Baljinder Bhanohad

Baljinder Bhanohar, Editor
ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ। ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ। ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ ਕਨੇਡਾ ਤੋਂ ਸੰਸਾਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਮਾਣ ਨੂੰ ਵਧਾਉਣ ਅਤੇ ਰੁਤਬੇ ਦਾ ਕੱਦ ਉੱਚਾ ਕਰਨ ਹਿੱਤ ਆਪਣੇ ਭਾਈਚਾਰੇ ਨੂੰ ਸਮਰਪਿਤ ਕਨੇਡਾ ਤੋਂ ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਜਾਰੀ ਕਰਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਨਿਰੰਤਰ ਜੁੜੇ ਰਹਿਣ ਦਾ ਇੱਕ ਤੁੱਛ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ।

Articles by this Author

ਟੁੱਟ ਗਈ ਤੜੱਕ ਕਰਕੇ

ਭਾਰਤੀ ਰਾਜਨੀਤੀ ਦੇ ਗੰਦੇ ਸਿਸਟਮ ਤੋਂ ਬਾਹਰ ਨਿਕਲਣ ਦੇ ਮਕਸਦ ਨਾਲ ਪੰਜਾਬ ਦੇ ਵੋਟਰਾਂ ਨੇ ਪਹਿਲਕਦਮੀ ਕਰਦੇ ਹੋਏ, ਇੱਕ ਬਦਲਾਅ ਲਿਆਉਣ ਲਈ ਪੰਜਾਬ ਦੀਆਂ ਰਵਾਇਤੀ ਰਾਜਨੀਤਿਕ ਪਾਰਟੀਆਂ ਦਰ ਕਿਨਾਰ ਕਰਕੇ ਪੰਜਾਬ ਵਿੱਚ ਤੀਜੀ ਧਿਰ ਭਾਵ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮੱਤ ਨਾਲ ਜਿਤਾਇਆ ਤਾਂ ਕਿ ਸੂਬੇ ਵਿੱਚ ਇੱਕ ਪਾਰਦਰਸ਼ੀ ਅਤੇ ਸਾਫ ਸੁਥਰਾ ਪ੍ਰਸ਼ਾਸ਼ਨਿਕ ਢਾਂਚਾ ਸਥਾਪਿਤ ਕਰਕੇ

ਮੈਨੀਟੋਬਾ ‘ਚ ਹੋਇਆ ਸਤਲੁਜ ਖੇਡ ਸਨਮਾਨ ਸਮਾਰੋਹ ਸਮੁੱਚੇ ਕਨੇਡਾ ਦੇ ਇਤਿਹਾਸ ਵਿੱਚ ਆਪਣੀ ਅਮਿੱਟ ਛਾਪ ਛੱਡ ਗਿਆ ।

ਲੰਘੇ ਦਿਨੀਂ ਮਿਤੀ 24 ਜੂਨ ਦਿਨ ਸ਼ੁੱਕਰਵਾਰ ਨੂੰ ਮੈਨੀਟੋਬਾ ਸੂਬੇ ਦੀ ਵਿਧਾਨ ਸਭਾ ਦੀ ਇਤਿਹਾਸਕ ਇਮਾਰਤ ਚਹਿਲ-ਪਹਿਲ ਦਾ ਕੇਂਦਰ ਦੇਖਣ ਨੂੰ ਨਜ਼ਰ ਆ ਰਹੀ ਸੀ । ਇਸ ਮੌਕੇ ਪੂਰੇ ਮੈਨੀਟੋਬਾ ਸੂਬੇ ਦੀਆਂ ਪੰਜਾਬੀ ਮੂਲ ਦੀਆਂ ਖੇਡ ਸਖ਼ਸ਼ੀਅਤਾਂ ਅਤੇ ਵੱਖ ਵੱਖ ਖੇਡਾਂ ਨਾਲ ਸਬੰਧਤ ਖਿਡਾਰੀ ਵੱਖ ਪਹਿਲੂਆਂ ‘ਤੇ ਵਿਚਾਰਾਂ ਕਰਦੇ ਨਜ਼ਰ ਆ ਰਹੇ ਸਨ ।

ਸਤਲੁਜ ਕਲੱਬ ਕਨੇਡਾ ਵੱਲੋਂ

“ਦੇਸ਼ ਧ੍ਰੋਹ” ਦੇ ਝੂਠੇ ਇਲਜ਼ਾਮ ਦਾ ਸ਼ਿਕਾਰ ਅਧਿਆਪਕ ਸੋਨੀ ਸੋਰੀ

ਆਪਣੇ ਉੱਪਰ ਲੱਗੇ ਦੇਸ਼ ਧ੍ਰੋਹ ਦੇ ਝੂਠੇ ਕੇਸ ਦਾ ਐੱਨ ਆਈ ਏ ਦੀ ਵਿਸ਼ੇਸ਼ ਅਦਾਲਤ ਵਿੱਚ ਲਗਾਤਾਰ 11 ਵਰ੍ਹੇ ਸਾਹਮਣਾ ਕਰਦੇ ਹੋਏ ਕਾਨੂੰਨੀ ਲੜਾਈ ਲੜਨ ਪਿੱਛੋਂ ਆਖਰ ਬਾਇੱਜ਼ਤ ਬਰੀ ਹੋਣ ਵਾਲੇ ਇੱਕ ਛੱਤੀਸਗੜ੍ਹ ਦੇ ਆਦਿਵਾਸੀ ਸਮਾਜ ਤਸੇਵੀ ਅਧਿਆਪਕ ਸੋਨੀ ਸੋਰੀ ਦੀ ਸੰਘਰਸ਼ਮਈ ਜੀਵਨ ਗਾਥਾ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ ਹੈ ।

 ਸਾਲ 2011 ਵਿੱਚ ਸੋਨੀ ਸੋਰੀ ਉੱਤੇ ਉਸ

ਗੈਂਗਵਾਰ ਕ੍ਰਾਈਮ ‘ਤੇ ਪੰਜਾਬ ਸਰਕਾਰ ਹੋਈ ਫਿਕਰਮੰਦ , ਗੈਂਗਸਟਰ ਟਾਸਕ ਫੋਰਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਦਿੱਤੀ ਖੁੱਲੀ ਛੋਟ ।

ਭਗਵੰਤ ਮਾਨ , ਮੁੱਖ ਮੰਤਰੀ ਪੰਜਾਬ ਨੇ ਸੂਬੇ ਵਿੱਚ ਦਿਨੋਂ ਦਿਨ ਵਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਰੋਕਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ । ਉਹਨਾਂ ਇਸ ਮੀਟਿੰਗ ਵਿੱਚ ਪੰਜਾਬ ਵਾਸੀਆਂ ਪ੍ਰਤੀ ਫਿਕਰਮੰਦ ਹੁੰਦਿਆਂ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਦੀ ਸੁਰਖਿਆ ਦੀ ਜਿੰਮੇਵਾਰੀ ਮੇਰੀ ਹੈ । ਉਹਨਾਂ ਟਾਸਕ ਫੋਰਸ ਨੂੰ ਸੰਬੋਧਨ ਕਰਦਿਆਂ

ਕੌਣ ਸਨ ਸੰਤ ਨਾਭ ਦਾਸ ਜੀ ?

ਸੰਤ ਨਾਭ ਦਾਸ ਜੀ ਇੱਕ ਮਹਾਨ ਸੰਤ ਸਨ , ਜਿੰਨ੍ਹਾਂ ਦਾ ਜਨਮ 1537 ਈਸਵੀ ਵਿੱਚ ਤੇਲੰਗਾਨਾ ਵਿੱਚ ਗੋਦਾਵਰੀ ਨਦੀ ਦੇ ਕੰਢੇ ਭਦਰਚਲਮ ਦੁਮਨਾ ਕਬੀਲੇ ਵਿੱਚ ਹੋਇਆ। ਆਪ ਨੂੰ ਬਚਪਨ ‘ਚ ਨਰਾਇਣ ਦਾਸ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ । ਬੜੇ ਦੁੱਖ ਦੀ ਗੱਲ ਹੈ ਕਿ ਛੋਟੀ ਉਮਰੇ ਹੀ ਆਪਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਗਿਆ ਸੀ , ਜਿਸ ਕਾਰਨ ਆਪ ਦਾ ਸਾਰਾ ਜੀਵਨ ਮੰਦਰਾਂ ਵਿੱਚ ਹੀ

ਪਿੰਡ ਭਨੋਹੜ ਪੰਜਾਬ ‘ਚ ਪੀਐੱਮ ਮੋਦੀ ਪ੍ਰਤੀ ਸੋਗ ਦੀ ਲਹਿਰ ! ਪਿੰਡ ਦਾ ਵਿਰਾਸਤੀ ਰੇਲਵੇ ਸਟੇਸ਼ਨ ਸਦਾ ਲਈ ਕੀਤਾ ਬੰਦ

ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਤੁਗਲਕੀ ਫੈਸਲੇ ਨਿੱਤ ਆਏ ਦਿਨ ਪੰਜਾਬੀਆਂ ਨੂੰ ਸੁਣਨ ਨੂੰ ਆਮ ਮਿਲ ਰਹੇ ਹਨ । ਇਸੇ ਤਹਿਤ ਹੁਣ ਉੱਤਰੀ ਰੇਲਵੇ ਅਧੀਨ ਪੈਂਦੀ ਫਿਰੋਜਪੁਰ ਡਿਵੀਜਨ ਵਿੱਚ ਜਿਲ੍ਹਾ ਲੁਧਿਆਣਾ ਦੇ ਲੁਧਿਆਣੇ ਸ਼ਹਿਰ ਦੀ ਬੁੱਕਲ ਵਿੱਚ ਪੈਂਦੇ ਉੱਘੇ ਪਿੰਡ ਭਨੋਹੜ ਪੰਜਾਬ ਦੇ ਵਿਰਾਸਤੀ ਰੇਲਵੇ ਸਟੇਸ਼ਨ ਸਮੇਤ ਕੁੱਲ 13 ਰੇਲਵੇ ਸਟੇਸ਼ਨਾਂ ਨੂੰ ਮਿਤੀ 01/04/2022 ਤੋਂ

1966 ਦਾ ਪੁਨਰਗਠਨ

ਭਾਰਤ ਦੇ 1947 ਵਿੱਚ ਆਜ਼ਾਦ ਹੋਣ ਪਿੱਛੋਂ 1966 ਦੇ ਪੰਜਾਬ ਦੇ ਪੁਨਰਗਠਨ ਤੱਕ ਪੰਜਾਬ ਭਾਰਤ ਦੇਸ਼ ਦਾ ਇੱਕ ਰਾਜ ਸੀ । ਇਸ ਵਿੱਚ ਆਜ਼ਾਦ ਭਾਰਤ ਤੋਂ ਪਹਿਲਾਂ ਬ੍ਰਿਟਿਸ਼ ਹਕੂਮਤ ਅਧੀਨ ਭਾਰਤੀ ਪੰਜਾਬ ਵਿੱਚ ਉਹ ਇਲਾਕੇ ਪੈਂਦੇ ਸਨ ਜੋ 1947 ਵਿੱਚ ਭਾਰਤ-ਪਾਕ ਵੰਡ ਸਮੇਂ ਰਰੈਡਕਖਲਫ ਕਮਿਸ਼ਨ ਵੱਲੋਂ ਭਾਰਤ-ਪਾਕ ਵੰਡ ਵੇਲੇ ਸਾਂਝੇ ਪੰਜਾਬ ਦੀ ਵੰਡ ਮਗਰੋਂ ਪੂਰਬੀ ਪੰਜਾਬ ਭਾਵ ਭਾਰਤੀ

ਸਿੱਖ ਧਰਮ ਨੂੰ ਪਿਆਰ ਕਰਨ ਵਾਲੇ ਮਹਾਨ ਚਿੰਤਕ ਸਰ ਮੈਕਸ ਆਰਥਰ !

ਭਾਰਤ ਉੱਤੇ ਬ੍ਰਿਟਿਸ਼ ਰਾਜ ਸਮੇਂ ਸਰ ਮੈਕਸ ਆਰਥਰ ਮੈਕਲਫ ਨਾਮਕ ਅੰਗਰੇਜ਼ ਅਫਸਰ ਦੇ ਦਿਲ ਵਿੱਚ ਸਿੱਖ ਧਰਮ ਪ੍ਰਤੀ ਬਹੁਤ ਸਤਿਕਾਰ , ਇੱਜ਼ਤ ਅਤੇ ਸ਼ਰਧਾ ਦੀ ਭਾਵਨਾ ਸੀ । ਉੱਨ੍ਹਾਂ ਨੇ ਸਿੱਖ ਧਰਮ ਦੇ ਮਹਾਨ ਗ੍ਰੰਥ , ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਵਿੱਚ ਸਿੱਖ ਗੁਰੂਆਂ ਅਤੇ ਭਗਤ ਕਵੀਆਂ ਦੇ ਆਪਣੀਆਂ ਰਚਨਾਵਾਂ ਦੁਆਰਾ ਸਮੁੱਚੀ ਮਾਨਵਤਾ ਲਈ ਦਿੱਤੇ ਸੰਦੇਸ਼ ਨੂੰ ਸੰਸਾਰ ਦੇ

ਸ਼ਾਹਮੁਖੀ ਲਿੱਪੀ

ਸ਼ਾਹਮੁਖੀ ਲਿੱਪੀ ਇੱਕ ਪਰਸੋ-ਅਰਬੀ ਵਰਣਮਾਲਾ ਹੈ ਜਿਸਨੂੰ ਪੰਜਾਬ ਵਿੱਚ ਮੁਸਲਿਮ ਧਰਮ ਦੇ ਲੋਕਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤਿਆ ਜਾਂਦਾ ਹੈ, ਜਿਸਦਾ ਅਰਥ ਹੈ - ‘ਰਾਜੇ ਦੇ ਮੁੱਖ ਤੋਂ’ । ਇਹ ਪੱਛਮੀ ਪੰਜਾਬੀ ਦੀ ਦੂਜੀ ਲਿੱਪੀ ਹੈ ਜੋ ਕਿ ਆਮ ਤੌਰ ਉੱਤੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਹੈ । ਸ਼ਾਹਮੁਖੀ ਲਿੱਪੀ ਗੁਰਮਖੀ ਲਿੱਪੀ ਨਾਲੋਂ ਲਿਖਣ ਅਤੇ ਪੜ੍ਹਨ ਵਿੱਚ ਕੁਝ

ਗੁਰਮੁਖੀ ਲਿੱਪੀ

 

ਪੰਜਾਬੀ ਭਾਸ਼ਾ ਨੂੰ ਲਿਖਣ ਸਮੇਂ ਵਰਤੀ ਜਾਣ ਵਾਲੀ ਲਿੱਪੀ ਨੂੰ ਗੁਰਮੁਖੀ ਲਿੱਪੀ ਕਹਿੰਦੇ ਹਨ । ਗੁਰਮੁਖੀ ਸ਼ਬਦ ਦੋ ਸ਼ਬਦਾਂ ‘ਗੁਰੂ’ ਅਤੇ ‘ਮੁਖ’ ਦੇ ਮੇਲ ਵਾਲੀ ਇੱਕ ਸਿੱਖ ਲਿੱਪੀ ਹੈ ਜੋ ਦੂਸਰੇ ਸਿੱਖ ਗੁਰੂ, ਗੁਰੂ ਅੰਗਦ ਦੇਵ ਜੀ ਵੱਲੋਂ 16ਵੀਂ ਸਦੀ ਵਿੱਚ ਆਪਣੇ ਮੁਖੋਂ ਗੁਰਬਾਣੀ ਉਚਾਰਣ ਕਰਕੇ ਹੋਂਦ ਵਿੱਚ ਲਿਆਂਦੀ ਗਈ । ਮੌਜੂਦਾ ਗੁਰਮੁਖੀ ਦੇ 42 ਅੱਖਰ ਅਤੇ 9 ਲਗਾਂ