ਲਈ ਜਾ ਰਹੇ 40 ਲੋਕਾਂ ਲਿਜਾ ਰਹੀ ਕਿਸ਼ਤੀ ਘਾਟ ਤੋਂ ਥੋੜ੍ਹੀ ਦੂਰੀ ਤੇ ਪੁੱਜੀ ਤਾਂ ਅਚਾਨਕ ਕਿਸ਼ਤੀ ਓਵਰਲੋਡਿੰਗ ਕਾਰਨ ਪਲਟ ਗਈ, ਕਿਸ਼ਤੀ ਨੂੰ ਡੁੱਬਦਾ ਦੇਖ ਹਫੜਾ-ਦਫੜੀ ਮੱਚ ਗਈ, ਸੁਰੱਖਿਆ ‘ਚ ਤਾਇਨਾਤ ਜਵਾਨਾਂ ਅਤੇ ਸਥਾਨਕ ਲੋਕਾਂ ਨੇ ਮੂਸਤੈਦੀ ਦਿਖਾਉਂਦੇ ਹੋਏ ਡੁੱਬ....
ਦੇਵਰੀਆ ‘ਚ ਕਾਰ ਅਤੇ ਟਰੱਕ ਦੀ ਹੋਈ ਆਹਮੋ-ਸਾਹਮਣੇ ਟੱਕਰ, ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ
ਦੇਵਰੀਆ, 22 ਮਈ : ਉੱਤਰ ਪ੍ਰਦੇਸ਼ ਦੇ ਦੇਵਰੀਆ ‘ਚ ਕਾਰ ਅਤੇ ਟਰੱਕ ਦੀ ਹੋਈ ਆਹਮੋ-ਸਾਹਮਣੇ ਟੱਕਰ ‘ਚ 5 ਲੋਕਾਂ ਦੀ ਮੌਤ ਅਤੇ 3 ਦੇ ਗੰਭੀਰ ਜਖ਼ਮੀ ਹੋ ਜਾਣ ਦੀ ਖਬਰ ਹੈ। ਮੌਕੇ ਤੇ ਮੌਜ਼ੂਦ ਲੋਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰਲਿਆ। ਮਿਲੀ ਜਾਣਕਾਰੀ ਅਨੁਸਾਰ ਐਡਵੋਕੇਟ ਆਨੰਦ ਮਿਸ਼ਰਾ ਵਾਸੀ ਰੁਦਰਪੁਰ ਦਾ ਪਰਿਵਾਰ, ਜੋ ਬਿਹਾਰ ਦੇ ਹਰੀਰਾਮ ਬ੍ਰਹਮਾ ਅਸਥਾਨ, ਮੇਰਵਾ ਵਿਖੇ ਪੂਜਾ ਕਰਨ ਲਈ ਜਾ ਰਹੇ ਸਨ, ਜਦੋਂ ਉਹ ਮਝੌਲੀਰਾਜ-ਮੇਰਵਾ ਰੋਡ ਤੇ ਪਿੰਡ ਬਹਿਯਾਰੀ ਬਘੇਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ....