ਮਾਲਵਾ

ਕੈਨੇਡਾ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਜਿਉਂਦਾ ਸੜਿਆ
ਕੈਨੇਡਾ : ਪੰਜਾਬ ਦੇ ਕੋਟਕਪੂਰਾ ਸ਼ਹਿਰ ਦੇ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਐਡਿੰਟਨ ਸ਼ਹਿਰ ਵਿੱਚ ਵਾਪਰਿਆ। ਨੇੜਲੇ ਪਿੰਡ ਕੋਠੇ ਗੱਜਣ ਸਿੰਘ ਵਾਲਾ ਦਾ ਰਹਿਣ ਵਾਲਾ ਗੁਰਕੀਰਤ ਪਾਲ 20 ਸਾਲ ਪਹਿਲਾਂ ਵਿਆਹ ਕਰਵਾ ਕੇ ਕੈਨੇਡਾ ਗਿਆ ਸੀ। ਭਰਾ ਅਤੇ ਉਸਦਾ ਪਰਿਵਾਰ ਵੀ ਹੁਣ ਉਸ ਦੇ ਨਾਲ ਕੈਨੇਡਾ ਵਿੱਚ ਰਹਿੰਦਾ ਸੀ। ਕੁਝ ਦਿਨ ਪਹਿਲਾਂ ਉਸ ਦੇ ਪਿਤਾ ਕੈਨੇਡਾ ਤੋਂ ਪੰਜਾਬ ਆਏ ਸਨ। ਜਾਣਕਾਰੀ ਅਨੁਸਾਰ ਟਰਾਂਸਪੋਰਟਰ ਅਤੇ ਪ੍ਰਾਈਵੇਟ ਬੱਸ ਕੰਪਨੀ ਦੇ....
ਮਹਾਰਾਜ ਸ੍ਰੀ ਅਗਰਸੈਨ ਦੀ ਜੈਅੰਤੀ ਅਤੇ ਮਾਤਾ ਬਨਭੌਰੀ ਜੀ ਦਾ ਤੀਸਰਾ ਵਿਸ਼ਾਲ ਜਾਗਰਣ ਕਰਵਾਇਆ ਗਿਆ।
ਰਾਏਕੋਟ (ਜੱਗਾ ) : ਅੱਗਰਵਾਲ ਸਭਾ ਰਾਏਕੋਟ ਅਤੇ ਜੈ ਮਾਤਾ ਬਨਭੌਰੀ ਜਾਗਰਣ ਕਮੇਟੀ ਵੱਲੋਂ ਸੂਰਿਆਵੰਸ਼ੀ ਛਤਰਪਤੀ ਮਹਾਰਾਜ ਸ੍ਰੀ ਅਗਰਸੈਨ ਜੀ ਦੀ 5176 ਜੈਅੰਤੀ ਅਤੇ ਮਾਤਾ ਬਨਭੌਰੀ ਜੀ ਦਾ ਤੀਸਰਾ ਵਿਸ਼ਾਲ ਜਾਗਰਣ ਸਮਾਗਮ ਸਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲੇ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸਮਾਗਮ ਦੀ ਸ਼ੁਰੂਆਤ ਕਰਵਾਈ ਗਈ। ਝੰਡਾ ਲਹਿਰਾਉਣ ਦੀ ਰਸਮ ਰੌਸ਼ਨ ਲਾਲ ਜੈਨ, ਵਿਨੋਦ ਕੁਮਾਰ ਜੈਨ, ਸੰਦੀਪ ਕੁਮਾਰ ਜੈਨ, ਵੱਲੋਂ ਸਾਂਝੇ....
ਪਿੰਡ ਆਂਡਲੂ ਵਿਖੇ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਬੂਟੇ ਲਗਾਏ ਗਏ।
ਰਾਏਕੋਟ ( ਜੱਗਾ ) : ਨੇੜਲੇ ਪਿੰਡ ਆਂਡਲੂ ਵਿਖੇ ਨਿਸ਼ਕਾਮ ਸੇਵਾ ਸੁਸਾਇਟੀ ਪਿੰਡ ਆਂਡਲੂ ਵੱਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਤਹਿਤ 400 ਕਰੀਬ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਜਾ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਕੁਮਾਰ ਅਤੇ ਡਾਇਰੈਕਟਰ ਰਾਜਦੀਪ ਸਿੰਘ ਆਂਡਲੂ ਨੇ ਦੱਸਿਆ ਕਿ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਖੇਡ ਗਰਾਂਊੰਡ, ਸਕੂਲ ਸਮੇਤ ਵੱਖ ਵੱਖ ਥਾਵਾਂ ਤੇ 400 ਦੇ ਕਰੀਬ ਬੂਟੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ....
ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਗਿਆ
ਰਾਏਕੋਟ : ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਗਿਆ ਜਿੱਥੇ ਸੈਲਾਨੀਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਐਸਡੀਐਮ ਗੁਰਬੀਰ ਸਿੰਘ ਕੋਹਲੀ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਜਗਰਾਉਂ ਰੋਡ ਸਥਿਤ ਬੱਸੀਆਂ ਸੀਲੋਆਣੀ ਦੀ ਹੱਦ 'ਤੇ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਸਥਾਪਤ ਹੈ ਅਤੇ ਇਸੇ ਸਥਾਨ 'ਤੇ ਬਾਲ ਅਵਸਥਾ ਵਾਲੇ ਆਖ਼ਰੀ ਸਿੱਘ ਮਹਾਰਾਜਾ ਦਲੀਪ ਸਿੰਘ ਵੱਲੋਂ ਵਲਾਇਤ....
ਮਾਰਕਫੈੱਡ ਪੰਜਾਬ ਦੀ ਜਨਤਾ ਨੂੰ ਵਧੀਆ ਅਤੇ ਸਸਤੀ ਖੁਰਾਕ ਅਤੇ ਰੁਜ਼ਗਾਰ ਵੀ ਦੇਵੇਗੀ: ਅਮਨਦੀਪ ਮੋਹੀ
ਮਾਰਕਫੈੱਡ ਦੇ ਮੁਨਾਫ਼ੇ ਨੂੰ ਵਧਾਉਣਾ ਹੀ ਮੇਰਾ ਇਕੋ ਟੀਚਾ ਹੈ -ਅਮਨਦੀਪ ਮੋਹੀ ਚੰਡੀਗੜ੍ਹ : ਮਾਰਕਫੈੱਡ ਦੇ ਚੇਅਰਮੈਨ ਵਜੋਂ ਆਮ ਆਦਮੀ ਪਾਰਟੀ ਦੇ ਸੂਬਾ ਸੱਕਤਰ ਅਮਨਦੀਪ ਸਿੰਘ ਮੋਹੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਿਹਤ ਮੰਤਰੀ ਚੇਤਨ ਸਿੰਘ, ਜੋੜਾਮਾਜਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਇਸਦੇ ਨਾਲ ਹੀ ਸਮੂਹ ਬੋਰਡ ਆਫ ਡਾਇਰੈਕਟਰਜ਼, ਵਾਇਸ ਚੇਅਰਮੈਨ, ਮਾਰਕਫੈੱਡ, ਸ਼੍ਰੀ ਰਾਮਵੀਰ, ਆਈ.ਏ.ਐਸ....
ਵਿਜੀਲੈਂਸ ਵੱਲੋਂ ਸਰਕਾਰੀ ਫੰਡਾਂ ਵਿੱਚ ਘਪਲੇ ਦੇ ਦੋਸ਼ਾਂ ਹੇਠ ਸਿੱਧਵਾਂ ਦਾ ਬੀਡੀਪੀਓ ਤੇ ਸੰਮਤੀ ਚੇਅਰਮੈਨ ਗ੍ਰਿਫਤਾਰ
ਵਿਜੀਲੈਂਸ ਵੱਲੋਂ ਸਰਕਾਰੀ ਫੰਡਾਂ ਵਿੱਚ ਘਪਲਾ ਦੇ ਦੋਸ਼ 'ਚ ਸਿੱਧਵਾਂ ਬੇਟ ਦਾ ਬੀਡੀਪੀਓ ਤੇ ਬਲਾਕ ਸੰਮਤੀ ਦਾ ਚੇਅਰਮੈਨ ਗ੍ਰਿਫਤਾਰ ਲੁਧਿਆਣਾ : ਰਾਜ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਸਿੱਧਵਾਂ ਬੇਟ ਬਲਾਕ, ਲੁਧਿਆਣਾ ਦੇ ਬੀ.ਡੀ.ਪੀ.ਓ ਸਤਵਿੰਦਰ ਸਿੰਘ ਕੰਗ ਅਤੇ ਸਿੱਧਵਾਂ ਬੇਟ ਬਲਾਕ ਸੰਮਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਨੂੰ 26 ਪਿੰਡਾਂ ਵਿੱਚ ਲਗਾਈਆਂ ਜਾਣ ਵਾਲੀਆਂ ਸਟਰੀਟ ਲਾਈਟਾਂ ਨੂੰ ਮਨਜ਼ੂਰਸ਼ੁਦਾ ਰੇਟ ਤੋਂ ਦੁੱਗਣੀ....
ਦੋ ਦਰਜਨਾਂ ਮੱਝਾ ਦੀ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌਤ, ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ : ਐਸਡੀਐਮ
ਸ਼ੰਭੂ : ਸੰਭੂ ਬੈਰੀਅਰ ਨੇਡ਼ਲੇ ਪਿੰਡ ਮਹਿਮਤਪੁਰ ਵਿਖੇ ਕਰੀਬ ਦੋ ਦਰਜਨਾਂ ਮੱਝਾ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਪਹੁੰਚੇ ਡਾਕਟਰ ਸੰਜੀਵ ਕੁਮਾਰ ਐਸ ਡੀ ਐਮ ਰਾਜਪੁਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਮਦਪੁਰ ਵਾਸੀ ਆਪਣੀਆਂ ਮੱਝਾ ਨੂੰ ਰੋਜ਼ ਦੀ ਤਰ੍ਹਾਂ ਚਰਾਉਣ ਲਈ ਲੇ ਕੇ ਗਏ ਸੀ ਪਰ ਵੇਅਰਹਾਊਸ ਦੇ ਨਾਲ ਲੰਘਦੀ ਡਰੇਨ ਦੇ ਪਾਣੀ ਵਿੱਚ ਡੁੱਬ ਗਈਆ ਹਨ ਡਰੇਨ ਵਿੱਚ ਜਿਆਦਾ ਬੂਟੀ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਪਰਿਵਾਰਕ ਮੈਂਬਰਾਂ ਨੇ ਜਿਵੇਂ ਦੱਸਿਆ ਹੈ ਕਿ ਇਹਨਾਂ ਨੇ ਇੱਕ ਇੱਕ....
ਸੀਐੱਮ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ
ਸੰਗਰੂਰ : ਪੰਚਾਇਤ ਯੂਨੀਅਨ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਦੀਆਂ ਗਰਾਮ ਪੰਚਾਇਤਾਂ ਵੱਲੋਂ ਪੰਜਾਬ ਸਰਕਾਰ ਨੂੰ ਵਾਰ-ਵਾਰ ਸਰਪੰਚ ਪੰਚਾਂ ਦੀਆਂ ਮੰਗਾਂ ਨਾ ਮੰਨਣ ਅਤੇ ਮੰਗਾਂ ਸਬੰਧੀ ਮਿਲਣ ਦਾ ਸਮਾਂ ਨਾ ਦੇਣ ਦੇ ਰੋਸ ਵਜੋਂ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਪਿੰਡਾਂ ਵਿੱਚੋਂ ਆਏ ਪੰਚਾਂ ਸਰਪੰਚਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁਝ ਦੂਰ ਬਠਿੰਡਾ ਚੰਡੀਗੜ੍ਹ ਬਾਈਪਾਸ ਤੇ ਇਕੱਤਰ ਹੋ ਕੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ। ਇਸ ਰੋਸ ਰੈਲੀ ਉਪਰੰਤ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ਼ ਮਾਰਚ ਕਰਕੇ....
ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਸਮਾਗਮ ਹੋਇਆ
ਅਜਾਇਬ ਘਰ ਨੂੰ ਸੁਧਾਰ ਲਈ ਐੱਮ ਪੀ ਸੰਜੀਵ ਅਰੋੜਾ ਨੇ ਚੁਣਿਆ ਲੁਧਿਆਣਾ : ਪੀਏਯੂ ਵਿਚ ਸਥਾਪਿਤ ਸਮਾਜਿਕ ਇਤਿਹਾਸ ਦੇ ਵਿਲੱਖਣ ਨਮੂਨੇ ਅਜਾਇਬ ਘਰ ਵਿੱਚ ਅੱਜ ਇਕ ਸਮਾਗਮ ਹੋਇਆ। ਇਸ ਵਿਚ ਮਾਣਯੋਗ ਸ਼ਖਸੀਅਤਾਂ, ਸਾਹਿਤਕਾਰਾਂ, ਵਿਗਿਆਨੀਆਂ ਅਤੇ ਕੁਦਰਤ ਪ੍ਰੇਮੀਆਂ ਨੇ ਇੱਕ ਵਿਸ਼ੇਸ਼ ਸਮਾਗਮ 'ਗਲੋਰੀਫਾਈਂਗ ਦਾ ਮਿਊਜ਼ੀਅਮ ਆਫ਼ ਸੋਸ਼ਲ ਹਿਸਟਰੀ ਆਫ਼ ਸੋਸ਼ਲ ਹਿਸਟਰੀ' ਸਿਰਲੇਖ ਹੇਠ ਭਾਗ ਲਿਆ। ਇਹ ਸਮਾਗਮ ਅੱਜ ਇੱਥੇ ਵਿਸ਼ਵ ਸੈਰ ਸਪਾਟਾ ਦਿਵਸ ਦੀ ਪੂਰਵ ਸੰਧਿਆ 'ਤੇ ਆਯੋਜਿਤ ਕੀਤਾ ਗਿਆ। ਸ੍ਰੀ ਸੰਜੀਵ ਅਰੋੜਾ....
ਮੁੱਖ ਮੰਤਰੀ ਨਿਵਾਸ ਅੱਗੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਰੋਸ ਵਿਖਾਵਾ
ਪ੍ਰਦਰਸ਼ਨ ਕਰਨ 'ਤੇ ਪਾਬੰਦੀਆਂ ਲਗਾਉਣ ਖ਼ਿਲਾਫ਼ ਭਗਵੰਤ ਮਾਨ ਦੀ ਕੋਠੀ ਤੱਕ ਰੋਸ਼ ਮਾਰਚ ਸੰਗਰੂਰ : ਸੰਗਰੂਰ ਜ਼ਿਲ੍ਹੇ ਦੀਆਂ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਵਲੋਂ ਸੰਗਰੂਰ ਵਿਖੇ ਸਥਿਤ ਮੁੱਖ ਮੰਤਰੀ ਨਿਵਾਸ ਅੱਗੇ ਧਰਨੇ ਪ੍ਰਦਰਸ਼ਨ ਕਰਨ ਉਪਰ ਪਾਬੰਦੀ ਲਗਾਉਣ, ਧਰਨਾਕਾਰੀਆਂ ਨੂੰ ਜਬਰੀ ਚੁੱਕ ਕੇ ਦੂਰ ਦੁਰਾਡੇ ਛੱਡਣ ਅਤੇ ਉਹਨਾਂ ਦੇ ਟੈੰਟ ਅਤੇ ਸਮਾਨ ਨੂੰ ਜਬਤ ਕਰਨ ਦੀਆਂ ਗੈਰ ਸੰਵਿਧਾਨਕ ਅਤੇ ਜਮਹੂਰੀਅਤ ਵਿਰੋਧੀ ਕਾਰਵਾਈਆਂ ਦੇ ਖਿਲਾਫ ਅੱਜ ਮੁੱਖ ਮੰਤਰੀ ਨਿਵਾਸ ਅੱਗੇ ਰੋਹ ਭਰਪੂਰ....
ਪੰਥਕ ਅਕਾਲੀ ਲਹਿਰ ਨੂੰ ਪਿੰਡ ਪੱਧਰ ਤੇ ਮਜਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ।
ਰਾਏਕੋਟ (ਜੱਗਾ) : ਸਿੱਖ ਕੌਮ ਦੇ ਹੱਕਾਂ, ਪੰਥਕ ਮਸਲਿਆਂ ਅਤੇ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਐਸਜੀਪੀਸੀ ਚੋਣਾਂ ਨਾ ਕਰਵਾਉਣ ਨੂੰ ਲੈ ਕੇ ਆਦਿ ਮੰਗਾਂ ਸਬੰਧੀ ਪੰਥਕ ਅਕਾਲੀ ਲਹਿਰ ਦੇ ਵਰਕਿੰਗ ਕਮੇਟੀ ਮੈਂਬਰ ਰਾਜਦੀਪ ਸਿੰਘ ਆਂਡਲੂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਅਤੇ ਪੰਥਕ ਅਕਾਲੀ ਲਹਿਰ ਨੂੰ ਪਿੰਡ ਪੱਧਰ ਤੇ ਮਜਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਰਾਜਦੀਪ ਸਿੰਘ ਆਂਡਲੂ ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਵੱਲੋਂ ਸ੍ਰੀ ਆਕਾਲ ਤਖਤ ਸਾਹਿਬ ਦੇ ਸਾਬਕਾ ਸਿੰਘ ਸਾਹਿਬ ਭਾਈ ਰਣਜੀਤ....
ਲਾਲੀ ਮਾਨਸਾਹੀਆ ਕਾਂਗਰਸ ਦੇ ਬਲਾਕ ਪ੍ਰਧਾਨ ਨਿਯੁਕਤ
ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਮਿਹਨਤੀ ਵਰਕਰਾਂ ਨੂੰ ਆਹੁਦੇਦਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ, ਜਿਸ ਦੇ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੀਨੀਅਰ ਆਗੂ ਹਰਲਾਲ ਸਿੰਘ ਲਾਲੀ ਸਰਪੰਚ ਬੁਰਜ ਮਾਨਸਾਹੀਆ ਨੂੰ ਰਾਮਪੁਰਾ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ।ਇਸ ਮੌਕੇ ਪ੍ਰਧਾਨ ਹਰਲਾਲ ਸਿੰਘ ਲਾਲੀ ਕਾਂਗਰਸ ਪਾਰਟੀ ਦੀ ਸਮੁੱਚੀ ਹਾਈਕਮਾਂਡ ਅਤੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ....
ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਰਾਏਕੋਟ ਵਿਖੇ ਝੋਨੇ ਸਿੱਧੀ ਬਿਜਾਈ ਫਸਲ ਦਾ ਜਾਇਜ਼ਾ ਲਿਆ।
ਕਿਸਾਨਾਂ ਨੂੰ ਕਿਸਾਨ ਬਲਵਿੰਦਰ ਸਿੰਘ ਤੋਂ ਸੇਧ ਲੈ ਕੇ ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ : ਖਾਲਸਾ ਰਾਏਕੋਟ ( ਜੱਗਾ) : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਪੰਜਾਬ ਡਾ. ਗੁਰਵਿੰਦਰ ਸਿੰਘ ਖਾਲਸਾ ਵੱਲੋਂ ਰਾਏਕੋਟ ਇਲਾਕੇ ਵਿੱਚ ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਕਰਨ ਵਾਲੇ ਜਲਾਲਦੀਵਾਲ ਦੇ ਕਿਸਾਨ ਬਲਵਿੰਦਰ ਸਿੰਘ ਦੀ ਫਸਲ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ ਅਮਨਜੀਤ ਸਿੰਘ, ਡਾ ਜਗਦੇਵ ਸਿੰਘ, ਇੰਜ....
ਸ਼ਹੀਦ ਭਗਤ ਸਿੰਘ ਦੀ ਵਿਗਿਆਨਕ ਵਿਚਾਰਧਾਰਾ ਕਿਰਤੀ ਲੋਕਾਂ ਦੀ ਮੁਕਤੀ ਦਾ ਮਾਰਗ : ਡਾ. ਰਜਿੰਦਰ ਪਾਲ
ਮਹਿਲਕਲਾਂ : ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਰਗਰਮ ਸਹਿਯੋਗ ਨਾਲ ਕੁਰੜ ਵਿਖੇ ਸ਼ਹੀਦ ਭਗਤ ਸਿੰਘ ਦੀ ਵਿਗਿਆਨਕ ਵਿਚਾਰਧਾਰਾ ਦਾ ਸੁਨੇਹਾ ਦੇਣ ਲਈ ਇਨਕਲਾਬੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ, ਪੰਜਾਬ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ. ਰਜਿੰਦਰ ਪਾਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ, ਮਜ਼ਦੂਰਾਂ, ਕਿਸਾਨਾਂ ਅਤੇ ਇਨਕਲਾਬੀ ਦਾਨਸ਼ਵਰਾਂ ਨੂੰ ਮੈਦਾਨ ਵਿੱਚ ਨਿੱਤਰਣ ਅਤੇ....
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਤੇ
ਸੁਨਾਮ : ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 28 ਸਤੰਬਰ ਤੇ ਲੈਕਚਰ ਤੇ ਕਵੀ ਦਰਬਾਰ ਸੁਨਾਮ ਊਧਮ ਸਿੰਘ ਵਾਲਾ ਵਿਖੇ ਦਾ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿੱਚ ਕਰਵਾਇਆ ਜਾਵੇਗਾ। ਮੰਚ ਦੇ ਆਗੂ ਪਦਮ ਸ਼ਰਮਾ ਜੀ ਨੇ ਕਿਹਾ ਕਿ ਊਧਮ ਸਿੰਘ ਭਗਤ ਸਿੰਘ ਨੂੰ ਆਪਣਾ ਦੋਸਤ ਦੱਸਦਾ ਸੀ ਇਸ ਗੱਲ ਦਾ ਜ਼ਿਕਰ ਉਸ ਨੇ ਜੇਲ੍ਹ ਵਿਚੋਂ ਆਪਣੇ ਦੋਸਤ ਨੂੰ ਲਿਖਿਆ ਦੋ ਚਿੱਠੀਆਂ ਵਿਚ ਕੀਤਾ ਹੈ। ਮੰਚ ਦੇ ਸਕੱਤਰ ਵਿਸ਼ਵ ਕਾਂਤ ਜੀ ਨੇ ਦੱਸਿਆ ਅਤੇ ਦਾਤਾ ਸਿੰਘ ਨਮੋਲ ਨੇ ਦੱਸਿਆ ਕਿ ਭਗਤ....