ਕੁਦਰਤ ਤੇ ਮਨੁੱਖ ਦਾ ਰਿਸ਼ਤਾ

ਲਗਾਤਾਰ ਹੋ ਰਹੀ ਜਲਵਾਯੂ ਤਬਦੀਲੀ ਕਾਰਨ ਕੁਦਰਤ ਦਾ ਸੰਤੁਲਨ ਵਿਗੜ ਚੁੱਕਿਆ ਹੈ ਉਤਰਾਖੰਡ ਅਤੇ ਹਿਮਾਚਲ ਸੂਬਿਆਂ ਵਿੱਚ ਕੁਦਰਤੀ ਕਰੋਪੀ ਕਾਰਨ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਲਗਾਤਾਰ ਢਿੱਗਾਂ ਡਿੱਗਣ ਦੀਆਂ ਖ਼ਬਰਾਂ ਨੇ ਦਿਲ ਦਹਿਲਾਇਆ ਹੈ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ ਸ਼ਿਮਲਾ ਵਿੱਚ ਵੱਡੇ-ਵੱਡੇ ਹੋਟਲ ਢਹਿ ਢੇਰੀ ਹੋ ਗਏ ਲਗਾਤਾਰ ਪੈ ਰਹੀ ਬਰਸਾਤ ਕਾਰਨ ਜ਼ਮੀਨ ਖਿਸਕ ਗਈ ਡੈਮ ਖੋਲੇ ਗਏ ਜਿਸ ਕਾਰਨ ਪੰਜਾਬ ਸੂਬੇ ਦਾ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਹਾੜਾਂ ਦਾ ਪਾਣੀ ਪਿੰਡਾਂ ਵਿੱਚ ਜਾ ਵੜਿਆ ਲੋਕ ਆਪਣੇ ਘਰ ਬਰ ਛੱਡ ਕੇ ਸੜਕਾਂ ਤੇ ਰਹਿਣ ਲਈ ਮਜਬੂਰ ਹੋਏ ਬੰਨ੍ਹ ਟੁੱਟੇ ਫ਼ਸਲਾਂ ਬਰਬਾਦ ਹੋ ਗਈਆ ਇੱਥੋਂ ਤੱਕ ਪਸ਼ੂਆਂ ਦੇ ਚਾਰੇ ਦਾ ਵੀ ਬਹੁਤ ਭਾਰੀ ਮੁਸ਼ੱਕਤ ਨਾਲ ਪ੍ਰਬੰਧ ਹੋ ਰਿਹਾ ਹੈ ਇਨਸਾਨ ਆਪਣੀ ਹਰਕਤ ਤੋਂ ਬਾਜ਼ ਨਹੀਂ ਆ ਰਿਹਾ ਹੈ ਪਹਾੜੀ ਖੇਤਰਾਂ ਵਿੱਚ ਦਰਖਤਾਂ ਦੀ ਪਕੜ ਹੁੰਦੀ ਸੀ ਮਿੱਟੀ, ਢਿੱਗਾਂ ਨਹੀਂ ਖਿਸਕਦੀਆਂ ਸਨ ਆਪਣੇ ਸਵਾਰਥ ਲਈ ਮਨੁੱਖ ਦੀ ਦਖਲਅੰਦਾਜੀ ਦਾ ਇਹ ਨਤੀਜਾ ਅੱਜ ਭੁਗਤਣਾ ਪੈ ਰਿਹਾ ਹੈ ਤਕਰੀਬਨ ਪਿਛਲੇ ਮਹੀਨੇ,ਕਈ ਦਿਨ ਲਗਾਤਾਰ ਬਾਰਿਸ਼ ਹੋਈ ਪੰਜਾਬ ਦਾ ਪੁਆਧੀ ਖੇਤਰ ਹੜ੍ਹਾਂ ਦੀ ਗ੍ਰਿਫਤ ਵਿੱਚ ਸੀ ਘੱਗਰ ਨਦੀ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਸਨ ਸਤਲੁਜ, ਬਿਆਸ ਦਰਿਆ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵੱਗ ਰਹੇ ਸਨ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਪ੍ਰਸ਼ਾਸ਼ਨ ਤੇ ਮੌਜੂਦਾ ਐਮ.ਐਲ.ਏ. ਆਪਣੀ ਜਿੰਮੇਵਾਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਸਮਾਜ ਸੇਵੀ ਸੰਸਥਾਵਾਂ ਵੱਲੋਂ ਅੱਗੇ ਆ ਕੇ ਲੇਕਾਂ ਦੀ ਮਦਦ ਵੀ ਕੀਤੀ ਗਈ ਦਰਅਸਲ ਮੋਹਾਲੀ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ 20 ਤੋਂ 25 ਮੰਜਿਲੇ ਫਲੈਟ ਉਸਾਰ ਦਿੱਤੇ ਗਏ ਨਦੀਆਂ ਨਾਲਿਆ ਨੂੰ ਤੰਗ ਕਰ ਦਿੱਤਾ ਗਿਆ ਸਥਾਨਕ ਸਰਕਾਰ ਵਿਭਾਗਾਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿਲਡਰਾਂ ਨੇ ਖੁੰਭਾਂ ਦੀ ਤਰ੍ਹਾਂ ਕਲੋਨੀਆਂ ਉਸਾਰ ਦਿੱਤੀਆਂ ਕੁੱਝ ਹੀ ਦਿਨਾਂ ਵਿੱਚ ਬਿਲਡਰਾਂ ਨੇ ਫਲੈਟ ਖੜ੍ਹੇ ਕਰ ਦਿੱਤੇ ਇਹ ਨਹੀਂ ਦੇਖਿਆ ਕਿ ਇੱਥੇ ਰਹਿਣ ਵਾਲਿਆਂ ਦਾ ਬਰਸਾਤ ਵਿੱਚ ਕੀ ਹਾਲ ਹੋਵੇਗਾ ਕੋਈ ਉਹਨਾਂ ਨੂੰ ਸਮੱਸਿਆ ਤਾਂ ਨਹੀਂ ਆਵੇਗੀ ਪੈਸੇ ਦੀ ਹੋੜ ਲੱਗੀ ਹੋਈ ਹੈ ਅੱਜ ਕੁਦਰਤ ਨੇ ਵੀ ਆਪਣੇ ਰੰਗ ਦਿਖਾ ਦਿੱਤੇ ਹਨ ਚੇਤੇ ਕਰਵਾ ਦੇਈਏ ਕਿ ਜਦੋਂ ਵੀਹ ਕੁ ਸਾਲ ਪਹਿਲਾਂ ਬਰਸਾਤਾਂ ਹੁੰਦੀਆਂ ਸਨ, ਤਾਂ ਦਸ- ਦਸ ਦਿਨਾਂ ਦੀਆਂ ਬਰਸਾਤਾਂ ਲਗਾਤਾਰ ਹੁੰਦੀਆਂ ਸਨ ਜਿਸ ਨੂੰ ਝੜੀ ਕਹਿੰਦੇ ਸਨ ਨਦੀਆਂ ਨਾਲੇ ਖੁੱਲੇ ਹੁੰਦੇ ਸਨ ਪਾਣੀ ਨਿਕਲ ਜਾਂਦਾ ਸੀ ਹੁਣ ਨਦੀਆਂ ਨਾਲਿਆਂ ਨੂੰ ਤੰਗ ਕਰ ਕੇ ਉਹਨਾਂ ਤੇ ਫਲੈਟ ਉਸਾਰ ਦਿੱਤੇ ਗਏ ਪਾਣੀ ਨੇ ਤਾਂ ਹੁਣ ਲੰਘਣਾ ਹੀ ਹੈ ਨਿੱਜੀ ਸੁਆਰਥ ਖਾਤਰ ਮਨੁੱਖ ਲਗਾਤਾਰ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ ਚਾਰ ਕੁ ਮਹੀਨੇ ਪਹਿਲਾਂ ਉਤਰਾਖੰਡ ਦੇ ਪ੍ਰਮੁੱਖ ਤੀਰਥ ਅਸਥਾਨ ਜੋਸ਼ੀਮੱਠ ਚ ਕਈ ਥਾਵਾਂ ਤੋਂ ਜ਼ਮੀਨ ਖਿਸਕਣ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬੇਘਰ ਹੋਣਾ ਪਿਆ ਸੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਖੇਤਰ ਨੂੰ ਆਫ਼ਤ ਗ੍ਰਸਤ ਖੇਤਰ ਐਲਾਨਿਆ ਗਿਆ ਸੀ ਹੈਰਾਨੀਜਨਕ ਤਸਵੀਰਾਂ ਦੱਸ ਰਹੀਆੰ ਹਨ ਕਿ ਇਸ ਖੇਤਰ ਵਿੱਚ ਦਰਾਰਾਂ ਪੈ ਗਈਆਂ ਸਨ ਇੱਕ ਇਨਸਾਨ ਇੰਨੀ ਮਿਹਨਤ ਕਰਕੇ ਆਪਣਾ ਘਰ ਬਣਾਉਂਦਾ ਹੈ ਆਪਣੀ ਛੱਤ ਹੁੰਦੀ ਹੈ ਕਿੰਨਾ ਉਸ ਨੂੰ ਫਿਕਰ ਹੁੰਦਾ ਹੈ ਕਿੰਨੇ ਅਰਮਾਨ ਹੁੰਦੇ ਹਨ ਕਿ ਮੇਰਾ ਘਰ ਬਣ ਗਿਆ ਬੇਵੱਸ ਹੋ ਕੇ ਹੀ ਇਨਸਾਨ ਨੂੰ ਅਜਿਹੇ ਹਲਾਤਾਂ ਵਿੱਚ ਫਿਰ ਆਪਣੀ ਜਾਨ ਦੀ ਰਾਖੀ ਲਈ ਘਰ-ਬਾਰ ਛੱਡਣੇ ਪੈਂਦੇ ਹਨ ਚਾਹੇ ਇਨ੍ਹਾਂ ਬੇਘਰੇ ਲੋਕਾਂ ਨੂੰ ਸਰੁੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਗਿਆ ਹੈ, ਪਰ ਇਨ੍ਹਾਂ ਦਾ ਦਿਲ ਘਰ ਛੱਡਣ ਨੂੰ ਮਜ਼ਬੂਰ ਨਹੀਂ ਕਰ ਰਿਹਾ ਸੀ ਚੇਤੇ ਕਰਵਾ ਦੇਈਏ ਕਿ 2012 ਵਿੱਚ ਉਤਰਾਖੰਡ ਖੇਤਰ ਹੜ੍ਹਾਂ ਦੀ ਮਾਰ ਹੇਠ ਆਇਆ ਸੀ ਬਹੁਤ ਨੁਕਸਾਨ ਹੋਇਆ ਸੀ ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ਹੈ ਨਿਕਾਸੀ ਬਿਲਕੁਲ ਵੀ ਨਹੀਂ ਰਹੀ ਗੱਡੀਆਂ ਦੀਆਂ ਗੱਡੀਆਂ ਹੜ੍ਹਾਂ ਵਿੱਚ ਰੁੜ੍ਹ ਗਈਆਂ ਸਨ ਇਨਸਾਨ ਫਿਰ ਵੀ ਨਹੀਂ ਸੰਭਲਿਆ ਮਨੁੱਖ ਦੀ ਦਖ਼ਲ ਅੰਦਾਜੀ ਲਗਾਤਾਰ ਵਧਦੀ ਜਾ ਰਹੀ ਹੈ ਪੈਸੇ ਦੀ ਹੋੜ ਲਗਾਤਾਰ ਵੱਧ ਰਹੀ ਹੈ ਪਹਾੜੀ ਖੇਤਰਾਂ ਨੂੰ ਕੱਟ ਕੇ ਵੱਡੇ-ਵੱਡੇ ਹੋਟਲ ਬਣਾਏ ਜਾ ਰਹੇ ਹਨ ਆਬਾਦੀ ਵੱਧ ਗਈ ਹੈ ਨਿੱਜੀ ਸੁਆਰਥਾਂ ਖਾਤਰ ਪਹਾੜਾਂ ਅਤੇ ਦਰਖ਼ਤਾਂ ਦੀ ਕਟਾਈ ਲਗਾਤਾਰ ਉਸਾਰੇ ਜਾ ਰਹੇ ਵੱਡੇ ਹੋਟਲ ਚੌੜੀਆਂ ਸੜਕਾਂ,ਰੇਲਵੇ ਲਾਈਨਾਂ ਵਿਸਥਾਰ ਜ਼ਮੀਨ ਧੱਸਣ ਦਾ ਮੁੱਖ ਕਾਰਨ ਹਨ ਸੀਵਰੇਜ ਦਾ ਢੁਕਵਾਂ ਪ੍ਰਬੰਧ ਹੋਣ ਕਾਰਨ ਧਰਤੀ ਹੇਠਾਂ ਰਿੱਸਣ ਵਾਲਾ ਪਾਣੀ ਨੇ ਇਸ ਖੇਤਰ ‘ ਚ ਸਮੱਸਿਆ ਨੂੰ ਵਧਾਇਆ ਹੈ ਦਿਨ ਪ੍ਰਤੀਦਿਨ ਹਾਲਾਤ ਚਿੰਤਾ ਵਾਲੇ ਹੁੰਦੇ ਜਾ ਰਹੇ ਹਨ ਲੋਕਾਂ ਨੂੰ ਸਰੁੱਖਿਅਤ ਸਥਾਨਾਂ ਤੇ ਠਹਿਰਾਇਆਂ ਜਾ ਰਿਹਾ ਹੈ ਕੁੱਝ ਹੀ ਦਿਨਾਂ ਪਹਿਲੇ ਹਿਮਾਚਲ ਪ੍ਰਦੇਸ਼ ਦੇ ਮੈਕਲੋਡਗੰਜ ਵਿੱਚ ਵੀ ਕੁੱਝ ਹਿੱਸਾ ਖਿਸਕ ਗਿਆ ਸੀ ਚੇਤੇ ਕਰਵਾ ਦੇਈਏ ਕਿ ਜਿੰਨੇ ਵੀ ਪੜਾਈ ਵਾਲੇ ਖੇਤਰ ਹਨ, ਪੈਮਾਨੇ ਤੇ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਮਾਈਨਿੰਗ ਵੱਧ ਗਈ ਹੈ ਅਫ਼ਸਰਾਂ, ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਇਹ ਗੋਰਖ ਧੰਦੇ ਚੱਲ ਰਹੇ ਹਨ ਭ੍ਰਿਸ਼ਟਾਚਾਰ ਦਾ ਬਹੁਤ ਜਿਆਦਾ ਬੋਲ-ਬਾਲਾ ਹੈ ਅਜੇ ਵੀ ਸੰਭਲਣ ਦਾ ਵੇਲਾ ਹੈ ਗਰਮੀਆਂ ਵਿੱਚ ਸੈਲਾਨੀ ਪਹਾੜੀ ਖੇਤਰਾਂ ਵਿੱਚ ਸੈਰ ਸਪਾਟੇ ਲਈ ਜਾਂਦੇ ਹਨ ਸਰਕਾਰ ਦੀ ਅਹਿਮ ਜਿੰਮੇਵਾਰੀ ਬਣਦੀ ਹੈ ਕਿ ਕੁਦਰਤੀ ਸੋਮਿਆ ਵੱਲ ਵਿਸ਼ੇਸ਼ ਧਿਆਨ ਦੇਣ ਲੋੜ ਹੈ ਤਾਂ ਜੋ ਕੁਦਰਤ ਨੂੰ ਢਹਿ- ਢੇਰੀ ਹੋਣ ਤੋਂ ਬਚਾਇਆ ਜਾ ਸਕੇ ਕੁਦਰਤ ਹੀ ਰੱਬ ਹੈ।