news

Jagga Chopra

Articles by this Author

ਸਰਕਾਰੀ ਮੈਡੀਕਲ ਕਾਲਜਾਂ ਨੂੰ ਹਸਪਤਾਲਾਂ ਵਿੱਚ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਜੌੜਾਮਾਜਰਾ ਵੱਲੋਂ ਨਿਰਦੇਸ਼

ਚੰਡੀਗੜ੍ਹ : ਸਿਹਤ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬੁੱਧਵਾਰ ਨੂੰ ਚਾਰੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਸਾਰੇ ਹਸਪਤਾਲਾਂ ਵਿੱਚ ਜਰੂਰੀ ਦਵਾਈਆਂ ਦੀ ਉਪਲਬਧਤਾ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਪਟਿਆਲਾ, ਅਮ੍ਰਿਤਸਰ, ਫਰੀਦਕੋਟ ਅਤੇ ਮੋਹਾਲੀ ਦੇ ਚਾਰ ਸਰਕਾਰੀ ਮੈਡੀਕਲ ਕਾਲਜਾਂ ਦੇ ਵੱਖ-ਵੱਖ ਪ੍ਰੋਜੈਕਟਾਂ, ਵਿਕਾਸ ਕਾਰਜਾਂ ਅਤੇ

ਮੰਤਰੀ ਧਾਲੀਵਾਲ ਨੇ ਰਾਜਪੁਰਾ ਵਿਖੇ ਪਿਛਲੇ ਚਾਰ ਮਹੀਨਿਆਂ ਤੋਂ ਮੋਰਚੇ 'ਤੇ ਬੈਠੇ ਕਿਸਾਨਾਂ ਦਾ ਧਰਨਾ ਚੁਕਵਾਇਆ

ਰਾਜਪੁਰਾ : ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਰਾਜਪੁਰਾ ਵਿਖੇ ਪੁੱਜ ਕੇ ਇਥੇ ਫੁਹਾਰਾ ਚੌਂਕ 'ਚ ਪਿਛਲੇ ਚਾਰ ਮਹੀਨਿਆਂ ਤੋਂ ਧਰਨਾ ਦੇ ਰਹੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਕਿਸਾਨੀ ਮੋਰਚਾ ਸਮਾਪਤ ਕਰਵਾਇਆ। ਅੱਜ ਦੇਰ ਸ਼ਾਮ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਖੇਤੀਬਾੜੀ ਮੰਤਰੀ ਨੇ ਇਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ

ਸੁਕੇਸ਼ ਚੰਦਰਸ਼ੇਖਰਨ ਦੇ ਖੁਲਾਸੇ ਤੋਂ ਬਾਅਦ 'ਆਪ' ਵੱਲੋਂ ਰਾਜ ਸਭਾ ਦੀ ਨਾਮਜ਼ਦਗੀਆਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ: ਰਾਜਾ ਵੜਿੰਗ

ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਸੁਕੇਸ਼ ਚੰਦਰਸ਼ੇਖਰਨ ਵੱਲੋਂ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਵੱਲੋਂ ਰਾਜ ਸਭਾ ਨਾਮਜ਼ਦਗੀ ਲਈ 50 ਕਰੋੜ ਰੁਪਏ ਦੀ ਪੇਸ਼ਕਸ਼ ਕੀਤੇ ਜਾਣ ਦੇ ਖੁਲਾਸੇ ਦੀ ਵਿਸਥਾਰਤ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਵੀ ਰਾਜ ਸਭਾ ਦੀਆਂ ਟਿਕਟਾਂ ਵਿਕਣ ਦਾ ਇਲਜ਼ਾਮ ਪਹਿਲਾਂ ਹੀ ਲੱਗਾ ਹੋਇਆ ਸੀ। ਸੁਕੇਸ਼ ਦੇ ਦੋਸ਼ਾਂ 'ਤੇ

ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵਲੋਂ ਨਸ਼ਾਖੋਰੀ ਵਿਰੁੱਧ ਮਹੀਨਾਵਾਰ ਜਾਗਰੂਕਤਾ ਮੁਹਿੰਮ ਦਾ ਆਗਾਜ਼

ਲੁਧਿਆਣਾ : ਨਸ਼ਿਆਂ ਦੀ ਲਾਹਨਤ ਨੂੰ ਪੂਰੀ ਤਰ੍ਹਾਂ ਨਕੇਲ ਪਾਉਣ ਦੇ ਮੰਤਵ ਨਾਲ,  ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਿਵਲ ਸੁਸਾਇਟੀ, ਉਦਯੋਗ, ਵਿੱਦਿਅਕ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ ਅਤੇ ਹੋਰਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਮਹੀਨਾ ਭਰ ਚੱਲਣ ਵਾਲੀ ਜਨ ਪੱਧਰੀ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੁਲਿਸ

ਵਿਧਾਇਕ ਭੋਲਾ ਗਰੇਵਾਲ ਵੱਲੋਂ ਵਾਰਡ ਨੰਬਰ 2 'ਚ ਸੀਵਰੇਜ਼ ਵਿਵਸਥਾ ਦੀ ਸਮੀਖਿਆ

ਲੁਧਿਆਣਾ : ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਹਲਕਾ ਪੂਰਬੀ 'ਚ ਪੈਂਦੇ ਵਾਰਡ ਨੰਬਰ 2 ਵਿੱਚ ਜ਼ਮੀਨੀ ਪੱਧਰ 'ਤੇ ਸੀਵਰੇਜ਼ ਵਿਵਸਥਾ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਭੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਡ ਦੇ ਵਸਨੀਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ

ਰੁਪਿੰਦਰਜੀਤ ਕੌਰ ਵਲੋਂ ਬੀ.ਡੀ.ਪੀ.ਓ. ਲੁਧਿਆਣਾ-2 ਦਾ ਚਾਰਜ਼ ਸੰਭਾਲਿਆ

ਲੁਧਿਆਣਾ (ਰਘਵੀਰ ਸਿੰਘ ਜੱਗਾ) : ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.), ਲੁਧਿਆਣਾ-2 ਦਾ ਸ੍ਰੀਮਤੀ ਰੁਪਿੰਦਰਜੀਤ ਕੌਰ ਵਲੋਂ ਚਾਰਜ਼ ਸੰਭਾਲਿਆ ਗਿਆ। ਇਸ ਮੌਕੇ ਉਨ੍ਹਾਂ ਦਾ ਬਲਾਕ ਲੁਧਿਆਣਾ-2 ਦੇ ਸਮੂਹ ਸਰਪੰਚਾਂ, ਫੀਲਡ ਸਟਾਫ ਅਤੇ ਹੋਰ ਸਟਾਫ ਮੈਂਬਰਾਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਰੁਪਿੰਦਰਜੀਤ ਕੌਰ ਵਲੋਂ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ

ਇਕਵਾਡੋਰ 'ਚ ਵਿਸਫੋਟਕ ਹਮਲੇ 'ਚ 5 ਪੁਲਿਸ ਮੁਲਾਜ਼ਮਾਂ ਦੀ ਮੌਤ, ਰਾਸ਼ਟਰਪਤੀ ਵਲੋਂ ਐਮਰਜੈਂਸੀ ਦਾ ਐਲਾਨ

ਅਮਰੀਕਾ (ਏਜੰਸੀ) : ਦੱਖਣੀ ਅਮਰੀਕੀ ਦੇਸ਼ ਇਕਵਾਡੋਰ 'ਚ ਕੈਦੀਆਂ ਦਾ ਤਾਣਾ-ਬਾਣਾ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਕੈਦੀਆਂ ਦੇ ਤਬਾਦਲੇ ਦੌਰਾਨ ਇੱਕ ਵਿਸਫੋਟਕ ਹਮਲੇ ਵਿੱਚ ਘੱਟੋ-ਘੱਟ ਪੰਜ ਇਕਵਾਡੋਰ ਪੁਲਿਸ ਅਧਿਕਾਰੀ ਮਾਰੇ ਗਏ ਹਨ। ਜਿਸ ਤੋਂ ਬਾਅਦ ਇਕਵਾਡੋਰ ਦੇ ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਦੋ ਸੂਬਿਆਂ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਰਾਸ਼ਟਰਪਤੀ ਨੇ ਡਰੱਗ

ਭਾਰਤ ਵਿੱਚ ਹਲਕਾ ਹੈ, Omicron ਦਾ XBB ਵੇਰੀਐਂਟ

ਨਵੀਂ ਦਿੱਲੀ : ਦੁਨੀਆ ਭਰ 'ਚ ਕੋਰੋਨਾ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ। ਇਨ੍ਹੀਂ ਦਿਨੀਂ Omicron ਦਾ ਨਵਾਂ ਸਬ ਵੇਰੀਐਂਟ ਜਾਂ ਸਬ ਸਟ੍ਰੇਨ XBB ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਇਹ ਸਿੰਗਾਪੁਰ ਤੋਂ ਭਾਰਤ ਪਹੁੰਚਿਆ ਹੈ। ਸਭ ਤੋਂ ਵੱਧ ਮਾਮਲੇ ਤਾਮਿਲਨਾਡੂ ਵਿੱਚ ਪਾਏ ਗਏ ਹਨ, ਜਦੋਂ ਕਿ ਇਸ ਨੇ ਕੁੱਲ 9 ਰਾਜਾਂ ਵਿੱਚ ਦਸਤਕ ਦਿੱਤੀ ਹੈ। ਇਸ ਦੌਰਾਨ, INSACOG ਦੇ ਮਾਹਰਾਂ ਨੇ

ਅਦਾਕਾਰਾ ਪੂਜਾ ਭੱਟ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਚ ਲਿਆ ਹਿੱਸਾ

ਤੇਲੰਗਾਨਾ (ਏਐਨਆਈ) : ਫਿਲਮ ਅਦਾਕਾਰਾ ਪੂਜਾ ਭੱਟ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਚ ਕੁਝ ਸਮੇਂ ਲਈ ਹਿੱਸਾ ਲਿਆ ਸੀ। ਅੱਜ ਤੋਂ ਤੇਲੰਗਾਨਾ ਵਿੱਚ ਇਹ ਯਾਤਰਾ ਸ਼ੁਰੂ ਹੋਈ ਹੈ। ਇਸ 'ਤੇ ਪੂਜਾ ਭੱਟ ਨੇ ਟਵੀਟ ਕਰ ਕੇ ਲਿਖਿਆ, 'ਹਾਂ, ਥੋੜ੍ਹੀ ਦੇਰ ਲਈ, ਸਾਢੇ 10 ਕਿਲੋਮੀਟਰ ਸਹੀ।' ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਜੋੜੋ ਯਾਤਰਾ ਦਾ ਹੈਸ਼ਟੈਗ ਵੀ ਲਗਾਇਆ ਹੈ। ਇਸ ਦੇ

24 ਨਵੰਬਰ ਨੂੰ ਅੰਬਾਲਾ 'ਚ ਰੇਲ ਰੋਕੋ ਪ੍ਰੋਗਰਾਮ ਚਲਾਉਣ ਦਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੀਤਾ ਐਲਾਨ

ਚੰਡੀਗੜ੍ਹ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਮੌਕੇ 24 ਨਵੰਬਰ ਨੂੰ ਅੰਬਾਲਾ 'ਚ ਰੇਲ ਰੋਕੋ ਪ੍ਰੋਗਰਾਮ ਚਲਾਉਣ ਦਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਹੈ । ਚੜੂਨੀ ਨੇ ਕਿਹਾ ਕਿ ਕਿਸਾਨਾਂ ਖਿਲਾਫ਼ ਦਰਜ ਕੀਤੇ ਕੇਸ ਅਜੇ ਤਕ ਵਾਪਸ ਨਹੀਂ ਹੋਏ ਹਨ। ਇਸ ਦੇ ਵਿਰੋਧ 'ਚ 24 ਨਵੰਬਰ ਨੂੰ ਰੇਲ ਆਵਾਜਾਈ ਠੱਪ ਕੀਤੀ ਜਾਵੇਗੀ। ਚੜੂਨੀ ਨੇ