news

Jagga Chopra

Articles by this Author

ਪ੍ਰਧਾਨ ਮੰਤਰੀ ਸੁਨਕ ਨੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ, ਯੂਕਰੇਨ ਦੀ ਮਦਦ ਲਈ 50 ਮਿਲੀਅਨ ਪੌਂਡ ਦੇ ਪੈਕੇਜ ਦਾ ਐਲਾਨ

ਯੂਕਰੇਨ : ਰੂਸ-ਯੂਕਰੇਨ ਜੰਗ ਦੇ ਵਿਚਕਾਰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਯੂਕਰੇਨ ਪਹੁੰਚੇ। ਇਥੇ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਦੀ ਮਦਦ ਲਈ 50 ਮਿਲੀਅਨ ਪੌਂਡ ਦੇ ਰੱਖਿਆ ਪੈਕੇਜ ਦਾ ਐਲਾਨ ਕੀਤਾ। ਜ਼ੇਲੇਂਸਕੀ ਨੂੰ ਬ੍ਰਿਟੇਨ ਦਾ ਸਮਰਥਨ ਜਾਰੀ ਰਖਣ ਦਾ ਭਰੋਸਾ ਵੀ ਦਿੱਤਾ।

ਸਰਕਾਰ ਵੱਲੋਂ ਦੁਕਾਨਾਂ ਅੱਗੇ ਲੱਗੇ ਬੋਰਡ ਪੰਜਾਬੀ ਵਿੱਚ ਲਿਖਣ ਦੇ ਆਦੇਸ਼, ਪੰਜਾਬੀ ਵਿੱਚ ਬੋਰਡ ਨਾ ਲਿਖਣ ਵਾਲਿਆਂ ਤੇ ਹੋਵੇਗੀ ਕਾਰਵਾਈ

ਚੰਡੀਗੜ੍ਹ : ਪੰਜਾਬ ਵਿੱਚ ਹੁਣ ਦੁਕਾਨਾਂ ਅੱਗੇ ਲੱਗੇ ਬੋਰਡ ਪੰਜਾਬੀ ਭਾਸ਼ਾ ਵਿੱਚ ਹੀ ਲਿਖਣੇ ਪੈਣਗੇ। ਅਜਿਹਾ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ 21 ਫਰਵਰੀ ਤੱਕ ਦੁਕਾਨਾਂ ’ਤੇ ਲੱਗੇ ਬੋਰਡ ਜਾਂ ਦਿਸ਼ਾ ਸੂਚਕ ਬੋਰਡ ਪੰਜਾਬੀ ਬੋਲੀ ਵਿੱਚ ਲਿਖ ਲੈਣ। ਸ਼ਨੀਵਾਰ

ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ’ਚ ਅਦਾਕਾਰ ਅਮੋਲ ਪਾਲੇਕਰ ਅਤੇ ਸੰਧਿਆ ਗੋਖਲੇ ਹੋਏ ਸ਼ਾਮਲ

ਬੁਲਢਾਨਾ : ਆਲ ਇੰਡੀਆ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਨੂੰ ਹਰ ਵਰਗ ਵੱਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਦੌਰਾਨ ਰੋਜਾਨਾ ਹੀ ਵੱਖ ਵੱਖ ਖੇਤਰ ਨਾਲ ਸਬੰਧਿਤ ਹਸਤੀਆਂ ਵੱਲੋਂ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋ ਕੇ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕੀਤੀ ਜਾਂਦੀ ਹੈ, ਇਸੇ ਲੜੀ ਤਹਿਤ ਅੱਜ ਯਾਤਰਾ ’ਚ ਹਿੰਦੀ

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾਈ

ਨਿਊਜ਼ੀਲੈਂਡ : ਟੀਮ ਇੰਡੀਆ ਨੇ ਨਿਊਜ਼ੀਲੈਂਡ ਦੇ ਮਾਊਂਟ ਮੌਂਗਾਨੁਈ ਦੇ ਬੇ ਓਵਲ ਮੈਦਾਨ ‘ਤੇ ਖੇਡੇ ਗਏ ਦੂਜੇ ਟੀ-20 ਮੈਚ ‘ਚ ਕੀਵੀ ਟੀਮ ਨੂੰ 65 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ 6 ਵਿਕਟਾਂ

ਸਿੱਖਿਆ ਮਾਡਲ ਨੂੰ ਸਿਖ਼ਰਾਂ 'ਤੇ ਲਿਜਾਉਣ ਲਈ ਅਧਿਆਪਕ ਤੇ ਸਕੂਲ ਮੁਖੀ ਹੋਣਗੇ ਮਜ਼ਬੂਤ : ਬੈਂਸ

ਚੰਡੀਗੜ੍ਹ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ 'ਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਉਹਨਾਂ ਦੇ ਹੁਨਰ ਨੂੰ ਤਰਾਸ਼ਣ ਅਤੇ ਆਮ ਲੋਕਾਂ ਤਕ ਪਹੁੰਚਾਉਣ ਲਈ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪ੍ਰਮੁੱਖ ਸਿੱਖਿਆ ਸਕੱਤਰ ਜਸਪ੍ਰਰੀਤ ਤਲਵਾੜ ਆਈ.ਏ.ਐੱਸ. ਦੀ ਅਗਵਾਈ ਅਤੇ ਵਰਿੰਦਰ ਕੁਮਾਰ ਸ਼ਰਮਾ ਵਿਸ਼ੇਸ਼ ਸਕੱਤਰ-ਕਮ

ਪੁਸਤਕ ‘ਡਬੋਲੀਆ’ ਨੂੰ ਮਿਲਿਆ 25,000 ਡਾਲਰ ਦਾ ‘ਢਾਹਾਂ ਐਵਾਰਡ’

ਸਰੀ : ਬਲਵਿੰਦਰ ਸਿੰਘ ਗਰੇਵਾਲ ਦੇ ਕਹਾਣੀ ਸੰਗ੍ਰਹਿ ‘ਡਬੋਲੀਆ’ ਨੂੰ ਇਸ ਸਾਲ ਦਾ 25,000 ਡਾਲਰ ਦੀ ਰਾਸ਼ੀ ਵਾਲਾ ‘ਢਾਹਾਂ ਐਵਾਰਡ’ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਐਲਾਨ ਬੀਤੀ ਰਾਤ ਸਰੀ ਵਿਖੇ ਇਕ ਸਮਾਗਮ ਦੌਰਾਨ ਕੀਤਾ ਗਿਆ। ਅਰਵਿੰਦਰ ਕੌਰ ਧਾਲੀਵਾਲ ਦੇ ਕਹਾਣੀ ਸੰਗ੍ਰਿਹ ਝਾਂਜਰ ਵਾਲੇ ਪੈਰ ਅਤੇ ਜਾਵੇਦ ਬੂਟਾ ਦੇ ਚੌਲਾਂ ਦੀ ਬੁਰਕੀ ਨੂੰ 10-10 ਹਜਾਰ ਦੇ ਇਨਾਮ ਲਈ

ਡੇਵਿਡ ਈਬੀ ਨੇ ਬੀਸੀ ਦੇ 37 ਵੇਂ ਪ੍ਰੀਮੀਅਰ ਵਜੋਂ ਹਲਫ਼ ਲਿਆ

ਕੈਨੇਡਾ : ਡੇਵਿਡ ਈਬੀ ਨੇ ਅੱਜ ਵੈਨਕੂਵਰ ਵਿਖੇ ਮਸਕੀਮ ਕਮਿਊਨਿਟੀ ਸੈਂਟਰ ਦੇ ਜਿਮਨੇਜ਼ੀਅਮ ਵਿਚ ਬੀ.ਸੀ. ਦੇ ਪ੍ਰੀਮੀਅਰ ਵਜੋਂ ਹਲਫ਼ ਲਿਆ। ਫਸਟ ਨੇਸ਼ਨ ਦੀ ਅਗਵਾਈ ਵਾਲੇ ਇਸ ਸਮਾਰੋਹ ਵਿੱਚ ਉਨ੍ਹਾਂ ਨੂੰ ਬੀਸੀ ਦੇ ਲੈਫਟੀਨੈਂਟ ਜਨਰਲ ਜੈਨੇਟ ਆਸਟਿਨ ਨੇ ਸਹੁੰ ਚੁਕਾਈ। ਬੀਸੀ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪ੍ਰੀਮੀਅਰ ਦੇ ਸਹੁੰ ਚੁੱਕ ਸਮਾਗਮ ਦੀ ਮੇਜ਼ਬਾਨੀ ਫਸਟ ਨੇਸ਼ਨ

ਸਪੀਕਰ ਸੰਧਵਾਂ ਵਲੋਂ ਗੁਰੂ ਨਾਨਕ ਪਬਲਿਕ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਸ਼ਿਰਕਤ

ਲੁਧਿਆਣਾ : ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਨੇ ਆਪਣਾ 43ਵਾਂ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ, ਜਿਸ ਵਿੱਚ ਸ਼ਾਮਲ ਸਰੋਤਿਆਂ ਨੇ ਗੀਤ-ਸੰਗੀਤ, ਸ਼ਾਨਦਾਰ ਗਿੱਧਾ ਅਤੇ ਭੰਗੜੇ ਦਾ ਆਨੰਦ ਮਾਣਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ. ਹਰਦੀਪ ਸਿੰਘ ਲੋਧੀ ਅਤੇ ਸ. ਜਸਦੇਵ ਸਿੰਘ

ਪਾਕਿਸਤਾਨ ਦੇ ਸਿਰਕੱਢ ਵਿਦਵਾਨ ਤੇ ਕਾਨੂੰਨਦਾਨ ਸੱਯਦ ਅਫ਼ਜ਼ਲ ਹੈਦਰ ਸੁਰਗਵਾਸ

ਲੁਧਿਆਣਾ : ਪਾਕਿਸਤਾਨ ਦੇ ਉੱਘੇ ਵਿਦਵਾਨ ਤੇ ਕਾਨੂੰਨਦਾਨ ਸੱਯਦ ਅਫ਼ਜ਼ਲ ਹੈਦਰ ਅਕਾਲ ਚਲਾਣਾ ਕਰ ਗਏ ਹਨ। ਸੱਯਦ ਅਫ਼ਜ਼ਲ ਹੈਦਰ ਪਾਕਿਸਤਾਨ ਵਿੱਚ ਸ਼ਰੀਅਤ ਕੋਰਟ ਦੇ ਚੀਫ ਜਸਟਿਸ ਵੀ ਕਹੇ। 2008 ਵਿੱਚ ਪਾਕਿਸਤਾਨ ਦੀ ਕੰਮ ਚਲਾਊ ਕੌਮੀ ਸਰਕਾਰ ਦੇ ਵੀ ਕਾਨੂੰਨ ਮੰਤਰੀ ਹੁੰਦਿਆਂ ਆਨੰਦ ਮੈਰਿਜ ਐਕਟ ਦਾ ਆਰਡੀਨੈਂਸ ਜਾਰੀ ਕਰਨ ਵਿੱਚ ਪਹਿਲ ਕਦਮੀ ਕੀਤੀ। ਪੰਜਾਬੀ ਲੋਕ ਵਿਰਾਸਤ ਅਕਾਡਮੀ

ਸਦਾਬਹਾਰ ਅਦਾਕਾਰਾ ਤਬੱਸੁਮ ਦਾ ਦੇਹਾਂਤ

ਨਵੀਂ ਦਿੱਲੀ : ਸਦਾਬਹਾਰ ਅਦਾਕਾਰਾ ਤਬੱਸੁਮ ਦਾ ਦੇਹਾਂਤ ਹੋ ਗਿਆ ਹੈ। ਉਹ 78 ਸਾਲਾਂ ਦੇ ਸਨ। ਉਨ੍ਹਾਂ ਦੇ ਬੇਟੇ ਹੋਸ਼ਾਨ ਗੋਵਿਲ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੀ ਮੌਤ ਨੇ ਪੂਰੇ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਸਦਮਾ ਦਿੱਤਾ ਹੈ। ਹੋਸ਼ਾਨ ਗੋਵਿਲ ਨੇ ਕਿਹਾ, 'ਮਾਤਾ ਦਾ ਬੀਤੀ ਰਾਤ 8:40 'ਤੇ ਦੇਹਾਂਤ ਹੋ ਗਿਆ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਉਸ ਨੂੰ