ਚਰਖਾ

ਪਾਵਾਂ ਚਰਖੇ ਤੇ ਜਦੋ ਵੇ ਮੈਂ ਤੰਦ ਵੇ
ਖੰਗੂਰਾ ਮਾਰਕੇ ਗਲੀ ਚੋਂ ਜਾਦਾਂ ਲੰਘ ਵੇ
ਸਾਨੂੰ ਅਲੜਾਂ ਨੂੰ ਆਵੇ ਅਜੇ ਸੰਗ ਵੇ
ਕਵਾਰੇ ਸਾਡੇ ਚਾਅ ਸੋਹਣਿਆ
ਕੱਤ ਲੈਣ ਦੇ ਚਾਰ ਪੂਣੀਆਂ
ਜੇ ਚਰਖਾ ਲਿਆ ਡਾਹ ਸੋਹਣਿਆ

ਚਰਖਾ ਤੇਰੇ ਮੇਰੇ ਪਿਆਰ ਦੀ ਬਾਤ ਪਾਉਦਾਂ ਵੇ
ਜਦੋ ਭਰਾਂ ਮੈਂ ਹੰਗਾਰਾ ਬੜਾ ਸ਼ਰਮਾਉਦਾ ਵੇ
ਰਾਤੀ ਸੁਪਨੇ ਚ ਬਹੁਤ ਤੜਫਾਉਦਾਂ ਵੇ
ਅੱਜ ਫੇਰ ਫੇਰਾ ਪਾ ਸੋਹਣਿਆ
ਕੱਤ ਲੈਣਦੇ ਚਾਰ ਪੂਣੀਆਂ
ਜੇ ਚਰਖਾ ਲਿਆ ਡਾਹ ਸੋਹਣਿਆ

ਕੱਲ ਕਈ ਵਾਰੀ ਟੁੱਟੀ ਚਰਖੇ ਦੀ ਮਾਲ ਵੇ
ਦੇਵਾਂ ਗੰਢ ਟੁੱਟੇ ਕਰੇ ਇਹ ਕਮਾਲ ਵੇ
ਜਾਵੇ ਵਾਰ ਵਾਰ ਤੇਰੇ ਵੱਲ ਹੀ ਖਿਆਲ ਵੇ
ਰੱਖਿਆ ਇੱਕੋ ਰਾਹ ਸੋਹਣਿਆ
ਕੱਤ ਲੈਣਦੇ ਚਾਰ ਪੂਣੀਆ
ਜੇ ਚਰਖਾ ਲਿਆ ਡਾਹ ਸੋਹਣਿਆ

ਪੂਣੀਆ ਕੱਤ ਕੱਤ ਬਣ ਗਈ ਛੱਲੀ ਵੇ
ਤੇਰੇ ਪਿਆਰ ਨੇਂ ਦਿਲਾਂ ਚ ਥਾਂ ਮੱਲੀ ਵੇ
ਚਿਤ ਕਰਦਾ ਮਿਲਾਂ ਮੈਂ ਕਿਤੇ ਕੱਲੀ ਵੇ
ਗਲ ਲਵਾਂ ਲਾ ਸੋਹਣਿਆ
ਕੱਤ ਲੈਣਦੇ ਚਾਰ ਪੂਣੀਆਂ
ਜੇ ਚਰਖਾ ਲਿਆ ਡਾਹ ਸੋਹਣਿਆ