news

Jagga Chopra

Articles by this Author

ਆਜ਼ਮ ਖਾਨ ਨੂੰ ਭੜਕਾਊ ਭਾਸ਼ਣ ਦੇ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ, ਜੁਰਮਾਨਾ ਵੀ ਲਗਾਇਆ, ਵਿਧਾਇਕੀ ਵੀ ਛੱਡਣੀ ਪਏਗੀ।

ਨਵੀਂ ਦਿੱਲੀ : ਸਪਾ ਵਿਧਾਇਕ ਅਤੇ ਸਾਬਕਾ ਮੰਤਰੀ ਆਜ਼ਮ ਖਾਨ ਨੂੰ ਵੀਰਵਾਰ ਨੂੰ ਵੱਡਾ ਝਟਕਾ ਲੱਗਾ। ਉਸ ਨੂੰ ਭੜਕਾਊ ਭਾਸ਼ਣ (ਹੇਟ ਸਪੀਚ) ਦੇ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸਜ਼ਾ ਤੋਂ ਬਾਅਦ ਆਜ਼ਮ ਖਾਨ ਨੂੰ ਵਿਧਾਇਕੀ ਵੀ ਛੱਡਣੀ ਪਏਗੀ। ਵੀਰਵਾਰ ਦੁਪਹਿਰ ਕਰੀਬ 2 ਵਜੇ ਐਮਪੀਐਮਐਲਏ ਦੀ ਵਿਸ਼ੇਸ਼

ਰਾਮ ਰਹੀਮ ਦੀ ਪਰੋਲ ਦਾ ਸਵਾਤੀ ਮਾਲੀਵਾਲ ਨੇ ਕੀਤਾ ਵਿਰੋਧ, ਇਸ ਬਾਰੇ ਕੀਤਾ ਟਵੀਟ

ਦਿੱਲੀ : ਮਹਿਲਾ ਕਮਿਸ਼ਨ ਦਿੱਲੀ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕੀਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵਿੱਟਰ ‘ਤੇ ਇਕ ਟਵੀਟ ਕੀਤਾ, ਜਿਸ ‘ਚ ਸਵਾਤੀ ਮਾਲੀਵਾਲ ਨੇ ਹਰਿਆਣਾ ਸਰਕਾਰ ਨੂੰ ਰਾਮ ਰਹੀਮ ਦੀ ਭਗਤੀ ‘ਚ ਲੀਨ ਦੱਸਿਆ। ਰਾਮ ਰਹੀਮ ਨੂੰ ਬਲਾਤਕਾਰੀ ਦੱਸਦਿਆਂ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਹ ਕਾਤਲ ਅਤੇ ਬਲਾਤਕਾਰੀ ਹੈ।

ਐਨਆਈਏ ਦੀ 2024 ਤੱਕ ਹਰ ਰਾਜ ਵਿੱਚ ਇੱਕ ਸ਼ਾਖਾ ਸਥਾਪਤ ਕੀਤੀ ਜਾਵੇਗੀ : ਕੇਂਦਰੀ ਮੰਤਰੀ ਸ਼ਾਹ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਬਾਹਰੀ ਅਧਿਕਾਰ ਦਿੱਤੇ ਗਏ ਹਨ ਅਤੇ 2024 ਤੱਕ ਹਰ ਰਾਜ ਵਿੱਚ ਇੱਕ ਸ਼ਾਖਾ ਸਥਾਪਤ ਕੀਤੀ ਜਾਵੇਗੀ। ਹਰਿਆਣਾ ਦੇ ਸੂਰਜਕੁੰਡ ਵਿੱਚ ਦੋ ਰੋਜ਼ਾ ਚਿੰਤਨ ਸ਼ਿਵਿਰ ਦੇ ਉਦਘਾਟਨੀ ਸੈਸ਼ਨ ਵਿੱਚ ਬੋਲਦਿਆਂ ਸ਼ਾਹ ਨੇ ਕਿਹਾ ਕਿ ਸਾਈਬਰ ਅਪਰਾਧ, ਨਸ਼ੀਲੇ

ਪੰਜਾਬ ਵਿੱਚ ਜਾਇਦਾਦ ਮਾਲਕਾਂ ਨੂੰ 15 ਦਿਨਾਂ ਵਿੱਚ ਮਿਲੇਗੀ ਐਨ.ਓ.ਸੀ

ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਜਾਇਦਾਦ ਦੀ ਖਰੀਦੋ-ਫਰੋਕਤ ਦੌਰਾਨ ਹੋਣ ਵਾਲੇ ਝਗੜਿਆਂ ਅਤੇ ਮੁਕੱਦਮੇਬਾਜੀ ਤੋਂ ਬਚਾਉਣ ਲਈ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵੀਰਵਾਰ ਨੂੰ ਇੱਕ ਉੱਚਰੀ ਪੱਧਰੀ ਮੀਟਿੰਗ ਦੌਰਾਨ ਐਨ.ਓ.ਸੀ ਪ੍ਰਕ੍ਰਿਆ ਨੂੰ 21 ਦਿਨਾਂ ਤੋਂ ਘਟਾ ਕੇ 15 ਕੰਮਕਾਜੀ ਦਿਨ ਕਰਨ ਦਾ ਫੈਸਲਾ ਲਿਆ।  ਇਥੇ ਪੰਜਾਬ ਭਵਨ

ਸਿਹਤ ਵਿਭਾਗ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜੌੜਾਮਾਜਰਾ ਵੱਲੋਂ ਜਾਇਜ਼ਾ ਲਿਆ ਗਿਆ

ਚੰਡੀਗੜ੍ਹ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਚੰਡੀਗੜ੍ਹ ਵਿਖੇ ਸੂਬੇ ਦੇ ਸਿਹਤ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਵਿਭਾਗ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਸਰਗਰਮ ਰਹਿਣ ਅਤੇ ਸਾਰੇ

ਕੇਜਰੀਵਾਲ ਦੀ ਖ਼ਤਰਨਾਕ ਵੰਡ ਪਾਊ ਰਾਜਨੀਤੀ ਤੋਂ ਸੁਚੇਤ ਹੋਣ ਦੀ ਲੋੜ - ਬਾਜਵਾ

ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਆਪਣੀਆਂ ਸਿਆਸੀ ਇੱਛਾਵਾਂ ਨੂੰ ਪੂਰਾ ਕਰਨ ਲਈ ਬੇਸ਼ਰਮੀ ਨਾਲ ਫੁੱਟ ਪਾਊ ਏਜੰਡੇ ਨੂੰ ਜਨਤਕ ਕਰਨ  ਲਈ ਸਖ਼ਤ ਆਲੋਚਨਾ ਕੀਤੀ ਹੈ ।ਬਾਜਵਾ ਨੇ ਕਿਹਾ ਕਿ

ਸਾਕਾ ਸ੍ਰੀ ਪੰਜਾ ਸਾਹਿਬ ਦਾ 100 ਸਾਲਾ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਜ਼ਜਬੇ ਨਾਲ ਮਨਾਇਆ ਗਿਆ

ਅੰਮ੍ਰਿਤਸਰ : ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਕੀਤੇ ਗਏ ਵਿਸ਼ਾਲ ਸਮਾਗਮ ਦੌਰਾਨ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੰਥਕ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਸ਼ਤਾਬਦੀ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੰਥਕ ਸੰਸਥਾਵਾਂ ਦੀ ਮਜਬੂਤੀ ਲਈ

ਡਾਕਟਰ ਅੰਮ੍ਰਿਤਜੋਤ ਕੌਰ ਵੱਲੋਂ ਲਿਖਿਤ ਕਿਤਾਬ ਰਿਲੀਜ਼

ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ਼ ਐਮ‌ ਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਪਟਿਆਲਾ ਵਿਖੇ ਪੀ ਐਸ ਪੀ ਸੀ ਐਲ ਦੀ ਲਾਅ ਅਫਸਰ ਡਾਕਟਰ ਅੰਮ੍ਰਿਤ ਜੋਤ ਕੌਰ ਵੱਲੋਂ ਲਿਖਿਤ ਕਿਤਾਬ ਜਿਸ ਦਾ ਸਿਰਲੇਖ ਲੀਗਲ ਆਸ ਪੈਕਟਸ ਟੂ ਰੈਗੂਲੇਟ ਬਾਈਟੈਕਨਾਲੋਜੀ ਫਾਰ ਅਟੇਨਿੰਗ ਫੂਡ ਸਕਿਊਰਟੀ ਵਿਦ ਸਪੈਸ਼ਲ ਰੈਫਰੈਸ ਟੂ ਬੀਆਰਏਆਈ ਬਿੱਲ 2013 ਹੈ, ਰਿਲੀਜ਼ ਕੀਤਾ। ਇਸ

ਐਮੀ ਵਿਰਕ-ਤਾਨੀਆ ਦੀ ਨਵੀਂ ਫਿਲਮ ’ਓਏ ਮੱਖਣਾ’ 4 ਨੂੰ ਹੋਵੇਗੀ ਰਿਲੀਜ, ਦਰਸ਼ਕਾਂ ਨੂੰ ਆਵੇਗੀ ਪਸੰਦ

ਚੰਡੀਗੜ੍ਹ : ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਰਿਹਾ ਹੈ। ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ। ਇਸੇ ਰੁਝਾਨ ਤਹਿਤ ‘ਯੋਡਲੀ ਫ਼ਿਲਮਜ਼’ ਬੈਨਰ ਇੱਕ ਵੱਖਰੇ ਵਿਸ਼ੇ ਦੀ ਆਪਣੀ ਨਵੀਂ ਫਿਲਮ 'ਓਏ ਮੱਖਣਾ' 4 ਨਵੰਬਰ ਨੂੰ ਦਰਸ਼ਕਾਂ

ਕੇਜਰੀਵਾਲ ਰਾਜਨੀਤੀ ਦਾ ਫਿਰਕੂਕਰਨ ਕਰਨ ਤੋਂ ਗੁਰੇਜ਼ ਕਰਨ : ਮਜੀਠੀਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਕਰੰਸੀ ਨੋਟਾਂ ’ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਛਪਵਾਉਣ ਦੀ ਮੰਗ ਕਰ ਕੇ ਭਾਰਤੀ ਰਾਜਨੀਤੀ ਦਾ ਫਿਰਕੂਕਰਨ ਕਰਨ ਤੋਂ ਗੁਰੇਜ਼ ਕਰਨ ਅਤੇ ਜ਼ੋਰ ਦੇ ਕੇ ਆਖਿਆ ਕਿ ਅਜਿਹੇ ਗੈਰ ਜ਼ਿੰਮੇਵਾਰਾਨਾ ਬਿਆਨ ਦੇਸ਼ ਵਿਚ ਫ਼ਿਰਕੂ ਸਦਭਾਵਨਾ ਨੂੰ ਸੱਟ ਮਾਰਨਗੇ। ਇੱਥੇ