ਫਰੀਦਕੋਟ 17 ਮਈ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਅੱਜ ਮੈਜਿਸਟਰੇਟ ਦਮਨਦੀਪ ਕਮਲ ਹੀਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਸਾਬਕਾ ਵਿਧਾਇਕ ਢਿੱਲੋਂ ਦਾ 10 ਦਿਨ ਦਾ ਰਿਮਾਂਡ ਮੰਗਿਆ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜ ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਹੁਣ 22 ਮਈ ਨੂੰ ਸਾਬਕਾ ਵਿਧਾਇਕ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਨੇ ਅਦਾਲਤ ਨੂੰ....
ਮਾਲਵਾ
ਮੋਹਾਲੀ, 17 ਮਈ : ਪੰਜਾਬ ਸਿਖਿਆ ਵਿਭਾਗ ਨੇ ਅਧਿਆਪਕਾਂ ਨੂੰ ਤਰਜੀਹੀ ਸਟੇਸ਼ਨ 'ਤੇ ਤਬਾਦਲੇ ਲਈ ਅਪਲਾਈ ਕਰਨ ਲਈ ਕਿਹਾ ਹੈ। ਇਹ ਅਰਜ਼ੀ ਪੰਜਾਬ ਪੋਰਟਲ 'ਤੇ 17 ਮਈ ਤੋਂ 19 ਮਈ ਤਕ ਹੀ ਕੀਤੀ ਜਾ ਸਕਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਉਹ ਜ਼ਿਲ੍ਹੇ ਵਿਚ ਸਿਰਫ਼ ਖ਼ਾਲੀ ਸਟੇਸ਼ਨ ਨੂੰ ਹੀ ਅਪਣੇ ਵਿਕਲਪ ਵਜੋਂ ਚੁਣ ਸਕਦੇ ਹਨ। ਪੰਜਾਬ ਸਿਖਿਆ ਵਿਭਾਗ ਨੇ ਦਸਿਆ ਕਿ ਅਧਿਆਪਕ ਪੰਜਾਬ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਟ੍ਰਾਂਸਫ਼ਰ ਵਿਚ ਸਟੇਸ਼ਨ ਚੋਣ ਲਿੰਕ ਦੇਖਣਗੇ। ਜ਼ਿਲ੍ਹੇ ਵਿਚ ਖ਼ਾਲੀ ਪਏ ਸਟੇਸ਼ਨਾਂ ਦੀ ਸੂਚੀ....
ਰਾਜਪੁਰਾ, 17 ਮਈ : ਗੁਰਦੁਆਰਾ ਸਾਹਿਬ ਰਾਜਪੁਰਾ 'ਚ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਰਾਜਪੁਰਾ ਵਿੱਚ ਇੱਕ ਨੌਜਵਾਨ ਨੰਗੇ ਸਿਰ ਤੇ ਜੁੱਤੀਆਂ ਪਾ ਕੇ ਗੁਰਦੁਆਰਾ ਸਿੰਘ ਸਭਾ ਵਿੱਚ ਦਾਖ਼ਲ ਹੋਇਆ। ਇਹ ਦੇਖ ਕੇ ਉੱਥੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਜਦੋਂ ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਸ਼ਰਧਾਲੂ ਗੁੱਸੇ ਵਿਚ ਆ ਗਏ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਬਿਨਾਂ ਸਿਰ ਢੱਕੇ ਅਤੇ ਬੂਟਾਂ ਸਮੇਤ ਅੰਦਰ ਦਾਖਲ....
ਕੋਟਕਪੂਰਾ, 17 ਮਈ : ਕਿਰਤੀ ਕਿਸਾਨ ਯੂਨੀਅਨ ਵੱਲੋਂ ਹਰ ਖੇਤ ਤੱਕ ਨਹਿਰੀ ਅਤੇ ਹਰ ਘਰ ਤੱਕ ਸਾਫ਼ ਪੀਣ ਯੋਗ ਪਾਣੀ ਪਹੁੰਚਦਾ ਕਰਨ, ਕਿਸਾਨੀ ਦੀ ਕਰਜ਼ਾ-ਮੁਕਤੀ ਲਈ, ਕੁਦਰਤ ਅਤੇ ਵਾਤਾਵਰਣ ਪੱਖੀ ਤੇ ਹੰਢਣਸਾਰ ਬਦਲਵੇਂ ਖੇਤੀ ਮਾਡਲ ਨੂੰ ਲਾਗੂ ਕਰਵਾਉਣ, ਸਾਰੀ ਖੇਤੀ ਪੈਦਾਵਾਰ ਦੀ ਸਵਾਮੀਨਾਥਨ ਫਾਰਮੂਲੇ ਤਹਿਤ ਐਮ.ਐਸ.ਪੀ. ’ਤੇ ਖਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਆਬਾਦਕਾਰਾਂ ਨੂੰ ਉਜਾੜਨਾ ਬੰਦ ਕਰਕੇ ਮਾਲਕੀ ਹੱਕ ਦੇਣ ਅਤੇ ਭਾਰਤ-ਪਾਕਿਸਤਾਨ ਵਪਾਰ ਲਈ ਅਟਾਰੀ ਅਤੇ ਹੁਸੈਨੀਵਾਲਾ ਸੜਕੀ ਲਾਂਘੇ ਖੋਲ੍ਹਣ ਆਦਿ....
ਲੁਧਿਆਣਾ 16 ਮਈ : ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਇਹ ਸਮਾਰੋਹ ਖਰ੍ਹਵੇ ਅਨਾਜਾਂ ਜਾਂ ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ ਕਰਨ ਲਈ ਕਰਵਾਈ ਗਈ ਸੀ | ਇਸ ਵਿੱਚ ਮਿਲਿਟਸ ਦੇ ਮਾਹਿਰ, ਕਾਸ਼ਤਕਾਰ ਕਿਸਾਨ, ਖੇਤੀ ਕਾਰੋਬਾਰ ਉੱਦਮੀ ਅਤੇ ਭੋਜਨ ਪ੍ਰੋਸੈਸਿੰਗ ਦੇ ਵਿਦਿਆਰਥੀ ਸ਼ਾਮਿਲ ਹੋਏ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੀਟਿੰਗ ਦੇ ਮੁੱਖ ਮਹਿਮਾਨ ਸਨ | ਇਸ ਤੋਂ ਇਲਾਵਾ ਮੰਚ ਤੇ ਨਿਰਦੇਸ਼ਕ....
ਲੁਧਿਆਣਾ 16 ਮਈ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਬਾਗਬਾਨੀ ਅਤੇ ਜੰਗਲਾਤ ਕਾਲਜ ਨੇ ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਸਹਿਯੋਗ ਨਾਲ ਪਾਲ ਆਡੀਟੋਰੀਅਮ ਵਿਖੇ ’ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਰਿਜ਼ਿਊਮੇ ਬਨਾਉਣ ਬਾਰੇ ਇੱਕ ਸੈਸਨ ਦਾ ਆਯੋਜਨ ਕੀਤਾ| ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸਦੀਪ ਧਰਨੀ ਨੇ ਆਰਟ ਆਫ ਰਿਜ਼ਿਊਮੇ ਬਨਾਉਣ ਦੇ ਕਲਾ ਵਿਸ਼ੇ ਤੇ ਭਾਸ਼ਣ ਦਿੱਤਾ | ਉਹਨਾਂ ਨੇ ਸੈੱਲ ਦੀਆਂ ਗਤੀਵਿਧੀਆਂ....
ਲੋਕਾਂ ਦੀਆਂ ਸਮੱਸਿਆਵਾਂ ਸੁਣ ਮੌਕੇ 'ਤੇ ਹੀ ਕਰਵਾਇਆ ਨਿਪਟਾਰਾ ਸਫ਼ਾਈ ਵਿਵਸਥਾ ਦਰੁਸਤ ਕਰਨ 'ਤੇ ਵੀ ਦਿੱਤਾ ਜ਼ੋਰ ਆਮ ਲੋਕਾਂ ਨੂੰ ਦਫ਼ਤਰਾਂ 'ਚ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ - ਵਿਧਾਇਕ ਕੁਲਵੰਤ ਸਿੰਘ ਸਿੱਧੂ ਲੁਧਿਆਾਣਾ, 16 ਮਈ : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਸਬ ਤਹਿਸੀਲ ਗਿੱਲ ਅਤੇ ਪਟਵਾਰਖਾਨੇ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕੰਮ ਕਰਵਾਉਣ ਆਏ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਥੋ-ਹੱਥ ਨਿਪਟਾਰਾ ਵੀ ਕਰਵਾਇਆ। ਵਿਧਾਇਕ ਸਿੱਧੂ ਵਲੋ....
ਕਿਹਾ! ਇਕ ਚਮਚ ਪਾਣੀ 'ਚ ਵੀ ਪੈਦਾ ਹੋ ਸਕਦਾ ਡੇਗੂ ਦਾ ਮੱਛਰ ਸਵੇਰੇ ਸੂਰਜ ਚੜਣ ਤੋਂ ਬਾਅਦ ਤੇ ਸ਼ਾਮ ਨੂੰ ਸੂਰਜ ਡੁੱਬਣ ਤੋ ਮਗਰੋ ਕੱਟਦਾ ਇਹ ਮੱਛਰ ਲੁਧਿਆਣਾ, 16 ਮਈ : ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਕੌਮੀ ਡੇਗੂ ਦਿਵਸ ਮਨਾਇਆ ਗਿਆ ਜਿਸਦੇ ਤਹਿਤ ਉਨ੍ਹਾਂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜਿਸਦਾ ਥੀਮ ਡੇਂਗੂ ਨੂੰ ਹਰਾਉਣ ਲਈ ਹਰ ਇੱਕ ਦੀ ਹੋਵੇ ਸਾਂਝੇਦਾਰੀ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ, ਚਿਕਨਗੁਨੀਆ ਬੁਖਾਰ ਦਾ ਸੀਜਨ ਸ਼ੁਰੂ ਹੋ ਚੁੱਕਾ....
ਲੁਧਿਆਣਾ, 16 ਮਈ : ਉਦਯੋਗਿਕ ਸ਼ਹਿਰ ਦੇ ਨਗਰ ਸੁਧਾਰ ਟਰੱਸਟ ਦੀਆਂ ਸਕੀਮਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਨ-ਬਿੰਨ ਲਾਗੂ ਕਰਨ ਦੇ ਮਨੋਰਥ ਨਾਲ ਚੇਅਰਮੈਨ ਤਰਸੇਮ ਸਿੰਘ ਭਿੰਡਰ ਵਲੋਂ ਦੋ ਨਵੇਂ ਐਸਡੀਓ ਲੁਧਿਆਣਾ ਵਿਖੇ ਤੈਨਾਤ ਕਰਵਾਏ ਗਏ। ਆਪਣੀ ਨੌਕਰੀ ਦੀ ਸ਼ੁਰੂਆਤ ਦੇ ਪਹਿਲੇ ਦਿਨ ਨਗਰ ਸੁਧਾਰ ਟਰੱਸਟ ਦਫ਼ਤਰ ਪੁੱਜੇ ਐਸਡੀਓ ਪ੍ਰਭਜੋਤ ਕੌਰ ਅਤੇ ਐਸਡੀਓ ਜਸਕਰਨ ਸਿੰਘ ਨੂੰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਉਨ੍ਹਾਂ ਦੇ....
ਮੀਂਹ ਦੇ ਪਾਣੀ ਦੀ ਸੰਭਾਲ ਪ੍ਰੋਜੈਕਟ ਦੇ ਉਦਘਾਟਨ ਸਮਾਰੋਹ 'ਚ ਕੀਤੀ ਸ਼ਿਰਕਤ ਲੁਧਿਆਣਾ, 16 ਮਈ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕੇ ਵਿਚ ਕਰਵਾਏ ਜਾਂਦੇ ਹਰ ਸਮਾਗਮ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਅੱਜ ਉਹਨਾਂ ਵਲੋਂ ਸਰਕਾਰੀ ਹਾਈ ਸਕੂਲ, ਢੰਡਾਰੀ ਕਲਾਂ, ਲੁਧਿਆਣਾ ਵਿਖੇ ਮੀਂਹ ਦੇ ਪਾਣੀ ਦੀ ਸੰਭਾਲ ਪ੍ਰੋਜੈਕਟ ਦੇ ਉਦਘਾਟਨ ਸਮਾਰੋਹ ਵਿਚ ਸਿਰਕਤ ਕੀਤੀ ਗਈ ਤੇ ਬੱਚਿਆਂ ਨੂੰ ਪਾਣੀ ਦੀ ਮਹੱਤਤਾ ਦੱਸਦੇ ਹੋਏ ਪਾਣੀ ਦੀ ਸਾਂਭ-ਸੰਭਾਲ....
ਬਰਨਾਲਾ, 16 ਮਈ : ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬਰਨਾਲਾ ਬਲਾਕ ਦੇ ਦਿਵਿਆਂਗਜਨਾਂ ਨੂੰ ਬਨਾਵਟੀ ਅੰਗ ਵੰਡੇ, ਉਨ੍ਹਾਂ ਨੇ ਮੋਟਰ ਟਰਾਈਸਾਈਕਲ, ਸੁਣਨ ਵਾਲੀਆਂ ਮਸ਼ੀਨਾਂ, ਸਮਾਰਟ ਸਟਿਕਸ, ਸਮਾਰਟ ਫ਼ੋਨ, ਵ੍ਹੀਲਚੇਅਰ ਅਤੇ ਬਨਾਵਟੀ ਅੰਗ ਵੰਡੇ, 262 ਲਾਭਪਾਤਰੀਆਂ ਨੂੰ ਸਹਾਇਕ ਯੰਤਰ ਵੰਡੇ, 262 ਲੱਖ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਵੱਲੋਂ ਬਰਨਾਲਾ ਪ੍ਰਸਾਦ ਦੀ ਸ਼ਲਾਘਾ ਕੀਤੀ ਗਈ, ਜਦਕਿ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਰਨਾਲਾ ਨੂੰ ਬਹੁਤ ਜਲਦ....
ਸ੍ਰੀ ਮੁਕਤਸਰ ਸਾਹਿਬ, 16 ਮਈ : ਸ੍ਰੀ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਬਾਲ ਭਿੱਖਿਆ ਮੁਕਤ ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਹਰ ਬੱਚਾ ਸਕੂਲ ਦੇ ਵਿੱਚ ਦਾਖਲ ਹੋਣਾ ਚਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਮਾਪੇ ਵਿੱਦਿਆ ਦੇ ਮਹੱਤਵ ਨੂੰ ਨਾ ਸਮਝਦੇ ਹੋਏ ਉਹ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਅਤੇ ਉਨ੍ਹਾਂ ਤੋਂ ਭੀਖ ਮੰਗਵਾਉਂਦੇ ਹਨ। ਉਨ੍ਹਾਂ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ....
ਲੁਧਿਆਣਾ, 16 ਮਈ : ਲੁਧਿਆਣਾ ਪੁਲਿਸ ਨੇ ਆਨ ਲਾਈਨ ਟਰੇਡਿੰਗ ਐਪ ਨਾਲ ਕਰੋੜਾ ਰੁਪਏ ਦੀ ਧੋਖਾਧੜੀ ਕਰਨ ਵਾਲਿਆ ਦਾ ਪਰਦਾਫਾਸ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਵੱਲੋਂ ਮੁਕੱਦਮਾ ਨੰਬਰ 106 ਮਿਤੀ 15-05-2023 ਅਧੀਨ ਧਾਰਾ 420-120ਬੀ-506-384 ਭ:ਦੰਡ, 66-ਸੀ, 66-ਡੀ ਆਈ.ਟੀ.ਐਕਟ, ਥਾਣਾ ਡਵੀਜਨ ਨੰਬਰ 5, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਦੱਸਿਆ ਕਿ ਆਨਲਾਈਨ ਧੋਖਾਧੜੀ ਸਬੰਧੀ ਸ਼ਿਕਾਇਤ ਮਿਲਣ ਤੇ ਸਾਈਬਰ ਸੈਲ, ਲੁਧਿਆਣਾ ਦੁਆਰਾ ਤੁਰੰਤ ਕਾਰਵਾਈ ਕਰਦੇ ਹੋਏ ਤਕਨੀਕੀ....
ਜ਼ਮੀਨ ਤੇ ਕਬਜ਼ਾ ਲੈਣ ਦੌਰਾਨ ਸ਼ੁਰੂ ਹੋਏ ਵਿਵਾਦ, ਦਲਿਤ ਭਾਈਚਾਰੇ ਵੱਲੋਂ ਦਿੱਤੇ ਇਕੱਠ ਦੇ ਸੱਦੇ ਨੂੰ ਦੇਖਦਿਆਂ ਤਲਵੰਡੀ ਸਾਬੋ ਪੁਲਿਸ ਛਾਉਣੀ ਚ ਤਬਦੀਲ ਤਲਵੰਡੀ ਸਾਬੋ, 16 ਮਈ : ਅਦਾਲਤੀ ਫੈਸਲੇ ਹੱਕ ਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਬੁੰਗਾ ਨਾਨਕਸਰ ਦੀ ਜ਼ਮੀਨ ਤੇ ਕਬਜ਼ਾ ਲੈਣ ਦੌਰਾਨ ਪਿਛਲੇ ਦਿਨਾਂ ਤੋਂ ਸ਼ੁਰੂ ਹੋਏ ਵਿਵਾਦ ਦਰਮਿਆਨ ਅੱਜ ਦਲਿਤ ਭਾਈਚਾਰੇ ਵੱਲੋਂ ਦਿੱਤੇ ਇਕੱਠ ਦੇ ਸੱਦੇ ਨੂੰ ਦੇਖਦਿਆਂ ਇਤਿਹਾਸਿਕ ਨਗਰ ਤਲਵੰਡੀ ਸਾਬੋ ਪੁਲਿਸ ਛਾਉਣੀ ਚ ਤਬਦੀਲ ਕਰ ਦਿੱਤਾ ਗਿਆ ਹੈ। ਤਖ਼ਤ....
ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ ਪ੍ਰਾਜੈਕਟ ਨੇ ਪਟਿਆਲਾ ਦਿਹਾਤੀ ਹਲਕੇ ਦੀ ਬਦਲੀ ਨੁਹਾਰ ਮਾਡਲ ਟਾਊਨ ਡਰੇਨ ਬਣੀ ਪਟਿਆਲਾ ਦਾ ਨਵਾਂ ਬਾਈਪਾਸ, ਆਵਾਜਾਈ ਸਮੱਸਿਆ ਤੋਂ ਮਿਲੇਗੀ ਨਿਜ਼ਾਤ ਇਲਾਕਾ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਤੇ ਡਾ. ਬਲਬੀਰ ਸਿੰਘ ਦਾ ਧੰਨਵਾਦ ਪਟਿਆਲਾ, 16 ਮਈ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪਟਿਆਲਾ ਦਿਹਾਤੀ ਹਲਕੇ ਅੰਦਰ 25.60 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ ਅਹਿਮ....