news

Jagga Chopra

Articles by this Author

ਪੰਜਾਬ 'ਚ ਵਧੀ ਠੰਢ, ਮੀਂਹ ਕਾਰਨ ਅੱਠ ਡਿਗਰੀ ਡਿੱਗਿਆ ਤਾਪਮਾਨ 

ਚੰਡੀਗੜ੍ਹ, 11 ਨਵੰਬਰ : ਪੰਜਾਬ ਵਿੱਚ ਠੰਢ ਨੇ ਦਸਤਕ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਹੋਈ ਬਾਰਿਸ਼ ਕਾਰਨ ਤਾਪਮਾਨ 'ਚ ਅੱਠ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਆਮ ਨਾਲੋਂ 7.3 ਡਿਗਰੀ ਹੇਠਾਂ ਪਹੁੰਚ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸ਼ੁੱਕਰਵਾਰ

ਸੁਪਰੀਮ ਕੋਰਟ ਨੇ ਗਵਰਨਰ ਨੂੰ ਹੀ ਨਹੀਂ ਪੰਜਾਬ ਸਰਕਾਰ ਨੂੰ ਵੀ ਝਾੜ ਪਾਈ ਹੈ : ਪਰਗਟ ਸਿੰਘ

ਚੰਡੀਗੜ੍ਹ, 11 ਨਵੰਬਰ : ਪੰਜਾਬ ਸਰਕਾਰ ਤੇ ਪੰਜਾਬ ਦੇ ਗਵਰਨਰ ਵਿਚਾਲੇ ਚਲਦੇ ਕਲੇਸ਼ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਜਿਸ ਵਿੱਚ ਕੋਰਟ ਵੱਲੋਂ ਗਵਰਨਰ ਨੂੰ ਝਾੜ ਪਾਈ ਗਈ ਹੈ, ਹਾਲਾਂਕਿ ਇਸ ਦੌਰਾਨ ਪੰਜਾਬ ਸਰਕਾਰ ਨੂੰ ਵੀ ਤਾੜਨਾ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸਵਾਲ ਚੁੱਕੇ ਹਨ। ਕਾਂਗਰਸ ਵਿਧਾਇਕ ਨੇ ਟਵੀਟ

ਜੰਮੂ-ਕਸ਼ਮੀਰ ਦੀ ਡਲ ਝੀਲ ’ਚ ਭਿਆਨਕ ਅੱਗ ਨਾਲ ਸੜ ਕੇ ਸੁਆਹ ਹੋਈ ਹਾਊਸਬੋਟ, ਤਿੰਨ ਦੀ ਮੌਤ

ਸ੍ਰੀਨਗਰ, 11 ਨਵੰਬਰ :  ਜੰਮੂ-ਕਸ਼ਮੀਰ ਦੀ ਵਿਸ਼ਵ ਪ੍ਰਸਿੱਧ ਡਲ ਝੀਲ ’ਚ ਸ਼ਨਿਚਰਵਾਰ ਸਵੇਰੇ ਹਾਊਸ ਬੋਟ ਨੂੰ ਭਿਆਨਕ ਅੱਗ ਲੱਗਣ ਨਾਲ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ ਹੋ ਗਈ ਜਦਕਿ ਪੰਜ ਹਾਊਸ ਬੋਟ ਸਮੇਤ 13 ਰਿਹਾਇਸ਼ੀ ਢਾਂਚੇ ਤਬਾਹ ਹੋ ਗਏ। ਤੁਰੰਤ ਕਾਰਵਾਈ ਕਰ ਕੇ 11 ਸੈਲਾਨੀਆਂ ਸਮੇਤ 55 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਸੈਲਾਨੀ

ਪਨੂੰ ਦੀ ਧਮਕੀ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ਦੀ ਸੁਰੱਖਿਆ ਵਧਾਈ

ਅੰਮ੍ਰਿਤਸਰ, 11 ਨਵੰਬਰ :  ਗੁਰਪਤਵੰਤ ਸਿੰਘ ਪੰਨੂ ਵੱਲੋਂ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਸ਼ਹਿਰਾਂ ‘ਚ ਅਲਰਟ ਜਾਰੀ ਕਰਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੰਨੂ ਦੀ ਪੰਜਾਬ ਦੇ ਸੰਵੇਦਨਸ਼ੀਲ

ਆਜ਼ਾਦੀ ਦੀ ਲੜਾਈ ‘ਚ ਕੁਰਬਾਨੀਆਂ ਦੇਣ ਵਾਲੇ ਗੁੰਮਨਾਮ ਸ਼ਹੀਦਾਂ ਨੂੰ ਮਿਲੇਗੀ ਪਛਾਣ, ਸੰਗਰੂਰ 'ਚ ਸਥਾਪਤ ਹੋਵੇਗੀ ਸ਼ਹੀਦੀ ਯਾਦਗਾਰ

ਸੰਗਰੂਰ, 11 ਨਵੰਬਰ : ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਜਾਨਾਂ ਵਾਰਨ ਵਾਲੇ ਅਣਗਿਣਤ ਗੁੰਮਨਾਮ ਸ਼ਹੀਦਾਂ ਨੂੰ ਵੀ ਮਾਨਤਾ ਮਿਲੇਗੀ। ਸੰਗਰੂਰ ਵਿੱਚ ਸਥਾਪਤ ਹੋ ਰਹੀ ਸ਼ਹੀਦੀ ਯਾਦਗਾਰ ਵਿੱਚ ਅਜਿਹਾ ਸੰਭਵ ਹੋਣ ਜਾ ਰਿਹਾ ਹੈ। ਉੱਥੇ ਸਾਰੇ ਸ਼ਹੀਦਾਂ ਦੇ ਨਾਮ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਦੇ ਲਈ ਸਰਕਾਰ ਵੱਲੋਂ ਸ਼ਹੀਦਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ

ਗੁਰੂਹਰਸਹਾਏ 'ਚ ਮਾਮੇ ਨੇ ਆਪਣੇ ਭਾਣਜੇ ਦਾ ਗੋਲੀ ਮਾਰ ਕੇ ਕੀਤਾ ਕਤਲ 

ਗੁਰੂਹਰਸਹਾਏ, 11 ਨਵੰਬਰ : ਫਿਰੋਜ਼ਪੁਰ ‘ਚ ਮਾਮੇ ਵੱਲੋਂ ਆਪਣੇ ਭਾਣਜੇ ਨੂੰ ਜ਼ਮੀਨ ਪਿੱਛੇ ਮੌਤ ਦੇ ਘਾਟ ਉਤਾਰ ਦੇਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਹਲਕਾ ਗੁਰੂਹਰਸਹਾਏ ਦੇ ਪਿੰਡ ਸੈਦੇ ਕੇ ਮੋਹਨ ਦੀ ਹੈ, ਜਿਥੇ ਮਾਮੇ ਨੇ ਆਪਣੇ ਭਾਣਜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੀ। ਪਤਾ ਲੱਗਾ ਹੈ ਕਿ ਮਾਮਲਾ ਜ਼ਮੀਨੀ ਵਿਵਾਦ ਦਾ ਹੈ। ਸ਼ਨੀਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਦੋਹਾਂ

ਯਮੁਨਾਨਗਰ ਜ਼ਹਿਰੀਲੀ ਸ਼ਰਾਬ ਪੀਣ ਨਾਲ 6 ਮੌਤਾਂ, ਹੁਣ ਤਕ 17 ਲੋਕਾਂ ਦੀ ਮੌਤ

ਯਮੁਨਾਨਗਰ, 11 ਨਵੰਬਰ : ਹਰਿਆਣਾ ਦੇ ਯਮੁਨਾਨਗਰ ਦੇ ਸਰਸਵਤੀ ਨਗਰ ਬਲਾਕ ਦੇ ਛਪਾਰ ਥਾਣਾ ਖੇਤਰ ਦੇ ਸਾਰਨ ਪਿੰਡ 'ਚ ਸ਼ੁਕਰਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਹੀ ਦਿਨ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬਿਲਾਸਪੁਰ ਦੇ ਪਿੰਡ ਮੰਗਲੌਰ ਅਤੇ ਪੰਜੇਤੋ ਦੇ ਪਿੰਡ ਮਾਜਰਾ ਵਿਚ ਇਕ-ਇਕ ਵਿਅਕਤੀ ਦੀ ਜਾਨ ਚਲੀ ਗਈ। ਇਸ ਤੋਂ ਪਹਿਲਾਂ ਯਮੁਨਾਨਗਰ 'ਚ ਜ਼ਹਿਰੀਲੀ

ਇਟਲੀ 'ਚ ਇਕ ਭਿਆਨਕ ਸੜਕ ਹਾਦਸੇ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਉਰਮੇਲੇ, 11 ਨਵੰਬਰ : ਇਟਲੀ 'ਚ ਇਕ ਭਿਆਨਕ ਸੜਕ ਹਾਦਸੇ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਇਹ ਨੌਜਵਾਨ ਆਪਣੀ ਗੱਡੀ 'ਚ ਸਵਾਰ ਹੋ ਕੇ ਉਰਮੇਲੇ-ਉਦੇਰਸੋ ਮੁੱਖ ਮਾਰਗ ਵਲ ਜਾ ਰਹੇ ਸਨ । ਇਸੇ ਦੌਰਾਨ ਇਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ 'ਚ ਤਿਲਕ ਗਈ ਅਤੇ ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਹਾਦਸਾਗ੍ਰਸਤ

ਦਿੱਲੀ-ਜੈਪੁਰ ਹਾਈਵੇ 'ਤੇ ਵਾਪਰੇ ਦਰਦਨਾਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 

ਗੁਰੂਗ੍ਰਾਮ, 11 ਨਵੰਬਰ : ਗੁਰੂਗ੍ਰਾਮ ਨੇੜੇ ਦਿੱਲੀ-ਜੈਪੁਰ ਹਾਈਵੇ 'ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਜਿੱਥੇ ਇੱਕ ਟੈਂਕਰ ਨੇ ਇੱਕ ਕਾਰ ਅਤੇ ਇੱਕ ਪਿਕਅੱਪ ਵੈਨ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਰ ਅੰਦਰ ਬੈਠੇ ਤਿੰਨ ਵਿਅਕਤੀ ਜ਼ਿੰਦਾ ਸੜ ਗਏ। ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਪਿਕਅੱਪ

ਐਡਮਿੰਟਨ ‘ਚ ਗੋਲੀਆਂ ਮਾਰ ਕੇ ਇੱਕ ਵਿਅਕਤੀ ਤੇ ਬੱਚੇ ਦਾ ਕਤਲ 

ਐਡਮਿੰਟਨ, 11 ਨਵੰਬਰ : ਕੈਨੇਡਾ ‘ਚ ਵਧ ਰਹੇ ਗੈਂਗਵਾਰ ਕਾਰਨ ਜਿੱਥੇ ਆਮ ਲੋਕ ਸਹਿਮ ‘ਚ ਹਨ, ਉੱਥੇ ਗੈਂਗਵਾਰਾਂ ਵੱਲੋਂ ਕੀਤੀਆਂ ਜਾਂਦੀਆਂ ਵਾਰਦਾਤਾਂ ਤੋਂ ਵੀ ਦੁਖੀ ਹਨ। ਬੀਤੇ ਦਿਨ ਐਡਮਿੰਟਨ ਵਿੱਚ ਇੱਕ ਪੰਜਾਬੀ ਵਿਅਕਤੀ ਅਤੇ ਉਸਦੇ 11 ਸਾਲਾ ਮਾਸੂਮ ਬੱਚੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਉੱਪਲ ਵਜੋਂ ਹੋਈ ਹੈ।