news

Jagga Chopra

Articles by this Author

ਦਸੂਹਾ ਨੇੜੇ ਕਾਰ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਇਕ ਨੌਜਵਾਨ ਦੀ ਮੌਤ 

ਦਸੂਹਾ, 25 ਜੂਨ 2024 : ਹੁਸ਼ਿਆਰਪੁਰ ਦੇ ਦਸੂਹਾ ਰੋਡ ਉੱਤੇ ਪਿੰਡ ਕੱਕੋ ਦੇ ਕੋਲ ਦੇਰ ਰਾਤ ਸੜਕ ਹਾਦਸਾ ਵਾਪਰ ਗਿਆ। ਇਕ ਕਾਰ ਤੇ ਟਰੱਕ ਦੀ ਸਿੱਧੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਕਈ ਹੋਰ ਗੰਭੀਰ ਰੂਪ ਤੋਂ ਜ਼ਖਮੀ ਹੋਏ। ਕਾਰ ਸਵਾਰ ਲਦਾਖ ਤੋਂ ਘੁੰਮ ਕੇ ਦਿੱਲੀ ਪਰਤ ਰਹੇ ਸੀ ਕਿ ਹੁਸ਼ਿਆਰਪੁਰ ਦੇ ਇਸ ਇਲਾਕੇ ਵਿਚ ਹਾਦਸਾ ਵਾਪਰ ਗਿਆ।

ਸ਼੍ਰੋਮਣੀ ਅਕਾਲੀ ਦਲ 'ਚ ਉੱਠੀ ਬਗਾਵਤ,  ਲੀਡਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਅਸਤੀਫਾ ਦੇਣ ਦੀ ਕੀਤੀ ਮੰਗ

ਜਲੰਧਰ, 25 ਜੂਨ 2024 : ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਬਗਾਵਤ ਉਠਦੀ ਨਜ਼ਰ ਆ ਰਹੀ ਹੈ। ਜਲੰਧਰ 'ਚ ਅਕਾਲੀ ਦਲ ਦੇ ਬਾਗੀ ਲੀਡਰਾਂ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ 'ਚ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣ ਦਾ ਮਤਾ ਪਾਸ ਕੀਤਾ ਗਿਆ ਹੈ। ਪਾਰਟੀ ਦੇ ਵੱਡੀ ਗਿਣਤੀ ਸੀਨੀਅਰ ਆਗੂਆਂ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੈ।

ਪਾਣੀ ਨੂੰ ਲੈ ਕੇ ਆਤਿਸ਼ੀ ਦੀ ਅਣਮਿੱਥੇ ਸਮੇਂ ਭੁੱਖ ਹੜਤਾਲ ਖਤਮ, ‘ਆਪ’ ਸੰਸਦ ਮੈਂਬਰ ਪੀਐੱਮ ਮੋਦੀ ਨੂੰ ਲਿਖਣਗੇ ਪੱਤਰ

ਨਵੀਂ ਦਿੱਲੀ, 25 ਜੂਨ : ਦਿੱਲੀ ਦੇ ਜਲ ਮੰਤਰੀ ਆਤਿਸ਼ੀ ਪਿਛਲੇ ਪੰਜ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਸਨ। ਉਨ੍ਹਾਂ ਦੀ ਮੰਗ ਸੀ ਕਿ ਦਿੱਲੀ ਦੇ 28 ਲੱਖ ਲੋਕਾਂ ਨੂੰ 623 ਐਮਜੀਡੀ ਪਾਣੀ ਦਿੱਤਾ ਜਾਵੇ। ਆਤਿਸ਼ੀ ਦਾ ਕਹਿਣਾ ਸੀ ਕਿ 100 MGD ਪਾਣੀ ਲਗਾਤਾਰ ਘੱਟ ਆ ਰਿਹਾ ਸੀ ਇਸ ਲਈ ਉਨ੍ਹਾਂ ਵਲੋਂ ਭੁੱਖ ਹੜਤਾਲ ਕੀਤੀ ਗਏ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ

ਪੀਐਸਪੀਸੀਐਲ ਨੇ ਨਵੇਂ 50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਦੀ ਕਮਿਸ਼ਨਿੰਗ ਨਾਲ ਨਵਿਆਉਣਯੋਗ ਊਰਜਾ ਸਮਰੱਥਾ ਵਧਾਈ :  ਬਿਜਲੀ ਮੰਤਰੀ ਈਟੀਓ

ਪਟਿਆਲਾ, 25 ਜੂਨ 2024 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐਸਪੀਸੀਐਲ) ਨੇ ਟਿਕਾਊ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਦੇ ਹੋਏ ਰਾਜ ਦੀ ਵਧਦੀ ਬਿਜਲੀ ਮੰਗ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਕਾਰਪੋਰੇਸ਼ਨ ਨੇ ਜੂਨ-2022 ਵਿੱਚ 2.65 ਰੁਪਏ/ਕਿਲੋਵਾਟ ਘੰਟਾ ਦੀ ਪ੍ਰਤੀਯੋਗੀ ਦਰ 'ਤੇ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਲਈ ਸੋਲਰ ਪਾਵਰ

ਦਿੱਲੀ 'ਚ ਇਨਵਰਟਰ ਨੂੰ ਅੱਗ ਲੱਗਣ ਨਾਲ 4 ਦੀ ਮੌਤ; ਪਰਿਵਾਰ ਖਤਮ 

ਨਵੀਂ ਦਿੱਲੀ, 25 ਜੂਨ 2024 : ਦਿੱਲੀ ਵਿੱਚ ਇੱਕ ਵਾਰ ਫਿਰ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰੇਮਨਗਰ 'ਚ ਇਕ ਘਰ 'ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਧੂੰਏਂ ਵਿੱਚ ਦਮ ਘੁੱਟਣ ਕਾਰਨ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਦੀ ਜਾਨ ਚਲੀ ਗਈ। ਅੱਗ ਸਭ ਤੋਂ ਪਹਿਲਾਂ ਇਨਵਰਟਰ ਨੂੰ ਲੱਗੀ। ਘਟਨਾ ਮੰਗਲਵਾਰ ਤੜਕੇ ਵਾਪਰੀ। ਪ੍ਰੇਮ ਨਗਰ ਦੇ ਇੱਕ ਘਰ

ਗੁਰਦੁਆਰਾ ਸਾਹਿਬ ਦੀ ਜ਼ਮੀਨ ਵਾਹੁਣ ਗਏ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਉੱਪਰ ਹਮਲਾ ਕਰਨ ਵਾਲਿਆਂ ’ਤੇ ਹੋਵੇ ਸਖ਼ਤ ਕਾਰਵਾਈ- ਐਡਵੋਕੇਟ ਧਾਮੀ

ਅੰਮ੍ਰਿਤਸਰ, 25 ਜੂਨ 2024 : ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ (ਲੁਧਿਆਣਾ) ਨਾਲ ਸਬੰਧਤ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਰਮਸ਼ਾਲਾ ਬਿਲਾਸਪੁਰ ਦੀ ਜ਼ਮੀਨ ਵਾਹੁਣ ਗਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ’ਤੇ ਕੁਝ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰੜੀ ਨਿੰਦਾ ਕਰਦਿਆਂ

ਤਿੰਨੋਂ ਸੰਸਦ ਮੈਂਬਰ ਪਾਰਲੀਮੈਂਟ ‘ਚ ਕਰਨਗੇ ਪੰਜਾਬ ਦੀ ਇਨਕਲਾਬੀ ਆਵਾਜ਼ ਬੁਲੰਦ : ਭਗਵੰਤ ਮਾਨ
  • “ਆਪ” ਸੰਸਦ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਭਗਵੰਤ ਮਾਨ, ਮੁਲਾਕਾਤ ਕਰਕੇ ਤਿੰਨਾਂ ਸਾਂਸਦਾਂ ਦੀ ਕੀਤੀ ਹੌਸਲਾ-ਅਫ਼ਜ਼ਾਈ
  • ਸਾਡੇ ਸਾਰੇ ਸੰਸਦ ਮੈਂਬਰ ਬਹੁਤ ਹੀ ਤਜਰਬੇਕਾਰ ਅਤੇ ਸੂਝਵਾਨ ਹਨ, ਉਹ ਪੰਜਾਬ ਦੇ ਰੁਕੇ ਫ਼ੰਡਾਂ ਦਾ ਮੁੱਦਾ ਪਾਰਲੀਮੈਂਟ ਵਿਚ ਉਠਾਉਣਗੇ ਅਤੇ ਜਲਦੀ ਹੀ ਜਾਰੀ ਕਰਵਾਉਣਗੇ – ਭਗਵੰਤ ਮਾਨ

ਚੰਡੀਗੜ੍ਹ, 25 ਜੂਨ 2024 : ਪੰਜਾਬ ਦੇ ਮੁੱਖ ਮੰਤਰੀ

ਮੋਹਾਲੀ ਪੁਲਿਸ ਵੱਲੋਂ ਕਾਲ ਸੈਂਟਰ ਦੇ ਨਾਮ ‘ਤੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼
  • ਮਾਮਲੇ ਨਾਲ ਜੁੜੇ 37 ਮੁਲਜ਼ਮ ਗ੍ਰਿਫਤਾਰ: ਐਸ ਐਸ ਪੀ ਸੰਦੀਪ ਗਰਗ

ਐੱਸ.ਏ.ਐੱਸ. ਨਗਰ, 26 ਜੂਨ 2024 : ਮੋਹਾਲੀ ਪੁਲਿਸ ਨੇ ਕਾਲ ਸੈਂਟਰ ਦੀ ਆੜ ਵਿੱਚ ਪੇਅ ਪਾਲ ਅਕਾਊਂਟ ਵਿੱਚੋਂ ਟ੍ਰਾਂਜ਼ੈਕਸ਼ਨ ਕਰਵਾਉਣ ਦੇ ਨਾਮ ‘ਤੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ 37 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ

ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਤੋਂ ਬਿਨਾਂ ਪੰਜਾਬ ਦੇ 12 ਚੁਣੇ ਗਏ ਲੋਕ ਸਭਾ ਮੈਂਬਰਾਂ ਨੇ ਚੁੱਕੀ ਸੋਹੁੰ

ਨਵੀਂ ਦਿੱਲੀ 25 ਜੂਨ 2024 : ਅੱਜ ਪੰਜਾਬ ਦੇ 13 ਚੁਣੇ ਗਏ ਲੋਕ ਸਭਾ ਮੈਂਬਰਾਂ ਵਿੱਚੋਂ ਇੱਕ ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਲੋਕ ਸਭਾ ਦੇ ਐਮਪੀ ਵਜੋਂ ਸੋਹੁੰ ਨਹੀਂ ਚੁੱਕ ਸਕੇ। ਲੋਕ ਸਭਾ ਦੇ ਸਪੀਕਰ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਨਾਮ ਕਈ ਵਾਰੀ ਲਿਆ ਗਿਆ, ਪਰ ਕਿਉਂਕਿ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ‘ਚ ਮੌਜੂਦ ਨਹੀਂ ਸਨ, ਇਸ ਕਰਕੇ ਉਹ ਅੱਜ ਸੋਹੁੰ

ਰਾਜਸਥਾਨ ਸੋਨਾ ਪੈਦਾ ਕਰਨ ਵਾਲਾ ਚੌਥਾ ਰਾਜ ਬਣਿਆ
  • ਐਮਪੀ ਅਧਾਰਤ ਫਰਮ ਨੂੰ ਬਾਂਸਵਾੜਾ ਲਈ ਮਾਈਨਿੰਗ ਲਾਇਸੈਂਸ ਮਿਲਿਆ

ਜੈਪੁਰ, 25 ਜੂਨ 2024 : ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਝਾਰਖੰਡ ਤੋਂ ਬਾਅਦ ਰਾਜਸਥਾਨ ਸੋਨੇ ਦੀ ਪੈਦਾਵਾਰ ਕਰਨ ਵਾਲਾ ਭਾਰਤ ਦਾ ਚੌਥਾ ਰਾਜ ਬਣ ਗਿਆ ਹੈ, ਅਧਿਕਾਰੀਆਂ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਰਾਜ ਸਰਕਾਰ ਨੇ ਬਾਂਸਵਾੜਾ ਵਿੱਚ ਸੋਨੇ ਤੇ ਧਾਤ ਦੀ ਖੁਦਾਈ ਲਈ ਭੂਕੀਆ-ਜਗਪੁਰਾ ਮਾਈਨਿੰਗ ਬਲਾਕ ਦੀ