news

Jagga Chopra

Articles by this Author

ਜ਼ਿਲ੍ਹੇ ਦੇ ਹਰ ਆਂਗਨਵਾੜੀ ਸੈਂਟਰ ਨੂੰ ਡਾਟਾ ਪੈਕੇਜ ਲਈ ਹਰ ਸਾਲ ਮਿਲਣਗੇ ਦੋ ਹਜ਼ਾਰ ਰੁਪਏ: ਡਿਪਟੀ ਕਮਿਸ਼ਨਰ
  • ਪੋਸ਼ਣ ਟਰੈਕਰ ਐਪ ਲਈ ਸਲਾਨਾਂ ਦਿੱਤੇ ਜਾਣਗੇ 13 ਲੱਖ 98 ਹਜ਼ਾਰ ਰੁਪਏ
  • ਪੰਜਾਬ ਸਰਕਾਰ ਵੱਲੋਂ ਪੋਸ਼ਣ ਅਭਿਆਨ ਨੂੰ ਪਾਰਦਰਸ਼ਤਾ ਨਾਲ ਲਾਗੂ ਕਰਨ ਲਈ ਜਾਰੀ ਕੀਤੇ ਗਏ ਆਦੇਸ਼

ਫ਼ਤਹਿਗੜ੍ਹ ਸਾਹਿਬ, 02 ਜੂਨ : ਆਂਗਨਵਾੜੀ ਵਰਕਰਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਨੇ ਹਰੇਕ ਆਂਗਨਵਾੜੀ ਕੇਂਦਰ ਨੂੰ 2 ਹਜ਼ਾਰ ਰੁਪਏ ਪ੍ਰਤੀ ਸਾਲ ਮੋਬਾਇਲ ਡਾਟਾ

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ

ਫ਼ਤਹਿਗੜ੍ਹ ਸਾਹਿਬ, 02 ਜੂਨ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਵੱਲੋਂ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਬਣਾਈ ਗਈ ਕਮੇਟੀ ਵੱਲੋਂ ਚਾਵਲਾ ਚੌਂਕ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਖਾਮੀਆਂ ਪਾਈਆਂ ਜਾਣ ਵਾਲੀਆਂ ਤਿੰਨ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ

ਇਫਕੋ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਵਰਤਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ

ਫ਼ਤਹਿਗੜ੍ਹ ਸਾਹਿਬ, 02 ਜੂਨ : ਇਕਫੋ ਵੱਲੋਂ ਪਿੰਡ ਮੱਠੀ ਦੀ ਸਹਿਕਾਰੀ ਸਭਾ ਵਿਖੇ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਵਰਤਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਇਫਕੋ ਦੇ ਫੀਲਡ ਅਫਸਰ ਹਿਮਾਂਸ਼ੂ ਜੈਨ ਨੇ ਦਾਣੇਦਾਰ ਯੂਰੀਆ ਦੇ ਬਦਲ ਦੇ ਰੂਪ ਵਿੱਚ ਨੈਨੋ ਯੂਰੀਆ ਵਰਤਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ

ਵਿਸ਼ਵ ਦੁੱਧ ਦਿਵਸ ਮੌਕੇ ਵੇਰਕਾ ਵੱਲੋਂ ਬਸੀ ਪਠਾਣਾ ਦੇ ਸਕੂਲਾਂ ਚ ਕਰਵਾਏ ਜਾਗਰੂਕਤਾ ਸਮਾਗਮ
  • ਸਕੂਲੀ ਬੱਚਿਆਂ ਨੂੰ ਦੁੱਧ ਦੀ ਮਹੱਤਤਾ ਤੋਂ ਕਰਵਾਇਆ ਜਾਣੂ

ਫ਼ਤਹਿਗੜ੍ਹ ਸਾਹਿਬ, 02 ਜੂਨ : ਵਿਸ਼ਵ ਦੁੱਧ ਦਿਵਸ ਮੌਕੇ ਵੇਰਕਾ ਮੈਗਾ ਡੇਅਰੀ ਵੱਲੋਂ ਬਸੀ ਪਠਾਣਾ ਦੇ ਨਿੱਜੀ ਸਕੂਲਾਂ ਵਿੱਚ ਜਾਗਰੂਕਤਾ ਸਮਾਗਮ ਕਰਵਾਏ ਗਏ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੇਰਕਾ ਮੈਗਾ ਡੇਅਰੀ ਦੇ ਡਿਪਟੀ ਮੈਨੇਜਰ ਸ਼੍ਰੀ ਰੋਹਿਤ ਪਨਵਾਰ ਅਤੇ

ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਟਰੈਕਰ ਐਪ ਖ਼ਾਤਰ ਮਿਲੇਗਾ ਪ੍ਰਤੀ ਸਾਲ 2 ਹਜ਼ਾਰ ਦਾ ਮੋਬਾਈਲ ਡੇਟਾ ਪੈਕੇਜ
  • ਪੋਸ਼ਣ ਅਭਿਆਨ ਨੂੰ ਪਾਰਦਰਸ਼ਤਾ ਨਾਲ ਲਾਗੂ ਕਰਨਾ ਮੁੱਖ ਮਕਸਦ: ਡਾ. ਬਲਜੀਤ ਕੌਰ

ਫਾਜਿਲਕਾ, 2 ਜੂਨ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਹਰੇਕ ਆਂਗਣਵਾੜੀ ਕੇਂਦਰ ਨੂੰ ਪ੍ਰਤੀ ਸਾਲ 2 ਹਜ਼ਾਰ ਰੁਪਏ ਦੇ ਮੋਬਾਈਲ ਡੇਟਾ ਪੈਕੇਜ ਦੀ ਸਹੂਲਤ ਲਾਗੂ ਕੀਤੀ ਗਈ ਹੈ। ਸੂਬੇ ਵਿੱਚ ਕੁੱਲ ਮਨਜ਼ੂਰਸ਼ੁਦਾ ਆਂਗਣਵਾੜੀ ਸੈਂਟਰਾਂ ਦੀ

ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱਲੋਂ ਕਰਨੀਖੇੜਾ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਫ਼ਸਲ ਸਬੰਧੀ ਦਿੱਤੀ ਗਈ ਤਕਨੀਕੀ ਜਾਣਕਾਰੀ

ਫਾਜ਼ਿਲਕਾ 2 ਜੂਨ : ਮੁੱਖ ਖੇਤੀਬਾੜੀ ਅਫਸਰ ਡਾ. ਜੰਗੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਆਤਮਾ ਸਕੀਮ ਅਧੀਨ ਫਾਰਮ ਸਕੂਲ ਦੀ ਮੀਟਿੰਗ  ਬਲਾਕ ਫਾਜ਼ਿਲਕਾ ਦੇ ਪਿੰਡ ਕਰਨੀਖੇੜਾ ਵਿਖੇ ਕੀਤੀ ਗਈ। ਇਸ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ। ਬੀ.ਟੀ.ਐੱਮ. ਰਾਜਦਵਿੰਦਰ ਸਿੰਘ ਅਤੇ ਸਰਕਲ ਇੰਚਾਰਜ ਸੁਖਦੀਪ ਸਿੰਘ ਵੱਲੋਂ ਪੀਕੋ ਪ੍ਰੋਜੈਕਟਰ ਰਾਹੀਂ ਕਿਸਾਨਾਂ

"ਸਰਕਾਰ ਤੁਹਾਡੇ ਦੁਆਰ" ਤਹਿਤ ਕੋਟਕਪੂਰਾ ਵਿਖੇ ਸੁਵਿਧਾ ਕੈਂਪ 5 ਜੂਨ ਨੂੰ : ਵਿਨੀਤ ਕੁਮਾਰ
  • ਵੱਖ-ਵੱਖ ਸਕੀਮਾਂ/ਯੋਜਨਾਵਾਂ ਦਾ ਲਾਭ ਉਠਾਉਣ ਲਾਭਪਾਤਰੀ
  • ਸਰਕਾਰੀ ਪ੍ਰਾਇਮਰੀ ਸਕੂਲ ਕੋਟਕਪੂਰਾ ਵਿਖੇ ਲੱਗੇਗਾ ਕੈਂਪ

ਕੋਟਕਪੂਰਾ 2 ਜੂਨ : ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਦੇਣ ਲਈ ਪਿੰਡਾਂ ਦੀਆਂ ਬਰੂਹਾਂ 'ਤੇ ਕੈਂਪ ਲਗਾਏ ਜਾ ਰਹੇ ਹਨ ਅਤੇ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ

ਡਿਪਟੀ ਕਮਿਸ਼ਨਰ ਨੇ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਕੀਤੀ ਬੈਠਕ 
  • ਡਰੇਨੇਜ ਵਿਭਾਗ ਨੂੰ ਨੀਵੀਆਂ ਥਾਵਾਂ ਦੀਆਂ ਸੂਚੀਆਂ ਦੇਣ ਦੇ ਆਦੇਸ਼
  • ਉਪ ਮੰਡਲ ਮੈਜਿਸਟ੍ਰੇਟਾਂ ਵੱਲੋਂ ਸਬੰਧਤ ਥਾਵਾਂ ਦੀ ਕੀਤੀ ਜਾਵੇਗੀ ਚੈਕਿੰਗ

ਬਰਨਾਲਾ, 1 ਜੂਨ : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅਗਾਊਂ ਬਾਰਸ਼ਾਂ ਦੇ ਮੱਦੇਨਜ਼ਰ ਹੜ੍ਹ ਰੋਕੂ ਪ੍ਰਬੰਧਾਂ ਸਬੰਧੀ ਬੈਠਕ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਆਪਣਾ - ਆਪਣਾ ਕੰਮ ਤਨਦੇਹੀ

ਬਰਨਾਲਾ ਵਿੱਚ 7 ਜੂਨ ਨੂੰ ਲੱਗੇਗਾ ਰੋਜ਼ਗਾਰ ਮੇਲਾ
  • ਨਾਮੀ ਕੰਪਨੀਆਂ ਵਲੋਂ ਲਈ ਜਾਵੇਗੀ ਪ੍ਰਾਰਥੀਆਂ ਦੀ ਇੰਟਰਵਿਊ 

ਬਰਨਾਲਾ, 2 ਜੂਨ : ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ

ਮੱਛੀਆਂ ਫੜਨ ਵਾਲੀਆਂ ਦੋ ਕਿਸ਼ਤੀਆਂ ਤੋਂ ਕਰੋੜਾਂ ਰੁਪਏ ਦਾ ਸੋਨਾ ਜ਼ਬਤ, ਤਸਕਰਾਂ ਨੇ ਸੋਨਾ ਸਮੁੰਦਰ ‘ਚ ਸੁੱਟਿਆ 

ਮੰਨਾਰ, 01 ਜੂਨ : ਤਾਮਿਲਨਾਡੂ ਦੇ ਮੰਨਾਰ ਖੇਤਰ ਦੀ ਖਾੜੀ ਵਿਚ ਮੱਛੀਆਂ ਫੜਨ ਵਾਲੀਆਂ ਦੋ ਕਿਸ਼ਤੀਆਂ ਤੋਂ ਕਰੋੜਾਂ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਭਾਰਤੀ ਤੱਟ ਰੱਖਿਅਕ, ਰੈਵੇਨਿਊ ਇੰਟੈਲੀਜੈਂਸ ਅਤੇ ਕਸਟਮ ਦੇ ਡਾਇਰੈਕਟੋਰੇਟ ਦੁਆਰਾ ਸਾਂਝੀ ਮੁਹਿੰਮ ਰਾਹੀਂ ਇਹ ਸਫਲਤਾ ਹਾਸਲ ਕੀਤੀ। ਇਸ ਦੌਰਾਨ ਕਰੀਬ 32.689 ਕਿਲੋ ਸੋਨਾ ਜ਼ਬਤ ਕੀਤਾ ਗਿਆ। ਫੜੇ ਗਏ ਸੋਨੇ ਦੀ ਕੀਮਤ ਲਗਭਗ