ਕੁਦਰਤ ਕਾਇਨਾਤ ਦੀ ਸਭ ਤੋਂ ਵੱਡੀ ਨਿਆਮਤ

ਕੁਦਰਤ ਇਸ ਕਾਸਿਨਾਤ ਦੀ ਸਫੇ ਤੋਂ ਵੱਡੀ ਨਿਆਂਮਤ ਹੈ। ਕੁਦਰਤ ਕੋਲ ਵੱਡ-ਵੱਡੇ ਨਿਆਮਤਾਂ ਦੇ ਭੰਡਾਰ ਹਨ, ਜੋ ਸਾਡੇ ਹੀ ਲਈ ਹਨ ਮਨੁੱਖ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਦੇ ਓਧਰ ਕੁਦਰਤ ਵੀ ਮਨੁੱਖ ਨੂੰ ਲਗਾਰਾਰ ਇਸਾਰੇ ਕਰ ਰਹੀ ਹੈ ਕੁਦਰਤ ਨਾਲ ਛੇੜਛਾੜ ਕਰਕੇ ਧਰਤੀ ਦਾ ਸੰਤੁਲਨ ਵਿਗੜ ਗਿਆ ਹੈ। ਜਲਵਾਯੂ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਝੀਲਾਂ ਦਾ ਪਾਣੀ ਸੁੱਕ ਰਿਹਾ ਹੈ। ਦੇਖਿਆ ਗਿਆ ਕਿ ਜਦੋਂ ਫਸਲ ਪੱਕਣ ਤੇ ਆਉਂਦੀ ਨੇ ਤਾਂ ਕੁਦਰਤ ਛਿਣਾਂ 'ਚ ਹੀ ਪੱਕੀ ਫਸਲ ਨੂੰ ਬਰਬਾਦ ਕਰ ਦਿੰਦੀ ਹੈ। ਜਦੋ ਕਣਕ ਦੀ ਵਾਢੀ ਕਰਨੀ ਸੀ ਤਾਂ ਕਦਰਤ ਨੇ ਪੱਕੀ ਕਣਕ ਖੇਤਾਂ ਵਿੱਚ ਹੀ ਵਿਛਾ ਦਿੱਤੀ। ਫਸਲਾਂ ਦੀ ਵੱਧ ਪੈਦਾਵਾਰ ਲਈ ਕੀਟਨਾਸਕਾਂ ਦੀ ਧੱੜਲੇ ਨਾਲ ਵਰਤੋਂ ਹੋ ਰਹੀ ਹੈ ਪਤਾ ਨਹੀਂ ਕਿੰਨੇ ਹੀ ਰਸਾਇਣਿਕ ਖਾਦ ਵੱਧ ਉਪਜ ਲਈ ਖੇਤਾਂ ਵਿੱਚ ਪਾਏ ਜਾ ਰਹੇ ਹਨ। ਨਿਰਾਂ ਇਕ ਤਰ੍ਹਾ ਨਾਲ ਜਹਿਰ ਹੈ ਅੱਜ ਲੋਕ ਕੈਂਸਰ ਵਰਗੀ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ। ਫੇਫੜੇ ਦਿਲ ਦੇ ਰੋਗਾਂ ਦੇ ਮਰੀਜ ਲਗਾਤਾਰ ਵਧਦੇ ਜਾ ਰਹੇ ਹਨ । ਛੋਟੀ ਛੋਟੀ ਉਮਰ ਦੇ ਬੱਚੇ ਕੈਂਸਰ ਨਾਲ ਪੀੜਤ ਹਨ। ਹੁਣ ਤਾਂ ਪਸ਼ੂਆਂ ਵਿੱਚ ਵੀ ਇਹ ਨਾਮੁਰਾਦ ਬਿਮਾਰੀ ਪਾਈ ਜਾ ਰਹੀ ਹੈ। ਦੇਖੋ ਅਸੀਂ ਪਸ਼ੂਆਂ ਦਾ ਦੁੱਧ ਪੀਂਦੇ ਹਨ, ਉਹ ਦੁੱਧ ਸਾਡੇ ਲਈ ਕਿੰਨਾ ਘਾਤਕ ਹੋ ਸਕਦਾ ਹੈ। ਪੌਣ - ਪਾਣੀ ਸਭ ਕੁੱਝ ਜਹਿਰੀਲਾ ਹੋ ਚੁੱਕਿਆ ਹੈ । ਫੈਕਟਰੀਆਂ ਦੀ ਰਹਿੰਦ ਖੂਹੰਦ ਨੂੰ ਦਰਿਆਵਾਂ ਵਿੱਚ ਸੁੱਟ ਕੇ ਕੁਦਰਤੀ ਬਨਸਪਤੀ ਨੂੰ ਵੀ ਪ੍ਰਭਾਵਿਤ ਕੀਤਾ ਗਿਆ ਹੈ। ਹੁਣ ਚੇਤੇ ਕਰਵਾ ਦੇਈਏ ਕਿ ਜਦੋਂ ਲਾਕਡਾਊਨ ਲੱਗਾ ਸੀ ਤਾਂ ਕੁਦਰਤ ਨਵੀਂ ਵਹੁਟੀ ਦੀ ਤਰ੍ਹਾਂ ਸੱਜ ਗ਼ਈ ਸੀ। ਕਿਉਂਕਿ ਜੀਵ-ਜੰਤੂ ਆਜਾਦ ਸਨ, ਮਨੁੱਖ ਕੈਦ ਵਿੱਚ ਸੀ। ਘੱਗਰ ਤੋਂ ਲੈ ਕੇ ਬੁੱਢਾ ਨਾਲਾ, ਗੰਗਾ, ਜਮਨਾ ਤੱਕ ਸਾਫ-ਸੁਥਰੇ ਹੋ ਗਏ ਸਨ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਵਾਤਾਵਰਣ ਬਹੁਤ ਸਾਫ-ਸੁਥਰਾ ਸੀ। ਪਿੰਛੋਂ ਜਿਹੇ ਉਤਰਾਖੰਡ ਦੇ ਜੋਸੀਮੱਠ ਵਿਖੇ ਕਈ ਘਰਾਂ ਵਿੱਚ ਤਰੇਰਾਂ ਆਉਣ ਦੀਆਂ ਖਬਰਾਂ ਅਸੀਂ ਆਮ ਸੁਣੀਆਂ ਸਨ। ਪਹਾੜੀ ਖੇਤਰਾਂ ਵਿੱਚ ਵੀ ਵੱਡੀ ਵੱਡੀ ਇਮਾਰਤਾਂ ਉਸਾਰ ਦਿੱਤੀਆਂ ਗਈਆਂ ਹਨ। 2012 ਵਿਚ ਜੋ ਉਤਰਾਖੰਡ ਵਿੱਚ ਹੜ੍ਹਾਂ ਨਾਲ ਤਬਾਹੀ ਹੋਈ ਸੀ, ਉਹ ਦਿਨ ਯਾਦ ਕਰਕੇ ਅੱਜ ਵੀ ਰੌਗਟੇ ਖੜ੍ਹੇ ਹੋ ਜਾਂਦੇ ਹਨ ਪੈਸੇ ਦੀ ਹੋੜ ਲੱਗੀ ਹੋਈ ਹੈ ਮਨੁੱਖ ਨੇ ਕੁਦਰਤ ਨਾਲੋਂ ਰਿਸ਼ਤਾ ਤੋੜ ਲਿਆ ਹੈ। ਜਿਸ ਕਰਕੇ ਸਾਨੂੰ ਕੁਦਰਤ ਕਰੋਪੀਆਂ ਜਿਵੇਂ ਭੂਚਾਲ, ਸੁਨਾਮੀ, ਤੂਫਾਨ, ਗਰਮੀਆਂ ਦੇ ਮੌਸਮ ਵਿਚ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿਚ ਵਿਗਿਆਨੀ ਖੋਜ ਮੁਤਾਬਕ ਪੰਜਾਬ ਦਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਕਈ ਹਿੱਸਿਆਂ ਦਾ ਪਾਣੀ ਤਾਂ ਪੀਣ ਯੋਗ ਵੀ ਨਹੀਂ ਰਿਹਾ ਹੈ, ਕਿਉਕਿ ਜਹਿਰੀਲੇ ਤੱਤ ਉਸ ਵਿੱਚ ਆ ਮਿਲੇ ਹਨ। ਪਿਛਲੇ ਹਫਤੇ ਹੀ ਖਬਰ ਪੜ੍ਹੀ ਕਿ ਔਸਤਨ 0.77 ਮੀਟਰ ਤੋਂ 1.59 ਮੀਟਰ ਤੋਂ ਜਿਆਦਾ ਹੇਠਾਂ ਪਾਣੀ ਚਲਾ ਗਿਆ ਹੈ। ਹਾਲਾਂਕਿ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਵਾਰ – ਵਾਰ ਸਲਾਹ ਦਿੱਤੀ ਜਾ ਰਹੀ ਹੈ ਕਿ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੀ ਬਿਜਾਈ ਕਰੋ। ਪ੍ਰਦੂਸ਼ਣ ਨੂੰ ਖਤਮ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਚਲੋ ਕੁੱਝ ਹੱਦ ਤੱਕ ਤਾਂ ਰਾਹਤ ਮਿਲੇਗੀ। ਪਬਲਿਕ ਵਹੀਕਲਜ ਦੀ ਵਰਤੋਂ ਕਰਨੀ ਚਾਹੀਦੀ ਹੈ ਅੱਜ ਚਿੰਤਨ ਕਰਨ ਦਾ ਵੇਲਾ ਹੈ। ਮਨੁੱਖਤੈ ਨੂੰ ਬਚਾਉਣ ਲਈ ਅੱਜ ਚੋਗਿਰਦੇ ਦੀ ਸੰਭਾਲ ਬਹੁਤ ਜਰੂਰੀ ਹੈ। ਤਾਂ ਹੀ ਅਸੀ ਪੰਜਾਬ ਨੂੰ ਮੁੜ ਤੋਂ ਹਰਾ ਭਰਿਆ ਤੇ ਸਾਫ – ਸੁਥਰਾ ਬਣਾ ਸਕਦੇ ਹਾਂ।