ਮਾਲਵਾ

ਸਾਨੂੰ ਤਾਂ ਜਿਉਂਦੇ ਜੀਆ ਮਾਰ ਦਿੱਤਾ, ਹੁਣ ਹੋਰ ਲੋਕਾਂ ਨੂੰ ਬਚਾ ਲਵੋ : ਬਲਕੌਰ ਸਿੰਘ ਸਿੱਧੂ
ਮੁੱਖ ਮੰਤਰੀ ਨੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ, ਹੁਣ ਜਾਂਚ ਬੰਦ ਹੈ : ਬਲਕੌਰ ਸਿੰਘ ਸਿੱਧੂ ਮਾਨਸਾ, 14 ਮਈ : ਪੰਜਾਬ ਸਰਕਾਰ ਦੇ ਆਈਟੀ ਵਿੰਗ ਤੇ ਨਿਸ਼ਾਨਾ ਸਾਧਦੇ ਹੋਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੱਕ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦਾ ਆਈਟੀ ਸੈੱਲ ਇਸ ਹੱਦ ਤੱਕ ਗਿਰ ਚੁੱਕਾ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਚੁੱਕ ਕੇ ਉਸਦੀ ਫੋਟੋ ਗੁਰਸਿਮਰਨ ਸਿੰਘ ਮੰਡ ਨਾਲ ਜੋੜ ਕੇ ਵਾਇਰਲ ਕਰ ਦਿੱਤੀ ਹੈ ਤੇ ਉਸ ਫੋਟੋ ਤੇ ਲਿਖਿਆ ਹੈ ਸਿੱਖਾਂ ਦਾ....
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਨਾਮ ਸਿੱਖ ਇਤਿਹਾਸ ਵਿੱਚ ਹਮੇਸ਼ਾਂ ਚਮਕਦਾ ਰਹੇਗਾ : ਸਪੀਕਰ ਸੰਧਵਾਂ 
ਮੋਗਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਸ਼ਤਾਬਦੀ ਸਮਾਰੋਹ ਵਿੱਚ ਕੁਲਤਾਰ ਸਿੰਘ ਸੰਧਵਾਂ ਨੇ ਕੀਤੀ ਸ਼ਮੂਲੀਅਤ ਕਿਹਾ, ਜਲੰਧਰ ਜਿਮਨੀ ਚੋਣ ਦੇ ਨਤੀਜੇ ਪੰਜਾਬ ਸਰਕਾਰ ਉੱਪਰ ਆਮ ਲੋਕਾਂ ਦੇ ਹੋਰ ਵਧੇ ਭਰੋਸੇ ਦਾ ਸਬੂਤ ਮੋਗਾ, 14 ਮਈ : ਰਬਾਬ ਤੋਂ ਸ਼ੁਰੂ ਹੋ ਕੇ ਰਣਜੀਤ ਨਗਾੜੇ ਤੱਕ ਦੇ ਇਤਿਹਾਸ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਘਾਲਣਾ ਬਹੁਤ ਵੱਡਾ ਮੀਲ ਪੱਥਰ ਹੈ। ਇਸ ਨਾਲ ਸਭ ਨੂੰ ਜੁੜੇ ਰਹਿਣ ਦੀ ਲੋੜ੍ਹ ਹੈ। ਜੱਸਾ ਸਿੰਘ ਜੀ ਨੂੰ ਸਿੱਖੀ ਸਿਦਕ, ਦੇਸ਼ ਭਗਤੀ, ਨਿਰਭੈਅਤਾ....
ਖਰੀਦ ਕੀਤੀ ਕਣਕ ਦੀ ਕਿਸਾਨਾਂ ਨੂੰ 1480.497 ਕਰੋੜ ਰੁਪਏ ਦੇ ਐਡਵਾਇਸ ਜਨਰੇਟ ਹੋਏ 
ਫਾਜ਼ਿਲਕਾ, 14 ਮਈ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਿਸਾਨਾਂ ਦੀ ਸੁਵਿਧਾ ਲਈ ਜ਼ਿਲੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਲਿਫ਼ਟਿੰਗ ਦਾ ਕੰਮ ਪੂਰੀ ਤੇਜ਼ ਗਤੀ ਨਾਲ ਚਲਾਇਆ ਜਾ ਰਿਹਾ ਹੈ। ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 7 ਲੱਖ 33 ਹਜ਼ਾਰ 664 ਮੀਟ੍ਰਿਕ ਟਨ ਕਣਕ ਪੁੱਜੀ ਸੀ, ਜਿਸ ਵਿੱਚੋਂ ਸਾਰੀ ਦੀ ਸਾਰੀ ਕਣਕ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ। 48 ਘੰਟੇ ਪਹਿਲਾਂ ਤੱਕ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਦੀ ਰਕਮ 1500.05 ਕਰੋੜ ਰੁਪਏ ਦੀ ਬਣਦੀ ਹੈ ਇਸ ਵਿਚੋਂ 1480.497....
ਪਟਿਆਲਾ: 100 ਮੰਡੀਆਂ 'ਚੋਂ ਕਣਕ ਦੀ 100 ਫੀਸਦੀ ਲਿਫਟਿੰਗ ਮੁਕੰਮਲ
ਜ਼ਿਲ੍ਹੇ ਦੀਆਂ ਮੰਡੀਆਂ 'ਚ 893611 ਮੀਟ੍ਰਿਕ ਟਨ ਕਣਕ ਦੀ ਰਿਕਾਰਡ ਆਮਦ ਪਟਿਆਲਾ, 14 ਮਈ : ਪਟਿਆਲਾ ਜ਼ਿਲ੍ਹੇ ਦੀਆਂ 100 ਮੰਡੀਆਂ ਵਿੱਚੋਂ ਕਣਕ ਦੀ 100 ਫੀਸਦੀ ਲਿਫਟਿੰਗ ਮੁਕੰਮਲ ਹੋ ਚੁੱਕੀ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਵਾਰ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ 893611 ਮੀਟ੍ਰਿਕ ਟਨ ਕਣਕ ਦੀ ਰਿਕਾਰਡ ਆਮਦ ਹੋਈ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਣਕ ਦੇ ਖਾਲੀ ਹੋਏ ਖੇਤਾਂ ਵਿੱਚ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਮੁੱਖ....
ਕੈਬਨਿਟ ਮੰਤਰੀ ਜੌੜਾਮਾਜਰਾ ਵੱਲੋਂ ਆਰਕੀਟੈਕਟਾਂ ਅਤੇ ਇੰਟੀਰੀਅਰ ਡਿਜ਼ਾਈਨਰਾਂ ਦਾ ਸਨਮਾਨ 
ਐਸ.ਏ.ਐਸ.ਨਗਰ, 14 ਮਈ : ਇਨਮਾਈ ਸਿਟੀ ਵਲੋਂ ਪਿਲਰਜ਼ ਆਫ਼ ਇਨਫ੍ਰਾਸਟ੍ਰਕਚਰ ਪ੍ਰੋਗਰਾਮ ਦੇ ਰੂਪ ਵਿਚ ਸੀਪੀ 67 ਮਾਲ, ਯੂਨਿਟੀ ਗਰੁੱਪ, ਹੋਮਲੈਂਡ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ ਤੇ ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ, ਪੰਜਾਬ, ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਸਮਾਗਮ ਦਾ ਸੰਚਾਲਨ ਇਨਮਾਈ ਸਿਟੀ (ਸੰਸਥਾਪਕ ਅਤੇ ਨਿਰਦੇਸ਼ਕ ਸ੍ਰੀ ਗੋਪਾਲ ਅਤੇ ਕ੍ਰਿਸ਼ਨ ਅਰੋੜਾ) ਦੁਆਰਾ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਚੋਟੀ ਦੇ 30 ਆਰਕੀਟੈਕਟਾਂ ਨੂੰ ਪਿਲਰਜ਼ ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ....
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਮਾਸਟਰ ਕਲੋਨੀ ਦਾ ਵਿਵਾਦ ਸੁਲਝਾਇਆ
ਮੌਕੇ ਦਾ ਲਿਆ ਜਾਇਜ਼ਾ, ਦੋਵੇਂ ਧਿਰਾਂ ਨੂੰ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਕੀਤੀ ਅਪੀਲ ਮੇਰਾ ਕੰਮ ਲੋਕਾਂ ਨੂੰ ਜੋੜਨਾ ਹੈ: ਕੈਬਨਿਟ ਮੰਤਰੀ ਅਮਨ ਅਰੋੜਾ ਸਮੱਸਿਆ ਦੇ ਸਥਾਈ ਹੱਲ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ: ਅਮਨ ਅਰੋੜਾ ਸੁਨਾਮ, 14 ਮਈ : ਸੁਨਾਮ ਸ਼ਹਿਰ ਦੀ ਮਾਸਟਰ ਕਲੋਨੀ ਵਿੱਚ ਦੋ ਧਿਰਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਖਿੱਚੋਤਾਣ ਨੂੰ ਅੱਜ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਸੁਲਝਾ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਮਨ ਅਰੋੜਾ....
ਡਾ. ਬਲਬੀਰ ਸਿੰਘ ਨੇ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਮੌਕੇ 'ਤੇ ਜਾ ਕੇ ਲਿਆ ਜਾਇਜ਼ਾ
ਪਿੰਡ ਅਬਲੋਵਾਲ ਵਿਖੇ ਡੇਅਰੀ ਪ੍ਰੋਜੈਕਟ ਦਾ ਕੀਤਾ ਦੌਰਾ, ਨਾਭਾ ਰੋਡ ਤੋਂ ਡੇਅਰੀ ਪ੍ਰੋਜੈਕਟ ਨੂੰ ਆਉਂਦੀ ਸੜਕ ਨੂੰ ਚੌੜਾ ਕਰਨ ਲਈ ਕਿਹਾ ਫੁਲਕੀਆਂ ਇਨਕਲੈਵ ਦੇ ਬਾਹਰ ਬਰਸਾਤਾਂ ਦੇ ਮੌਸਮ 'ਚ ਖੜਦੇ ਪਾਣੀ ਦੇ ਸਥਾਈ ਹੱਲ ਲਈ ਰੀਚਾਰਜਿੰਗ ਖੂਹ ਬਣਾਏ ਜਾਣਗੇ : ਡਾ. ਬਲਬੀਰ ਸਿੰਘ ਸਰਕਾਰੀ ਪ੍ਰੈਸ ਦੇ ਸਾਹਮਣੇ ਬਣੇਗਾ ਪਾਰਕ, ਓਪਨ ਜਿੰਮ, ਸੈਰ ਲਈ ਟਰੈਕ ਤੇ ਯੋਗ ਕਰਨ ਲਈ ਵੱਖਰਾ ਸਥਾਨ : ਕੈਬਨਿਟ ਮੰਤਰੀ ਫੈਕਟਰੀ ਏਰੀਏ 'ਚ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਲਈ ਰੀਚਾਰਜਿੰਗ ਵੇਲ ਬਣਾਉਣ ਦੀ ਹਦਾਇਤ ਫੈਕਟਰੀ ਏਰੀਏ....
ਪੀੜ੍ਹਤ ਮਾਂ ਨੇ ਮਰਹੂਮ ਨੌਜਵਾਨ "ਧੀ" ਅਤੇ ਫੌਜੀ ਪੁੱਤ ਦੀ ਫੋਟੋ ਫੜ ਫਿਰ ਨਿਆਂ ਦੇਣ ਦੀ ਲਗਾਈ ਗੁਹਾਰ 
ਜਗਰਾਉਂ, 14 ਮਈ : ਪੀੜ੍ਹਤ ਮਾਂ ਨੇ ਅੱਜ ਕੌਮਾਂਤਰੀ "ਮਦਰਜ਼ ਡੇ" 'ਤੇ ਪੁਲਿਸ ਅੱਤਿਆਚਾਰਾਂ ਦੀ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਚਲੀ ਗਈ ਮਰਹੂਮ ਨੌਜਵਾਨ "ਧੀ" ਅਤੇ ਫੌਜੀ ਪੁੱਤ ਦੀ ਫੋਟੋ ਫੜ ਕੇ ਇੱਕ ਵਾਰ ਫਿਰ ਨਿਆਂ ਦੇਣ ਦੀ ਗੁਹਾਰ ਲਗਾਈ ਹੈ। ਪ੍ਰੈਸ ਨੂੰ ਜਾਰੀ ਬਿਆਨ 'ਚ ਖੁਦ ਪੀੜ੍ਹਤਾ ਅਤੇ ਮਰਹੂਮ ਨੌਜਵਾਨ ਧੀ-ਪੁੱਤ ਦੀ ਗੈਰਕਦਰਤੀ ਮੌਤ ਲਈ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਰਾਜ ਦੇ ਰਾਜਪਾਲ ਅਤੇ ਭਾਰਤ ਦੇ ਰਾਸ਼ਟਰਪਤੀ ਤੋਂ ਨਿਆਂ ਮੰਗਿਆ ਹੈ। ਪੀੜ੍ਹਤਾ ਨੇ ਅੱਗੇ....
ਸੀਆਈਏ ਸਟਾਫ਼ ਨੇ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪਿਓ-ਪੁੱਤ ਨੂੰ ਕੀਤਾ ਗ੍ਰਿਫ਼ਤਾਰ
ਬਠਿੰਡਾ, 14 ਮਈ : ਸੀਆਈਏ ਸਟਾਫ਼ ਵਨ ਨੇ ਹਰਪਾਲ ਨਗਰ ਦੀ ਗਲੀ ਨੰਬਰ 7 ਵਿੱਚ ਸਥਿਤ ਇੱਕ ਖਾਲੀ ਪਲਾਟ ਦੇ ਬਾਹਰੋਂ 24 ਸਾਲਾ ਨੌਜਵਾਨ ਰਾਹੁਲ ਕੁਮਾਰ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪਰਸਰਾਮ ਨਗਰ ਦੇ ਰਹਿਣ ਵਾਲੇ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਛਮਣ ਉਰਫ਼ ਲੱਛਾ ਅਤੇ ਉਸ ਦੇ ਲੜਕੇ ਲਾਲੂ ਕੁਮਾਰ ਉਰਫ਼ ਰਾਹੁਲ ਵਾਸੀ ਗਲੀ ਨੰਬਰ 1, ਪਰਸਰਾਮ ਨਗਰ ਦੇ ਤੌਰ ਤੇ ਕੀਤੀ ਗਈ ਹੈ।ਇਸ ਮਾਮਲੇ ਦੀ ਪੜਤਾਲ ਦੌਰਾਨ ਸਨਸਨੀਖੇਜ਼ ਖੁਲਾਸਾ ਹੋਇਆ ਕਿ ਪਿਓ-ਪੁੱਤ ਨੇ ਸਤੰਬਰ 2022 'ਚ ਆਪਣੀ....
ਲਾਲਜੀਤ ਭੁੱਲਰ ਵਲੋਂ ਸਰਕਾਰੀ ਆਈ.ਟੀ.ਆਈ ਰੂਪਨਗਰ ਵਿਖੇ ਇੰਸਟੀਚਿਊਟ ਆਫ਼ ਆਟੋਮੋਟਿਵ ਤੇ ਡਰਾਇਵਿੰਗ ਸਕਿੱਲਜ਼ ਦਾ ਉਦਘਾਟਨ
ਹਰ ਜ਼ਿਲ੍ਹੇ 'ਚ ਆਰ.ਟੀ.ਓ. ਸਿਸਟਮ ਸ਼ੁਰੂ ਕੀਤਾ ਜਾਵੇਗਾ: ਲਾਲਜੀਤ ਸਿੰਘ ਭੁੱਲਰ ਸ੍ਰੀ ਮੁਕਤਸਰ ਸਾਹਿਬ ਅਤੇ ਹੁਸ਼ਿਆਰਪੁਰ ਤੋਂ ਬਾਅਦ ਪੰਜਾਬ ਦਾ ਤੀਜਾ ਅਜਿਹਾ ਸੈਂਟਰ ਰੋਪੜ ਵਿਖੇ ਖੁੱਲ੍ਹਿਆ ਰੂਪਨਗਰ , 14 ਮਈ : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸਰਕਾਰੀ ਅੱਜ ਆਈ.ਟੀ.ਆਈ. ਰੂਪਨਗਰ ਵਿਖੇ ਜ਼ਿਲ੍ਹਾ ਰੈੱਡ ਕਰਾਸ ਦੀ ਮਦਦ ਨਾਲ ਬਣਾਏ ਗਏ ਇੰਸਟੀਚਿਊਟ ਆਫ਼ ਆਟੋਮੋਟਿਵ ਅਤੇ ਡਰਾਇਵਿੰਗ ਸਕਿੱਲਜ਼ ਦਾ ਉਦਘਾਟਨ ਕੀਤਾ। ਸ੍ਰੀ ਮੁਕਤਸਰ ਸਾਹਿਬ ਅਤੇ ਹੁਸ਼ਿਆਰਪੁਰ ਤੋਂ ਬਾਅਦ ਪੰਜਾਬ ਦਾ ਇਹ....
ਦਸਮੇਸ਼ ਕਿਸਾਨ - ਮਜ਼ਦੂਰ ਯੂਨੀਅਨ (ਰਜਿ.) ਵੱਲੋਂ ਨਵੀਂ ਚੋਣ - ਮੁਹਿੰਮ ਜਾਰੀ 
ਮੁੱਲਾਂਪੁਰ ਦਾਖਾ 13 ਮਈ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਆਗੂ ਟੀਮ ਵੱਲੋਂ ਪਿੰਡ ਪਿੰਡ ਨਵੀਂ ਚੋਣ ਮੁਹਿੰਮ ਦਾ ਸਿਲਸਿਲਾ ਲੜੀਵਾਰ ਅੱਗੇ ਵਧਦਾ ਜਾ ਰਿਹਾ ਹੈ l ਇਸ ਸੂਚਨਾ ਪ੍ਰੈਸ ਦੇ ਨਾਮ ਅੱਜ ਯੂਨੀਅਨ ਦੇ ਆਗੂਆਂ - ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਕਮੇਟੀ ਮੈਂਬਰਾਨ - ਜੱਥੇਦਾਰ ਗੁਰਮੇਲ ਸਿੰਘ ਢੱਟ ਤੇ ਡਾ. ਗੁਰਮੇਲ ਸਿੰਘ ਕੁਲਾਰ ਨੇ ਵਿਸੇਸ਼ ਤੌਰ ਤੇ ਜਾਰੀ ਕੀਤੀ ਹੈ, ਪਿੰਡ ਢੱਟ ਵਿਖੇ....
ਜਿਨਸੀ -ਸੋਸ਼ਣ ਵਿਰੁੱਧ ਪਹਿਲਵਾਨ ਬੀਬੀਆਂ ਦੇ ਹੱਕੀ ਘੋਲ ਦੀ ਕੀਤੀ ਜਾਵੇਗੀ ਡਟਵੀਂ ਹਮਾਇਤ : ਕੌਮਾਗਾਟਾਮਾਰੂ ਕਮੇਟੀ
ਮੁੱਲਾਂਪੁਰ ਦਾਖਾ 13 ਮਈ (ਸਤਵਿੰਦਰ ਸਿੰਘ ਗਿੱਲ) : ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਅੱਜ ਸਾਥੀ ਕੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ ਵੱਖ ਭਖਦੇ ਜਮਹੂਰੀ ਅਤੇ ਕਿਸਾਨੀ ਮਜ਼ਦੂਰ ਮੁਦਿਆਂ ਨੂੰ ਲੈ ਕੇ ਗੰਭੀਰ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ l ਅੱਜ ਦੀ ਮੀਟਿੰਗ ਨੂੰ ਜੱਥੇਬੰਦੀ ਦੇ ਆਗੂਆਂ - ਉਜਾਗਰ ਸਿੰਘ ਬੱਦੋਵਾਲ, ਹਰਦੇਵ ਸਿੰਘ ਸੁਨੇਤ, ਸੁਖਦੇਵ ਸਿੰਘ ਕਿਲਾ ਰਾਏਪੁਰ ਤੇ ਜਸਦੇਵ ਸਿੰਘ ਲਲਤੋਂ ਨੇ ਖਾਸ....
ਪਿੰਡ ਲੀਹਾਂ ਦੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
ਮੁੱਲਾਂਪੁਰ ਦਾਖਾ, 13 ਮਈ (ਸਤਵਿੰਦਰ ਸਿੰਘ ਗਿੱਲ) : ਪਿੰਡ ਲੀਹਾਂ ਦੇ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।ਹਲਕਾ ਦਾਖਾ ਇੰਚਾਰਜ ਡਾ ਕੇ ਐੱਨ ਐੱਸ ਕੰਗ ਦੀ ਅਗਵਾਈ ਚ ਸਰਪੰਚ ਬੀਬੀ ਪਰਮਜੀਤ ਕੌਰ ਅਤੇ ਗੁਰਮੀਤ ਸਿੰਘ ,ਤੇ ਇੰਦਰਜੀਤ ਸਿੰਘ ਸਿੰਦੂ ਸਮੇਤ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਹਲਕਾ ਦਾਖਾ ਇੰਚਾਰਜ ਡਾ ਕੇ ਐੱਨ ਐੱਸ ਕੰਗ ਨੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਾਰਟੀ ਵਿੱਚ ਪੂਰਾ ਮਾਣ....
ਟਰੱਕਾਂ ’ਚੋਂ ਲੋਹਾ ਤੇ ਸਕਰੈਪ ਚੋਰੀ ਕਰਨ ਵਾਲੇ 9 ਟਰੱਕ ਡਰਾਇਵਰ ਅਤੇ ਤਿੰਨ ਕਬਾੜੀਏ ਗ੍ਰਿਫਤਾਰ 
ਸਮਰਾਲਾ, 13 ਮਈ : ਸਮਰਾਲਾ ਪੁਲਸ ਨੇ ਇੱਕ ਸਪੈਸ਼ਲ ਟੀਮ ਦਾ ਗਠਨ ਕਰਦੇ ਹੋਏ ਦੇਰ ਰਾਤ ਫੈਕਟਰੀਆਂ ਵਿੱਚੋਂ ਮਾਲ ਦੀ ਢੋਆ-ਢੁਆਈ ਕਰਨ ਵਾਲੇ 9 ਟੱਰਕਾਂ ਨੂੰ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਇਨ੍ਹਾਂ ਦੇ ਚਾਲਕਾਂ ਨੂੰ ਲੋਹਾ ਅਤੇ ਸਕਰੈਪ ਚੋਰੀ ਕਰਕੇ ਵੇਚਣ ਦੇ ਦੋਸ਼ ਵਿਚ ਗਿ੍ਰਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲਸ ਨੇ ਚੋਰੀ ਦਾ ਲੋਹਾ ਖਰੀਦਣ ਵਾਲੇ 2 ਕਬਾੜੀਆਂ ਨੂੰ ਵੀ ਮੌਕੇ ’ਤੇ ਹੀ ਗਿ੍ਰਫਤਾਰ ਕਰ ਲਿਆ ਹੈ, ਜਦਕਿ ਇੱਕ ਹੋਰ ਕਬਾੜੀਆ ਪੁਲਸ ਨੂੰ ਚਕਮਾ ਦਿੰਦੇ ਹੋਏ ਭੱਜਣ ਵਿਚ ਸਫਲ ਹੋ ਗਿਆ। ਪੁਲਸ ਨੇ....
ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਨ ਵਾਲੇ ਦੋ ਵਿਅਕਤੀ ਪੁਲਿਸ ਵੱਲੋਂ ਕਾਬੂ
50000 ਨਸ਼ੀਲੀਆਂ ਗੋਲੀਆ ਬਰਾਮਦ ਪਟਿਆਲਾ, 13 ਮਈ : ਐਸ.ਐਸ.ਪੀ ਵਰੁਣ ਸ਼ਰਮਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ,ਪਟਿਆਲਾ, ਸ਼੍ਰੀ ਜਸਵਿੰਦਰ ਸਿੰਘ ਟਿਵਾਣਾ, ਉਪ ਕਪਤਾਨ ਪੁਲਿਸ,ਸਿਟੀ-2 ਪਟਿਆਲਾ, ਸ੍ਰੀ: ਗੁਰਦੇਵ ਸਿੰਘ ਧਾਲੀਵਾਲ ਉਪ ਕਪਤਾਨ ਪੁਲਿਸ ਦਿਹਾਤੀ, ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਅਨਾਜ ਮੰਡੀ ਪਟਿਆਲਾ, ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਜੂਲਕਾ ਪਟਿਆਲਾ,ਇੰਚਾਰਜ ਚੌਕੀ ਰੋਹੜ ਜਗੀਰ SI....