ਮਾਲਵਾ

ਕਾਂਗਰਸੀਆਂ ਨੇ ਵਿਧਾਨ ਸਭਾ 'ਚ ਗਰੀਬ ਤੇ ਐਸ.ਸੀ. ਲੋਕਾਂ ਦਾ ਅਪਮਾਨ ਕੀਤਾ ਹੈ : ਮਾਣੂੰਕੇ
ਜਗਰਾਉਂ : ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸੀਆਂ ਨੇ ਗਰੀਬ ਤੇ ਐਸ.ਸੀ.ਲੋਕਾਂ ਦੇ ਹੱਕ ਵਿੱਚ ਗੱਲ ਕਰਨ ਦੀ ਬਜਾਇ ਉਹਨਾਂ ਦਾ ਮਜ਼ਾਕ ਉਡਾਇਆ ਅਤੇ ਰੌਲਾ ਪਾਕੇ ਅਨੁਸੂਚਿਤ ਜ਼ਾਤੀਆਂ ਦੇ ਲੋਕਾਂ ਦਾ ਅਪਮਾਨ ਕੀਤਾ ਹੈ, ਜਿਸ ਨਾਲ ਕਾਂਗਰਸੀਆਂ ਦਾ ਗ਼ਰੀਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਸਦਨ ਵਿੱਚ ਹੋਏ ਹੰਗਾਮੇ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ਉਹਨਾਂ ਆਖਿਆ ਕਿ ਕਾਂਗਰਸ ਨੂੰ ਹੁਣ ਐਸ.ਸੀ. ਲੋਕ ਕਦੇ ਮੁਆਫ਼ ਨਹੀਂ....
ਸਵੱਛ ਭਾਰਤ ਮਿਸ਼ਨ ਵਿੱਚ ਕਾਰਪੋਰੇਸ਼ਨ ਮੁਹਾਲੀ ਅਤੇ ਮਿਉਂਸਪਲ ਕਮੇਟੀ ਖਰੜ ਨੇ ਜਿੱਤੇ ਰਾਸ਼ਟਰੀ ਪੁਰਸਕਾਰ
ਮੁਹਾਲੀ : ਜ਼ਿਲ੍ਹਾ ਐਸ.ਏ.ਐਸ.ਨਗਰ ਲਈ ਇਹ ਮਾਣ ਵਾਲੀ ਗੱਲ ਹੈ ਜਦੋਂ ਕੇਂਦਰ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਨਗਰ ਨਿਗਮ ਐਸ.ਏ.ਐਸ.ਨਗਰ ਅਤੇ ਮਿਉਂਸਪਲ ਕਮੇਟੀ ਖਰੜ ਨੇ ਸਵੱਛ ਭਾਰਤ ਮਿਸ਼ਨ ਤਹਿਤ ਰਾਸ਼ਟਰੀ ਸਵੱਛਤਾ ਪੁਰਸਕਾਰ ਜਿੱਤੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਨਗਰ ਨਿਗਮ ਮੁਹਾਲੀ ਦੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਭਾਰਤੀ ਸਵੱਛਤਾ ਲੀਗ 17 ਸਤੰਬਰ 2022 ਨੂੰ ਪੂਰੇ ਭਾਰਤ ਵਿੱਚ ਸ਼ੁਰੂ ਕੀਤੀ ਗਈ ਸੀ। ਸਵੱਛ ਅਤੇ ਹਰਿਆ ਭਰਿਆ....
ਮਹਾਰਾਣੀ ਕਲੱਬ ਦੀਆਂ ਚੋਣਾਂ ’ਚ ਪ੍ਰੋਗਰੈਸਿਵ ਗਰੁੱਪ ਨੇ ਹੂੰਝਾਂ ਫੇਰਿਆ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਤੀਸ਼ਤ ਮਹਾਰਾਣੀ ਕਲੱਬ ਦੀਆਂ ਸਾਲਾਨਾ ਚੋਣਾਂ ਵਿਚ ਪ੍ਰੋਗਰੈਸਿਵ ਗਰੁੱਪ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਤੇ ਵਿਰੋਧੀ ਗੁੱਡਵਿੱਲ ਗਰੁੱਪ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਧਾਨਗੀ ਦੇ ਅਹੁਦੇ ਲਈ ਪ੍ਰੋਗਰੈਸਿਵ ਗਰੁੱਪ ਦੇ ਦੀਪਕ ਕੰਪਾਨੀ ਨੇ ਵਿਕਾਸ ਪੁਰੀ ਨੂੰ 436 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਆਨਰੇਰੀ ਸਕੱਤਰ ਦੇ ਅਹੁਦੇ ’ਤੇ ਇਸੇ ਗਰੁੱਪ ਦੇ ਹਰਪ੍ਰੀਤ ਸਿੰਘ ਸੰਧੂ ਨੇ ਵਿਨੋਦ ਕੁਮਾਰ ਸ਼ਰਮਾ ਨੂੰ 320 ਵੋਟਾਂ ਦੇ ਫਰਕ ਨਾਲ ਹਰਾਇਆ।....
ਹਾੜ੍ਹੀ ਦੀਆਂ ਫ਼ਸਲਾਂ ਬਾਰੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ
ਮਲੇਰਕੋਟਲਾ : ਫ਼ਸਲਾਂ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ, ਕੈਂਪ ਦਾ ਆਯੋਜਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਦੀਪ ਕੋਰ ਨੇ ਕੀਤਾ । ਇਸ ਮੌਕੇ ਸ੍ਰੀ ਅਬਦੁਲ ਲਤੀਫ਼ ਪੱਪੂ, ਸ.ਕੁਲਵੰਤ ਸਿੰਘ ਗੱਜਣਮਾਜਰਾ ਵਿਸ਼ੇਸ਼ ਮਹਿਮਾਨ ਦੇ ਤੋਰ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਕੈਂਪ ਦੀ ਪ੍ਰਧਾਨਗੀ ਸ. ਜਸਵੰਤ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਰਾਜਦੀਪ ਕੋਰ....
ਰਾਏਕੋਟ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ
ਰਾਏਕੋਟ (ਚਰਨਜੀਤ ਬੱਬੂ) : ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਅਤੇ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਸਹਿਰੀ ਵਿਕਾਸ ਲੁਧਿਆਣਾ ਜੀ ਦੇ ਹੁਕਮਾ ਅਨੁਸਾਰ ਅੱਜ ਨੂੰ ਸਹੀਦ ਸਰਦਾਰ ਭਗਤ ਸਿੰਘ ਜੀ ਦਾ 115th ਜਨਮ ਦਿਨ ਮਨਾਇਆ ਜਾਣਾ ਹੈ ਜਿਸ ਤਹਿਤ ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫਸਰ ਸ. ਚਰਨਜੀਤ ਸਿੰਘ ਜੀ ਅਤੇ ਪ੍ਰਧਾਨ ਸ੍ਰੀ ਸੁਦਰਸ਼ਨ ਕੁਮਾਰ ਜੋਸੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੈਨੀਟੇਸ਼ਨ ਸੁਪਰਡੰਟ ਸ. ਹਰਪ੍ਰੀਤ ਸਿੰਘ ਅਤੇ ਸੈਨੀਟਰੀ ਇੰਸਪੈਕਟਰ ਸ. ਜਸਪਾਲ ਸਿੰਘ ਜੀ ਦੀ ਦੇਖ ਰੇਖ ਵਿੱਚ....
ਬੜੂੰਦੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਰਾਏਕੋਟ (ਚਰਨਜੀਤ ਸਿੰਘ ਬੱਬੂ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਬਲਾਕ ਪੱੱਖੋਵਾਲ, ਲੁਧਿਆਣਾ ਵੱੱਲੋਂ ਖੇਤੀਬਾੜੀ ਅਫ਼ਸਰ ਡਾ. ਪ੍ਰਕਾਸ਼ ਸਿੰਘ ਦੀ ਅਗਵਾਈ ਵਿੱੱਚ ਪਿੰਡ ਬੜੂੰਦੀ ,ਬਲਾਕ ਪੱੱਖੋਵਾਲ ਵਿਖੇ ਪਰਾਲੀ ਦੀ ਸਾਂਭ ਸੰਭਾਲ, ਵਾਤਾਵਰਣ ਪ੍ਰਦੂਸ਼ਣ ਅਤੇ ਵਾਤਾਵਰਣ ਵਿੱੱਚ ਤਬਦੀਲੀਆਂ ਨੂੰ ਘਟਾਉਣ ਲਈ ਖੇਤੀ ਅਨੁਕੂਲਤਾ ਦੀਆਂ ਵਿਧੀਆਂ ਅਤੇ ਤਕਨੀਕਾਂ ਸਬੰਧੀ “ਕਰਾਪ ਰੈਜੀਡਿਊ ਮੈਨੇਜਮੈਟ ਸਕੀਮ” ਅਧੀਨ ਕਲੱੱਸਟਰ ਪੱਧਰੀ “ਕਿਸਾਨ ਸਿਖਲਾਈ ਕੈਂਪ” ਦਾ ਆਯੋਜਨ ਗੁਰਦੀਪ ਸਿੰਘ ਖੇਤੀਬਾੜੀ ਵਿਸਥਾਰ....
ਬਾਲ ਵਿਕਾਸ ਅਤੇ ਇਸਤਰੀ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਆਧਾਰ ਕਾਰਡ ਬਣਾਉਣ ਦੇ ਕੈਂਪ ਲਗਾਏ -ਸੀਡੀਪੀਓ
ਲੁਧਿਆਣਾ (ਜੱਗਾ ਚੋਪੜਾ ) : ਮਾਣਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਸ਼ਰੂਤੀ ਮਲਿਕ ਜੀ ਦੇ ਹੁਕਮਾਂ ਦੀ ਪਾਲਣਾ ਹਿਤ ਅਤੇ ਜਿਲਾ ਪ੍ਰੋਗਰਾਮ ਅਫਸਰ, ਲੁਧਿਆਣਾ ਸ.ਗੁਲਬਹਾਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਮਹੀਨਾ ਸਤੰਬਰ 2022 ਤੇ ਬਲਾਕ ਸੁਧਾਰ ਅਤੇ ਰਾਏਕੋਟ ਦੇ ਪਿੰਡਾ ਵਿਚ ਅਧਾਰ ਕਾਰਡ ਬਣਾਉਣ ਲਈ ਕੈਂਪ ਲਗਾਏ ਜਾ ਰਹੇ ਹਨ ਇਨਾਂ ਕੈਂਪਾ ਵਿਚ ਅਧਾਰ ਕਾਰਡ ਦੀ ਨਵੀਂ ਇਨਰੋਲਮੈਂਟ ਦੇ ਨਾਲ ਨਾਲ ਪਿਛਲੇ 10 ਤੋਂ ਜਿਨਾਂ ਦੇ ਅਧਾਰ ਕਾਰਡ ਬਣੇ ਹਨ ਉਨਾ ਦੀ ਅਪਡੇਸ਼ਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ । ਇਹ ਕੈਂਪ....
ਸੜਕ ਤੇ ਹੋ ਸਕਦਾ ਵੱਡਾ ਹਾਦਸਾ, ਪਰ ਪ੍ਰਸ਼ਾਸਨ ਨਹੀਂ ਲੈ ਰਿਹਾ ਗੰਭੀਰਤਾ ਨਾਲ
ਰਾਏਕੋਟ (ਚਰਨਜੀਤ ਸਿੰਘ ਬੱਬੂ) : ਸ਼ਹਿਰ ਦੀ ਜਗਰਾਓਂ ਰੋਡ ’ਤੇ ਪਾਇਆ ਗਿਆ ਸੀਵਰੇਜ ਧੱਸਣ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਹੋ ਸਕਦਾ ਹੈ, ਪ੍ਰੰਤੂ ਸਥਾਨਕ ਨਗਰ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਨਹੀ ਲੈ ਰਿਹਾ ਹੈ, ਜਿਸ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਰੋਡ ’ਤੇ ਧੱਸ ਰਹੀ ਜਗਾ ’ਤੇ ਇਲਾਕਾ ਨਿਵਾਸੀਆਂ ਵਲੋਂ ਚੇਤਾਵਨੀ ਵਜ਼ੋਂ ਇੱਕ ਫੱਟਾ ਆਰਜੀ ਤੌਰ ’ਤੇ ਖੜਾ ਕਰ ਦਿੱਤਾ ਗਿਆ ਤਾਂ ਜੋ ਰਾਹਗੀਰ ਧੱਸ ਰਹੀ ਜਗਾ ਤੋਂ ਪਾਸੇ ਦੀ ਹੋ ਕੇ ਲੰਘ ਸਕਣ। ਅੱਜ ਇਸ ਫੱਟੇ ਨੂੰ ਉਸ ਜਗਾ ’ਤੇ ਲੱਗੇ ਹੋਏ....
ਸ੍ਰੀ ਬਾਲਾਜੀ ਧਾਮ ਰਾਏਕੋਟ ਵਿਖੇ ਜਾਗਰਣ ਕਰਵਾਇਆ ਗਿਆ।
ਰਾਏਕੋਟ (ਜੱਗਾ) : ਬੀਤੀ ਰਾਤ ਬਾਲਾਜੀ ਪਰਿਵਾਰ ਵੱਲੋਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸ਼ਿਵ ਮੰਦਰ ਬਗੀਚੀ ਰਾਏਕੋੋਟ ’ਚ ਸਥਿਤ ਸ੍ਰੀ ਬਾਲਾ ਜੀ ਧਾਮ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਅਭੀ ਗੋਇਲ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬਾਲਾਜੀ ਪਰਿਵਾਰ ਦੇ ਸ਼ਾਮ ਲਾਲ ਗੋਇਲ, ਵਿਨੋਦ ਜੈਨ (ਪੁਜਾਰੀ ਫੀਡ ਵਾਲੇ), ਮੰਦਰ ਕਮੇਟੀ ਪ੍ਰਧਾਨ ਤਰਲੋਕ ਜੁਨੇਜਾ, ਸਤੀਸ਼ ਪਰੁਥੀ ਨੇ ਕਿਹਾ ਕਿ ਹਰ ਮੰਗਲਵਾਰ ਨੂੰ ਬਾਲਾਜੀ ਪਰਿਵਾਰ ਵੱਲੋਂ ਵਿਸ਼ਾਲ ਜਾਗਰਣ....
ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ।
ਰਾਏਕੋਟ (ਜੱਗਾ) : ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਦਾ 115ਵਾਂ ਜਨਮ ਦਿਨ ਦਿਹਾੜਾ ਸਾਹਿਬਜ਼ਾਦਾ ਜੋਰਾਵਰ ਸਿੰਘ ਸਰਕਾਰੀ ਕਾਲਜ ਪਿੰਡ ਬੁਰਜ ਹਰੀ ਸਿੰਘ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਪਰਦੀਪ ਸਿੰਘ ਵਾਲੀਆ ਦੀ ਦੇਖ ਰੇਖ ਹੇਠ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕਾਲਜ ਸਟਾਫ ਦੀ ਦੇਖ ਰੇਖ ਹੇਠ ਰੈਲੀ ਕੱਢੀ ਗਈ ਜੋ ਕਿ ਕਾਲਜ ਕੰਪਲੈਕਸ ਤੋਂ ਲੈ ਕੇ ਪਿੰਡ ਬੁਰਜ ਹਰੀ ਸਿੰਘ ਵਿੱਚ ਦੀ ਕੱਢੀ ਗਈ, ਇਸ ਮੌਕੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਜਿੰਦਾਬਾਦ ਦੇ ਨਾਅਰੇ ਲਗਾਏ ਜਾ....
ਰਾਮ ਲੀਲਾ ਦੇ ਤੀਸਰੇ ਦਿਨ ਦੀ ਸ਼ੁਰੂਆਤ ਪ੍ਰਧਾਨ ਬਿੰਨੜ ਨੇ ਕਰਵਾਈ
ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ ) : ਕਸਬਾ ਫੂਲ ਟਾਊਨ ਵਿੱਚ ਯੁਵਾ ਰਾਮ ਲੀਲਾ ਕਲੱਬ ਦੁਆਰਾ ਕਰਵਾਈ ਜਾ ਰਹੀ ਰਾਮ ਲੀਲਾ ਦੇ ਤੀਸਰੇ ਦਿਨ ਦੇ ਆਰੰਭ ਦਾ ਉਦਘਾਟਨ ਆਮ ਆਦਮੀ ਪਾਰਟੀ ਦੀ ਫੂਲ ਬਲਾਕ ਦੀ ਸੀਨੀਅਰ ਲੀਡਰਸ਼ਿਪ ਨੇ ਰੀਬਨ ਕੱਟ ਕੇ ਕੀਤਾ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਪਰਮਪਾਲ ਸਿੰਘ ਬਿੰਨੜ, ਸਰਬਾ ਬਰਾੜ ਹਲਕਾ ਵਾਈਸ ਪਧਾਨ, ਸ਼ਮਸੇਰ ਮੱਲੀ ਮੀਡੀਆ ਸੈੱਲ ਇੰਚਾਰਜ,ਗੁਰਪ੍ਰੀਤ ਜਟਾਣਾ ਆਗੂ ਕਿਸਾਨ ਵਿੰਗ, ਯੂਥ ਆਗੂ ਅਮਰੀਕ ਚਹਿਲ,ਵਿੰਦਰਪਾਲ ਸ਼ਰਮਾਂ ਅਤੇ ਜਸਪ੍ਰੀਤ ਸ਼ਰਮਾਂ ਨੇ ਉਚੇਚੇ ਤੌਰ ਤੇ....
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੈਂਡਲ ਮਾਰਚ
ਸਪੀਕਰ ਸੰਧਵਾ, ਵਿਧਾਇਕ ਸੇਖੋਂ, ਡੀ.ਸੀ. ਡਾ. ਰੂਹੀ ਦੁੱਗ ਨੇ ਸ਼ਹੀਦ ਦੇ ਜਨਮ ਦਿਨ ਦੀ ਵਧਾਈ ਦਿੱਤੀ ਫਰੀਦਕੋਟ : ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜ਼ਿਲ੍ਹੇ ਵਿੱਚ ਜਿਥੇ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੁੱਕੀ ਚੌਂਕ ਤੋਂ ਘੰਟਾ ਘਰ ਚੌਂਕ ਤੱਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ....
ਸਾਬਕਾ ਮੰਤਰੀ ਬਿਕਰਮ ਮਜੀਠੀਆ ਦਮਦਾਰ ਆਗੂ ਹਨ : ਲੋਹਟ
ਪਟਿਆਲਾ : ਸ਼ੋ੍ਰਮਣੀ ਅਕਾਲੀ ਦਲ ਦੇ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਐਸ.ਸੀ.ਵਿੰਗ ਦੇ ਜਿਲਾ ਪ੍ਰਧਾਨ ਹੈਪੀ ਲੋਹਟ ਅਤੇ ਰਾਘੋਮਾਜਰਾ ਸਰਕਲ ਦੇ ਪ੍ਰਧਾਨ ਅਕਾਸ਼ ਬੋਕਸਰ ਨੇ ਮੁਲਾਕਾਤ ਕੀਤੀ ਅਤੇ ਸ੍ਰ. ਮਜੀਠੀਆ ਨੇ ਦੋਨਾ ਆਗੂਆਂ ਦੀ ਪਿੱਠ ਥਾਪੜੀ ਅਤੇ ਡੱਟ ਕੇ ਲੋਕਾਂ ਨਾਲ ਖੜਨ ਲਈ ਪ੍ਰੇਰਿਤ ਕੀਤਾ। ਦੋਨਾ ਆਗੂਆਂ ਨੂੰ ਸ੍ਰ. ਮਜੀਠੀਆ ਨੇ ਪਾਰਟੀ ਨੂੰ ਹੋਰ ਮਜਬੂਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਮੁਲਾਕਾਤ ਤੋਂ ਬਾਅਦ ਅਕਾਸ ਬੋਕਸਰ ਅਤੇ ਹੈਪੀ....
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਵਸ ਮਨਾਇਆ ਗਿਆ
ਮੋਗਾ : ਪੰਜਾਬ ਸਰਕਾਰ ਵੱਲੋਂ ਇਸ ਵਾਰ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਦਾ 115 ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਇਸ ਮੁਬਾਰਕ ਮੌਕੇ ਉੱਤੇ ਵੱਖ ਵੱਖ ਵਿਭਾਗਾਂ ਵੱਲੋਂ ਗਤੀਵਿਧੀਆਂ ਕੀਤੀਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਅੱਜ ਪੂਰਾ ਦਿਨ ਵੱਖ ਵੱਖ ਗਤੀਵਿਧੀਆਂ ਕਰਵਾਉਣ ਤੋਂ ਬਾਅਦ ਦੇਰ ਸ਼ਾਮ ਡਿਪਟੀ ਕਮਿਸ਼ਨਰ ਕੈਂਪ ਦਫ਼ਤਰ ਤੋਂ ਸ਼ਹੀਦੀ ਪਾਰਕ ਤੱਕ ਕੈਂਡਲ ਮਸ਼ਾਲ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਖ ਵੱਖ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ....
ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
ਤਰੱਕੀ ਪਸੰਦ ਰੁਝਾਨ ਨੂੰ ਅੱਗੇ ਤੋਰਨਾ, ਪਿਛਾਂਹ ਖਿੱਚੂ ਰਵਾਇਤ ਅਤੇ ਸੋਚ ਤੋਂ ਕਿਨਾਰਾ ਕਰਨਾ ਜ਼ਰੂਰੀ : ਦਲਜੀਤ ਅਮੀ ਪਟਿਆਲਾ : ਸਰਕਾਰੀ ਕਾਲਜ ਲੜਕੀਆਂ (ਜੀ. ਸੀ. ਜੀ.), ਪਟਿਆਲਾ ਵਿਖੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਈ. ਐੱਮ.ਆਰ.ਸੀ., ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਸ਼ਾਮਿਲ ਹੋਏ ।ਉਨ੍ਹਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਆਧੁਨਿਕ ਸਮੇਂ ਵਿੱਚ ਇਸ ਦੀ ਪ੍ਰਸੰਗਿਕਤਾ....