ਬਟਾਲਾ,9 ਜਨਵਰੀ 2025 : ਪੋਸਟ ਵਾਰਡਨ ਧਰਮਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵਿਅਕਤੀ ਦੇ ਫੋਨ ਆਉਣ 'ਤੇ ਪਤਾ ਲੱਗਾ ਕਿ ਟੈਲੀਫੋਨ ਐਕਸਚੇਂਜ ਦੇ ਲਾਗੇ ਇਕ ਪੰਛੀ ਚਾਈਨਾ ਡੋਰ ਨਾਲ ਫਸ ਕੇ ਦਰੱਖਤ ਨਾਲ ਲਟਕ ਕੇ ਮੋਤ ਨਾਲ ਜੂਝ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਉਨ੍ਹਾਂ ਵੱਲੋ ਆਪਣੀ ਟੀਮ ਅਤੇ ਫਾਇਰ ਬ੍ਰਿਗੇਡ ਨੂੰ ਨਾਲ ਲੈ ਕੇ ਇਸ ਮਰਦੇ ਹੋਏ ਪੰਛੀ ਦਾ ਰੈਸਕਿਉ ਕੀਤਾ ਗਿਆ। ਪੰਛੀ ਦੇ ਪੈਰਾਂ , ਗਲੇ ਅਤੇ ਖੰਭ ਵਿਚ ਬੁਰੀ ਤਰ੍ਹਾ ਫਸੀ ਚਾਈਨਾ ਡੋਰ ਕੱਟ ਕੇ ਕੱਢੀ ਗਈ ਅਤੇ ਪੰਛੀ ਨੂੰ ਫਾਇਰ ਬ੍ਰਿਗੇਡ ਦੀ ਆਈ ਟੀਮ ਦੇ ਹਵਾਲੇ ਕਰ ਦਿੱਤਾ। ਫਾਇਰ ਬ੍ਰਿਗੇਡ ਅਫਸਰ ਨੇ ਇਸ ਦੀ ਲੋੜੀਂਦੀ ਮਲਮ ਪੱਟੀ ਕਰਕੇ ਪੰਛੀ ਨੂੰ ਅਜ਼ਾਦ ਕਰ ਦਿੱਤਾ। ਇਸ ਮੌਕੇ ਦਵਿੰਦਰ ਸਿੰਘ ਭੰਗੂ, ਹਰਦੀਪ ਸਿੰਘ ਬਾਜਵਾ, ਦਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਰਾਘਵ ਗੁਪਤਾ,ਰਜੇਸ਼ ਕੁਮਾਰ, ਅਸ਼ਵਨੀ ਕੁਮਾਰ ਅਤੇ ਕੁਮਾਰ ਕਾਰਤਿਕ ਆਦਿ ਹਾਜ਼ਰ ਸਨ।