ਮਾਲਵਾ

ਪੰਜਾਬ ਸਰਕਾਰ ਬੇਲਾ-ਬਹਿਰਾਮਪੁਰ ਸੜਕ ਨੂੰ 4.80 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਮਜ਼ਬੂਤ ਕਰੇਗੀ : ਈ.ਟੀ.ਓ.
ਰੂਪਨਗਰ, 18 ਮਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜ਼ਿਲ੍ਹਾ ਰੂਪਨਗਰ ਅਧੀਨ ਪੈਂਦੀ ਬੇਲਾ-ਬਹਿਰਾਮਪੁਰ ਸੜਕ ਨੂੰ 4.80 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਮਜ਼ਬੂਤ ਕਰੇਗੀ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਬਾਰਡ-28 ਸਕੀਮ ਅਧੀਨ ਬੇਲਾ-ਬਹਿਰਾਮਪੁਰ ਸੜਕ (ਓ.ਡੀ.ਆਰ-07) ਨੂੰ ਚੌੜਾ ਅਤੇ ਮਜ਼ਬੂਤ ਕਰਨ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ 8.05 ਕਿਲੋਮੀਟਰ ਹੈ....
ਜਲੰਧਰ ਜ਼ਿਮਨੀ ਚੋਣ ਦੀ ਜਿੱਤ ਤੇ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਲੱਡੂ ਵੰਡੇ
ਕਿਸ਼ਨਪੁਰਾ ਕਲਾਂ, 18 ਮਈ (ਗੁਰਮੇਲ ਸਿੰਘ ਕਲਸੀ) : ਜਲੰਧਰ ਜ਼ਿਮਨੀ ਚੋਣ ਸੁਸ਼ੀਲ ਰਿੰਕੂ ਦੀ ਹੋਈ ਸ਼ਾਨਦਾਰ ਜਿੱਤ ਤੇ ਪਿੰਡ ਕਿਸ਼ਨਪੁਰਾ ਕਲਾਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਵ ਜਥੇਦਾਰ ਕੁਲਦੀਪ ਸਿੰਘ ਢੋਸ ਦੇ ਨਜ਼ਦੀਕੀ ਸਾਥੀ ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਸੱਜੀ ਬਾਂਹ ਤੇ ਵਫ਼ਾਦਾਰ ਸਿਪਾਹੀ ਭਗਵਾਨ ਸਿੰਘ ਮਾਹਨਾ ਦੇ ਗ੍ਰਹਿ ਵਿਖੇ ਲੱਡੂ ਵੰਡੇ ਗਏ। ਜਿਸ ਚ ਸੀਨੀਅਰ ਆਗੂ ਸਤਵੰਤ ਸਿੰਘ ਸੱਤੂ ਬਰਾੜ ਡੇਅਰੀ ਵਾਲੇ, ਸੀਨੀਅਰ ਆਗੂ ਬਾਈ ਛਿੰਦਰ, ਨਿਰਮਲ ਸਿੰਘ ਔਲਖ ਆਦਿ....
ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਮੁਹਿੰਮ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਹੁਕਮ
ਚਲਾਨ ਪੇਸ਼ ਕਰਨ ਵਿੱਚ ਦੇਰੀ ਲਈ ਸਬੰਧਿਤ ਐਸ.ਐਚ.ਓ ਜ਼ਿੰਮੇਵਾਰ ਹੋਵੇਗਾ: ਆਸ਼ਿਕਾ ਜੈਨ ਹੁਣ ਤੱਕ 23 ਐਫ.ਆਈ.ਆਰ ਦਰਜ਼,20 ਗੱਡੀਆਂ ਜ਼ਬਤ ਤੇ ਜੁਰਮਾਨੇ ਵਜੋ 27.50 ਲੱਖ ਦੀ ਵਸੂਲੀ ਕੀਤੀ ਐਸ.ਏ.ਐਸ ਨਗਰ 18 ਮਈ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਗੈਰ ਕਾਨੂੰਨੀ ਮਾਇਨਿੰਗ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਲਈ ਮਾਇਨਿੰਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜ਼ਾਰੀ ਕੀਤੇ ਹਨ । ਅੱਜ ਸਥਾਨਿਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਮੀਟਿੰਗ ਦੌਰਾਨ ਉਨ੍ਹਾਂ ਨੇ....
ਭਗਵੰਤ ਮਾਨ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ ਹਲਕੇ ਦਾਖੇ ਦੀਆਂ ਪੰਚਾਇਤਾਂ ਆਪ ਚ ਸ਼ਾਮਲ ਹੋਣ ਲੱਗੀਆਂ : ਮੋਹਣ ਸਿੰਘ ਮਾਜਰੀ
ਮੁੱਲਾਂਪੁਰ ਦਾਖਾ, 17 ਮਈ (ਸਤਵਿੰਦਰ ਸਿੰਘ ਗਿੱਲ) : ਪਿਛਲੇ ਕਰੀਬ ਦੋ ਮਹੀਨਿਆਂ ਤੋ ਹਲਕੇ ਦਾਖੇ ਦੇ ਵੱਡੀ ਗਿਣਤੀ ਮੋਹਤਵਰ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਨਾਲ ਜਿੱਥੇ ਹਲਕੇ ਦਾਖੇ ਵਿੱਚ ਆਮ ਆਦਮੀ ਪਾਰਟੀ ਮਜ਼ਬੂਤ ਹੋ ਰਹੀ ਹੈ ਉਥੇ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਦਾ ਵੀ ਸਿਆਸੀ ਕੱਦ ਹੋਰ ਉੱਚਾ ਹੋ ਰਿਹਾ ਹੈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਮਾਜਰੀ ਤੋ ਆਪ ਆਗੂ ਮੋਹਣ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਸੀਨੀਅਰ ਆਪ ਆਗੂ ਮੋਹਣ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ....
30 ਮਈ ਨੂੰ ਓ.ਬੀ.ਸੀ. ਦੇ ਸੰਮੇਲਨ 'ਚ ਰਾਹੁਲ ਗਾਂਧੀ ਆਉਣਗੇ
ਕੈਪਟਨ ਅਜੈ ਸਿੰਘ ਯਾਦਵ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਐਵਾਰਡ ਨਾਲ ਬਾਵਾ ਨੇ ਕੀਤਾ ਸਨਮਾਨਿਤ ਮੋਦੀ ਦੇ ਰਾਜ 'ਚ ਪਛੜੀਆਂ ਸ਼੍ਰੇਣੀਆਂ ਨਾਲ ਵਿਤਕਰਾ ਹੋ ਰਿਹਾ ਹੈ : ਕੈਪਟਨ ਲੁਧਿਆਣਾ, 17 ਮਈ : ਓ.ਬੀ.ਸੀ. ਵਿਭਾਗ ਦੇ ਏ.ਆਈ.ਸੀ.ਸੀ. ਦੇ ਨੈਸ਼ਨਲ ਚੇਅਰਮੈਨ ਕੈਪਟਨ ਅਜੈ ਸਿੰਘ ਯਾਦਵ ਦਾ ਚੰਡੀਗੜ੍ਹ ਆਉਣ 'ਤੇ ਕਾਂਗਰਸੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਇਸ ਸਮੇਂ ਏ.ਆਈ.ਸੀ.ਸੀ. ਦੇ ਕੋਆਰਡੀਨੇਟਰ ਇੰਚਾਰਜ ਪੰਜਾਬ (ਓ.ਬੀ.ਸੀ.) ਕ੍ਰਿਸ਼ਨ ਕੁਮਾਰ ਬਾਵਾ ਸੀਨੀਅਰ ਕਾਂਗਰਸੀ ਨੇਤਾ ਨੇ ਕੈਪਟਨ ਅਜੈ ਸਿੰਘ....
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ
ਢੋਆ-ਢੁਆਈ ਸਮੇਂ ਰੇਤੇ ਨੂੰ ਤਿਰਪਾਲ ਨਾਲ ਢੱਕ ਕੇ ਚੱਲਣਾ ਲਾਜ਼ਮੀ ਪੈਟਰੋਲ ਪੰਪ, ਐਲ.ਪੀ.ਜੀ. ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਸਮੂਹ ਸ਼ਰਾਬ ਦੇ ਠੇਕਿਆਂ, ਰੇਹੜੀਆਂ, ਫੜੀਆਂ, ਢਾਬਿਆਂ ਅਤੇ ਆਮ ਦੁਕਾਨਾਂ ਦੇ ਬਾਹਰ ਖੁਲੇਆਮ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਦੀ ਵੀ ਮਨਾਹੀ ਲੁਧਿਆਣਾ, 17 ਮਈ : ਸੰਯੁਕਤ ਕਮਿਸ਼ਨਰ ਪੁਲਿਸ, ਸਿਟੀ-ਕਮ-ਸਥਾਨਕ ਲੁਧਿਆਣਾ ਸੌਮਿਆ ਮਿਸ਼ਰਾ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144....
ਪੀ.ਏ.ਯੂ. ਵਿੱਚ ਲਾਖ ਦੇ ਕੀੜੇ ਬਾਰੇ ਜਾਗਰੂਕਤਾ ਦਿਹਾੜਾ ਮਨਾਇਆ
ਲੁਧਿਆਣਾ, 17 ਮਈ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਲਾਖ ਦੇ ਕੀੜੇ ਸੰਬੰਧੀ ਦੂਜਾ ਰਾਸ਼ਟਰੀ ਦਿਹਾੜਾ ਮਨਾਇਆ | ਇਸ ਸਮਾਗਮ ਦਾ ਉਦੇਸ਼ ਲਾਖ ਦੇ ਕੀੜੇ ਸੰਬੰਧੀ ਜਾਣਕਾਰੀ ਦੇ ਕੇ ਇਸ ਦੀ ਸਮਾਜ-ਆਰਥਕ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਸੀ | ਇਹ ਸਮਾਗਮ ਆਈ ਸੀ ਏ ਆਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸੈਕੰਡਰੀ ਐਗਰੀਕਲਚਰ (ਰਾਂਚੀ) ਦੀ ਸਹਾਇਤਾ ਨਾਲ ਲਾਖ ਦੇ ਕੀੜੇ ਦੇ ਜੀਨ ਸਰੋਤਾਂ ਦੀ ਸੰਭਾਲ ਦੇ ਪ੍ਰੋਜੈਕਟ ਵਜੋਂ ਕਰਵਾਇਆ ਗਿਆ | ਇਸ ਸਮਾਗਮ ਵਿੱਚ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ....
ਜ਼ਿਲ੍ਹਾ ਲੁਧਿਆਣਾ 'ਚ ਝੋਨੇ ਦੀ ਬਿਜਾਈ 19 ਜੂਨ ਤੋਂ ਸ਼ੁਰੂ ਕੀਤੀ ਜਾਣੀ ਹੈ : ਮੁੱਖ ਖੇਤੀਬਾੜੀ ਅਫ਼ਸਰ
ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ! ਪਨੀਰੀ ਦੀ ਬਿਜਾਈ ਨਿਰਧਾਰਿਤ ਸਮੇਂ ਨੂੰ ਧਿਆਨ 'ਚ ਰੱਖਦਿਆਂ ਹੀ ਕੀਤੀ ਜਾਵੇ ਕਿਸਾਨ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ, ਵਾਤਾਵਰਣ ਪਲੀਤ ਹੋਣ ਦੇ ਨਾਲ ਮਿੱਟੀ ਦੀ ਸਿਹਤ 'ਤੇ ਵੀ ਪੈਂਦਾ ਹੈ ਮਾੜਾ ਪ੍ਰਭਾਵ : ਨਰਿੰਦਰ ਸਿੰਘ ਬੈਨੀਪਾਲ ਲੁਧਿਆਣਾ, 17 ਮਈ : ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਡਾ. ਨਰਿੰਦਰ ਸਿੰਘ ਬੈਨੀਪਾਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਲਈ ਪੰਜਾਬ ਨੂੰ ਚਾਰ ਭਾਗਾਂ ਵਿੱਚ ਵੰਡਿਆਂ ਗਿਆ ਹੈ।....
ਵਿਧਾਇਕ ਛੀਨਾ ਵਲੋਂ ਵਾਰਡ ਨੰਬਰ '29 ਚ ਸਫਾਈ ਅਭਿਆਨ ਦੀ ਸ਼ੁਰੂਆਤ
ਲੁਧਿਆਣਾ, 17 ਮਈ : ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਸਿਹਤ ਅਫਸਰ ਵਿਪਲ ਮਲਹੌਤਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਲੀਕੇ ਗਏ ਸਫ਼ਾਈ ਅਭਿਆਨ ਦੀ ਸ਼ੁਰੂਆਤ ਵਾਰਡ ਨੰਬਰ 29 ਵਿੱਚ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਕੀਤੀ ਗਈ। ਇਸ ਮੁਹਿੰਮ ਦੌਰਾਨ ਇੰਦਰਾ ਕਲੋਨੀ ਪਾਰਕ, ਮੇਨ ਢਾਬਾ ਰੋਡ, 33 ਫੁੱਟਾ ਰੋਡ ਆਦਿ ਦੀ ਸਫਾਈ ਕਰਵਾਈ ਗਈ। ਵਿਧਾਇਕ ਛੀਨਾ ਵਲੋਂ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਆਪਣਾ ਆਲ਼ੇ ਦੁਆਲੇ ਨੂੰ ਸਾਫ ਰੱਖਿਆ ਜਾਵੇ ਅਤੇ....
ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਰ.ਟੀ.ਏ. ਲੁਧਿਆਣਾ ਅਤੇ ਐਸ.ਡੀ.ਐਮ. ਜਗਰਾਓਂ ਵਲੋਂ ਸਕੂਲੀ ਵਾਹਨਾਂ ਦੀ ਚੈਕਿੰਗ
2 ਬੱਸਾਂ ਕੀਤੀਆਂ ਬੰਦ, 14 ਹੋਰ ਵਾਹਨਾਂ ਦੇ ਵੀ ਕੀਤੇ ਚਲਾਨ ਜਗਰਾਉਂ, 17 ਮਈ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰਾਂਸਪੋਰਟ ਵਿਭਾਗ ਦੀ ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਅਤੇ ਐਸ.ਡੀ.ਐਮ.ਜਗਰਾਓਂ ਗੁਰਬੀਰ ਸਿੰਘ ਕੋਹਲੀ ਵਲੋਂ ਸਾਂਝੇ ਤੌਰ 'ਤੇ ਜਗਰਾਉਂ ਦੇ ਵੱਖ-ਵੱਖ ਸਕੂਲਾਂ (ਜੀ.ਐਚ.ਜੀ.ਅਕੈਡਮੀ, ਸਪਰਿੰਗ ਡਿਊ, ਸੈਕਰਡ ਹਾਰਟ ਕਾਨਵੈਂਟ ਸਕੂਲ) ਵਿਖੇ ਸੇਫ ਸਕੂਲ ਵਾਹਨ ਸਕੀਮ ਤਹਿਤ ਚੈਕਿੰਗ ਕੀਤੀ। ਆਰ.ਟੀ.ਏ. ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ....
ਚੌਕੀਮਾਨ ਰੈਲੀ ਵਿਚੋਂ ਗੂੰਜਿਆ , ਪਹਿਲਵਾਨ ਧੀਆਂ ਦੇ ਦਿੱਲੀ ਮੋਰਚੇ ਦੀ ਨਿਗਰ ਹਮਾਇਤ ਦਾ ਐਲਾਨ 
ਮੁੱਲਾਂਪੁਰ ਦਾਖਾ 17 ਮਈ (ਸਤਵਿੰਦਰ ਸਿੰਘ ਗਿੱਲ) : ਸੰਯੁਕਤ ਕਿਸਾਨ ਮੋਰਚਾ ਭਾਰਤ ਦੇ 11 ਤੋਂ 18 ਮਈ ਵਾਲੇ ਸੰਗਰਾਮੀ ਸੱਦੇ ਦੀ ਰੌਸ਼ਨੀ ਵਿੱਚ, ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.) ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਪਹਿਲ - ਕਦਮੀ ਨਾਲ ਚੌਕੀਮਾਨ ਟੋਲ ਪਲਾਜ਼ਾ ਵਿਖੇ ਪਹਿਲਵਾਨ ਧੀਆਂ ਦੇ ਦਿੱਲੀ ਮੋਰਚੇ ਦੇ ਪੱਖ ਵਿਚ ਅਤੇ ਜਿਨਸੀ - ਸ਼ੋਸ਼ਣ ਦੇ ਦਰਿੰਦੇ ਦੋਸ਼ੀ - ਬ੍ਰਿਜ ਭੂਸ਼ਣ ਸ਼ਰਨ ਸਿੰਘ (ਪ੍ਰਧਾਨ ਭਾਰਤੀ ਕੁਸ਼ਤੀ ਫੈਡਰੇਸ਼ਨ) ਦੀ ਫੌਰੀ ਗ੍ਰਿਫਤਾਰੀ ਲਈ ਵਿਸ਼ਾਲ ਤੇ ਰੋਹ ਭਰਪੂਰ ਕਿਸਾਨ -....
ਸਵੱਦੀ ਕਲਾਂ ਚ ਸੜਕ ਕਿਨਾਰੇ ਪਰਵਾਸੀ ਮਜ਼ਦੂਰ ਨੇ ਟਾਹਲੀ ਨਾਲ ਫਾਹਾ ਲਿਆ
ਮੁੱਲਾਂਪੁਰ ਦਾਖਾ, 17 ਮਈ (ਸਤਵਿੰਦਰ ਸਿੰਘ ਗਿੱਲ) : ਅੱਜ ਸਵੇਰੇ ਤੜਕੇ ਪਿੰਡ ਸਵੱਦੀ ਕਲਾਂ ਦੇ ਲੋਕਾਂ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਸੜਕ ਕਿਨਾਰੇ ਟਾਹਲੀ ਨਾਲ ਫਾਹਾ ਲੈ ਕੇ ਇਕ ਪ੍ਰਵਾਸੀ ਮਜ਼ਦੂਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਸਵੱਦੀ ਕਲਾਂ ਦੇ ਸਰਪੰਚ ਲਾਲ ਸਿੰਘ ਅਤੇ ਪੰਚ ਤਰਲੋਕ ਸਿੰਘ ਨੇ ਸਵੇਰੇ ਚੌਂਕੀ ਭੂੰਦੜੀ ਫੋਨ ਕਰਕੇ ਇਹਤਲਾਹ ਦਿੱਤੀ ਕਿ ਸਵੱਦੀ ਕਲਾਂ ਠੇਕੇ ਦੇ ਨਜਦੀਕ ਸੜਕ ਕਿਨਾਰੇ ਕਿਸੇ ਅਨਜਾਣ ਵਿਆਕਤੀ ਨੇ ਫਾਹਾ ਲੈ ਲਿਆ ਹੈ,ਜਿਸਦੀ ਲਾਸ਼ ਟਾਹਲੀ ਨਾਲ ਲਟਕ ਰਹੀ ਹੈ। ਉਸ....
ਸਰਕਾਰ ਖੇਡਾਂ ਦੇ ਖੇਤਰ ਵਿੱਚ ਵੱਡੇ ਉਪਰਾਲੇ ਕਰ ਰਹੀ ਹੈ, ਨੌਜਵਾਨਾਂ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ : ਅਮਨ ਅਰੋੜਾ 
ਸੁਨਾਮ, 17 ਮਈ : ਪੰਜਾਬ ਸਰਕਾਰ ਸੂਬੇ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਯੋਜਨਾਬੱਧ ਢੰਗ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡਾਂ ਸ਼ਾਹਪੁਰ ਕਲਾਂ ਅਤੇ ਮਿਰਜ਼ਾਪੱਤੀ ਨਮੋਲ ਵਿਖੇ ਨਵੇਂ ਬਣਨ ਵਾਲੇ ਪੰਚਾਇਤ ਘਰਾਂ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਮੌਕੇ ਕੀਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ....
ਡਿਪਟੀ ਕਮਿਸ਼ਨਰ ਵੱਲੋਂ ਬਰਸਾਤਾਂ ਦੇ ਮੌਸਮ 'ਚ ਹੜ੍ਹ ਤੋਂ ਬਚਾਅ ਲਈ ਜਾਇਜ਼ਾ ਮੀਟਿੰਗ
ਪਟਿਆਲਾ, 17 ਮਈ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਤੋਂ ਬਚਾਅ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਦਿਆਂ ਕਿਹਾ ਕਿ ਜ਼ਿਲ੍ਹੇ 'ਚ ਪੈਂਦੀਆਂ ਡਰੇਨਾਂ ਦੀ ਸਫ਼ਾਈ ਤੁਰੰਤ ਕੀਤੀ ਜਾਵੇ ਤਾਂ ਜੋ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਡਰੇਨਾਂ ਦੀ ਸਫ਼ਾਈ ਅਤੇ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਸਮੇਤ ਹੋਰ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕੀਤੇ ਜਾ ਸਕਣ। ਸਾਕਸ਼ੀ ਸਾਹਨੀ ਨੇ ਕਿਹਾ ਕਿ ਪਾਣੀ ਦੀ ਸਹੀ ਨਿਕਾਸੀ ਲਈ ਪਿੰਡਾਂ ਦੇ....
ਕਿਸਾਨ ਮੋਰਚੇ ਦੇ ਸੱਦੇ ਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੇ ਫੂਕੇ ਜਾਣਗੇ ਪੁਤਲੇ : ਮਨਜੀਤ ਧਨੇਰ
ਬਰਨਾਲਾ, 17 ਮਈ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪਿਛਲੇ ਦਿਨੀਂ ਡਾਕਟਰ ਨਵਸ਼ਰਨ ਨੂੰ ਪੀਐੱਮਐੱਲਏ ਐਕਟ ਤਹਿਤ ਈਡੀ ਵੱਲੋਂ ਸੰਮਨ ਕਰ ਕੇ ਪੁੱਛ ਪੜਤਾਲ ਕਰਨ ਦਾ ਸਖ਼ਤ ਨੋਟਿਸ ਲਿਆ ਹੈ। ਦੱਸਣਯੋਗ ਹੈ ਕਿ ਡਾਕਟਰ ਨਵਸ਼ਰਨ, ਮਰਹੂਮ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੀ ਬੇਟੀ ਹੈ। ਉਹ ਲੱਗਭੱਗ ਪੱਚੀ ਤੀਹ ਸਾਲਾਂ ਤੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਗਰਮ ਭੂਮਿਕਾ ਨਿਭਾ ਰਹੀ ਹੈ। ਦਿੱਲੀ ਬਾਰਡਰਾਂ ਵਿਖੇ ਚੱਲੇ ਇਤਿਹਾਸਕ ਕਿਸਾਨ ਘੋਲ ਦੌਰਾਨ ਵੀ ਡਾਕਟਰ ਨਵਸ਼ਰਨ, ਸਿੰਘੂ....