ਫਲੋਰਿਡਾ, 31 ਜਨਵਰੀ : ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹੀਆਂ ਘਟਨਾਵਾਂ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਫਲੋਰੀਡਾ ਸ਼ਹਿਰ ’ਚ ਇਸ ਵਾਰ ਕੁਝ ਬਦਮਾਸ਼ਾਂ ਨੇ ਚੱਲਦੀ ਗੱਡੀ ’ਚੋਂ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨਾਲ 10 ਲੋਕ ਜ਼ਖਮੀ ਹੋ ਗਏ। ਇਹ ਘਟਨਾ ਫਲੋਰੀਡਾ ਦੇ ਲੇਕ ਲੈਂਡ ਇਲਾਕੇ 'ਚ ਸੋਮਵਾਰ ਦੁਪਹਿਰੇ ਵਾਪਰੀ। ਪੁਲਸ ਮੁਖੀ ਸੈਮ ਟੇਲਰ ਮੁਤਾਬਕ ਹਮਲਾਵਰ ਗੂੜ੍ਹੇ ਨੀਲੇ ਰੰਗ ਦੀ ਕਾਰ 'ਚ ਆਏ ਸਨ।ਉਨ੍ਹਾਂ ਨੇ ਘਟਨਾ ਸਥਾਨ 'ਤੇ....
ਅੰਤਰ-ਰਾਸ਼ਟਰੀ

ਮੈਲਬੌਰਨ,30 ਜਨਵਰੀ : ਆਸਟ੍ਰੇਲੀਆ ਦੇ ਮੈਲਬੌਰਨ ‘ਚ ਤਿਰੰਗਾ ਲਹਿਰਾ ਰਹੇ ਭਾਰਤੀਆਂ ‘ਤੇ ਖਾਲਿਸਤਾਨ ਸਮਰਥਕਾਂ ਵੱਲੋਂ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਵਿਚ 6 ਲੋਕ ਜ਼ਖਮੀ ਹੋਏ ਹਨ। ਪੁਲਿਸ ਨੇ 10 ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪਿਛਲੇ 15 ਦਿਨਾਂ ਵਿੱਚ ਮੈਲਬੌਰਨ ਵਿੱਚ ਤਿੰਨ ਹਿੰਦੂ ਮੰਦਰਾਂ ਵਿੱਚ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਨਾਅਰਿਆਂ ਨਾਲ ਭੰਨਤੋੜ ਕੀਤੇ ਗਏ ਹਨ। ਜਿਸ ‘ਤੋਂ ਬਾਅਦ ਇਸ ਘਟਨਾ ਕਾਰਨ ਚਿੰਤਾ ਵੱਧ ਗਈ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ....

ਦੱਖਣੀ ਅਫਰੀਕਾ, 30 ਜਨਵਰੀ : ਦੱਖਣੀ ਅਫਰੀਕਾ ਦੇ ਪੂਰਬੀ ਕੇਪ ਸੂਬੇ ‘ਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ, ਇਸ ਘਟਨਾ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਜ਼ਖਮੀ ਹਨ। ਪੁਲਿਸ ਮੁਤਾਬਕ ਇਹ ਘਟਨਾ ਐਤਵਾਰ ਸ਼ਾਮ 5.15 ਤੋਂ 5.30 ਦੇ ਵਿਚਕਾਰ ਵਾਪਰੀ। ਦੋ ਹਮਲਾਵਰ ਇੱਕ ਘਰ ਵਿੱਚ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਇਸ ਘਟਨਾ....

ਪੇਸ਼ਾਵਰ, ਏਜੰਸੀ : ਪਾਕਿਸਤਾਨ ਦੇ ਪੇਸ਼ਾਵਰ 'ਚ ਪੁਲਿਸ ਲਾਈਨ ਮਸਜਿਦ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਇਹ ਧਮਾਕਾ ਪਾਕਿਸਤਾਨ ਦੇ ਪੇਸ਼ਾਵਰ ਦੇ ਪੁਲਸ ਲਾਈਨ ਇਲਾਕੇ 'ਚ ਸਥਿਤ ਇਕ ਮਸਜਿਦ 'ਚ ਨਮਾਜ਼ ਦੇ ਦੌਰਾਨ ਹੋਇਆ। ਜ਼ੁਹਰ ਦੀ ਨਮਾਜ਼ ਤੋਂ ਬਾਅਦ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਜਿਸ ਨਾਲ 46 ਲੋਕ ਮਾਰੇ ਗਏ ਅਤੇ 100 ਜ਼ਖਮੀ ਹੋ ਗਏ। ਮਸਜਿਦ 'ਚ ਧਮਾਕਾ, 150 ਲੋਕ ਜ਼ਖਮੀ ਪਾਕਿਸਤਾਨ ਦੇ ਅਖਬਾਰ ਡਾਨ ਮੁਤਾਬਕ ਧਮਾਕਾ ਸੋਮਵਾਰ ਦੁਪਹਿਰ ਨੂੰ ਪੇਸ਼ਾਵਰ ਦੇ ਪੁਲਸ....

ਸਾਊਦੀ ਅਰਬ, 29 ਜਨਵਰੀ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਝਟਕੇ ‘ਤੇ ਝਟਕਾ ਮਿਲ ਰਿਹਾ ਹੈ। IMF ਤੋਂ ਬਾਅਦ ਹੁਣ ਉਸਦੇ ਕਰੀਬੀ ਦੇਸ਼ਾਂ ਨੇ ਵੀ ਉਸਨੂੰ ਦੋ ਟੁੱਕ ਜਵਾਬ ਦਿੱਤਾ ਹੈ। ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਕਸ਼ਮੀਰ ਮੁੱਦੇ ‘ਤੇ ਦਿਮਾਗ ਨਾ ਖਪਾਏ ਤੇ ਭਾਰਤ ਨਾਲ ਦੋਸਤੀ ਕਰ ਕੇ ਇਸ ਵਿਵਾਦ ਨੂੰ ਖਤਮ ਕਰ ਦਿਓ। UAE ਤੇ ਸਾਊਦੀ ਅਰਬ ਦੋਹਾਂ ਦੇਸ਼ਾਂ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਹੁਣ ਹੁਣ ਕਸ਼ਮੀਰ ਦੇ ਮੁੱਦੇ ‘ਤੇ ਸ਼ਾਂਤ....

ਜੇਐੱਨਐੱਨ, ਪੇਸ਼ਾਵਰ : ਪਾਕਿਸਤਾਨ ਵਿੱਚ ਇੱਕ ਦਿਨ ਵਿੱਚ ਦੋ ਵੱਡੇ ਹਾਦਸੇ ਵਾਪਰ ਚੁੱਕੇ ਹਨ। ਪਹਿਲਾ ਹਾਦਸਾ ਪਾਕਿਸਤਾਨ ਦੇ ਦੂਰ-ਦੁਰਾਡੇ ਬਲੋਚਿਸਤਾਨ ਸੂਬੇ 'ਚ ਵਾਪਰਿਆ। ਇਸ ਤਰ੍ਹਾਂ ਦੂਜਾ ਹਾਦਸਾ ਖੈਬਰ ਪਖਤੂਨਖਵਾ ਸੂਬੇ 'ਚ ਵਾਪਰਿਆ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਕੋਹਾਟ ਜ਼ਿਲੇ 'ਚ ਟਾਂਡਾ ਡੈਮ 'ਤੇ ਬਣੇ ਜਲ ਭੰਡਾਰ 'ਚ ਵੱਡਾ ਹਾਦਸਾ ਹੋਇਆ ਹੈ। 10 ਬੱਚਿਆਂ ਦੀ ਮੌਤ, 6 ਜ਼ਖ਼ਮੀ ਇੱਕ ਧਾਰਮਿਕ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੈਮ ਵਿੱਚ ਪਲਟ ਗਈ। ਜਿਸ ਵਿੱਚ....

ਇਕਵਾਡੋਰ, 29 ਜਨਵਰੀ : ਪੇਰੂ ਵਿੱਚ ਇੱਕ ਬੱਸ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਬੱਸ ਵਿੱਚ 60 ਯਾਤਰੀ ਸਵਾਰ ਸਨ। ਪੁਲਸ ਨੇ ਦੱਸਿਆ ਕਿ ਬੱਸ ਇਕਵਾਡੋਰ ਦੇ ਨਾਲ ਲੱਗਦੇ ਲੀਮਾ ਤੋਂ ਤੁੰਬੇਸ ਜਾ ਰਹੀ ਸੀ। ਇਹ ਸੜਕ ਹਾਦਸਾ ਔਰਗਾਨੋਸ ਸ਼ਹਿਰ ਦੇ ਵਿਚਕਾਰ ਵਾਪਰਿਆ। ਇਸ ਵਿੱਚ ਕੁਝ ਹੈਤੀ ਦੇ ਯਾਤਰੀ ਸਵਾਰ ਸਨ।ਦੱਸ ਦਈਏ ਕਿ ਬੱਸ ਪੇਰੂ ਦੀ ਰਾਜਧਾਨੀ ਲੀਮਾ ਤੋਂ ਇਕਵਾਡੋਰ ਦੀ ਸਰਹੱਦ ਦੇ ਕੋਲ ਸਥਿਤ ਤੁਮਬੇਸ ਖੇਤਰ ਲਈ....

ਅਜ਼ਰਬੈਜਾਨ, 29 ਜਨਵਰੀ : ਉੱਤਰ-ਪੱਛਮੀ ਈਰਾਨ ਦੇ ਪੱਛਮੀ ਅਜ਼ਰਬੈਜਾਨ ਸੂਬੇ ਦੇ ਖੋਏ ਸ਼ਹਿਰ 'ਚ ਸ਼ਨੀਵਾਰ ਰਾਤ ਨੂੰ ਆਏ ਭੂਚਾਲ ਕਾਰਨ ਭਾਰੀ ਨੁਕਸਾਨ ਅਤੇ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ ਹੈ। ਟੀਆਰਟੀ ਵਰਲਡ ਮੁਤਾਬਕ 7 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 440 ਲੋਕ ਜ਼ਖਮੀ ਹੋ ਗਏ। ਖੋਏ ਤੋਂ ਇਲਾਵਾ ਨੇੜਲੇ ਕਈ ਕਸਬਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। USGS ਨੇ ਕਿਹਾ ਕਿ ਭੂਚਾਲ 23:44:44 (UTC+05:30) 'ਤੇ ਆਇਆ।ਈਰਾਨੀ ਸਮਾਚਾਰ....

ਇਸਲਾਮਾਬਾਦ, 29 ਜਨਵਰੀ : ਪਾਕਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ। ਡਾਨ ਨੇ ਲਾਸਬੇਲਾ ਦੇ ਸਹਾਇਕ ਕਮਿਸ਼ਨਰ ਹਮਜ਼ਾ ਅੰਜੁਮ ਦੇ ਹਵਾਲੇ ਨਾਲ ਦੱਸਿਆ ਕਿ 48 ਯਾਤਰੀਆਂ ਨੂੰ ਲੈ ਕੇ ਇਹ ਵਾਹਨ ਕਵੇਟਾ ਤੋਂ ਕਰਾਚੀ ਵੱਲ ਜਾ ਰਿਹਾ ਸੀ। ਅੰਜੁਮ ਨੇ ਦੱਸਿਆ ਕਿ ਲਾਸਬੇਲਾ ਨੇੜੇ ਯੂ-ਟਰਨ ਲੈਂਦੇ ਸਮੇਂ ਤੇਜ਼ ਰਫਤਾਰ ਵਾਹਨ ਪੁਲ ਦੇ ਪਿੱਲਰ ਨਾਲ ਟਕਰਾ ਗਿਆ ਅਤੇ ਅੱਗ ਲੱਗ ਗਈ। ਅੰਜੁਮ ਨੇ ਅੱਗੇ ਕਿਹਾ ਕਿ ਤਬਾਹ ਹੋਈ ਬੱਸ....

ਏਜੰਸੀ, ਕੀਵ : ਰੂਸ ਅਤੇ ਯੂਕਰੇਨ ਵਿਚਕਾਰ ਜੰਗ ਜਾਰੀ ਹੈ। ਰੂਸ ਹੁਣ ਯੂਕਰੇਨ ਵਿੱਚ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ਰੂਸ ਵੱਲੋਂ ਕੀਤੇ ਗਏ ਤਾਜ਼ਾ ਹਮਲਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਖੇਤਰੀ ਗਵਰਨਰ ਨੇ ਸ਼ਨੀਵਾਰ ਨੂੰ ਕਿਹਾ ਕਿ ਪੂਰਬੀ ਯੂਕਰੇਨ ਦੇ ਸ਼ਹਿਰ ਕੋਸਤੀਅਨਤੀਨਿਵਕਾ ਵਿੱਚ ਰੂਸੀ ਬਲਾਂ ਦੇ ਹਮਲੇ ਵਿੱਚ ਤਿੰਨ ਲੋਕ ਮਾਰੇ ਗਏ ਅਤੇ ਘੱਟੋ-ਘੱਟ ਦੋ ਹੋਰ ਜ਼ਖਮੀ ਹੋ ਗਏ। ਇਮਾਰਤਾਂ ਅਤੇ ਹੋਟਲਾਂ ਨੂੰ ਨੁਕਸਾਨ ਖੇਤਰੀ ਗਵਰਨਰ ਪਾਵਲੋ ਕਿਰੀਲੇਂਕੋ ਨੇ ਟੈਲੀਗ੍ਰਾਮ....

ਆਕਲੈਂਡ, 28 ਜਨਵਰੀ : ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਨਤੀਜੇ ਵਜੋਂ ਹੜ੍ਹ ਵਰਗੀ ਸਥਿਤੀ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਲਾਪਤਾ ਹਨ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਅਧਿਕਾਰੀਆਂ ਨੇ ਆਕਲੈਂਡ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਫੌਜੀ ਜਹਾਜ਼ ਤੋਂ ਸ਼ਹਿਰ ਦਾ ਮੁਆਇਨਾ ਕੀਤਾ।....

ਲੰਡਨ, 28 ਜਨਵਰੀ : ਜ਼ਿਲ੍ਹਾ ਹੁਸ਼ਿਆਰਪੁਰ ਦੀ ਧੀ ਪ੍ਰਤਿਸ਼ਠਾ ਦੇਵੇਸ਼ਵਰ ਨੂੰ ਗਣਤੰਤਰ ਦਿਵਸ 26 ਜਨਵਰੀ ਨੂੰ ਯੂ.ਕੇ. ਦੀ ਸੰਸਦ ’ਚ ਆਯੋਜਿਤ ਇਕ ਸ਼ਾਨਦਾਰ ਸਮਾਗਮ ਦੌਰਾਨ ਇੰਡੀਆ ‘ਭਾਰਤ-ਯੂਕੇ ਆਊਟਸਟੈਂਡਿੰਗ ਅਚੀਵਰਜ਼’ ਨਾਲ ਸਨਮਾਨਤ ਕੀਤਾ ਗਿਆ। ਪ੍ਰਤਿਸ਼ਠਾ ਦੇਵੇਸ਼ਵਰ ਦੇ ਨਾਲ ਸਨਮਾਨ ਪਾਉਣ ਵਾਲੀ ਹੋਰ ਭਾਰਤੀ ਸਖ਼ਸ਼ੀਅਤਾਂ ’ਚ ਰਾਜਸਭਾ ਸੰਸਦ ਮੈਂਬਰ ਰਾਘਵ ਚੱਢਾ, ਫਿਲਮ ਅਭਿਨੇਤਰੀ ਪਰਿਣੀਤੀ ਚੋਪੜਾ ਆਦਿ ਸ਼ਾਮਲ ਸਨ। 23 ਸਾਲਾ ਪ੍ਰਤਿਸ਼ਠਾ ਦੇਵੇਸ਼ਵਰ ਯੂ. ਕੇ. ਦੀ ਆਕਸਫੋਰਡ ਯੂਨੀਵਰਸਿਟੀ ’ਚ ਆਪਣੀ ਪੜ੍ਹਾਈ....

ਯੇਰੂਸ਼ਲਮ, 28 ਜਨਵਰੀ : ਯੇਰੂਸ਼ਲਮ ਦੇ ਬਾਹਰੀ ਇਲਾਕੇ ਨੇਵੇ ਯਾਕੋਵ ਵਿਚ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਇਸ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦੋਂਕਿ 10 ਜ਼ਖਮੀ ਹੋ ਗਏ। ਫਾਇਰਿੰਗ ਇਕ ਪੂਜਾ ਵਾਲੀ ਥਾਂ ਕੋਲ ਹੋਈ। ਪੁਲਿਸ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਇਜ਼ਰਾਇਲ ਦੇ ਵਿਦੇਸ਼ ਮੰਤਰਾਲੇ ਵੱਲੋਂ ਹਮਲੇ ਦੀ ਜਾਣਕਾਰੀ ਦਿੱਤੀ ਗਈ। ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ। ਇਜ਼ਰਾਇਲ ਦੇ ਵਿਦੇਸ਼ ਮੰਤਰਾਲੇ ਨੇ ਆਫੀਸ਼ੀਅਲ ਟਵਿੱਟਰ ਅਕਾਊਂਟ ‘ਤੇ ਕਿਹਾ ਹੈ ਕਿ ਯੇਰੂਸ਼ਸ਼ਲਮ ਦੇ ਸਿਨੇਗਾਗ ਵਿਚ ਹੋਏ ਅੱਤਵਾਦੀ ਹਮਲੇ....

ਲੰਡਨ, 28 ਜਨਵਰੀ : ਰਾਜ ਸਭਾ ਮੈਂਬਰ ਰਾਘਵ ਚੱਢਾ ਨੇ 25 ਜਨਵਰੀ 2023 ਨੂੰ ਲੰਡਨ ਵਿੱਚ ਇੱਕ ਪੁਰਸਕਾਰ ਸਮਾਰੋਹ ਵਿੱਚ "ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰ" ਸਨਮਾਨ ਪ੍ਰਾਪਤ ਕੀਤਾ। ਰਾਘਵ ਚੱਢਾ ਨੂੰ "ਸਰਕਾਰ ਅਤੇ ਰਾਜਨੀਤੀ" ਸ਼੍ਰੇਣੀ ਵਿੱਚ "ਉੱਤਮ ਪ੍ਰਾਪਤੀਕਰਤਾ" ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲੋਕਤੰਤਰ ਅਤੇ ਨਿਆਂ ਦੇ ਖੇਤਰ ਵਿੱਚ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੋਵੇ ਅਤੇ ਲੋਕਾਂ ਅਤੇ ਦੁਨੀਆ ਦੇ ਭਲੇ ਦੇ ਮੱਦੇਨਜ਼ਰ....

ਜੇਐੱਨਐੱਨ, ਵਾਸ਼ਿੰਗਟਨ : ਭਾਰਤੀ-ਅਮਰੀਕੀ ਪੁਲਾੜ ਯਾਤਰੀ ਰਾਜਾ ਜੇ ਚਾਰੀ ਨੂੰ ਰਾਸ਼ਟਰਪਤੀ ਜੋ ਬਾਇਡਨ ਨੇ ਏਅਰ ਫੋਰਸ ਬ੍ਰਿਗੇਡੀਅਰ ਜਨਰਲ ਦੇ ਅਹੁਦੇ ਲਈ ਨਿਯੁਕਤੀ ਲਈ ਨਾਮਜ਼ਦ ਕੀਤਾ ਹੈ। ਨਾਮਜ਼ਦਗੀਆਂ ਦਾ ਐਲਾਨ ਵੀਰਵਾਰ ਨੂੰ ਕੀਤਾ ਗਿਆ। ਅਮਰੀਕੀ ਰੱਖਿਆ ਵਿਭਾਗ ਦੇ ਅਨੁਸਾਰ, ਹੁਣ ਸੈਨੇਟ ਦੁਆਰਾ ਇਸਦੀ ਪੁਸ਼ਟੀ ਕਰਨੀ ਪਵੇਗੀ, ਜੋ ਸਾਰੀਆਂ ਫੌਜੀ ਨਿਯੁਕਤੀਆਂ ਨੂੰ ਮਨਜ਼ੂਰੀ ਦਿੰਦੀ ਹੈ। ਕਰਨਲ ਚੈਰੀ, 45, ਇਸ ਸਮੇਂ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ, ਜੌਨਸਨ ਸਪੇਸ ਸੈਂਟਰ ਟੈਕਸਾਸ ਵਿਖੇ....