news

Jagga Chopra

Articles by this Author

ਜਿਲ੍ਹਾ ਪ੍ਰਸਾਸ਼ਨ ਨੇ  ਵੋਟਾਂ ਪਵਾਉਣ ਦੇ ਨਾਲ –ਨਾਲ ਵਾਤਾਵਰਨ ਸੰਭਾਲ ਦਾ ਵੀ ਸੱਦਾ ਦਿੱਤਾ
  • ਬੂਟੇ, ਕਪੜਿਆਂ ਤੋਂ ਬਣੇ ਬੈਗ ਵੰਡੇ ਅਤੇ ਤਕਨੀਕੀ ਸਿੱਖਿਆ ਖੇਤਰ ਦੀਆਂ ਸੰਭਾਵਨਾਵਾਂ ਬਾਰੇ ਵੀ ਦਿੱਤਾ ਗਿਆਨ
  • ਦਿਵਿਆਂਗ ਵੋਟਰਾਂ ਲਈ ਹਰੇਕ ਬੂਥ ਉੱਤੇ ਵੀਲ ਚੇਅਰ ਨਾਲ ਮੌਜੂਦ ਰਹੇ ਵਲੰਟੀਅਰ 

ਅੰਮ੍ਰਿਤਸਰ , 1 ਜੂਨ : ਇਸ ਵਾਰ ਜਿਲ੍ਹਾ ਪ੍ਰਸਾਸ਼ਨ ਨੇ ਵੋਟਰਾਂ ਦੀਆਂ ਵੋਟ ਪਵਾਉਣ ਦੇ ਨਾਲ-ਨਾਲ ਜਿਲ੍ਹਾ ਵਾਸੀਆਂ ਨੂੰ ਵਾਤਾਵਰਨ ਸੰਭਾਲ ਦਾ ਸੱਦਾ ਦੇਣ ਲਈ ਵਿਸ਼ੇਸ਼ ਉਪਰਾਲੇ ਚੋਣ

ਵੈਬ ਕਾਸਟਿੰਗ ਰਾਹੀਂ ਪੋਲਿੰਗ ਬੂਥਾਂ ਤੇ ਰੱਖੀ ਜਾ ਰਹਿ ਨਜ਼ਰ:- ਜ਼ਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ 

ਨਵਾਂਸ਼ਹਿਰ, 1 ਜੂਨ : ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਵੈੱਬ ਕਾਸਟਿੰਗ ਕੰਟਰੋਲ ਰੂਮ ਤੋਂ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ਤੇ ਨਜ਼ਰ ਰੱਖ ਰਹੇ ਹਨ ਅਤੇ ਜਿਨ੍ਹਾਂ ਬੂਥਾਂ ਤੇ ਪੋਲਿੰਗ ਘੱਟਦੀ ਹੈ ਤਾਂ ਤਰੁੰਤ ਸੈਕਟਰ ਅਫਸਰ ਨੂੰ ਫੋਨ ਕਰਕੇ ਪੋਲਿੰਗ ਵਧਾਉਣ ਲਈ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ

ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨੇ  ਮਾਰਕੀਟ ਵਿੱਚ ਜਾ ਕੇ ਵੋਟਰਾਂ ਨੂੰ ਵੋਟਾਂ ਪਾਉਣ ਲਈ ਕੀਤਾ ਪ੍ਰੇਰਿਤ 

ਨਵਾਂਸ਼ਹਿਰ, 1 ਜੂਨ : ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵੋਟਰਾਂ ਦੀ ਗਿਣਤੀ ਨੂੰ ਵਧਾਉਣ ਦੇ ਉਪਰਾਲੇ ਤਹਿਤ ਰਾਹੋਂ ਬਜ਼ਾਰ ਖੇਤਰ ਵਿੱਚ ਘਰ-ਘਰ ਜਾ ਕੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਆਪਣੀਆਂ ਦੁਕਾਨਾਂ ਇਕ ਘੰਟੇ ਲਈ ਬੰਦ ਰੱਖਣ।

ਉੱਤਰ ਪ੍ਰਦੇਸ਼ ਵਿੱਚ ਗ੍ਰੰਥੀ ਸਿੰਘ ਦੀ ਨਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ : ਐਡਵੋਕੇਟ ਧਾਮੀ
  • ਧਰਮ ਪ੍ਰਚਾਰ ਕਮੇਟੀ ਨੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ

ਅੰਮ੍ਰਿਤਸਰ, 1 ਜੂਨ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿਖੇ ਗ੍ਰੰਥੀ ਸਿੰਘ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਜਬਰ-ਜ਼ਨਾਹ ਕਰਨ ਵਾਲਿਆਂ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ।

ਆਈਈਡੀ ਧਮਾਕੇ ਵਿੱਚ ਚਾਰ ਪਾਕਿਸਤਾਨੀ ਸੈਨਿਕ ਦੀ ਮੌਤ ਅਤੇ ਤਿੰਨ ਹੋਰ ਜ਼ਖ਼ਮੀ

ਪੇਸ਼ਾਵਰ, (ਪੀਟੀਆਈ) 1 ਜੂਨ : ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੇਤਰ ਵਿੱਚ ਇੱਕ ਆਈਈਡੀ ਧਮਾਕੇ ਵਿੱਚ ਚਾਰ ਪਾਕਿਸਤਾਨੀ ਸੈਨਿਕ ਮਾਰੇ ਗਏ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਉਦੋਂ ਵਾਪਰੀ ਜਦੋਂ ਸੁਰੱਖਿਆ ਬਲ ਦੇਸ਼ ਦੇ ਖੈਬਰ ਪਖਤੂਨਖਵਾ ਸੂਬੇ ਦੇ ਸਰ ਬੰਗਲਾ ਅਤੇ ਤਰਖਾਨਨ ਖੇਤਰਾਂ ਵਿੱਚ

ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 103 ਕੁਇੰਟਲ ਕਣਕ ਤੇ 1 ਲੱਖ 11 ਹਜ਼ਾਰ ਰੁਪਏ ਭੇਟ

ਅੰਮ੍ਰਿਤਸਰ, 1 ਜੂਨ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅੱਜ ਬਾਬਾ ਜੀਤ ਸਿੰਘ ਨਿਰਮਲ ਕੁਟੀਆਂ ਜੌਹਲਾਂ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 103 ਕੁਇੰਟਲ ਕਣਕ, 1 ਲੱਖ 11 ਹਜ਼ਾਰ ਰੁਪਏ ਅਤੇ 6000 ਕੈਨੇਡੀਅਨ ਡਾਲਰ ਦੀ ਰਾਸ਼ੀ ਭੇਟ ਕੀਤੀ ਗਈ। ਲੰਗਰ ਲਈ ਸੇਵਾ ਲੈ ਕੇ ਪੁੱਜੇ ਬਾਬਾ ਜੀਤ ਸਿੰਘ ਤੇ ਹੋਰਾਂ ਨੂੰ ਸ੍ਰੀ ਦਰਬਾਰ ਸਾਹਿਬ

ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਪਰਿਵਾਰ ਸਮੇਤ ਪਾਈ ਵੋਟ 

ਫ਼ਿਰੋਜ਼ਪੁਰ, 1 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਪੋਲਿੰਗ ਬੂਥ ਵਿਖੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਪਾਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਅਪੀਲ ਕਰਦਿਆਂ ਕਿਹਾ ਕਿ ਸੂਬੇ ਦੇ ਸਾਰੇ ਨੌਜਵਾਨ ਬੱਚਿਆਂ ਨੂੰ ਜਿਨ੍ਹਾਂ ਦੀ ਵੋਟ ਪਹਿਲੀ ਵਾਰ ਬਣੀ ਹੈ. ਕਿਰਪਾ ਕਰਕੇ ਜਾਓ, ਜਾ ਕੇ ਆਪਣੇ ਵੋਟ ਦੇ ਇਸ ਅਧਿਕਾਰ ਦਾ ਪੂਰਾ ਸੋਚ ਸਮਝ

ਆਪ ਪਾਰਟੀ ਦੇ ਉਮੀਦਵਾਰ ਦੇ ਬੇਟੇ ਨੇ ਰਾਜਾ ਵੜਿੰਗ ਵੱਲੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਸਮਰਥਨ ਦੇਣ ਦਾ ਕੀਤਾ ਦਾਅਵਾ, ਰਾਜਾ ਵੜਿੰਗ ਨੇ ਕਿਹਾ ਉਨ੍ਹਾਂ ਕਿਸੇ ਨੂੰ ਨਹੀਂ ਦਿੱਤ ਸਮਰੱਥਨ

ਲੁਧਿਆਣਾ, 1 ਜੂਨ : ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਬੇਟੇ ਵਿਕਾਸ ਦਾ ਦਾਅਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਦੇ ਘਰ ਆ ਕੇ ਅਸ਼ੋਕ ਪਰਾਸ਼ਰ ਪੱਪੀ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਨੇ ਰਾਜਾ ਵੜਿੰਗ ਦਾ ਕਹਿਣਾ ਉਹ ਲੁਧਿਆਣਾ ਬਾਰੇ ਕੁਝ ਨਹੀਂ ਜਾਣਦੇ, ਅਸ਼ੋਕ ਪਰਾਸ਼ਰ ਪੱਪੀ ਵੀ ਲੁਧਿਆਣਾ

ਚੋਣਾਂ ਵਾਲੇ ਦਿਨ ਤੋਹਫਾ, LPG ਸਿਲੰਡਰ ਹੋਇਆ ਸਸਤਾ

ਨਵੀਂ ਦਿੱਲੀ, 1 ਜੂਨ : ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਲਈ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ LPG ਸਿਲੰਡਰ ਖਪਤਕਾਰਾਂ ਨੂੰ ਤੋਹਫਾ ਮਿਲਿਆ ਹੈ। ਤੇਲ ਮਾਰਕੀਟਿੰਗ ਪੈਟਰੋਲੀਅਮ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 72 ਰੁਪਏ ਦੀ ਕਟੌਤੀ ਕੀਤੀ ਹੈ। ਅੱਜ 1 ਜੂਨ ਤੋਂ ਦਿੱਲੀ 'ਚ LPG ਸਿਲੰਡਰ 69.50 ਰੁਪਏ, ਕੋਲਕਾਤਾ 'ਚ 72 ਰੁਪਏ, ਮੁੰਬਈ 'ਚ 69.50 ਰੁਪਏ ਅਤੇ ਚੇਨਈ

ਯੂਪੀ ਵਿੱਚ ਹੀਟ ਸਟ੍ਰੋਕ ਅਤੇ ਗਰਮੀ ਕਾਰਨ 189 ਲੋਕਾਂ ਦੀ ਮੌਤ, ਚੋਣ ਡਿਊਟੀ 'ਤੇ ਤਾਇਨਾਤ 19 ਪੋਲਿੰਗ ਕਰਮਚਾਰੀ ਅਤੇ ਸੁਰੱਖਿਆ ਕਰਮਚਾਰੀ ਵੀ ਸ਼ਾਮਲ

ਵਾਰਾਣਸੀ, 01 ਜੂਨ : ਯੂਪੀ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਸੂਬੇ ਵਿੱਚ ਹੀਟ ਸਟ੍ਰੋਕ ਅਤੇ ਗਰਮੀ ਕਾਰਨ 189 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚ ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਚੋਣ ਡਿਊਟੀ 'ਤੇ ਤਾਇਨਾਤ 19 ਪੋਲਿੰਗ ਕਰਮਚਾਰੀ ਅਤੇ ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਇਸ ਦੇ ਨਾਲ ਹੀ ਬਿਹਾਰ ਵਿੱਚ ਵੀ 10 ਪੋਲਿੰਗ ਵਰਕਰਾਂ ਦੀ ਜਾਨ ਚਲੀ ਗਈ।