news

Jagga Chopra

Articles by this Author

ਮੁੱਖ ਮੰਤਰੀ ਵੱਲੋਂ ਸੂਬੇ ਵਿਚ ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਅਹਿਦ, ਵਿਸ਼ਵ ਹਾਕੀ ਕੱਪ ਦੀ ਟਰਾਫੀ ਦਾ ਸਵਾਗਤ

ਚੰਡੀਗੜ੍ਹ : ਪੰਜਾਬ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਕੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣੀ ਸਰਕਾਰੀ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਣ ਕੀਤਾ ਕਿ ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਰਿਹਾਇਸ਼ ਉਤੇ ਪੁਰਸ਼ਾਂ ਦੇ ਹਾਕੀ ਵਿਸ਼ਵ ਕੱਪ ਦੀ ਟਰਾਫੀ ਦਾ ਸਵਾਗਤ

ਅਧਿਕਾਰੀ ਖੁਦ ਫੀਲਡ ਵਿੱਚ ਜਾ ਕੇ ਸਰਕਾਰ ਵੱਲੋਂ ਚਲਾਈਆਂ ਯੋਜਨਾਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ : ਮੰਤਰੀ ਸਰਾਰੀ

ਫ਼ਰੀਦਕੋਟ : ਸਰਕਾਰੀ ਯੋਜਨਾ ਦਾ ਲਾਭ ਜਮੀਨੀ ਪੱਧਰ ਤੱਕ ਪਹੁੰਚਾਉਣ ਲਈ ਅਧਿਕਾਰੀ ਖੁਦ ਫੀਲਡ ਵਿੱਚ ਜਾ ਕੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਕੀਮਾਂ ਦਾ ਲਾਹਾ ਲੈਣ ਦੇ ਲਈ ਖ਼ੁਦ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਤਾਂ ਜੋ ਸਮੇਂ ਸਿਰ ਯੋਜਨਾ ਦਾ ਲਾਭ ਅਸਲ ਲਾਭਪਾਤਰੀਆਂ ਨੂੰ ਮਿਲ ਸਕੇ। ਇਹ ਪ੍ਰਗਟਾਵਾ ਪੰਜਾਬ ਦੇ ਸੁਤੰਤਰਤਾ

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ, ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨਾਂ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਜਥੇਬੰਦੀ ਦਾ ਹੋਰ ਵਿਸਥਾਰ ਕਰਦਿਆਂ ਅੱਜ 10 ਸੀਨੀਅਰ ਆਗੂਆਂ ਨੂੰ ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ ਦਾ ਮੈਂਬਰ ਅਤੇ 19 ਸੀਨੀਅਰ ਆਗੂਆਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਅੱਜ ਜਾਰੀ ਕੀਤੀ ਗਈ ਸੂਚੀ ਹੇਠ ਲਿਖੇ ਅਨੁਸਾਰ ਹੈ,

ਪ੍ਰਧਾਨ ਸਾਹਿਬ ਦਾ ਸਲਾਹਕਾਰ

ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵਿਆਪਕ ਅਤੇ ਵਿਸਤ੍ਰਿਤ ਕੀਤੀ ਚਰਚਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿਖੇ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਕਰੀਬ ਤਿੰਨ ਮਹੀਨਿਆਂ ਬਾਅਦ ਪ੍ਰਧਾਨ ਮੰਤਰੀ ਨੂੰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਕਰੀਬ ਅੱਧਾ ਘੰਟਾ

"ਅਸੀਂ ਏਕਤਾ ਲਈ ਚੱਲਦੇ ਹਾਂ ਅਤੇ ਭਾਰਤ ਦੇ ਭਵਿੱਖ ਨੂੰ ਸੁਰੱਖਿਅਤ ਕਰਦੇ ਹਾਂ।" : ਰਾਹੁਲ ਗਾਂਧੀ

ਭਾਰਤ ਜੋੜੋ ਯਾਤਰਾ ਵਿੱਚ ਆਰਬੀਆਈ  ਦੇ ਸਾਬਕਾ ਗਵਰਨਰ ਰਾਜਨ ਹੋਏ ਸ਼ਾਮਲ

ਰਾਜਸਥਾਨ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਬੁੱਧਵਾਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ। ਜਦੋਂ ਕਿ ਕਾਂਗਰਸ ਨੇ ਇੱਕ "ਨਿਡਰ ਅਰਥ ਸ਼ਾਸਤਰੀ" ਦੇ ਸਮਰਥਨ ਦਾ ਜਸ਼ਨ ਮਨਾਇਆ ਜਿਸ ਨੇ ਅਕਸਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ

ਸਚਿਨ ਤੇਂਦੁਲਕਰ ਵਾਂਗ ਪੁੱਤਰ ਅਰਜੁਨ ਨੇ ਵੀ ਰਣਜੀ ਟਰਾਫੀ 'ਚ ਲਗਾਇਆ ਸੈਂਕੜਾ

ਨਵੀਂ ਦਿੱਲੀ : ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਬੁਧਵਾਰ ਨੂੰ ਰਣਜੀ ਟਰਾਫੀ ਮੈਚ ‘ਚ ਸੈਂਕੜਾ ਲਗਾਇਆ ਹੈ। 34 ਸਾਲ ਪਹਿਲਾ 1988 ਵਿਚ ਸਚਿਨ ਤੇਂਦੁਲਕਰ ਨੇ ਵੀ ਰਣਜੀ ਮੈਚ ‘ਚ 100 ਦੌੜਾਂ ਬਣਾਈਆਂ ਸਨ। ਇਸੇ ਤਰ੍ਹਾਂ ਅੱਜ ਪਿਤਾ ਦੀ ਰਾਹ ‘ਤੇ ਚਲਦੇ ਹੋਏ ਅਰਜੁਨ ਤੇਂਦੁਲਕਰ ਨੇ ਵੀ ਰਣਜੀ ਟਰਾਫੀ ਦੇ ਅਪਣੇ ਡੈਬਿਊ ਮੈਚ ਵਿੱਚ ਇਹ ਕਮਾਲ

ਲੜਕੀ ‘ਤੇ ਤੇਜ਼ਾਬ ਸੁੱਟਣ ਦੇ ਮਾਮਲੇ 'ਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਦੋਸ਼ੀ ਗ੍ਰਿਫਤਾਰ

ਨਵੀਂ ਦਿੱਲੀ : ਲੜਕੀ ‘ਤੇ ਤੇਜ਼ਾਬ ਸੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਤੇਜ਼ਾਬ ਦੇ ਹਮਲੇ ਵਿਚ 12ਵੀਂ ਦੀ ਵਿਦਿਆਰਥਣ ਬੁਰੀ ਤਰ੍ਹਾਂ ਝੁਲਸ ਗਈ ਜਿਸ ਦੇ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦਿੱਲੀ ਦੇ ਦਵਾਰਕਾ ਮੋੜ ਇਲਾਕੇ ਵਿਚ ਹੋਈ ਘਟਨਾ ਨੂੰ ਸਵੇਰੇ ਸਾਢੇ 9 ਵਜੇ ਅੰਜਾਮ ਦਿੱਤਾ ਗਿਆ ਸੀ। ਦਿੱਲੀ ਪੁਲਿਸ ਵੱਲੋਂ ਪੀੜਤ ਵਿਦਿਆਰਥੀ

ਰਾਸ਼ਟਰਪਤੀ ਮੁਰਮੂ ਵੱਲੋਂ ਬਿਊਰੋ ਆਫ ਐਨਰਜੀ ਐਫੀਸ਼ੈਂਸੀ ਦੁਆਰਾ ਵਿਕਸਤ 'ਈਵੀ-ਯਾਤਰਾ ਪੋਰਟਲ' ਲਾਂਚ

ਨਵੀਂ ਦਿੱਲੀ : ਕੌਮਾਂਤਰੀ ਊਰਜਾ ਸੰਭਾਲ ਦਿਵਸ ਹਰ ਸਾਲ 14 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਊਰਜਾ ਕੁਸ਼ਲਤਾ ਤੇ ਸੰਭਾਲ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨਾ ਹੈ। ਰਾਸ਼ਟਰੀ ਊਰਜਾ ਸੰਭਾਲ ਦਿਵਸ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਅਧੀਨ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀਈਈ) ਵੱਲੋਂ ਮਨਾਇਆ ਜਾਂਦਾ ਹੈ। ਬੁੱਧਵਾਰ ਨੂੰ

ਨਿਊਜ਼ੀਲੈਂਡ 'ਚ ਨਬਾਲਗਾਂ ਦੇ ਸਿਗਰਟ ਖਰੀਦਣ ’ਤੇ ਲਗਾਈ ਪਾਬੰਦੀ, ਸਿਗਰੇਟ 'ਤੇ ਰੋਕ ਬਾਰੇ ਬਣਾਇਆ ਨਵਾਂ ਕਾਨੂੰਨ

ਵਿਲਿੰਗਟ (ਏਪੀ) : ਨਿਊਜ਼ੀਲੈਂਡ ਨੇ ਸਿਗਰਟ ’ਤੇ ਪਾਬੰਦੀ ਲਾਉਣ ਦੇ ਇਰਾਦੇ ਨਾਲ ਪਾਸ ਕੀਤੇ ਕਾਨੂੰਨ ਅਨੁਸਾਰ, ਜੇ ਕੋਈ ਨੌਜਵਾਨ ਸਿਗਰਟ ਖਰੀਦਦਾ ਹੈ ਤਾਂ ਉਸ ’ਤੇ ਜੀਵਨ ਭਰ ਦੀ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ। ਅਜਿਹੇ ਵਿਅਕਤੀ ਦਾ ਤੰਬਾਕੂ ਉਤਪਾਦ ਵੇਚਣ ’ਤੇ ਪਾਬੰਦੀ ਹੈ, ਜਿਸਦਾ ਜਨਮ 1 ਜਨਵਰੀ 2009 ਜਾਂ ਉਸ ਤੋਂ ਬਾਅਦ ਹੋਇਆ ਹੈ। ਸਰਕਾਰ ਇਸ ਕਦਮ ਰਾਹੀਂ ਦੇਸ਼ ਨੂੰ

ਯੂਕਰੇਨ ਦੇ ਲੋਕਾਂ ਨੂੰ ਕ੍ਰਿਸਮਸ 'ਚ ਵੀ ਨਹੀਂ ਮਿਲੇਗੀ ਸ਼ਾਂਤੀ, ਜੰਗ ਜਾਰੀ ਰਹੇਗੀ : ਰੂਸ

ਯੂਕਰੇਨ (ਏਜੰਸੀ) : ਕ੍ਰਿਸਮਸ ਦੇ ਵਿਚਕਾਰ ਵੀ ਰੂਸ-ਯੂਕਰੇਨ ਯੁੱਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦਰਅਸਲ, ਰੂਸ ਨੇ ਦੱਸਿਆ ਕਿ ਕ੍ਰਿਸਮਸ ਦੇ ਵਿਚਕਾਰ ਵੀ ਜੰਗ ਜਾਰੀ ਰਹੇਗੀ। ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਸੀ ਕਿ ਰੂਸ ਨੂੰ ਕ੍ਰਿਸਮਸ ਤਕ ਯੂਕਰੇਨ ਤੋਂ ਆਪਣੀਆਂ ਫੌਜਾਂ ਨੂੰ ਕੱਢਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਜੋ ਦੋਵਾਂ