news

Jagga Chopra

Articles by this Author

ਹਰ ਇਕ ਨਾਗਰਿਕ ਨੂੰ ਆਪਣੇ ਮੌਲਿਕ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ : ਬਲਕੌਰ ਸਿੰਘ ਸਿੱਧੂ 

ਮਾਨਸਾ. 01 ਜੂਨ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ  ਨੇ ਆਪਣੀ ਵੋਟ ਆਪਣੇ ਪਿੰਡ ਮੂਸਾ ਵਿਖੇ ਪਾਈ, ਇਸ ਮੌਕੇ ਉਨ੍ਹਾਂ ਕਿਹਾ ਹੈ ਕਿ ਮੈਂ ਅਪੀਲ ਕਰਦਾ ਹਾਂ ਕਿ ਹਰ ਇਕ ਨਾਗਰਿਕ ਨੂੰ ਆਪਣੇ ਮੌਲਿਕ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ, ਅਮਨ-ਸ਼ਾਂਤੀ, ਵਾਤਾਵਰਨ ਅਤੇ ਪਾਣੀ ਦੀ ਸੰਭਾਲ ਦੇ ਮੁੱਦੇ 'ਤੇ

ਇੰਡੀਆ ਗਠਬੰਧਨ ਫੁੱਲ ਮਜੋਰਟੀ ਨਾਲ ਕੇਂਦਰ ਵਿੱਚ ਸਰਕਾਰ ਬਣਾਏਗਾ : ਪ੍ਰਤਾਪ ਸਿੰਘ ਬਾਜਵਾ

ਗੁਰਦਾਸਪੁਰ, 1 ਜੂਨ : ਵਿਰੋਧੀ ਧਿਰ ਦੇ ਨੇਤਾ ਅਤੇ ਉੱਘੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਜੱਦੀ ਪਿੰਡ ਕਾਦੀਆਂ ਹਲਕੇ ਵਿੱਚ ਵੋਟ ਪਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੇਸ਼ੱਕ ਗਰਮੀ ਬਹੁਤ ਹੈ ਪਰ ਇਹ ਚੋਣ ਕੋਈ ਸਧਾਰਨ ਚੋਣ ਨਹੀਂ ਹੈ। ਇਸ ਚੋਣ ਨਾਲ ਅਸੀਂ ਅਜਿਹੀ ਸਰਕਾਰ ਚੁਣਨੀ ਹੈ ਜੋ ਪੰਜ ਸਾਲ ਲਈ ਦੇਸ਼

ਮੁੱਖ ਮੰਤਰੀ ਮਾਨ ਨੇ ਆਪਣੀ ਪਤਨੀ ਨਾਲ ਸੰਗਰੂਰ ਵਿਖੇ ਪਾਈ ਵੋਟ 

ਸੰਗਰੂਰ, 1 ਜੂਨ : ਅੱਜ ਲੋਕ ਸਭਾ 2024 ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾ ਗੁਰਪ੍ਰੀਤ ਕੌਰ ਨਾਲ ਸੰਗਰੂਰ ਵਿਖੇ ਆਪਣੀ ਵੋਟ ਪਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਲਿਖੇ ਸੰਵਿਧਾਨ ਅਤੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਆਪਣੇ ਪਰਿਵਾਰ ਨਾਲ ਸੰਗਰੂਰ ਵਿਖੇ ਵੋਟ ਪਾਈ... ਦੇਸ਼ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ

ਬੀਜਾ ਦੇ 6 ਪਿੰਡਾਂ ਵਿੱਚ ਲੋਕ ਸਭਾ ਚੋਣਾਂ ਦਾ ਕੀਤਾ ਬਾਈਕਾਟ, ਪਿੰਡਾਂ ਵਿੱਚ ਨਹੀਂ ਲਗਾਇਆ ਚੋਣ ਬੂਥ

ਬੀਜਾ,1 ਜੂਨ : ਲੋਕ ਸਭਾ 2024 ਚੋਣਾਂ ਦੇ ਮੱਦੇ ਨਜ਼ਰ ਪਿੰਡਾਂ ਦੇ ਲੋਕ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਵੋਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਕਿ ਖੰਨਾ ਦੇ ਬੀਜਾ ਦੇ 6 ਪਿੰਡਾਂ ਵਿੱਚ ਮੁਕੰਮਲ ਤੌਰ ਤੇ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਹੈ। ਇਹ ਬਾਈਕਾਟ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਲੱਗੀ ਹੋਈ ਬਾਇਓ ਗੈਸ ਫੈਕਟਰੀ

ਡੀ.ਆਈ.ਜੀ ਪਟਿਆਲਾ ਰੇਜ਼ ਅਤੇ ਐੱਸ.ਐੱਸ.ਪੀ ਨੇ ਜ਼ਿਲ੍ਹੇ ਵੱਖ-ਵੱਖ ਪੋਲਿੰਗ ਬੂਥਾਂ ‘ਤੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ 

ਮਲੇਰਕੋਟਲਾ, 1 ਜੂਨ : ਲੋਕ ਸਭਾ ਚੋਣਾਂ 2024 ਨੂੰ ਸੁਚਾਰੂ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਡੀ.ਆਈ.ਜੀ ਪਟਿਆਲਾ ਰੇਜ਼ ਅਤੇ ਐੱਸ.ਐੱਸ.ਪੀ ਮਾਲੇਰਕੋਟਲਾ ਨੇ ਜ਼ਿਲ੍ਹੇ ਵੱਖ-ਵੱਖ ਪੋਲਿੰਗ ਬੂਥਾਂ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਪਟਿਆਲਾ ਰੇਂਜ਼ ਦੇ ਡੀ.ਆਈ.ਜੀ. ਹਰਚਰਨ

ਬਸਪਾ ਉਮੀਦਵਾਰ ਕੰਬੋਜ ਦੇ ਵਿਰੁੱਧ ਮਾਮਲਾ ਦਰਜ

ਗੁਰੂਹਰਸਹਾਏ,1 ਜੂਨ : ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਦੇ ਵਿਰੁੱਧ ਗੁਰੂਹਰਸਹਾਏ ਪੁਲਿਸ ਦੇ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਅਤੇ ਵੋਟ ਪਾਉਣ ਸਮੇਂ ਵੀਡੀਓ ਗ੍ਰਾਫੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ-10 ਦੇ ਡੀ.ਈ.ਓ-ਕਮ-ਡੀ.ਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ

ਲੇਬਨਾਨ ‘ਚ ਇਜ਼ਰਾਇਲੀ ਹਵਾਈ ਹਮਲੇ, 2 ਦੀ ਮੌਤ, 3 ਜ਼ਖਮੀ

ਬੇਰੂਤ, 20 ਅਪ੍ਰੈਲ : ਲੇਬਨਾਨ ਦੇ ਫੌਜੀ ਸੂਤਰਾਂ ਨੇ ਦੱਸਿਆ ਕਿ ਦੱਖਣੀ ਲੇਬਨਾਨ ਦੇ ਕਈ ਪਿੰਡਾਂ ‘ਤੇ ਇਜ਼ਰਾਈਲੀ ਹਵਾਈ ਹਮਲਿਆਂ ‘ਚ ਦੋ ਹਿਜ਼ਬੁੱਲਾ ਲੜਾਕੇ ਮਾਰੇ ਗਏ ਅਤੇ ਤਿੰਨ ਨਾਗਰਿਕ ਜ਼ਖਮੀ ਹੋ ਗਏ। ਫੌਜੀ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਜ਼ਰਾਈਲੀ ਫੌਜ ਨੇ ਸਰਹੱਦੀ ਖੇਤਰ ਦੇ ਐਤਾ ਅਲ-ਸ਼ਾਬ ਪਿੰਡ ‘ਚ ਇਕ ਘਰ ਨੂੰ ਹਵਾ ਤੋਂ

ਈਸਟਵੁੱਡ ਇੰਟਰਨੈਸ਼ਨਲ ਸਕੂਲ ਵਿੱਚ ਫੈਂਸੀ ਡਰੈੱਸ ਮੁਕਾਬਲਾ

ਮੁੱਲਾਂਪੁਰ ਦਾਖਾ 20 ਅਪਰੈਲ (ਸਤਵਿੰਦਰ ਸਿੰਘ ਗਿੱਲ) ਸਥਾਨਕ ਈਸਟਵੁੱਡ ਇੰਟਰਨੈਸ਼ਨਲ ਸਕੂਲ ’ਚ ਪ੍ਰਧਾਨ ਦਮਨਜੀਤ ਸਿੰਘ ਮੋਹੀ ਦੀ ਪ੍ਰਧਾਨਗੀ ਅਤੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਬਖਸ਼ੀ ਦੀ ਅਗਵਾਈ ਹੇਠ ਦੂਜੀ ਅਤੇ ਤੀਜੀ ਜਮਾਤ ਵਿਚਕਾਰ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ। ਬੱਚਿਆਂ ਨੇ ਇਸ ਵਿੱਚ ਬੜਾ ਉਤਸ਼ਾਹ ਦਿਖਾਉਂਦੇ ਹੋਏ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ

ਮਹਿਲਾਵਾਂ ਨੂੰ ਮਾਣ ਕਾਂਗਰਸ ਪਾਰਟੀ ਹੀ ਦੇ ਸਕਦੀ ਏ -ਮੁੱਲਾਂਪੁਰ,  ਮੰਡਿਆਣੀ

ਮੁੱਲਾਂਪੁਰ ਦਾਖਾ 20 ਅਪਰੈਲ (ਸਤਵਿੰਦਰ ਸਿੰਘ ਗਿੱਲ) : ਦੇਸ਼ ਦੀ ਇੱਕੋ-ਇੱਕ ਧਰਮ ਨਿਰਪੱਖ ਤੇ ਮਹਿਲਾਵਾ ਦਾ ਮਾਣ ਵਧਾਉਣ ਵਾਲੀ ਆਲ ਇੰਡੀਆ ਕਾਂਗਰਸ ਪਾਰਟੀ ਹੈ, ਜਿਹੜੀ ਕਿ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੈਕਟਰੀ ਮੈਡਮ ਖੁਸ਼ਮਿੰਦਰ ਕੌਰ ਮੁੱਲਾਂਪੁਰ ਤੇ ਸੀਨੀਅਰ ਮਹਿਲਾ ਆਗੂ ਮੈਡਮ ਬਲਜੀਤ ਕੌਰ ਮੰਡਿਆਣੀ

ਕਿਸਾਨ ਆਗੂ ਉਤੇ ਮਾਰੂ ਹਮਲਾ ਕਰਨ ਵਾਲੇ ਦੋਸੀਆਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ - ਲਿਬਰੇਸ਼ਨ 

ਮੁੱਲਾਂਪੁਰ ਦਾਖਾ 20 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਜਗਰਾਉਂ ਪੁਲਸ ਤੋਂ ਮੰਗ ਕੀਤੀ ਹੈ ਕਿ ਪਾਰਟੀ ਤੇ ਪੰਜਾਬ ਕਿਸਾਨ ਯੂਨੀਅਨ ਦੇ ਜਾਣੇ ਪਛਾਣੇ ਆਗੂ ਅਤੇ ਲੁਧਿਆਣਾ ਜਿਲੇ ਦੇ ਪ੍ਰਧਾਨ ਕਾਮਰੇਡ ਬੂਟਾ ਸਿੰਘ ਚੱਕਰ ਉਤੇ ਹਮਲਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ