news

Jagga Chopra

Articles by this Author

700 ਭਾਰਤੀ ਵਿਦਿਆਰਥੀ ਡਿਪੋਰਟ ਕਰਨ ਦੇ ਮੁੱਦੇ ਸਬੰਧੀ ਵਿਕਰਮਜੀਤ ਸਾਹਨੀ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ
  • ਵਿਦੇਸ਼ ਮੰਤਰੀ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਮੁੱਦੇ 'ਤੇ ਪੂਰਨ ਸਹਿਯੋਗ ਦਾ ਭਰੋਸਾ, ਸਾਹਨੀ ਨੇ ਪੀੜਤ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ

ਨਵੀਂ ਦਿੱਲੀ, 19 ਮਾਰਚ : ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸ਼ਨੀਵਾਰ ਨੂੰ ਸ਼੍ਰੀ ਐੱਸ.  ਜੈਸ਼ੰਕਰ ਨੂੰ ਇਕ ਮੰਗ ਪੱਤਰ ਸੌਂਪਿਆ ਅਤੇ ਕੈਨੇਡਾ ਨੂੰ

ਅਥਲੀਟ ਅਕਸ਼ਦੀਪ ਸਿੰਘ ਨੇ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ

ਚੰਡੀਗੜ੍ਹ, 19 ਮਾਰਚ : ਨੋਮੀ (ਜਪਾਨ) ਵਿਖੇ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਅਥਲੀਟ ਅਕਸ਼ਦੀਪ ਸਿੰਘ ਨੇ 20 ਕਿਲੋ ਮੀਟਰ ਪੈਦਲ ਤੋਰ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਅਕਸ਼ਦੀਪ ਸਿੰਘ ਨੇ 1:20:57 ਦਾ ਸਮਾਂ ਕੱਢ ਕੇ ਇਹ ਪ੍ਰਾਪਤੀ ਹਾਸਲ ਕੀਤੀ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਥਲੀਟ ਅਕਸ਼ਦੀਪ ਸਿੰਘ ਨੂੰ ਇਸ ਪ੍ਰਾਪਤੀ ਉੱਤੇ

ਸਪੀਕਰ ਸੰਧਵਾਂ ਵੱਲੋਂ ਇੰਡੀਅਨ ਜਰਨਲਿਸਟ ਯੂਨੀਅਨ ਦਾ ਸੋਵੀਨਾਰ ਰਿਲੀਜ਼  

ਚੰਡੀਗੜ੍ਹ, 19 ਮਾਰਚ  : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਭਵਨ ਵਿਖੇ ਇੰਡੀਅਨ ਜਰਨਲਿਸਟ ਯੂਨੀਅਨ ਦਾ ਸੋਵੀਨਾਰ ਰਿਲੀਜ਼ ਕੀਤਾ ਗਿਆ। ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਉਨ੍ਹਾਂ ਦੇ ਢੁੱਕਵੇਂ ਹੱਲ ਲੱਭਣ ਦੇ ਉਦੇਸ਼ ਨਾਲ ਚੰਡੀਗੜ੍ਹ ਪੁੱਜੇ 20 ਦੇ ਕਰੀਬ ਰਾਜਾਂ ਦੇ ਪੱਤਰਕਾਰਾਂ ਨਾਲ ਮੀਟਿੰਗ ਦੌਰਾਨ ਕੁਲਤਾਰ

ਮੇਰਾ ਬਿਆਨ ਕਿਸੇ ਦੇਸ਼ ਜਾਂ ਸਰਕਾਰ ਬਾਰੇ ਨਹੀਂ ਸੀ : ਰਾਹੁਲ ਗਾਂਧੀ 

ਨਵੀਂ ਦਿੱਲੀ, 19 ਮਾਰਚ : ਵਿਦੇਸ਼ ਮੰਤਰਾਲੇ ਦੀ ਕਮੇਟੀ ਦੀ ਬੈਠਕ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬ੍ਰਿਟੇਨ 'ਚ ਦਿੱਤੇ ਬਿਆਨ 'ਤੇ ਸਫਾਈ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰਾ ਬਿਆਨ ਕਿਸੇ ਦੇਸ਼ ਜਾਂ ਸਰਕਾਰ ਬਾਰੇ ਨਹੀਂ ਸੀ। ਰਾਹੁਲ ਨੇ ਕਿਹਾ- ਮੇਰਾ ਬਿਆਨ ਇੱਕ ਵਿਅਕਤੀ ਬਾਰੇ ਸੀ। ਮੈਂ ਭਾਰਤ ਦੇ ਲੋਕਤੰਤਰ ਦੀ ਗੱਲ ਕੀਤੀ। ਕਿਸੇ ਹੋਰ ਦੇਸ਼ ਨੂੰ ਇਸ ਮੁੱਦੇ 'ਤੇ ਦਖਲ

ਬਲੋਚਿਸਤਾਨ 'ਚ ਭਾਰੀ ਮੀਂਹ ਕਾਰਨ 10 ਲੋਕ ਰੁੜੇ

ਬਲੋਚਿਸਤਾਨ , 19 ਮਾਰਚ : ਭਾਰੀ ਮੀਂਹ ਤੋਂ ਬਾਅਦ ਬਲੋਚਿਸਤਾਨ ਦੇ ਕਈ ਖੇਤਰਾਂ ਵਿੱਚ ਘੱਟੋ-ਘੱਟ 10 ਲੋਕ ਵਹਿ ਗਏ ਹਨ, ਡਾਨ ਨੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਕੀਤੀ ਹੈ। ਹੜ੍ਹ ਵਿੱਚ ਮਰਨ ਵਾਲੇ ਦਸ ਵਿਅਕਤੀਆਂ ਵਿੱਚੋਂ ਅੱਠ ਇੱਕ ਪਰਿਵਾਰ ਦੇ ਸਨ ਜੋ ਇੱਕ ਗੱਡੀ ਵਿਚ ਜਾ ਰਹੇ ਸਨ। ਇਨ੍ਹਾਂ ਅੱਠ ਮੈਂਬਰਾਂ ਵਿਚ ਤਿੰਨ ਔਰਤਾਂ, ਦੋ ਬੱਚੇ ਅਤੇ ਤਿੰਨ ਪੁਰਸ਼

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਤਲਾਸ਼ੀ ਮੁਹਿੰਮ ਦੌਰਾਨ 9 ਹੋਰ ਮੋਬਾਇਲ ਫੋਨ ਬਰਾਮਦ

ਫਿਰੋਜ਼ਪੁਰ, 19 ਮਾਰਚ : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਜੇਲ੍ਹ ਸੁਪਰਡੈਂਟ ਗੁਰਨਾਮ ਲਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਨ.ਐੱਲ.ਜੇ.ਡੀ ਮਸ਼ੀਨ ਦੀ ਮਦਦ ਨਾਲ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ 9 ਹੋਰ ਮੋਬਾਇਲ ਫੋਨ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਜੇਲ੍ਹ ਪ੍ਰਸ਼ਾਸਨ ਨੇ ਇਸ ਜੇਲ੍ਹ 'ਚੋਂ 11 ਮੋਬਾਇਲ ਫ਼ੋਨ ਬਰਾਮਦ ਕੀਤੇ ਸਨ। ਇਸ ਬਰਾਮਦਗੀ ਸਬੰਧੀ ਸਹਾਇਕ

ਜੈਵਿਕ ਖੇਤੀ ਤੇ ਨਿਰਯਾਤ 'ਤੇ ਰਾਸ਼ਟਰੀ ਪੱਧਰ ਦੀਆਂ ਸਹਿਕਾਰੀ ਸਭਾਵਾਂ ਕਿਸਾਨਾਂ ਦੀ ਆਮਦਨ ਵਧਾਉਣ 'ਚ ਸਹਾਈ ਹੋਣਗੀਆਂ : ਕੇਂਦਰੀ ਗ੍ਰਹਿ ਸ਼ਾਹ

ਗੁਜਰਾਤ, 19 ਮਾਰਚ : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਗੁਜਰਾਤ ਦੇ ਜੂਨਾਗੜ੍ਹ ਵਿੱਚ ਹਨ। ਇਸ ਦੌਰਾਨ ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਜੈਵਿਕ ਉਤਪਾਦਾਂ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਮੰਤਰੀ ਮੰਡਲ ਵੱਲੋਂ ਹਾਲ ਹੀ ਵਿੱਚ ਮਨਜ਼ੂਰ ਰਾਸ਼ਟਰੀ ਪੱਧਰ ਦੀਆਂ ਬਹੁ-ਰਾਜੀ ਸਹਿਕਾਰੀ ਸਭਾਵਾਂ ਕਿਸਾਨਾਂ ਦੀ ਆਮਦਨ ਵਿੱਚ ਕਈ ਗੁਣਾ ਵਾਧਾ ਕਰਨ ਵਿੱਚ

ਤਿਰੂਚਿਰਾਪੱਲੀ 'ਚ ਮਿਨੀਵੈਨ ਦੇ ਇਕ ਲਾਰੀ ਨਾਲ ਟਕਰਾਉਣ ਕਾਰਨ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ

ਤਿਰੂਚਿਰਾਪੱਲੀ,  19 ਮਾਰਚ : ਤਿਰੂਚਿਰਾਪੱਲੀ ਜ਼ਿਲ੍ਹੇ 'ਚ ਐਤਵਾਰ ਤੜਕੇ ਇਕ ਮਿਨੀਵੈਨ ਦੇ ਇਕ ਲਾਰੀ ਨਾਲ ਟਕਰਾਉਣ ਕਾਰਨ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਗੱਡੀ ਵਿੱਚ ਕੁੱਲ ਨੌਂ ਲੋਕ ਸਵਾਰ ਸਨ। ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।ਪੁਲਿਸ ਨੇ ਦੱਸਿਆ ਕਿ ਬਾਕੀ ਮਰਨ ਵਾਲਿਆਂ ਵਿੱਚ ਚਾਰ

ਘਰੇਲੂ ਕਲੇਸ਼ ਕਾਰਨ ਰੇਵਾੜੀ 'ਚ ਇਕ ਪਰਿਵਾਰ ਦੇ 3 ਮਾਸੂਮ ਬੱਚਿਆਂ ਨੂੰ ਜ਼ਿੰਦਾ ਸਾੜ ਸਾੜਿਆ

ਰੇਵਾੜੀ, 19 ਮਾਰਚ : ਹਰਿਆਣਾ ਦੇ ਰੇਵਾੜੀ ਜ਼ਿਲੇ 'ਚ ਇਕ ਹੀ ਪਰਿਵਾਰ ਦੇ 3 ਮਾਸੂਮ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਜਦਕਿ ਉਨ੍ਹਾਂ ਦੇ ਮਾਤਾ-ਪਿਤਾ ਬੁਰੀ ਝੁਲਸ ਗਏ। ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕਲੇਸ਼ ਕਾਰਨ ਘਰ ਦੇ ਮੁਖੀ ਨੇ ਇਹ ਕਦਮ ਚੁੱਕਿਆ। ਜਦੋਂ ਗੁਆਂਢੀ ਉਨ੍ਹਾਂ ਨੂੰ ਬਚਾਉਣ ਲਈ ਪੁੱਜੇ ਤਾਂ ਪੰਜਾਂ ਦੀਆਂ ਲੱਤਾਂ ਰੱਸੀ ਨਾਲ ਬੰਨ੍ਹੀਆਂ ਹੋਈਆਂ ਸਨ। ਥਾਣਾ

ਦੇਹਰਾਦੂਨ ਨੇੜੇ ਹਿਮਾਚਲ ਸਰਹੱਦ 'ਤੇ ਵਾਪਰਿਆ ਦਰਦਨਾਕ ਹਾਦਸਾ, ਕਾਰ ਸਵਾਰ ਚਾਰ ਲੋਕਾਂ ਮੌਤ

ਦੇਹਰਾਦੂਨ, 19 ਮਾਰਚ : ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਨਾਲ ਲੱਗਦੀ ਹਿਮਾਚਲ ਸਰਹੱਦ 'ਤੇ ਦਰਦਨਾਕ ਹਾਦਸਾ ਵਾਪਰਿਆ। ਜਿਨ੍ਹਾਂ ਦੀ ਕਾਰ 'ਚ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਹਿਮਾਚਲ ਅਤੇ ਦੋ ਵਿਕਾਸਨਗਰ ਦੇ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਵਿਕਾਸ ਨਗਰ ਤੋਂ ਮੀਨਸ ਵੱਲ ਜਾ ਰਹੀ ਇਕ ਕਾਰ ਹਿਮਾਚਲ ਅਤੇ ਉੱਤਰਾਖੰਡ