- 1 ਜਨਵਰੀ 2025 ਦੀ ਯੋਗਤਾ ਮਿਤੀ ਦੇ ਆਧਾਰ ਉੱਤੇ ਵੋਟਰ ਸੂਚੀ ਜਾਰੀ
ਤਰਨ ਤਾਰਨ 08 ਜਨਵਰੀ 2025 : ਭਾਰਤ ਚੋਣ ਕਮਿਸ਼ਨ ਦੇ ਪ੍ਰੋਗਰਾਮ ਅਨੁਸਾਰ ਫੋਟੋ ਵੋਟਰ ਸੂਚੀ 2025 ਦੀ ਫਾਈਨਲ ਪ੍ਰਕਾਸ਼ਨਾ 1 ਜਨਵਰੀ 2025 ਦੀ ਯੋਗਤਾ ਮਿਤੀ ਦੇ ਅਧਾਰ ਤੇ ਜ਼ਿਲ੍ਹਾ ਤਰਨਤਾਰਨ ਵਿਚ ਪੈਂਦੇ 4 ਵਿਧਾਨ ਸਭਾ ਚੋਣ ਹਲਕਿਆਂ ਤਰਨਤਾਰਨ, ਖੇਮਕਰਨ, ਪੱਟੀ ਅਤੇ ਖਡੂਰ ਸਾਹਿਬ ਵਿਚ ਨਿਯੁਕਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵਲੋਂ ਵੋਟਰ ਸੂਚੀ ਦੀ ਫਾਈਨਲ ਪ੍ਰਕਾਸ਼ਨਾ ਨਿਰਧਾਰਤ ਸਥਾਨਾਂ ਤੇ ਕਰਵਾ ਦਿੱਤੀ ਗਈ ਹੈ। ਜਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਇਸ ਜਿਲ੍ਹੇ ਵਿਚ ਕੁੱਲ 785478 ਵੋਟਰ ਹਨ। ਜਿਨ੍ਹਾਂ ਵਿੱਚ 413225 ਮਰਦ ਵੋਟਰ ਅਤੇ 372223 ਔਰਤ ਅਤੇ 30 ਹੋਰ ਵੋਟਰ ਹਨ। ਵਿਧਾਨ ਸਭਾ ਚੋਣ ਹਲਕੇਵਾਰ ਵੋਟਰਾਂ ਦੀ ਗਿਣਤੀ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ। ਜਿਵੇਂ ਕਿ 21-ਤਰਨ ਤਾਰਨ ਵਿਚ ਮਰਦ ਵੋਟਰ 101009 ਅਤੇ ਇਸਤਰੀ ਵੋਟਰ 91664 ਅਤੇ ਹੋਰ 08 , 22-ਖੇਮਕਰਨ ਵਿਚ ਮਰਦ ਵੋਟਰ 106451 ਤੇ ਇਸਤਰੀ ਵੋਟਰ 96538 , ਹੋਰ 09 ਕੁੱਲ ਵੋਟਰ 202998 ਹਨ। 23-ਪੱਟੀ ਵਿਚ ਮਰਦ ਵੋਟਰ 100018 ਤੇ ਇਸਤਰੀ ਵੋਟਰ 90247, ਹੋਰ 07 ਤੇ ਕੁੱਲ ਵੋਟਰ 190272 ਹਨ। ਇਸੇ ਤਰ੍ਹਾਂ 24-ਖਡੂਰ ਸਾਹਿਬ ਵਿਚ ਮਰਦ ਵੋਟਰ 105747 ਤੇ ਇਸਤਰੀ ਵੋਟਰ 93774, ਹੋਰ 06 ਅਤੇ ਕੁੱਲ ਵੋਟਰ 199527 ਹਨ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਹਰੇਕ ਪੋਲਿੰਗ ਬੂਥ ਤੇ ਇੱਕ ਇਕ ਬੀ.ਐਲ.ਓਜ. ਨਿਯੁਕਤ ਕੀਤਾ ਹੋਇਆ ਹੈ। ਜਿਸ ਦੇ ਸਬੰਧ ਵਿੱਚ ਇਸ ਜ਼ਿਲ੍ਹੇ ਵਿਚ ਚਾਰ ਵਿਧਾਨ ਸਭਾ ਚੋਣ ਹਲਕਿਆਂ ਵਿਚ ਨਿਯੁਕਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵਲੋਂ ਗਿਣਤੀ ਅਨੁਸਾਰ ਪੋਲਿੰਗ ਬੂਥਾਂ ਤੇ ਬੀ.ਐਲ.ਓਜ਼. ਨਿਯੁਕਤ ਕੀਤੇ ਹੋਏ ਹਨ। ਜਿਵੇਂ ਕਿ 21-ਤਰਨ ਤਾਰਨ,22-ਖੇਮਕਰਨ,23-ਪੱਟੀ,24-ਖਡੂਰ ਸਾਹਿਬ, ਹਨ। ਇਸੇ ਤਰ੍ਹਾਂ ਪੋਲਿੰਗ ਬੂਥਾਂ ਦੀ ਕੁੱਲ ਗਿਣਤੀ 904 ਹੈ,ਅਤੇ ਹਰ ਇਕ ਪੋਲਿੰਗ ਬੂਥ ਤੇ ਬੀ.ਐਲ.ਓਜ. ਨਿਯੁਕਤ ਹੈ। ਫੋਟੋ ਵੋਟਰ ਸੂਚੀ ਦੇ ਸੈਟ ਅਤੇ ਸੀ.ਡੀ. ਸਪਲਾਈ ਕਰਨ ਲਈ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਫੋਟੋ ਵੋਟਰ ਸੂਚੀ ਦਾ ਫਾਈਨਲ ਰੇਲ ਦਾ ਇੱਕ ਇੱਕ ਸੈਟ ਅਤੇ ਬਿਨਾਂ ਫੋਟੋ ਵਾਲੀ ਵੋਟਰ ਸੂਚੀ ਦੀ ਇੱਕ ਇੱਕ ਸੀ.ਡੀ. ਸਪਲਾਈ ਕੀਤੀ ਜਾਵੇਗਾ। ਜ਼ਿਲ੍ਹਾ ਚੋਣ ਅਫਸਰ ਵੱਲੋਂ ਦੱਸਿਆ ਗਿਆ ਹੈ ਕਿ ਭਾਰਤ ਚੋਣ ਕਮਿਸ਼ਨਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਸੂਚੀ ਦਾ ਸੁਧਾਈ ਦਾ ਕੰਮ ਲਗਾਤਾਰ ਚੱਲਦਾ ਰਹੇਗਾ ਅਤੇ ਕੋਈ ਵਿਅਕਤੀ ਨਵੀ ਵੋਟ ਬਣਾਉਣ, ਕਟਵਾਉਣ ਅਤੇ ਸੋਧ ਕਰਵਾਉਣ ਲਈ ਫਾਰਮ ਭਰ ਸਕਦਾ ਹੈ। ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਪੋਰਟਲ NVSP. Vote Help line ਤੇ ਵੋਟਾਂ ਬਣਾਉਣ ਸਬੰਧੀ ਕੋਈ ਵੀ ਫਾਰਮ ਭਰਿਆ ਜਾ ਸਕਦਾ ਹੈ। ਇਸ ਦੇ ਨਾਲ ਨਾਲ 1950 ਜਿਲ੍ਹਾ ਕੰਨਟੈਕਟ ਸੈਂਟਰ ਤੇ ਫੋਟੋ ਵੋਟਰ ਸੂਚੀ ਅਤੇ ਵੋਟਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ ਸਾਲ ਵਿੱਚ ਚਾਰ ਵਾਰ ਯੋਗਤਾ ਮਿਤੀ 01 ਜਨਵਰੀ, 01 ਅਪ੍ਰੈਲ, 01 ਜੁਲਾਈ, 1 ਅਕਤੂਬਰ ਦੇ ਅਧਾਰ ਤੇ ਵੋਟਰ ਸੂਚੀ ਵਿੱਚ ਇੰਦਰਾਜ ਕਰਨ ਲਈ ਫਾਰਮ ਨੰ: 6 ਭਰਿਆ ਜਾ ਸਕਦਾ ਹੈ। ਉਨ੍ਹਾਂ ਰਾਜੀਨੀਤਿਕ ਪਾਰਟੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੋਟਰ ਸੂਚੀ ਵਿੱਚ ਆਪਣਾ ਅਤੇ ਆਪਣੇ ਨਜਦੀਕੀਆਂ ਦਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾਉਣ।