ਮਾਲਵਾ

ਹਲਵਾਰਾ ਵਿਖੇ ਸੰਤ ਸੰਧੂ ਨੂੰ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਪ੍ਰਦਾਨ
ਲੁਧਿਆਣਾ, 14 ਅਕਤੂਬਰ (ਰਘਵੀਰ ਸਿੰਘ ਜੱਗਾ ) : ਪੰਜਾਬ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਡਾਃ ਸੁਖਪਾਲ ਸਿੰਘ ਸਰਦਾਰ ਪੰਛੀ, ਡਾਃ ਲਖਵਿੰਦਰ ਜੌਹਲ, ਦਰਸ਼ਨ ਬੁੱਟਰ,ਗੁਰਭਜਨ ਗਿੱਲ, ਡਾਃ ਨਵਤੇਜ ਸਿੰਘ ਹਲਵਾਰਵੀ, ਡਾਃ ਪ੍ਰਿਤਪਾਲ ਕੌਰ ਸੁਪਤਨੀ ਸ਼੍ਰੀ ਹਰਭਜਨ ਹਲਵਾਰਵੀ, ਦਲਵੀਰ ਸਿੰਘ ਸੁਮਨ ਹਲਵਾਰਵੀ ਆਸਟਰੇਲੀਆ, ਡਾਃ ਨਿਰਮਲ ਜੌੜਾ, ਡਾਃ ਜਗਵਿੰਦਰ ਜੋਧਾ ਤੇ ਮਨਜਿੰਦਰ ਧਨੋਆ ਨੇ ਕਾਮਰੇਡ ਰਤਨ ਸਿੰਘ ਆਲਮੀ ਸਾਹਿਤ ਕਲਾ ਕੇਂਦਰ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ (ਇਪਸਾ)....
ਐਸਵਾਈਐਲ ਮੁੱਦੇ ਦਾ ਹੱਲ ਰਿਪੇਰੀਅਨ ਆਧਾਰ ’ਤੇ ਪਾਣੀ ਦੀ ਵੰਡ ਨਾਲ ਸੰਭਵ : ਪ੍ਰੋ. ਚੰਦੂਮਾਜਰਾ
ਪਟਿਆਲਾ : ਸ਼ੋ੍ਰਮਣੀ ਅਕਾਲੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਐਸਵਾਈਐਲ ਦੇ ਮੁੱਦੇ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਣੀ ਦੀ ਸਥਿਤੀ ’ਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜੇ ਪੰਜਾਬ ਕੋਲ ਪਹਿਲਾਂ ਹੀ ਪਾਣੀ ਹੈ ਹੀ ਨਹੀਂ ਤਾਂ ਹਰਿਆਣਾ ਨੂੰ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੁਨੀਆ ਭਰ ਵਿਚ ਜੇ ਰਿਪੇਰੀਅਨ ਕਾਨੂੰਨ ਨੂੰ ਆਧਾਰ ਬਣਾ ਕੇ ਪਾਣੀਆਂ ਦੀ ਵੰਡ ਹੁੰਦੀ ਆਈ ਹੈ ਤਾਂ ਹਰਿਆਣਾ ਨੂੰ ਵੀ ਪਾਣੀ....
ਸਿਹਤ ਮੰਤਰੀ ਜੌੜਾਮਾਜਰਾ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮਾਂ ਵੱਲੋਂ ਜ਼ਿਲ੍ਹਾ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿਖੇ ਅਚਾਨਕ ਚੈਕਿੰਗ
ਚੰਡੀਗਡ੍ਹ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਫੂਡ ਸੇਫਟੀ ਟੀਮਾਂ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿਖੇ ਅਚਾਨਕ ਚੈਕਿੰਗ ਕੀਤੀ।ਇਸ ਮੌਕੇ ਦੁੱਧ ਤੋਂ ਬਣੀਆਂ ਵਸਤਾਂ ਦੇ 10 ਸੈਂਪਲ ਲਏ ਗਏ। ਸ. ਜੌੜਾਮਾਜਰਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸੇ....
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ  ਕੇ. ਐੱਲ ਗਰਗ, ਡਾ. ਹਰਿਭਜਨ ਸਿੰਘ ਭਾਟੀਆ ਅਤੇ ਨਾਟਕਕਾਰ ਤਰਲੋਚਨ ਸਮਰਾਲਾ ਦਾ ਸਨਮਾਨ 15 ਅਕਤੂਬਰ ਨੂੰ ਹੋਵੇਗਾ। 
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਸਮੇਂ ਸਮੇਂ ਸਾਹਿਤਕਾਰਾਂ ਦੇ ਸਨਮਾਨ ਕੀਤੇ ਜਾਂਦੇ ਹਨ ਹਰ ਦੋ ਸਾਲ ਬਾਅਦ ਦਿੱਤਾ ਜਾਂਦਾ ਅੰਮ੍ਰਿਤਾ ਇਮਰੋਜ਼ ਪੁਰਸਕਾਰ 2021 ਉੱਘੇ ਵਿਦਵਾਨ ਸ੍ਰੀ. ਕੇ. ਐੱਲ. ਗਰਗ ਜੀ ਨੂੰ , ਅਮੋਲ ਪਰਤਾਪ ਸਾਹਿਤ ਸਨਮਾਨ 2021 ਡਾ. ਹਰਿਭਜਨ ਸਿੰਘ ਭਾਟੀਆਂ ਜੀ ਨੂੰ ਅਤੇ ਹਰੇਕ ਸਾਲ ਦਿੱਤਾ ਜਾਂਦਾ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਨਾਟਕਕਾਰ ਤਰਲੋਚਨ ਸਮਰਾਲਾ ਨੂੰ ਭੇਟਾ ਕੀਤਾ ਜਾ ਰਿਹਾ ਹੈ| ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ....
ਨਹਿਰੂ ਯੁਵਾ ਕੇਂਦਰ ਰੋਪੜ ਵੱਲੋਂ ਇਕ ਸਫਾਈ ਅਭਿਆਨ ਚਲਾਇਆ ਗਿਆ ਅਤੇ ਇੱਕ  ਰੈਲੀ ਦਾ ਆਯੋਜਨ ਵੀ ਕੀਤਾ ਗਿਆ। 
ਰੂਪਨਗਰ : ਨਹਿਰੂ ਯੁਵਾ ਕੇਂਦਰ ਸੰਗਠਨ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੇਸ਼ ਭਰ ਵਿਚ ਚਲ ਰਹੇ ਕਲੀਨ ਇੰਡੀਆ 2.0 ਅਭਿਆਨ ਦੇ ਤਹਿਤ ਨਹਿਰੂ ਯੁਵਾ ਕੇਂਦਰ ਰੋਪੜ ਵੱਲੋਂ ਇਕ ਸਫਾਈ ਅਭਿਆਨ ਚਲਾਇਆ ਗਿਆ ਅਤੇ ਇੱਕ ਰੈਲੀ ਦਾ ਆਯੋਜਨ ਵੀ ਕੀਤਾ ਗਿਆ। ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀ ਪੰਕਜ ਯਾਦਵ ਦੀ ਰਹਿਨੁਮਾਈ ਹੇਠ ਸ਼ਿਵਾ ਯੂਥ ਕਲੱਬ ਗਾਜ਼ੀਪੁਰ, ਨੰਗਲ ਅਬਿਆਣਾ ਯੂਥ ਕਲੱਬ, ਲੋਕ ਭਲਾਈ ਯੂਥ ਕਲੱਬ, ਯੂਥ ਸਪੋਰਟਸ ਕਲੱਬ ਗਰਦਲੇ, ਯੂਥ ਕਲੱਬ ਨਿੱਕੂਵਾਲ ਅਤੇ ਰਣਜੀਤ ਆਵੈਨਯੁ....
ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਵੱਲੋਂ ਅਨਾਜ ਮੰਡੀ ਸਾਹਨੇਵਾਲ ਦਾ ਦੌਰਾ
ਲੁਧਿਆਣਾ ; ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ, ਆਮ ਲੋਕਾਂ ਦੀ ਸਰਕਾਰ ਵੱਲੋਂ ਬੀਤੇ 6 ਮਹੀਨਿਆਂ ਵਿੱਚ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੌਰ ਦਿੱਤਾ ਹੈ ਅਤੇ ਹੁਣ ਅੰਨਦਾਤਾ ਨੇ ਵੀ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦੀ ਖਰੀਦ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ, ਮਾਰਕਫੈਡ ਦੇ ਚੇਅਰਮੈਨ ਸ. ਅਮਨਦੀਪ ਸਿੰਘ ਮੋਹੀ ਵੱਲੋਂ ਅਨਾਜ ਮੰਡੀ ਸਾਹਨੇਵਾਲ ਵਿਖੇ ਝੋਨੇ ਦੀ ਖਰੀਦ ਪ੍ਰਬੰਧਾ....
ਲੇਖਕ ਗੁਰਿੰਦਰ ਕਲਸੀ ਦੁਆਰਾ ਲਿਖੇ ਨਾਟਕ ਖ਼ਾਲਸਾ ਪੰਥ ਦੀ ਸ਼ਾਨ ਜੱਸਾ ਸਿੰਘ ਰਾਮਗੜ੍ਹੀਆ ਦੀ ਘੁੰਢ ਚੁਕਾਈ
ਰੂਪਨਗਰ :ਮੋਰਿੰਡਾ ਨਿਵਾਸੀ ਲੇਖਕ ਸ. ਗੁਰਿੰਦਰ ਸਿੰਘ ਕਲਸੀ ਦੁਆਰਾ ਲਿਖੇ ਗਏ ਨਾਟਕ ਦੀ ਕਿਤਾਬ ਖ਼ਾਲਸਾ ਪੰਥ ਦੀ ਸ਼ਾਨ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਪੰਜਾਬ ਕਲਾ ਪਰੀਸ਼ਦ ਦੇ ਚੇਅਰਮੈਨ ਅਤੇ ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਗੁਰਿੰਦਰ ਸਿੰਘ ਕਲਸੀ ਨੇ ਦੱਸਿਆਂ ਕਿ ਇਸ ਨਾਟਕ ਦੇ ਖਰੜੇ ਨੂੰ ਸਾਲ 2006 ਵਿਚ ਉੱਤਰ ਖੇਤਰੀ ਸਭਿਆਚਾਰਕ ਕੇਂਦਰ (ਐਨ. ਜ਼ੈਡ. ਸੀ. ਸੀ.) ਵੱਲੋਂ ਪੁਰਸਕਾਰਿਤ ਕੀਤਾ ਗਿਆ ਹੈ ਅਤੇ ਹੁਣ ਇਹ ਕਿਤਾਬੀ ਰੂਪ ਵਿਚ....
ਆਲ ਪੰਜਾਬ ਆਂਗਣਵਾੜੀ ਵਰਕਰਾਂ ਨੇ ਵਿਧਾਇਕ ਮਾਣੂਕੇ ਦੇ ਘਰ ਅੱਗੇ ਦਿੱਤਾ ਧਰਨਾ
ਜਗਰਾਓਂ (ਰਛਪਾਲ ਸਿੰਘ ਸ਼ੇਰਪੁਰੀ) : ਬੀਤੇ ਕਾਫੀ ਲੰਮੇ ਸਮੇਂ ਤੋਂ ਮਿਲਦੇ ਮਾਣਭੱਤੇ ਨਾ ਮਿਲਣ ਕਰਕੇ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਹਲਕਾ ਜਗਰਾਉ ਆਮ ਆਦਮੀ ਪਾਰਟੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਘਰ ਅੱਗੇ ਧਰਨਾ ਦੇਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆ ਘਿਰਾਓ ਕੀਤਾ। ਜਿੰਨਾ ਨੂੰ ਕਾਬੂ ਕਰਨ ਲਈ ਪੁਲਸ਼ ਪ੍ਰਸਾਸਨ ਵੱਡੀ ਗਿਣਤੀ ਵਿੱਚ ਹਾਜਰ ਸੀ। ਇਸ ਸਮੇਂ ਆਲ....
ਖੇਤਰੀ ਸਰਸ ਮੇਲੇ’ ’ਚ 'ਸਟਾਰ ਨਾਈਟ' ਦਾ ਮੁੱਖ ਮੰਤਰੀ ਮਾਨ ਦੀ ਪਤਨੀ, ਭੈਣ ਨੇ ਮਾਣਿਆ ਆਨੰਦ
ਸੰਗਰੂਰ : ਲੋਕਾਂ ਨੂੰ ਸੱਭਿਆਚਾਰ ਦੀਆਂ ਤੰਦਾਂ ਨਾਲ ਜੋੜਨ ਦੇ ਮਕਸਦ ਨਾਲ ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ’ਚ ਕਰਵਾਏ ਜਾ ਰਹੇ ‘ਖੇਤਰੀ ਸਰਸ ਮੇਲੇ’ ’ਚ ਸਟਾਰ ਨਾਈਟ ਦਾ ਆਯੋਜਨ ਮਹਿਲਾਵਾਂ ਦੇ ਤਿਉਹਾਰ ਕਰਵਾ ਚੌਥ ਦੇ ਨਾਮ ਰਿਹਾ।ਇਸ ਮੌਕੇ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਸਟਾਰ ਨਾਈਟ ਔਰਤਾਂ ਨੂੰ ਸਮਰਪਿਤ ਕਰਦਿਆਂ ਪੰਜਾਬ ਦੀ ਨਾਮੀ ਗਾਇਕਾ ਸੁਨੰਦਾ ਸ਼ਰਮਾ ਨੂੰ ਉਚੇਚੇ ਤੌਰ ’ਤੇ ਦਰਸ਼ਕਾਂ ਦੇ ਮਨੋਰੰਜਨ ਲਈ ਬੁਲਾਇਆ ਗਿਆ। ਇਸਦੇ ਨਾਲ ਹੀ ਸਰਸ ਮੇਲੇ ਦੀ ਸਟੇਜ ’ਤੇ ਵੀ ਕਰਵਾ ਚੌਥ ਦੀ ਝਲਕ ਪੇਸ਼....
ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਓਂ ਮੰਡੀ ਵਿੱਚ ਮੂੰਗੀ ਕਾਸ਼ਤਕਾਰਾਂ ਦੀ ਕਰੋੜਾਂ ਰੁਪਏ ਰਕਮ ਜਾਰੀ
ਜਗਰਾਓਂ (ਰਛਪਾਲ ਸਿੰਘ ਸ਼ੇਰਪੁਰੀ) : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਉਂ ਮੰਡੀ ਵਿੱਚ ਜਿੰਨ੍ਹਾਂ ਕਿਸਾਨਾਂ ਨੇ ਐਮ.ਐਸ.ਪੀ. ਤੋਂ ਘੱਟ ਰੇਟ ਉਪਰ ਮੂੰਗੀ ਵੇਚੀ ਸੀ, ਉਹਨਾਂ ਮੂੰਗੀ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਪੰਜਾਬ ਸਰਕਾਰ ਵੱਲੋਂ 12 ਕਰੋੜ, 81 ਲੱਖ, 18 ਹਜ਼ਾਰ, 714 ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ। ਮੰਡੀਕਰਨ ਬੋਰਡ ਦੇ ਅਧਿਕਾਰੀ ਗੁਰਮਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿੱਚੋਂ ਜਗਰਾਉਂ ਮੰਡੀ ਵਿੱਚ ਸਭ ਤੋਂ ਜ਼ਿਆਦਾ ਮੂੰਗੀ ਦੀ ਖ੍ਰੀਦ....
ਹਲਵਾਰਾ ਵਿਖੇ ਸੰਤ ਸੰਧੂ ਨੂੰ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ, ਇੱਕੀ ਕਵੀਆਂ ਦਾ ਕਵੀ ਦਰਬਾਰ 14 ਅਕਤੂਬਰ ਨੂੰ 
ਲੁਧਿਆਣਾ : ਕਾਮਰੇਡ ਰਤਨ ਸਿੰਘ ਆਲਮੀ ਸਾਹਿਤ ਕਲਾ ਕੇਂਦਰ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ (ਇਪਸਾ) ਵੱਲੋਂ ਹਰ ਸਾਲ ਦਿੱਤਾ ਜਾਂਦਾ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਇਸ ਸਾਲ ਲਈ ਸਿਰਕੱਢ ਪੰਜਾਬੀ ਸ਼ਾਇਰ ਸੰਤ ਸੰਧੂ ਨੂੰ 14 ਅਕਤੂਬਰ ਨੂੰ ਗੁਰੂ ਰਾਮ ਦਾਸ ਕਾਲਿਜ ਪੱਖੋਵਾਲ ਰੋਡ ਹਲਵਾਰਾ ਵਿਖੇ ਸਵੇਰੇ 10.30 ਵਜੇ ਦਿੱਤਾ ਜਾਏਗਾ। ਇਹ ਜਾਣਕਾਰੀ ਸਰਬਜੀਤ ਸੋਹੀ,ਡਾਃ ਜਗਵਿੰਦਰ ਜੋਧਾ ਤੇ ਡਾਃ ਨਿਰਮਲ ਜੌੜਾ ਨੇ ਦਿੱਤੀ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਤਲਵੰਡੀ ਸਲੇਮ....
ਪੰਜਾਬ 'ਚ 100 ਚੈਰੀਟੇਬਲ ਲੈਬਾਰਟਰੀਆਂ ਖੋਲ੍ਹਣ ਦਾ ਤਹੱਈਆ ਹੈ : ਐਸ.ਪੀ.ਓਬਰਾਏ
ਮਲੇਰਕੋਟਲਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁ: ਸਿੰਘ ਸਭਾ ਅਮਰਗਡ਼੍ਹ ਵਿਖੇ ਸਥਾਪਤ ਕੀਤੀ ਕਲੀਨੀਕਲ ਲੈਬਾਰਟਰੀ ਦਾ ਉਦਘਾਟਨ ਐੱਸ.ਪੀ ਸਿੰਘ ਓਬਰਾਏ ਵਲੋਂ ਕੀਤਾ ਗਿਆ । ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ , ਜਿਸ ਦੌਰਾਨ ਰਾਗੀ ਸਿੰਘਾਂ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਗੁ: ਸਾਹਿਬ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਕਮੇਟੀ ਮੈਂਬਰਾਂ ਵਲੋਂ ਐੱਸਪੀ ਸਿੰਘ ਓਬਰਾਏ , ਸਰਬੱਤ ਦਾ ਭਲਾ ਚੈਰੀਟੇਬਲ....
ਮੁੱਖ ਮੰਤਰੀ ਮਾਨ ਵੱਲੋਂ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਵਾ ਕੇ ਹੀ ਮੋਰਚਾ ਹੋਵੇਗਾ ਖਤਮ : ਹਰਿੰਦਰ ਕੌਰ
ਸੰਗਰੂਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਸੰਗਰੂਰ ਅੱਗੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਅਣਮਿਥੇ ਸਮੇਂ ਦਾ ਪੱਕਾ ਮੋਰਚਾ ਅੱਜ ਚੌਥੇ ਦਿਨ ਵੀ ਜਾਰੀ, ਮੋਰਚੀ ਦੀ ਵਾਂਗਡੋਰ ਅੱਜ ਔਰਤਾਂ ਨੇ ਸੰਭਾਲੀ। ਪਹਿਲਾਂ ਨਾਲੋਂ ਵਧੇਰੇ ਸੈਂਕੜੇ ਔਰਤਾਂ ਸਮੇਤ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਨੌਜਵਾਨ ਇਸ ਵਿੱਚ ਸ਼ਾਮਿਲ ਹੋਏ। ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 7....
ਸਰਸ ਮੇਲੇ 'ਤੇ ਆਪਣੇ ਗੀਤਾਂ ਨਾਲ ਗਾਇਕ ਹਰਜੀਤ ਹਰਮਨ ਨੇ ਬੰਨ੍ਹਿਆ ਰੰਗ
ਸੰਗਰੂਰ : ਖੇਤਰੀ ਸਰਸ ਮੇਲਾ ਸੰਗਰੂਰ ਵਿਖੇ ‘ਹਰ ਨਾਈਟ, ਸਟਾਰ ਨਾਈਟ’ ਤਹਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ ਬੀਤੀ ਰਾਤ ਪੰਜਾਬ ਦੇ ਮਸ਼ਹੂਰ ਗਾਇਕ ਹਰਜੀਤ ਹਰਮਨ ਨੇ ਆਪਣੇ ਗੀਤਾਂ ਨਾਲ ਰੰਗ ਬੰਨ ਦਿੱਤਾ। ਹਰਜੀਤ ਹਰਮਨ ਨੇ ਮਿੱਤਰਾਂ ਦਾ ਨਾਂਅ ਚੱਲਦਾ, ਸਿੱਧੀ ਸਾਧੀ ਜੱਟੀ ਸਾਡੀ ਪਰੀਆਂ ਤੋਂ ਵੀ ਸੋਹਣੀ, ਝੂਟਦੀ ਚਡੋਲ ਜੱਟੀਏ, ਗੱਲ ਦਿਲ ਦੀ ਦੱਸ ਸੱਜਣਾ, ਜਿੱਥੇ ਮਰਜ਼ੀ ਪਰਖ ਲਵੀਂ, ਤੇਰਾ ਦਿਲ ‘ਤੇ ਲਿਖਾ ਕੇ ਅਸੀਂ ਨਾਂ ਰੱਖਿਆ, ਬਲਿਹਾਰੀ ਕੁਦਰਤ ਆਦਿ ਗਾਣਿਆ ਸਮੇਤ ਆਪਣੇ ਕਈ ਮਸ਼ਹੂਰ ਗੀਤਾਂ....
ਮੀਂਹ ਦੇ ਬਾਵਜੂਦ ਹਜ਼ਾਰਾਂ ਕਿਸਾਨ-ਮਜ਼ਦੂਰ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਡਟੇ
ਸੰਗਰੂਰ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਇੱਥੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਅਣਮਿਥੇ ਸਮੇਂ ਦਾ ਪੱਕਾ ਮੋਰਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਸਾਹਮਣੇ ਪਟਿਆਲਾ ਰੋਡ 'ਤੇ ਅੱਜ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ਵਿੱਚ ਭਾਰੀ ਮੀਂਹ ਦੇ ਬਾਵਜੂਦ ਹੋਰ ਵੀ ਭਾਰੀ ਗਿਣਤੀ ਵਿੱਚ ਸੈਂਕੜੇ ਔਰਤਾਂ ਸਮੇਤ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਨੌਜਵਾਨ ਸ਼ਾਮਿਲ ਹੋਏ। ਸੜਕ ਦੇ ਦੋਨੀਂ ਪਾਸੀਂ ਦੂਰ ਦੂਰ ਤੱਕ ਖੜ੍ਹੇ ਟਰੈਕਟਰ ਟਰਾਲੀਆਂ ਤੇ ਹੋਰ ਵ੍ਹੀਕਲ ਦਿੱਲੀ ਦੇ ਟਿਕਰੀ ਬਾਰਡਰ....