news

Jagga Chopra

Articles by this Author

ਨਵਜੋਤ ਸਿੱਧੂ 26 ਜਨਵਰੀ ਨੂੰ ਜੇਲ੍ਹ ਤੋਂ ਆ ਰਹੇ ਨੇ ਬਾਹਰ

ਚੰਡੀਗੜ੍ਹ, 16 ਜਨਵਰੀ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ 26 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆ ਰਹੇ ਹਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਹਿਲਾਂ ਉਹ ਗੁਰਦੁਆਰਾ ਦੁਖਨਿਵਾਰਨ ਸਾਹਿਬ, ਫਿਰ ਕਾਲੀ ਮਾਤਾ ਮੰਦਰ ਤੇ ਬਾਅਦ 'ਚ ਉਹਨਾਂ ਦੀ ਰਿਹਾਇਸ਼ ਨੇੜੇ ਬਣੀ ਦਰਗਾਹ 'ਤੇ ਜਾਣਗੇ। ਇਸ ਦੇ ਨਾਲ ਹੀ ਉਹਨਾਂ ਦੀ ਰਿਹਾਇਸ਼ 'ਤੇ ਆਉਣ ਵਾਲੇ ਸਮਰਥਕਾਂ ਲਈ ਚਾਹ ਪਾਣੀ

ਜੀ. ਐੱਮ. ਸਰੋਂ ’ਤੇ ਚਰਚਾ ਦੌਰਾਨ ਇਸ ਦੇ ਝਾੜ, ਗੁਣਵੱਤਾ, ਵਾਤਾਵਰਣ, ਸਿਹਤ ਆਦਿ ਵਰਗੇ ਅਨੇਕਾਂ ਖੱਖਾਂ ’ਤੇ ਵਿਦਵਾਨਾਂ ਨੇ ਰੱਖੇ ਵਿਚਾਰ

ਚੰਡੀਗੜ੍ਹ, 16 ਜਨਵਰੀ : ਜੈਨੈਟਿਕਲੀ ਮੋਡੀਫਾਈਡ (ਜੀ. ਐੱਮ.) ਸਰ੍ਹੋਂ ਦੇ ਵਿਸ਼ੇ ’ਤੇ ਅੱਜ ਵਿਧਾਨ ਸਭਾ ਵਿੱਚ ਹੋਈ ਪ੍ਰਭਾਵੀ ਚਰਚਾ ਮੌਕੇ ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਵਿਚਾਰ ਚਰਚਾ ਦਾ ਉਦੇਸ਼ ਹੇਠਲੇ ਪੱਧਰ ’ਤੇ ਜਮਹੂਰੀਅਤ ਨੂੰ ਮਜ਼ਬੂਤ ਬਨਾਉਣਾ ਅਤੇ ਲੋਕ ਮਹੱਤਤਾ ਦੇ ਮੁੱਦਿਆਂ ਬਾਰੇ ਵਿਧਾਇਕਾਂ ਨੂੰ ਸੰਵੇਦਨਸ਼ੀਲ ਬਨਾਉਣਾ ਹੈ। ਖੇਤੀ

ਸੂਬੇ ਦੇ ਨੌਜਵਾਨਾਂ ਨੂੰ 10 ਮਹੀਨਿਆਂ ਦੇ ਕਾਰਜਕਾਲ ਦੌਰਾਨ `ਚ 25 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ : ਧਾਲੀਵਾਲ

ਚੰਡੀਗੜ੍ਹ, 16 ਜਨਵਰੀ :  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਨਿਭਾਇਆ ਹੈ ਅਤੇ ਹੁਣ ਤੱਕ ਸੂਬੇ ਦੇ ਨੌਜਵਾਨਾਂ ਨੂੰ ਲਗਭੱਗ 10 ਮਹੀਨਿਆਂ ਦੇ ਕਾਰਜਕਾਲ ਦੌਰਾਨ `ਚ 25 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਕੁਲਦੀਪ

ਸੈਨੇਗਲ ’ਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ’ਚ 19 ਲੋਕਾਂ ਦੀ ਮੌਤ, 24 ਜਖ਼ਮੀ

ਡਕਾਰ, 16 ਜਨਵਰੀ : ਪੱਛਮੀ ਅਫਰੀਕੀ ਦੇਸ਼ ਸੇਨੇਗਲ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ’ਚ 19 ਲੋਕਾਂ ਦੀ ਮੌਤ ਅਤੇ ਦਰਜਨਾਂ ਹੋਰ ਜਖ਼ਮੀ ਹੋਣ ਜਾਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਭਿਆਨਕ ਹਾਦਸਾ ਇੱਕ ਜਾਨਵਰ ਨੂੰ ਬਚਾਉਂਦੇ ਹੋਏ ਹੋਇਆ, ਕਿ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਸਥਾਨਕ ਮੀਡੀਆ ਅਨੁਸਾਰ ਇਹ ਹਾਦਸਾ ਦੋ ਨੰਬਰ ਕੌਮੀ ਸੜਕ 'ਤੇ ਉਸ ਸਮੇਂ ਵਾਪਰਿਆ ਜਦੋਂ

ਮੀਟਿੰਗ ਦੌਰਾਨ ਇਕ-ਇਕ ਕਰਕੇ ਸਾਰੇ ਕੌਂਸਲਰਾਂ ਅਤੇ ਵਿਧਾਇਕਾਂ ਦੇ ਸੁਝਾਅ ਲਏ ਗਏ
  • ਸਥਾਨਕ ਸਰਕਾਰ ਲੋਕਤੰਤਰ ਦੀ ਨੀਂਹ ਹੈ, ਇਸ ਤੋਂ ਬਿਨਾਂ ਲੋਕਤੰਤਰ ਸਫਲ ਨਹੀਂ ਹੋ ਸਕਦਾ : ਸੰਦੀਪ ਪਾਠਕ

ਚੰਡੀਗੜ੍ਹ, 16 ਜਨਵਰੀ : ਆਮ ਆਦਮੀ ਪਾਰਟੀ (ਆਪ) ਸੰਗਠਨ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਡਾ: ਸੰਦੀਪ ਪਾਠਕ ਨੇ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸਾਰੇ ਚੁਣੇ ਹੋਏ ਕੌਂਸਲਰਾਂ, ਵਿਧਾਇਕਾਂ ਅਤੇ ਮੰਤਰੀਆਂ ਨਾਲ ਅਹਿਮ

ਜੇਲ੍ਹਾਂ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਲਈ ਰੂਪ-ਰੇਖਾ ਤਿਆਰ ਕਰ ਰਹੀ ਹੈ ਸੂਬਾ ਸਰਕਾਰ
  • ਜੇਲ੍ਹਾਂ ਵਿਚ ਮੈਡੀਕਲ ਸਟਾਫ ਪੱਕੇ ਤੌਰ ਉਤੇ ਤਾਇਨਾਤ ਕਰਨ ਦਾ ਐਲਾਨ
  • ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਨ ਲਈ ਜੇਲ੍ਹਾਂ ਵਿੱਚ ਸਥਾਪਤ ਹੋ ਰਹੇ ਹਨ ਕਾਨਫਰੰਸਿੰਗ ਰੂਮ

ਕਪੂਰਥਲਾ, 16 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਜੇਲ੍ਹਾਂ ਵਿਚ ਵਿਗਿਆਨਕ ਲੀਹਾਂ ਉਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਲਈ ਵਿਆਪਕ ਰੂਪ-ਰੇਖਾ ਤਿਆਰ ਕਰ

ਪੰਜਾਬ ਨੂੰ ਦਿੱਲੀ ਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ, ਪੰਜਾਬ ਨੂੰ ਪੰਜਾਬ ਤੋਂ ਹੀ ਚਲਾਇਆ ਜਾਣਾ ਚਾਹੀਦਾ ਹੈ : ਰਾਹੁਲ ਗਾਂਧੀ

ਜਲੰਧਰ, 16 ਜਨਵਰੀ : ਭਾਰਤ ਜੋੜੋ ਯਾਤਰਾ ਅੱਜ ਕਾਲਾ ਬੱਕਰਾ ਨੇੜੇ ਅਵਤਾਰ ਰੀਜੈਂਸੀ ਤੋਂ ਸ਼ੁਰੂ ਹੋਈ, ਯਾਤਰਾ ਦੌਰਾਨ ਜਿੱਥੇ ਰਾਹੁਲ ਗਾਂਧੀ ਪੈਦਲ ਚੱਲ ਰਹੇ ਸਨ, ਉੱਥੇ ਉਨ੍ਹਾਂ ਨਾਲ ਵੱਡੀ ਗਿਣਤੀ ਸਮੱਰਥਕ ਅਤੇ ਪਾਰਟੀ ਦੇ ਵੱਡੇ ਆਗੂ ਨਾਲ ਚੱਲ ਰਹੇ ਸਨ। ਅੱਜ ਦੀ ਪੈਦਲ ਯਾਤਰਾ 23 ਕਿਲੋਮੀਟਰ ਚੱਲੇਗੀ, ਜੋ ਦੋ ਪੜਾਵਾਂ ’ਚ ਹੋਵੇਗੀ। ਜਲੰਧਰ ਦੇ ਕਾਲਾ ਬੱਕਰਾ ਤੋਂ ਸ਼ੁਰੂ ਹੋ ਕੇ

ਸੀਐਮ ਅਰਵਿੰਦ ਕੇਜਰੀਵਾਲ ਤੇ ਆਪ ਪਾਰਟੀ ਦੇ ਵਿਧਾਇਕਾਂ ਨੇ LG ਦੀ ਰਿਹਾਇਸ਼ ਵੱਲ ਕੀਤਾ ਮਾਰਚ

ਨਵੀਂ ਦਿੱਲੀ, 16 ਜਨਵਰੀ : ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਪਹਿਲਾਂ LG ਵੀਕੇ ਸਕਸੈਨਾ 'ਤੇ ਹਮਲਾ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਦੀ ਰਿਹਾਇਸ਼ ਵੱਲ ਮਾਰਚ ਕੀਤਾ। ਸੀਐਮ ਅਰਵਿੰਦ ਕੇਜਰੀਵਾਲ ਵੀ ਸੜਕ 'ਤੇ ਆ ਗਏ ਅਤੇ LG 'ਤੇ ਕਈ ਦੋਸ਼ ਲਗਾਏ। ਇਸ ਮੌਕੇ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਮੰਦਭਾਗਾ ਹੈ ਕਿ

ਗੁਜਰਾਤ ’ਚ ਉਤਰਾਇਣ ਦੇ ਤਿਓਹਾਰ ਦੌਰਾਨ 4 ਬੱਚਿਆ ਸਮੇਤ 11 ਲੋਕਾਂ ਦੀ ਮੌਤ, 820 ਹਾਦਸੇ

ਅਹਿਮਦਾਬਾਦ, 16 ਜਨਵਰੀ : ਗੁਜਰਾਤ ਵਿੱਚ ਉਤਰਾਇਣ ਤਿਓਹਾਰ ਤੇ ਪਤੰਗ ਦੀ ਡੋਰ ਨਾਲ ਗਲਾ ਕੱਟੇ ਜਾਣ ਜਾਂ ਛੱਤ ਤੋਂ ਡਿੱਗਣ ਕਾਰਨ 4 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਮਰਜੈਂਸੀ ਸੇਵਾ ਨੂੰ ਐਬੂਲੈਂਸ ਸੇਵਾਵਾਂ ਦੀ ਮੰਗ ਕਰਨ ਲਈ ਸ਼ਨੀਵਾਰ ਤੇ ਐਤਵਾਰ ਨੂੰ ਦੋਵੇਂ ਦਿਨਾਂ ’ਚ ਲੱਗਭੱਗ 7

ਮਲੇਰਕੋਟਲਾ ’ਚ ਅਣਪਛਾਤੇ ਹਮਲਾਵਰ ਨੇ ਛੁਰਾ ਮਾਰ ਕੇ ਦੁਕਾਨਦਾਰ ਦਾ ਕੀਤਾ ਕਤਲ

ਮਲੇਰਕੋਟਲਾ, 16 ਜਨਵਰੀ : ਸਥਾਨਕ ਸ਼ਹਿਰ ਦੇ ਸ਼ਰਾਫਾ ਬਾਜ਼ਾਰ ਵਿੱਚ ਅਣਪਛਾਤੇ ਹਮਲਾਵਰ ਨੇ ਇੱਕ ਦੁਕਾਨਦਾਰ ਦਾ ਚਿੱਟੇ ਦਿਨ ਛੁਰਾ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਹੈ। ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੇ ਐਸਐਸਪੀ ਅਵਨੀਤ ਕੌਰ ਸਿੱਧੂ ਅਤੇ ਪੁਲਿਸ ਪਾਰਟੀ ਨੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਦਿਲਵਰ ਖਾਂ ਏ.ਐਸ.ਆਈ ਨੇ ਦੱਸਿਆ ਕਿ