ਤਿਰੂਚਿਰਾਪੱਲੀ 'ਚ ਮਿਨੀਵੈਨ ਦੇ ਇਕ ਲਾਰੀ ਨਾਲ ਟਕਰਾਉਣ ਕਾਰਨ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ

ਤਿਰੂਚਿਰਾਪੱਲੀ,  19 ਮਾਰਚ : ਤਿਰੂਚਿਰਾਪੱਲੀ ਜ਼ਿਲ੍ਹੇ 'ਚ ਐਤਵਾਰ ਤੜਕੇ ਇਕ ਮਿਨੀਵੈਨ ਦੇ ਇਕ ਲਾਰੀ ਨਾਲ ਟਕਰਾਉਣ ਕਾਰਨ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਗੱਡੀ ਵਿੱਚ ਕੁੱਲ ਨੌਂ ਲੋਕ ਸਵਾਰ ਸਨ। ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।ਪੁਲਿਸ ਨੇ ਦੱਸਿਆ ਕਿ ਬਾਕੀ ਮਰਨ ਵਾਲਿਆਂ ਵਿੱਚ ਚਾਰ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ। ਤਿੰਨ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।