news

Jagga Chopra

Articles by this Author

ਮੁੰਬਈ ਘਰ ਵਿਖੇ ਹੋਵੇਗਾ ਆਲੀਆ ਭੱਟ ਦਾ ਬੇਬੀ ਸਾਵਰ ਸਮਾਗਮ

ਮੁੰਬਈ : ਰਣਬੀਰ ਕਪੂਰ ਤੇ ਆਲੀਆ ਭੱਟ ਦੇ ਘਰ ਜਲਦ ਹੀ ਇੱਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਇਨ੍ਹੀਂ ਦਿਨੀਂ ਦੋਵੇਂ ਆਪਣੇ-ਆਪਣੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਆਲੀਆ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਇਸ ਦੇ ਨਾਲ ਹੀ ਅੱਜ ਆਲੀਆ ਦੇ ਬੇਬੀ ਸ਼ਾਵਰ ਦੀ ਰਸਮ ਵੀ ਹੋਣ ਜਾ ਰਹੀ ਹੈ। ਇਸ ਖਾਸ ਮੌਕੇ 'ਤੇ ਰਣਬੀਰ ਦੀ ਮਾਂ

ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪਹਿਲ ਦੇ ਅਧਾਰ ਉਤੇ ਕਦਮ ਚੁੱਕੇ ਜਾ ਰਹੇ ਹਨ : ਜੌੜਾਮਾਜਰਾ

ਦਿੜ੍ਹਬਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪਹਿਲ ਦੇ ਅਧਾਰ ਉਤੇ ਕਦਮ ਚੁੱਕੇ ਜਾ ਰਹੇ ਹਨ, ਪੰਜਾਬ ਦੇ ਕਿਸੇ ਵੀ ਨਾਗਰਿਕ ਸਿਹਤ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ। ਨੇੜੇ ਪਿੰਡ ਖਨਾਲ ਖੁਰਦ ਵਿਖੇ ਇੱਕ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜ ਮੈਂਬਰੀ ਵਫ਼ਦ ਮੰਡਲ ਅਟਾਰੀ ਬਾਰਡਰ ਰਸਤੇ ਪਾਕਿਸਤਾਨ ਰਵਾਨਾ ਹੋਇਆ

ਅੰਮ੍ਰਿਤਸਰ : ਪਾਕਿਸਤਾਨ ਸਥਿਤ ਸ੍ਰੀ ਪੰਜਾ ਸਾਹਿਬ ਗੁਰਦੁਆਰਾ ਦਾ ਸ਼ਤਾਬਦੀ ਸਮਾਗਮ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ 'ਤੇ ਤਿਆਰੀਆਂ 'ਚ ਜੁਟ ਗਈ ਹੈ। ਇਸੇ ਲੜੀ 'ਚ ਪਾਕਿਸਤਾਨ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਕਫ਼ ਬੋਰਡ ਦੇ ਨਾਲ ਵਿਚਾਰ-ਵਟਾਂਦਰਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜ ਮੈਂਬਰੀ ਵਫ਼ਦ ਮੰਡਲ ਅਟਾਰੀ ਬਾਰਡਰ

ਦੇਸ਼ ’ਚ ਅਬਾਦੀ ਅਸੰਤੁਲਨ ਉਸ ਦੇਸ਼ ਦੀ ਵੰਡ ਦਾ ਕਾਰਨ ਬਣ ਸਕਦਾ ਹੈ : ਮੋਹਨ ਭਾਗਵਤ

ਮੁੰਬਈ : ਰਾਸ਼ਟਰੀ ਸਵੈ ਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ’ਚ ਅਬਾਦੀ ਅਸੰਤੁਲਨ ਉਸ ਦੇਸ਼ ਦੀ ਵੰਡ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਲਗਾਤਾਰ ਦੂਜੇ ਸਾਲ ਸੰਘ ਦੀ ‘ਵਿਜੇ ਦਸ਼ਮੀ ਰੈਲੀ’ ’ਚ ਅਬਾਦੀ ਅਸੰਤੁਲਨ ਦੇ ਖ਼ਤਰਿਆਂ ਬਾਰੇ ਚੌਕਸ ਕੀਤਾ ਹੈ। ਮੋਹਨ ਭਾਗਤਵ ਨੇ ਨਾਗਪੁਰ ਸਥਿਤ ਆਰਐੱਸਐੱਸ ਦੇ ਹੈੱਡਕੁਆਰਟਰ ’ਚ ਸੰਘ ਦੀ ਰਵਾਇਤੀ ਦੁਸਹਿਰਾ ਰੈਲੀ

ਦੁਰਗਾ ਪੂਜਾ ਮੇਲੇ ਵਿਚ ਜਲੇਬੀਆਂ ਤੇ ਸਮੋਸੇ ਖਾਣ ਨਾਲ ਕਈ ਪਿੰਡਾਂ ਦੇ ਲੋਕ ਬਿਮਾਰ

ਬਿਹਾਰ : ਬਿਹਾਰ ਵਿਚ ਦੁਰਗਾ ਪੂਜਾ ਮੇਲੇ ਵਿਚ ਜਲੇਬੀਆਂ ਤੇ ਸਮੋਸੇ ਖਾਣ ਨਾਲ ਕਈ ਪਿੰਡਾਂ ਦੇ ਲੋਕ ਬਿਮਾਰ ਹੋ ਗਏ। ਇਹ ਸਾਰੇ ਲੋਕ ਮੰਗਲਵਾਰ ਸ਼ਾਮ ਨੂੰ ਮੇਲੇ ਵਿਚ ਗਏ ਸਨ। ਰਾਤ ਅੱਠ ਵਜੇ ਤੋਂ ਹੀ ਮਰੀਜ਼ ਸਦਰ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ। ਇਸ ਮਾਮਲੇ ’ਚ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ ਲੋਕ ਅਰਵਲ ਜ਼ਿਲ੍ਹੇ ਦੇ ਓਲਦਾਜ਼ ਬਾਜ਼ਾਰ ਅਤੇ ਰੋਹਾਈ ਪਿੰਡ ’ਚ ਮੇਲਾ

ਇਕ ਯਾਤਰੀ ਨੇ ਕੋਚ ਦੇ ਪੱਖੇ ਨਾਲ ਰੱਸੀ ਬੰਨ੍ਹ ਕੇ ਲਿਆ ਫਾਹਾ

ਭੋਪਾਲ, ਚੱਲਦੀ ਟਰੇਨ 'ਚ ਇਕ ਯਾਤਰੀ ਵੱਲੋਂ ਲਟਕਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 12652 ਹਜ਼ਰਤ ਨਿਜ਼ਾਮੂਦੀਨ-ਮਦੁਰਾਈ ਸੁਪਰਫਾਸਟ ਐਕਸਪ੍ਰੈੱਸ 'ਚ ਵਾਪਰੀ, ਜਿਸ 'ਚ ਸਫਰ ਕਰ ਰਹੇ ਇਕ ਯਾਤਰੀ ਨੇ ਕੋਚ ਦੇ ਪੱਖੇ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ। ਰੇਲਵੇ ਪੁਲਿਸ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਬੀਬਗੰਜ ਜੀਆਰਪੀ ਸਟੇਸ਼ਨ ਇੰਚਾਰਜ

ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਵਿੱਤੀ ਮਾਮਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ

ਦਿੱਲੀ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਵਿੱਤੀ ਮਾਮਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਕਮੇਟੀ ਬਹੁਤ ਅਹਿਮ ਹੈ ਅਤੇ ਇਸ ਵਿੱਚ ਰਾਘਵ ਚੱਢਾ ਦਾ ਸ਼ਾਮਲ ਹੋਣਾ ਵੀ ਪੰਜਾਬ ਲਈ ਅਹਿਮ ਹੈ। 33 ਸਾਲਾ ਰਾਘਵ ਚੱਢਾ ਸਭ ਤੋਂ ਘੱਟ ਉਮਰ ਦੇ ਰਾਜ ਸਭਾ ਮੈਂਬਰ ਹਨ। ਉਹ ਵਿੱਤੀ ਮਾਮਲਿਆਂ ਵਿੱਚ ਚੰਗੀ ਤਰ੍ਹਾਂ

ਮਿਆਂਮਾਰ 'ਚ ਨੌਕਰੀ ਦੇ ਫਰਜ਼ੀ ਰੈਕੇਟ 'ਚ ਫਸੇ ਕਰੀਬ 45 ਭਾਰਤੀਆਂ ਨੂੰ ਬਚਾਇਆ

ਨਵੀਂ ਦਿੱਲੀ : ਮਿਆਂਮਾਰ 'ਚ ਨੌਕਰੀ ਦੇ ਫਰਜ਼ੀ ਰੈਕੇਟ 'ਚ ਫਸੇ ਕਰੀਬ 45 ਭਾਰਤੀਆਂ ਨੂੰ ਬਚਾਇਆ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵਿੱਟਰ 'ਤੇ ਦਿੱਤੀ। ਅਰਿੰਦਮ ਨੇ ਟਵਿੱਟਰ 'ਤੇ ਮਿਆਂਮਾਰ ਅਤੇ ਥਾਈਲੈਂਡ 'ਚ ਭਾਰਤੀ ਦੂਤਘਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ 32 ਭਾਰਤੀਆਂ ਨੂੰ ਬਚਾਉਣ ਤੋਂ ਬਾਅਦ ਅੱਜ 13 ਹੋਰ ਭਾਰਤੀ ਨਾਗਰਿਕਾਂ ਨੂੰ

ਪੰਜਾਬ ਨੇ 6 ਮਹੀਨਿਆਂ ਵਿੱਚ 10 ਹਜ਼ਾਰ ਕਰੋੜ ਜੀ.ਐਸ.ਟੀ ਦਾ ਅੰਕੜਾ ਪਾਰ ਕੀਤਾ: ਚੀਮਾ

ਚੰਡੀਗੜ੍ਹ  : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ ਚਾਲੂ ਵਿੱਤੀ ਸਾਲ ਦੌਰਾਨ 10604 ਕਰੋੜ ਰੁਪਏ ਜੀ.ਐਸ.ਟੀ ਵਜੋਂ ਵਸੂਲੇ ਹਨ ਜਿਸ ਨਾਲ ਸੂਬੇ ਵੱਲੋਂ ਜੀ.ਐਸ.ਟੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਛੇ ਮਹੀਨਿਆਂ ਵਿੱਚ 10 ਹਜ਼ਾਰ ਦਾ ਅੰਕੜਾ ਪਾਰ ਕੀਤਾ ਗਿਆ ਹੈ।ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਪ੍ਰਗਟਾਵਾ

ਪ੍ਰਤਾਪ ਬਾਜਵਾ ਨੇ ਭਗਵੰਤ ਮਾਨ ਨੂੰ ਦਿੱਤੀ ਸਲਾਹ, ਕੇਜਰੀਵਾਲ ਦੇ ਪਿੱਛੇ ਅੰਨ੍ਹੇਵਾਹ ਨਾ ਲੱਗੋ,

ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਹਰ ਰੋਜ਼ ਕੇਂਦਰ ਸਰਕਾਰ ਵੱਲੋਂ ਸਖ਼ਤ ਜਾਂਚ ਦੇ ਘੇਰੇ ਵਿੱਚ ਲਿਆਉਣ ਦੇ ਨਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਸਮਾਂ ਆ ਗਿਆ ਹੈ ਕਿ ਉਹ ਆਪਣਾ ਕੰਮ ਆਪਣੇ ਦਿਮਾਗ ਨਾਲ ਕਰਨ ਅਤੇ ਆਪਣੇ ਰਾਜਨੀਤਿਕ ਗੁਰੂ ਦੀ