news

Jagga Chopra

Articles by this Author

ਵਿਰਾਟ ਕੋਹਲੀ ਨੇ ਮਾਰਿਆ ਵੱਡਾ ਮਾਰਕਾ, ਸਭ ਤੋਂ ਤੇਜ਼ 25000 ਦੌੜਾਂ ਪੂਰੀਆਂ ਕਰਨ ਵਾਲੇ ਬਣੇ ਖਿਡਾਰੀ

ਨਵੀਂ ਦਿੱਲੀ, 19 ਫਰਵਰੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖ਼ਿਲਾਫ਼ ਦਿੱਲੀ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੌਰਾਨ ਆਪਣੇ ਅੰਤਰਰਾਸ਼ਟਰੀ ਕਰੀਅਰ ਦੇ ਇੱਕ ਹੋਰ ਰਿਕਾਰਡ ਨੂੰ ਛੂਹ ਲਿਆ ਹੈ। ਜਦੋਂ ਵਿਰਾਟ ਕੋਹਲੀ ਨੇ ਟੀਮ ਦੀ ਦੂਜੀ ਪਾਰੀ ਦੌਰਾਨ ਆਪਣੀ 12ਵੀਂ ਦੌੜਾਂ ਪੂਰੀਆਂ ਕੀਤੀਆਂ ਤਾਂ ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ 25000

ਚਾਰ ਸਾਲ ਪਹਿਲਾਂ ਕੈਨੇਡਾ ਆਏ ਪੰਜਾਬੀ ਨੌਜਵਾਨ ਦੀ ਮੌਤ

ਟੋਰਾਂਟੋਂ, 19 ਫਰਵਰੀ (ਭੁਪਿੰਦਰ ਸਿੰਘ ਠੁੱਲੀਵਾਲ) : ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਪਿੰਡ ਘਰਿਆਵਲੀ ਦਾ ਨੌਜਵਾਨ ਜੋ ਤਕੀਬਨ ਚਾਰ ਸਾਲ ਪਹਿਲਾਂ ਕੈਨੇਡਾ ਦੀ ਧਰਤੀ ‘ਤੇ ਰੋਜੀ ਰੋਟੀ ਕਮਾਉਣ ਲਈ ਆਇਆ ਸੀ, ਦੀ ਇੱਕ ਹਾਦਸੇ ‘ਚ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਗਦੀਪ ਸਿੰਘ ਵਜੋਂ ਹੋਈ ਹੈ, ਮ੍ਰਿਤਕ ਵਿਆਹਿਆ ਹੋਇਆ ਸੀ, ਉਸਦੀ

ਡਾ. ਨਵਜੋਤ ਕੌਰ ਸਿੱਧੂ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜਨ ਦੀ ਇੱਛਾ ਕੀਤੀ ਜਾਹਰ

ਪਟਿਆਲਾ, 19 ਫਰਵਰੀ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜਨ ਦੀ ਇੱਛਾ ਜਾਹਰ ਕੀਤੀ ਹੈ। ਡਾ. ਨਵਜੋਤ ਕੌਰ ਸਿੱਧੂ ਬੀਤੀ ਰਾਤ ਪਟਿਆਲਾ ਵਿਖੇ ਸ਼ਿਵਰਾਤਰੀ ਸਮਾਗਮਾਂ ‘ਚ ਸ਼ਾਮਲ ਹੋਣ ਲਈ ਆਏ ਸਨ। ਇਸ ਮੌਕੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਪਟਿਆਲਾ

ਸਰਪੰਚ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਵਿਧਾਇਕ ਖਿਲਾਫ ਕਰਨ ਦੀ ਮੰਗ ਨੂੰ ਲੈ ਕੇ ਸਰਪੰਚ ਹੋਏ ਇੱਕਜੁਟ, ਸਰਕਾਰ ਨੂੰ ਦਿੱਤ ਅਲਟੀਮੇਟਮ

ਬਠਿੰਡਾ, 19 ਫਰਵਰੀ : ਬਠਿੰਡਾ ਦੇ ਹਲਕਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤ ਰਤਨ ਦੇ ਪੀ ਏ ਰਸ਼ੀਮ ਗਰਗ ਨੂੰ ਵਿਜੀਲੈਂਸ ਵੱਲੋਂ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆ ਰੰਗੇ ਹੱਥੀ ਗ੍ਰਿਫਤਾਰ ਕਰ ਲਏ ਜਾਣ ਤੋਂ ਬਾਅਦ ਸ਼ਿਕਾਇਤਕਰਤਾ ਪਿੰਡ ਘੁੱਦਾ ਮਹਿਲਾ ਸਰਪੰਚ ਸੀਮਾ ਦੇ ਪਤੀ ਪ੍ਰਿਤਪਾਲ ਸਿੰਘ ਵੱਲੋਂ ਸਰਪੰਚ ਯੂਨੀਅਨ ਨਾਲ ਬੈਠ ਕੀਤੀ ਗਈ। ਇਸ ਮੌਕੇ ਸਰਪੰਚ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ : ਕੈਬਨਿਟ ਮੰਤਰੀ ਮਾਨ

ਸਮਰਾਲਾ, 19 ਫਰਵਰੀ : ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਸ਼ਹੀਦ ਕਰਨੈਲ ਸਿੰਘ (ਵੀਰ ਚੱਕਰ ਵਿਜੇਤਾ), ਸ਼ਹੀਦ ਰਤਨ ਸਿੰਘ ਅਤੇ ਸ਼ਹੀਦ ਜੋਗਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਬਰ੍ਹਮਾਂ ਨੇੜੇ ਸਮਰਾਲਾ ਵਿਖੇ

11ਵੇਂ ਜਸਪਾਲ ਭੱਟੀ ਐਵਾਰਡ ‘ਚ ਗਾਇਕ ਸਰਬਜੀਤ ਚੀਮਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਜਾਵੇਗਾ  

ਜਲੰਧਰ, 19 ਫਰਵਰੀ : ਈਡੀਅਟ ਕਲੱਬ ਪੰਜਾਬ ਵਲੋਂ 11ਵਾਂ ਜਸਪਾਲ ਭੱਟੀ ਐਵਾਰਡ 22 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਅਤੇ ਫ਼ਿਲਮੀ ਅਦਾਕਾਰ ਡਾ. ਰਾਜਿੰਦਰ ਰਿਖੀ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਨੇ ਦੱਸਿਆ ਕਿ ਇਸ ਵਾਰ ਲਾਈਫ਼

ਕੈਬਨਿਟ ਮੰਤਰੀ ਧਾਲੀਵਾਲ ਤੇ ਲਾਲਜੀਤ ਭੁੱਲਰ ਮੰਡ ਇਲਾਕੇ ਵਿੱਚ ਬਣੇ ਪੁੱਲ ਦਾ 20 ਫਰਵਰੀ ਨੂੰ ਕਰਨਗੇ ਉਦਘਾਟਨ 
  • 19 ਕਿਲੋਮੀਟਰ ਦਾ ਪੈਂਡਾ 5 ਕਿਲੋਮੀਟਰ ਵਿਚ ਹੋਵੇਗਾ ਤੈਅ : ਸੰਤ ਸੀਚੇਵਾਲ

ਸੁਲਤਾਨੁਪੁਰ ਲੋਧੀ, 19 ਫਰਵਰੀ : ਪਵਿੱਤਰ ਕਾਲੀ ਵੇਈਂ ਤੇ ਪਿੰਡ ਫਤਿਹਵਾਲ ਮੰਡ ਇਲਾਕੇ ਵਿਚ ਰੱਖੇ ਗਏ ਪੁੱਲ ਦਾ ਰਸਮੀ ਉਦਘਾਟਨ 20 ਫਰਵਰੀ ਨੂੰ ਬਾਅਦ ਦੁਪਹਿਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਲਾਲਜੀਤ ਸਿੰਘ ਭੁੱਲਰ ਵੱਲੋਂ ਕੀਤਾ ਜਾਵੇਗਾ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ

ਸਰਕਾਰ ਲੱਦਾਖ ਦੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ : ਪੀਐਮ ਮੋਦੀ

ਨਵੀਂ ਦਿੱਲੀ, 19 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੱਦਾਖ ਦੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਦਰਅਸਲ, ਕੇਂਦਰ ਸਰਕਾਰ ਨੇ ਲੱਦਾਖ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰਨ ਵਾਲੀ ਸ਼ਿੰਕੁਨ ਲਾ ਸੁਰੰਗ ਦੇ ਨਿਰਮਾਣ ਲਈ 1681.51 ਕਰੋੜ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦੇ

ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਮਿਜ਼ਾਈਲ ਦਾਗੀ, 15 ਮੌਤਾਂ

ਦਮਿਸ਼ਕ, 19 ਫ਼ਰਵਰੀ : ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਮਿਜ਼ਾਈਲ ਦਾਗੀ, ਜਿਸ 'ਚ 15 ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਇੱਕ ਰਿਹਾਇਸ਼ੀ ਇਮਾਰਤ ਵਿੱਚ ਹੋਇਆ।ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ SANA ਮੁਤਾਬਕ ਦਮਿਸ਼ਕ 'ਚ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 12:30 ਵਜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਹਮਲੇ ਵਿੱਚ ਕਈ ਰਿਹਾਇਸ਼ੀ ਇਮਾਰਤਾਂ ਤਬਾਹ

ਡੇਹਲੋਂ ‘ਚ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰਕੇ ਲਾਸ਼ ਨੂੰ ਅੰਬਾਲਾ ਨੇੜੇ ਸੁੱਟਿਆ, ਪੁਲਿਸ ਵੱਲੋਂ ਮੁਕੱਦਮਾ ਦਰਜ

ਡੇਹਲੋਂ, 19 ਫਰਵਰੀ : ਲੁਧਿਆਣਾ ਨੇੜਲੇ ਕਸਬਾ ਡੇਹਲੋਂ ਦੇ ਪਿੰਡ ਮੁਕੰਦਪੁਰ ‘ਚ ਪੁੱਤਰ ਵੱਲੋਂ ਆਪਣੇ ਪਿਤਾ ਨੂੰ ਕਤਲ ਕਰ ਦੇਣ ਤੋਂ ਬਾਅਦ ਉਸਦੀ ਲਾਸ਼ ਨੂੰ ਅੰਬਾਲਾ ਨੇੜੇ ਪੰਜਾਬ-ਹਰਿਆਣਾ ਬਾਰਡਰ ਤੇ ਸੁੱਟ ਦਾ ਮਾਮਾਲ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿਤਾ ਆਪਣੇ ਲੜਕੇ ਦਾ ਵਿਆਹ ਕਿਸੇ ਹੋਰ ਲੜਕੀ ਨਾਲ ਕਰਵਾਉਣਾ ਚਾਹੁੰਦਾ ਸੀ, ਜਦੋਂ ਕਿ ਪੁੱਤਰ ਆਪਣੀ ਪ੍ਰੇਮਿਕਾ ਨਾਲ