ਡਾ. ਬਾਬਾ ਸਾਹਿਬ ਜੀ ਨੇ ਗਰੀਬ ਪਰਿਵਾਰ ‘ਚੋ ਉੇੱਠ ਕੇ ਦੇਸ਼ ਦਾ ਸੰਵਿਧਾਨ ਲਿਖਣਾ ਬਹੁਤ ਵੱਡੀ ਗੱਲ ਹੈ : ਮੁੱਖ ਮੰਤਰੀ ਮਾਨ

ਪਟਿਆਲਾ, 14 ਅਪ੍ਰੈਲ 2025 : ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਰੱਖੇ ਸੂਬਾ ਪੱਧਰੀ ਸਮਾਗਮ 'ਚ ਸ਼ਿਰਕਤ ਕੀਤੀ। ਬਾਬਾ ਸਾਹਿਬ ਜੀ ਨੂੰ ਯਾਦ ਕੀਤਾ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਨਾਲ ਹੀ ਵੱਡੀ ਗਿਣਤੀ 'ਚ ਪਹੁੰਚੇ SC ਭਾਈਚਾਰੇ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਆਸ਼ੀਰਵਾਦ ਯੋਜਨਾ ਤਹਿਤ ਕਰੀਬ 730.44 ਕਰੋੜ ਰੁਪਏ ਦੀ ਰਾਸ਼ੀ ਵੰਡੀ। ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ। ਸਾਡੀ ਸਰਕਾਰ ਸਮਾਜ ਦੇ ਦਬੇ-ਕੁਚਲੇ ਵਰਗ ਨੂੰ ਬਣਦਾ ਮਾਣ ਸਤਿਕਾਰ ਦੇਣ ਅਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿੱਚ ਭਾਰਤ ਰਤਨ ਅਤੇ ਭਾਰਤੀ ਸਵਿੰਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ 134ਵੇਂ ਜਨਮ ਦਿਹਾੜੇ ਤੇ ਕਰਵਾਏ ਗਏ ਸਮਾਗਮ ਵਿੱਚ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਹ ਅੱਜ ਯੂਨੀਵਰਸਿਟੀ ਵਿਖੇ ਪੁੱਜੇ ਤਾਂ ਉੇਨ੍ਹਾਂ ਨੂੰ ਆਪਣੇ ਲੰਘੇ ਸਮੇਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਉਨ੍ਹਾਂ ਕਿਹਾ ਕਿ ਐਂਟਰ ਜੋਨਲ ਯੂਥ ਫੈਸਟੀਵਲਾ ਵਿੱਚ ਪ੍ਰਫੋਰਮ ਕੀਤਾ, ਕਈ ਵਾਰ ਮੈਡਲ ਜਿੱਤੇ ਅਤੇ ਕਈ ਵਾਰ ਨਹੀਂ ਵੀ ਮਿਲੇ। ਭਗਵੰਤ ਮਾਨ ਨੇ ਕਿਹਾ ਕਿ ਉਹ ਬਤੌਰ ਕਲਾਕਾਰ ਕਈਵਾਰ ਯੂਨੀਵਰਸਿਟੀ ਵਿੱਚ ਸਮਾਗਮ ਕਰਕੇ ਜਾਂਦਾ ਰਿਹਾ ਹਾਂ। ਵਿਦਿਆਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦਾ ਇਹ ਸਮਾਂ ਤੁਹਾਡੇ ਲਈ ਬਹੁਤ ਸ਼ੁਨਹਿਰੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਬਾਰੇ ਬਹੁਤ ਕੁੱਝ ਬੋਲ ਚੁੱਕੇ ਹਾਂ, ਪੜ੍ਹ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਇੱਕ ਗਰੀਬ ਪਰਿਵਾਰ ‘ਚੋ ਉੇੱਠ ਕੇ ਦੇਸ਼ ਦਾ ਸੰਵਿਧਾਨ ਲਿਖਣਾ ਬਹੁਤ ਵੱਡੀ ਗੱਲ ਹੈ। ਅੱਜ ਉਹ ਉਸ ਮਹਾਨ ਸਖ਼ਸੀਅਤ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਨਹੀਂ ਹੁੰਦੇ ਸਨ, ਉਨ੍ਹਾਂ ਕਿਹਾ ਕਿ ਲੀਡਰਾਂ ਨੇ ਆਪਣੇ ਬੱਚੇ ਪਹਾੜਾਂ ਵਾਲੇ ਸਕੂਲਾਂ ਵਿੱਚ ਪਾ ਦਿੱਤਾ, ਗਰੀਬਾਂ ਦੇ ਬੱਚੇ ਰਹਿ ਗਏ, ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰ ਦਿੱਤਾ, ਨਾ ਉੱਥੇ ਪਾਣੀ, ਨਾ ਕੋਈ ਕਮਰਾ, ਨਾ ਕੋਈ ਬੈੱਚ, ਨਾ ਬਾਥਰੂਮ, ਸਰਕਾਰੀ ਸਕੂਲ ਗਰੀਬਾਂ ਲਈ ਮਜ਼ਬੂਰੀ ਦਾ ਪ੍ਰਤੀਕ ਬਣ ਗਏ ਸਨ, ਪ੍ਰਾਈਵੇਟ ਸਕੂਲਾਂ ਲਈ ਫੀਸ ਹੈਨੀ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹੈ ਕਿ ਉਹ ਦੋ ਚੀਜਾਂ ‘ਚ ਲੋਕਾਂ ਦੀ ਮਜ਼ਬੂਰੀ ਨੂੰ ਮਰਜੀ ਵਿੱਚ ਬਦਲਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਜ਼ਬੂਰੀ ਵਿੱਚ ਬੱਚਾ ਪੜ੍ਹਾਇਆ ਜਾਂਦਾ ਹੈ। ਕਿਉਂਕਿ ਪ੍ਰਾਈਵੇਟ ਸਕੂਲਾਂ ਲਈ ਫੀਸ ਨਹੀਂ ਹੈ ਗਰੀਬ ਲੋਕਾਂ ਕੋਲ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਸਕੂਲ ਬਣਾਉਣੇ ਕਿ ਤੁਹਾਡੀ ਮਜ਼ਬੂਰੀ ਮਰਜ਼ੀ ਵਿੱਚ ਬਦਲ ਜਾਓ, ਬੱਚਾ ਚਾਹੇ ਪ੍ਰਾਈਵੇਟ ਸਕੂਲ ਵਿੱਚ ਪੜਾ ਲਵੋ ਜਾਂ ਫਿਰ ਸਰਕਾਰੀ ਵਿੱਚ, ਪਰ ਉੱਧਰ ਮੋਟੀ ਫੀਸ ਲੱਗੂ ਤੇ ਸਰਕਾਰੀ ਵਿੱਚ ਕੋਈ ਫੀਸ ਨਹੀਂ ਲੱਗੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੂਜੀ ਮਜ਼ਬੂਰੀ ਸਰਕਾਰੀ ਹਸਤਪਾਲਾਂ ਵਿੱਚ ਇਲਾਜ ਕਰਵਾਉਣ ਦੀ ਹੈ। ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਪੈਸੇ ਨਹੀਂ ਹਨ। ਕਈ ਤਾਂ ਅਜਿਹੇ ਹਨ ਜੋ ਆਪਣੇ ਬਜ਼ੁਰਗਾਂ ਨੂੰ ਘਰਾਂ ਲਈ ਬੈਠੇ ਹਨ, ਜਿੰਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਜਦੋਂ ਸਵਾਸ ਪੂਰੇ ਹੋ ਗਏ ਤਾਂ ਸਸਕਾਰ ਕਰਦਿਆਗੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਗੰਭੀਰ ਬਿਮਾਰੀ ਹੈ ਤਾਂ ਮਰੀਜ਼ ਆਪਣੇ ਪਰਿਵਾਰ ਵਾਲਿਆਂ ਨੂੰ ਕਹਿ ਦਿੰਦੇ ਹਨ ਕਿ ਪੈਸੇ ਨਾ ਲਿਓ, ਨਹੀਂ ਤਾਂ ਜਿਹੜੀ ਜਮੀਨ ਹੈ ਤਾਂ ਉਹ ਵੀ ਵਿਕ ਜਾਊ। ਉਨ੍ਹਾਂ ਕਿਹਾ ਕਿ ਹਸਪਤਾਲ ਇਸ ਤਰ੍ਹਾਂ ਦੇ ਬਣਾ ਦਿਆਗੇ ਕਿ ਇਲਾਜ ਚਾਹੇ ਪ੍ਰਾਈਵੇਟ ਵਿੱਚ ਕਰਵਾਲਿਓ ਚਾਹੇ ਸਰਕਾਰੀ ਵਿੱਚ, ਉਹ ਇਸ ਕੰਮ ਵਿੱਚ ਲੱਗੇ ਹੋਏ ਹਨ ਕਿ ਸਰਕਾਰੀ ਹਸਪਤਾਲਾਂ ਵਿੱਚ ਸਭ ਤੋਂ ਵੱਧ ਆਧੁਨਿਕ ਮਸ਼ੀਨਾਂ ਲਿਆਵਾਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ 1891 ਨੂੰ ਜਨਮ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਖੁਦ ਦੇਖਿਆ ਹੋਇਆ ਕਿ ਸੀਰੀ ਜਾਂ ਪਾਲੀ ਦਾ ਭਾਂਡਾ ਅਲੱਗ ਪਿਆ ਹੁੰਦਾ ਸੀ, ਜਦੋਂ ਵੀ ਉਸ ਨੂੰ ਚਾਹ-ਪਾਣੀ ਦੇਣਾ ਹੁੰਦਾ ਸੀ ਤਾਂ ਭਾਂਡਾ ਨਹੀਂ  ਨਾਲ ਲੱਗਣ ਦੇਣਾ ਹੁੰਦਾ ਸੀ। ਉਨ੍ਹਾਂ ਕਿ ਉਨ੍ਹਾਂ ਖੁਦ ਦੇਖਿਆ ਕਿ ਉਨ੍ਹਾਂ ਘਰਾਂ ਵਿੱਚ ਜੇ ਚੁੱਲ੍ਹਾ ਤਾਂ ਅੱਗ ਨਹੀਂ, ਜੇ ਅੱਗ ਆ ਤਾਂ ਪਰਾਂਤ ਨੀ, ਜੇ ਪਰਾਂਤ ਆ ਤਾਂ ਆਟਾ ਨੀ, ਜੇ ਆਟਾ ਤਾਂ ਬਾਲਣ ਨੀ, ਜੇ ਮੰਜਾ ਤਾਂ ਛੱਤ ਨਹੀਂ, ਜੇ ਰਜਾਈ ਆ ਤਾਂ ਲੋਗੜ ਨੀ। ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਗੱਲਾਂ ਨੂੰ ਕੋਈ ਨੀਲਾ-ਪੀਲਾ ਕਾਰਡ ਨਹੀਂ ਖ਼ਤਮ ਕਰ ਸਕਦਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਲੋਕਾਂ ਦੇ ਘਰਾਂ ਦੀ ਗਰੀਬੀ ਨੂੰ ਵਧੀਆ ਪੜ੍ਹਾਈ ਹੀ ਖਤਮ ਕਰ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੰਨੂ ਨਾਲ ਬੀਬੀਆਂ ਦੇ ਸਿਰਾਂ ਵਿੱਚ ਗੱਜ਼ ਪੈ ਚੁੱਕੀ ਹੈ। ਸਾਰਾ ਦਿਨ ਇੰਨੂ ਪੱਕਾ ਹੀ ਰਹਿੰਦਾ ਹੈ, ਸਵੇਰੇ ਗੋਹੇ ਵਾਲਾ ਬੱਠਲ ਆ, ਦੁਪਿਹਰੇ ਚਰੀ ਆ ਤੇ ਸ਼ਾਮ ਨੂੰ ਲੱਕੜਾਂ ਵਾਲੀ ਭਰੀ ਆ, ਬੱਸ ਹਰ ਸਮੇਂ ਇੰਨੂ ਸਿਰ ਤੇ ਰਹਿੰਦਾ ਆ। ਇੰਨ੍ਹਾਂ ਨੇ ਧਿਆਨ ਹੀ ਨੀ ਦਿੱਤਾ, ਵੱਡੇ ਬੰਦੇ ਸੀ, ਜਿੱਤ ਜਾਂਦੇ ਸੀ, ਅੰਦਰੋ ਕੁੰਢੇ ਬੰਦ ਕਰ ਲੈਂਦੇ ਸੀ, ਤਾਂ ਕਿ ਪਬਲਿਕ ਨਾ ਆ ਜਾਏ, ਪੌਣੇ ਕੁ ਪੰਜ ਸਾਲ ਬਾਅਦ ਉਨ੍ਹਾਂ ਦੇ ਓਐਸਡੀ ਯਾਦ ਕਰਵਾਉਂਦੇ ਸੀ ਕਿ ਕੁੰਢਾ ਖੋਲ੍ਹ ਲਈਏ, ਜਦੋਂ ਕੁੰਢਾ ਖੁੱਲਿ੍ਹਆ ਨੀ ਬਾਅਦ ਵਿੱਚ ਪਤਾ ਲੱਗਾ ਕਿ ਬਾਹਰੋਂ ਲੋਕ ਕੁੰਢਾ ਲਗਾ ਗਏ ਤੇ ਉਹ ਅੰਦਰ ਬੈਠੇ ਹੀ ਰਹਿ ਗਏ। ਮੁੱਖ ਮੰਤਰੀ ਮਾਨ ਨੇ ਕਿਹਾ ਜਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰ ਇੱਕ ਦੇ ਸਿਰ ਤੇ ਨਹੀਂ ਰੱਖਦਾ, ਇਹ ਸੇਵਾ ਮੈਨੂੰ ਬਖਸੀ ਗਈ ਹੈ, ਜਿਸ ਕਾਰਨ ਉਹ ਆਪਣਾ ਪੈਰ ਬੋਚ ਬੋਚ ਰੱਖਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਨੇ ਵੀ ਇਹੀ ਕਿਹਾ ਸੀ ਕਿ ਮੌਕਾ ਤਾਂ ਦਿਓ, ਫਿਰ ਹੀ ਤਰੱਕੀ ਕਰਨਗੇ।