ਕਾਹਿਰਾ, 02 ਫਰਵਰੀ : ਮਿਸਰ ਦੀ ਰਾਜਧਾਨੀ ਕਾਹਿਰਾ ਦੇ ਇਕ ਹਸਪਤਾਲ ’ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਜਦਕਿ 32 ਲੋਕ ਜ਼ਖਮੀ ਹੋ ਗਏ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਅਨੁਸਾਰ ਅੱਗ ਪੂਰਬੀ ਕਾਹਿਰਾ ’ਚ ਮਟੇਰੀਆ ਦੇ ਨੇੜੇ ਸਥਿਤ ਨੂਰ ਮੁਹੰਮਦੀ ਹਸਪਤਾਲ ’ਚ ਲੱਗੀ, ਜਿਸ ਨੂੰ ਇਕ ਚੈਰੀਟੇਬਲ ਸੰਸਥਾ ਵੱਲੋਂ ਚਲਾਇਆ ਜਾਂਦਾ ਹੈ। ਜਾਣਕਾਰੀ ਮੁਤਾਬਿਕ ਹਸਪਤਾਲ ਦੇ ਰੇਡੀਓਲਾਜੀ ਵਿਭਾਗ ’ਚ ਅੱਗ ਲੱਗੀ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।