ਲਹੌਰ, 5 ਫਰਵਰੀ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਅੱਜ ਦੇਹਾਂਤ ਹੋ ਗਿਆ ਹੈ। ਪਰਵੇਜ਼ ਮੁਸ਼ੱਰਫ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪਰਵੇਜ਼ ਮੁਸ਼ੱਰਫ ਦਾ ਡੁਬਈ ਦੇ ਹਸਪਤਾਲ ਵਿੱਚ ਦਾਖਲ ਸਨ। ਮੀਡੀਆ ਵਿੱਚ ਆਈਆਂ ਖ਼ਬਰਾਂ ਦੇ ਮੁਤਾਬਕ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਪਰਵੇਜ਼ ਮੁਸ਼ੱਰਫ ਪਾਕਿਸਤਾਨ ਫੌਜ ਦੇ ਚੀਫ ਰਹੇ ਹਨ। ਇਸ ਤੋਂ ਬਾਅਦ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਬਣੇ। ਮੀਡੀਆ ਰਿਪੋਰਟ ਮੁਤਾਬਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਬਕਾ ਫੋਰ ਸਟਾਰ ਜਨਰਲ....
ਅੰਤਰ-ਰਾਸ਼ਟਰੀ

ਲੰਡਨ, ਏ.ਐਨ.ਆਈ. : ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ II ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਮੂਲ ਦੇ ਸਿੱਖ ਨੂੰ ਦੇਸ਼ਧ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਹੈ। ਬ੍ਰਿਟਿਸ਼ ਸਿੱਖ ਸਾਲ 2021 ਵਿਚ ਕ੍ਰਿਸਮਸ ਦੇ ਪਵਿੱਤਰ ਤਿਉਹਾਰ 'ਤੇ ਮਹਾਰਾਣੀ ਐਲਿਜ਼ਾਬੈਥ II ਦੀ ਹੱਤਿਆ ਕਰਨਾ ਚਾਹੁੰਦਾ ਸੀ। ਸਿੱਖ ਭਾਈਚਾਰੇ ਦੇ 21 ਸਾਲਾ ਜਸਵੰਤ ਸਿੰਘ ਚੈਲ ਨੇ ਦੇਸ਼ ਧ੍ਰੋਹ ਦਾ ਦੋਸ਼ ਕਬੂਲ ਕਰ ਲਿਆ ਹੈ। ਕਰਾਸਬੋ ਹਥਿਆਰ ਸਮੇਤ ਚੈਲ ਗ੍ਰਿਫਤਾਰ ਨਿਊਯਾਰਕ ਦੀਆਂ ਰਿਪੋਰਟਾਂ ਮੁਤਾਬਕ ਜਸਵੰਤ ਸਿੰਘ ਨੂੰ ਵਿੰਡਸਰ....

ਏਜੰਸੀ, ਸੈਂਟੀਆਗੋ : ਦੱਖਣੀ ਅਮਰੀਕਾ ਦਾ ਦੇਸ਼ ਚਿਲੀ ਅੱਗ ਦੀਆਂ ਲਪਟਾਂ ਵਿੱਚ ਸੜ ਰਿਹਾ ਹੈ। ਦਰਅਸਲ, ਚਿੱਲੀ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ ਹੈ। ਜਿਸ 'ਚ ਘੱਟੋ-ਘੱਟ 13 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਸੀਬੀਸੀ ਦੀ ਰਿਪੋਰਟ ਮੁਤਾਬਕ ਚਿਲੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਗਰਮੀ ਦੀ ਲਹਿਰ ਕਾਰਨ ਚਿਲੀ ਵਿੱਚ ਜੰਗਲ ਦੀ ਅੱਗ ਕਾਰਨ 14,000 ਹੈਕਟੇਅਰ ਜ਼ਮੀਨ ਨੂੰ ਵੀ ਨੁਕਸਾਨ ਪੁੱਜਾ ਹੈ। 1 ਫਾਇਰਫਾਈਟਰ ਸਮੇਤ 11 ਦੀ ਮੌਤ ਹੋ ਗਈ ਚਿਲੀ ਦੀ ਰਾਜਧਾਨੀ ਸੈਂਟੀਆਗੋ ਤੋਂ ਲਗਭਗ 310....

ਵਾਸ਼ਿੰਗਟਨ : ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਨੇ ਕਿਹਾ ਕਿ ਅਮਰੀਕੀ ਹਵਾਈ ਖੇਤਰ ਵਿੱਚ ਇੱਕ ਕਥਿਤ ਚੀਨੀ ਜਾਸੂਸੀ ਗੁਬਾਰਾ ਦੇਖਿਆ ਗਿਆ, ਜਿਸ ਦਾ ਆਕਾਰ ਤਿੰਨ ਬੱਸਾਂ ਜਿੰਨਾ ਵੱਡਾ ਹੈ। ਇਹ ਘਟਨਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਚੀਨ ਦੌਰੇ ਤੋਂ ਕੁਝ ਦਿਨ ਪਹਿਲਾਂ ਵਾਪਰੀ ਹੈ। ਪੈਂਟਾਗਨ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਅਮਰੀਕੀ ਸਰਕਾਰ ਨੂੰ ਇੱਕ ਜਾਸੂਸੀ ਗੁਬਾਰੇ ਬਾਰੇ ਪਤਾ ਲੱਗਿਆ ਹੈ, ਜੋ ਅਮਰੀਕੀ ਹਵਾਈ ਖੇਤਰ ਵਿੱਚ....

ਵਾਸ਼ਿੰਗਟਨ, 03 ਫਰਵਰੀ : ਅਮਰੀਕਾ ਵਿਖੇ ਭਾਰਤੀ ਮੂਲ ਦੇ ਸੰਸਦ ਮੈਬਰਾਂ ਅਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ, ਪ੍ਰਮਿਲਾ ਜੈਪਾਲ ਅਤੇ ਰੋ ਖੰਨਾ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਤਿੰਨ ਪ੍ਰਮੁੱਖ ਕਮੇਟੀਆਂ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਅਮਰੀਕੀ ਰਾਜਨੀਤੀ ਵਿੱਚ ਭਾਰਤੀ ਭਾਈਚਾਰੇ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਇਕ ਪ੍ਰੈੱਸ ਰਿਪੋਰਟ ਮੁਤਾਬਕ ਮਹਿਲਾ ਸੰਸਦ ਮੈਂਬਰ ਪ੍ਰਮਿਲਾ ਜੈਪਾਲ (57) ਨੂੰ ਇਮੀਗ੍ਰੇਸ਼ਨ 'ਤੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸ਼ਕਤੀਸ਼ਾਲੀ ਨਿਆਂਪਾਲਿਕਾ....

ਵੈਨਕੂਵਰ, 03 ਫਰਵਰੀ : ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਕਲਾਕਾਰਾਂ ਤੇ ਚਿੱਤਰਕਾਰਾ ਦੀ ਹੌਂਸਲਾ ਅਫ਼ਜ਼ਾਈ ਕਰਨ ਵਾਲੀ ਵੈਨਕੂਵਰ ਦੀ ਪੌਲੀਗੌਨ ਗੈਲਰੀ ਵਲੋਂ ਉੱਘੀ ਪੰਜਾਬਣ ਚਿੱਤਰਕਾਰ ਸਿਮਰਨਪ੍ਰੀਤ ਕੌਰ ਆਨੰਦ ਨੂੰ ਚਿੱਤਰਕਾਰੀ ਦੇ ਖੇਤਰ ਵਿਚ ਦਿੱਤੇ ਜਾਂਦੇ ਸਰਬੋਤਮ ਸਨਮਾਨ ਫਿਲਪ ਬੀ ਲਿੰਡ ਅਮੈਰਜਿੰਗ ਆਰਟਿਸਟ ਐਵਾਰਡ ਦੇ ਕੇ ਨਿਵਾਜਿਆ ਗਿਆ ਹੈ। ਸਿਮਰਨਪ੍ਰੀਤ ਨੂੰ 10 ਹਜ਼ਾਰ ਡਾਲਰ ਭਾਵ 6 ਲੱਖ ਰੁਪਏ ਨਕਦ ਦਿੱਤੇ ਗਏ ਹਨ ਤੇ ਗੈਲਰੀ ਨਾਲ ਪ੍ਰੋਜੈਕਟ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਸਨਮਾਨ ਲਈ ਸੂਬੇ ਭਰ....

ਬਰਮਿੰਘਮ, 03 ਫਰਵਰੀ : ਓਲਡਬਰੀ, ਵੈਸਟ ਮਿਡਲੈਂਡਜ਼ ਵਿੱਚ 2020 ਵਿੱਚ ਇੱਕ ਸਿੱਖ ਜੋੜੇ ਦੇ ਕਤਲ ਬਾਰੇ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਦੋਸ਼ੀ ਪੁੱਤਰ ਦੇ ਹਿੰਸਕ ਵਿਉਹਾਰ ਅਤੇ ਖ਼ਰਾਬ ਮਾਨਸਿਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਤੋਂ ਅਹਿਤਿਆਤ ਵਜੋਂ ਕਦਮ ਚੁੱਕੇ ਜਾਂਦੇ ਤਾਂ ਪਤੀ-ਪਤਨੀ ਦੀ ਜਾਨ ਬਚਾਈ ਜਾ ਸਕਦੀ ਸੀ। ਇਹ ਦਾਅਵਾ ਸਿੱਖ ਜੋੜੇ ਦੇ ਕਤਲ ਕੇਸ ਨਾਲ ਸੰਬੰਧਿਤ ਹਾਲ ਹੀ ਵਿੱਚ ਪੇਸ਼ ਹੋਈ ਰਿਪੋਰਟ ਵਿੱਚ ਕੀਤਾ ਗਿਆ ਹੈ। ਪੈਰੋਲ ਲਈ ਵਿਚਾਰੇ ਜਾਣ ਤੋਂ ਪਹਿਲਾਂ....

ਜਿਥੇ ਭਾਰਤ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਜਾ ਰਹੀ ਹੈ, ਓਥੇ ਵਿਦੇਸ਼ਾਂ ਵਿਚ ਮਿਲ ਰਿਹਾ ਜਾਗਤ ਜੋਤ ਅਤੇ ਸਦੀਵੀਂ ਗੁਰੂ ਵਜੋਂ ਸਤਿਕਾਰ : ਵਰਲਡ ਸਿੱਖ ਪਾਰਲੀਮੈਂਟ ਵਾਸ਼ਿੰਗਟਨ, 2 ਫਰਵਰੀ : ਯੂਟਾ ਸਟੇਟ ਦੀ ਸੈਨੇਟ ਅਤੇ ਪ੍ਰਤੀਨਿਧ ਸਦਨ ਨੇ ਇੱਕ ਸਾਂਝਾ ਮਤਾ ਪਾਸ ਕਰਕੇ ਇੱਕ ਵਾਰ ਫਿਰ ਸਿੱਖ ਕੌਮ ਲਈ ਆਪਣੇ ਪਿਆਰ ਅਤੇ ਸਮਰਥਨ ਦਾ ਪ੍ਰਗਟਾਵਾ ਕੀਤਾ ਹੈ। ਪ੍ਰਤੀਨਿਧੀ ਐਂਜੇਲਾ ਰੋਮੇਰੋ ਨੇ ਅਤੇ ਸਟੇਟ ਸੈਨੇਟਰ ਲਜ਼ ਐਸਕਾਮੀਲਾ ਨੇ ਸਿੱਖ ਕੌਮ ਨੂੰ ਉਨ੍ਹਾਂ ਦੇ ਇਤਿਹਾਸ ਅਤੇ....

ਅਮਰੀਕਾ, 02 ਫਰਵਰੀ : ਅਡਾਨੀ ਗਰੁੱਪ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਡਾਨੀ ਗਰੁੱਪ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਹੁਣ ਇਹ ਝਟਕਾ ਅਮਰੀਕਾ ਦੇ ਸਿਟੀਗਰੁੱਪ ਨੇ ਦਿੱਤਾ ਹੈ। ਅਮਰੀਕੀ ਰਿਣਦਾਤਾ ਸਿਟੀਗਰੁੱਪ ਇੰਕ ਦੀ ਵੈਲਥ ਇਕਾਈ ਨੇ ਮਾਰਜਿਨ ਲੋਨ ਲਈ ਗੌਤਮ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੀਆਂ ਸਕਓਰਿਟੀਜ਼ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ। ਸਿਟੀਗਰੁੱਪ ਦਾ ਇਹ ਕਦਮ ਉਸ ਡਿਵੈਲਪਮੈਂਟ ਤੋਂ ਬਾਅਦ ਲਿਆ ਗਿਆ ਹੈ ਜਿਸ ਵਿੱਚ ਸ਼ਾਰਟ ਸੇਲਰ ਹਿੰਡੇਨਬਰਗ ਰਿਸਰਚ ਵੱਲੋਂ....

ਕਾਹਿਰਾ, 02 ਫਰਵਰੀ : ਮਿਸਰ ਦੀ ਰਾਜਧਾਨੀ ਕਾਹਿਰਾ ਦੇ ਇਕ ਹਸਪਤਾਲ ’ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਜਦਕਿ 32 ਲੋਕ ਜ਼ਖਮੀ ਹੋ ਗਏ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਅਨੁਸਾਰ ਅੱਗ ਪੂਰਬੀ ਕਾਹਿਰਾ ’ਚ ਮਟੇਰੀਆ ਦੇ ਨੇੜੇ ਸਥਿਤ ਨੂਰ ਮੁਹੰਮਦੀ ਹਸਪਤਾਲ ’ਚ ਲੱਗੀ, ਜਿਸ ਨੂੰ ਇਕ ਚੈਰੀਟੇਬਲ ਸੰਸਥਾ ਵੱਲੋਂ ਚਲਾਇਆ ਜਾਂਦਾ ਹੈ। ਜਾਣਕਾਰੀ ਮੁਤਾਬਿਕ ਹਸਪਤਾਲ ਦੇ ਰੇਡੀਓਲਾਜੀ ਵਿਭਾਗ ’ਚ ਅੱਗ ਲੱਗੀ ਫਿਲਹਾਲ ਅੱਗ ਲੱਗਣ ਦੇ ਕਾਰਨਾਂ....

ਆਸਟ੍ਰੇਲੀਆ, 02 ਫਰਵਰੀ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦੀ ਮੌਤ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮਹਾਰਾਣੀ ਐਲਿਜ਼ਾਬੈਥ ਆਸਟ੍ਰੇਲੀਆ ਦੇ ਪੰਜ ਡਾਲਰ ਦੇ ਕਰੰਸੀ ਨੋਟ 'ਤੇ ਨਹੀਂ ਦਿਖਾਈ ਦੇਵੇਗੀ, ਇਸ ਦੀ ਬਜਾਏ ਆਸਟ੍ਰੇਲੀਆ ਆਪਣੇ ਸਵਦੇਸ਼ੀ ਸੱਭਿਆਚਾਰ ਦੇ ਇਤਿਹਾਸ ਨੂੰ ਦਰਸਾਏਗਾ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਫੈਸਲਾ ਸੰਘੀ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਹਾਲਾਂਕਿ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਨੋਟ ਦੇ ਦੂਜੇ....

ਸਪੇਨ, 02 ਫਰਵਰੀ : ਸਪੇਨ ਵਿੱਚ ਫੁੱਟਬਾਲ ਦਾ ਮੈਚ ਹੋ ਰਿਹਾ ਸੀ। ਇਸ ਦੌਰਾਨ ਇੰਗਲੈਂਡ ਦੀ ਫੁੱਟਬਾਲ ਟੀਮ ਵਿੱਚਲੇ ਇਕ ਬ੍ਰਿਟਿਸ਼ ਸਿੱਖ ਫੁੱਟਬਾਲ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਰੈਫਰੀ ਨੇ ਪਟਕਾ ਉਤਾਰਨ ਲਈ ਕਿਹਾ ਹੈ। ਰੈਫਰੀ ਦਾ ਕਹਿਣਾ ਸੀ ਕਿ ਉਹ ਪਟਕਾ ਉਤਾਰ ਕੇ ਹੀ ਖੇਡ ਸਕਦਾ ਹੈ। ਇਸ ਨੂੰ ਲੈ ਕੇ ਵਿਵਾਦ ਇਨ੍ਹਾਂ ਵੱਧ ਗਿਆ ਕਿ ਸਾਰੀ ਟੀਮ ਖਿਡਾਰੀ ਦੇ ਸਮਰਥਨ ਵਿੱਚ ਆ ਗਈ। ਟੀਮ ਵੱਲੋਂ ਵਿਰੋਧ ਕਰਨ ਉੱਤੇ ਰੈਫਰੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। 15 ਸਾਲਾ ਸਿੱਖ ਨੌਜਵਾਨ ਨੂੰ ਪਟਕਾ ਉਤਾਰਨ ਲਈ....

ਵਾਸ਼ਿੰਗਟਨ, 02 ਫਰਵਰੀ : ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੇ ਅਮਰੀਕਾ ਵਿਚ ਦੇਸ਼ ਦਾ ਮਾਣ ਵਧਾਇਆ ਹੈ। ਉਹਨਾਂ ਨੂੰ ਇਮੀਗ੍ਰੇਸ਼ਨ ਲਈ ਬਣੇ ਸ਼ਕਤੀਸ਼ਾਲੀ ਯੂਐਸ ਹਾਊਸ ਜੁਡੀਸ਼ਰੀ ਕਮੇਟੀ ਪੈਨਲ ਦੇ ਰੈਂਕਿੰਗ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਉਪ-ਕਮੇਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਪ੍ਰਵਾਸੀ ਬਣ ਗਏ ਹਨ। 57 ਸਾਲਾ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਦੇ 7ਵੇਂ ਕਾਂਗਰੇਸ਼ਨਲ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ। ਉਹਨਾਂ ਨੇ ਇਮੀਗ੍ਰੇਸ਼ਨ ਅਖੰਡਤਾ ਅਤੇ ਸੁਰੱਖਿਆ 'ਤੇ ਕੰਮ ਕਰਨ ਵਾਲੀ ਉਪ-ਕਮੇਟੀ ਦੀ....

ਹਾਂਗਾਕਾਂਗ, 02 ਫਰਵਰੀ : ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਹਾਂਗਕਾਂਗ ਆਪਣੀ ਗਲੋਬਲ ਪ੍ਰਚਾਰ ਮੁਹਿੰਮ ਦੇ ਹਿੱਸੇ ਵਜੋਂ 5 ਲੱਖ ਮੁਫਤ ਹਵਾਈ ਟਿਕਟਾਂ ਦੇਣ ਦੀ ਯੋਜਨਾ ਬਣਾ ਰਿਹਾ ਹੈ। ਬਲੂਮਬਰਗ ਨੇ ਸਰਕਾਰੀ ਬਿਆਨ ਦੇ ਹਵਾਲੇ ਨਾਲ ਰਿਪੋਰਟ ਵਿਚ ਲਿਖਿਆ ਕਿ ਹਾਂਗਕਾਂਗ ਦੇ ਨੇਤਾ ਜੌਨ ਲੀ 'ਹੈਲੋ ਹਾਂਗਕਾਂਗ' ਮੁਹਿੰਮ ਦੀ ਸ਼ੁਰੂਆਤ ਦੀ ਨਿਗਰਾਨੀ ਕਰਨਗੇ। ਇਹਨਾਂ ਵਿਚੋਂ ਜ਼ਿਆਦਾਤਰ ਮੁਫ਼ਤ ਹਵਾਈ ਟਿਕਟਾਂ ਕਥਿਤ ਤੌਰ ’ਤੇ ਪੈਸਿਫਿਕ ਅਤੇ ਐਚਕੇ ਐਕਸਪ੍ਰੈਸ ਸਮੇਤ ਹੋਰ ਏਅਰਲਾਈਨਜ਼ ਵੱਲੋਂ ਵੰਡੀਆਂ ਜਾਣਗੀਆਂ ਜਦਕਿ....

ਸਾਓ ਪਾਓਲੋ, 01 ਫਰਵਰੀ : ਦੱਖਣੀ ਬ੍ਰਾਜ਼ੀਲ ਦੇ ਰਾਜ ਪਰਾਨਾ ਵਿੱਚ ਇਗੁਆਜ਼ੂ ਫਾਲਸ ਲਈ ਜਾ ਰਹੀ ਇੱਕ ਟੂਰ ਬੱਸ ਪਲਟ ਜਾਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਪਰਾਨਾ ਦੀ ਫੈਡਰਲ ਹਾਈਵੇਅ ਪੁਲਿਸ ਦੇ ਅਨੁਸਾਰ, ਬੱਸ 54 ਵਿਅਕਤੀਆਂ ਨੂੰ ਲੈ ਕੇ ਸਾਂਤਾ ਕੈਟਾਰੀਨਾ ਰਾਜ ਦੀ ਰਾਜਧਾਨੀ ਫਲੋਰਿਆਨੋਪੋਲਿਸ ਤੋਂ ਰਵਾਨਾ ਹੋਈ ਸੀ, ਜੋ ਕਿ ਅਰਜਨਟੀਨਾ ਅਤੇ ਪੈਰਾਗੁਏ ਦੀ ਸਰਹੱਦ ਨਾਲ ਲੱਗਦੇ ਬ੍ਰਾਜ਼ੀਲ ਦੇ ਸ਼ਹਿਰ ਫੋਜ਼ ਡੋ ਇਗੁਆਕੂ ਵੱਲ ਦੱਖਣ ਵੱਲ ਜਾ ਰਹੀ ਸੀ। ਪੁਲਿਸ ਰਿਪੋਰਟ....