ਆਮ ਇਜਲਾਸ

ਸੱਚ ਨੂੰ ਝੂਠ ਦਬਾਉਣ ਪੈਂਦਾ
ਸੱਚ ਸੁਣਨਾ ਬਹੁਤ ਔਖਾ ਏ
ਮਾਇਕ ਦੀ ਆਵਾਜ਼ ਬੰਦ ਕਰਨੀ ਸੌਖੀ
ਇਹਨਾ ਲੱਭ ਲਿਆ ਢੰਗ ਸੌਖਾ ਏ

ਜਿਹੜੇ ਕੰਮ ਲਈ ਤੁਸੀਂ ਹੋਏ ਇਕੱਠੇ
ਉਹ ਕੰਮ ਨਾਂ ਤੁਸਾਂ ਨੇ ਕਰਿਆ ਏ
ਸਾਰਾ ਸਿੱਖ ਜਗਤ ਤੁਹਾਨੂੰ ਦੇਖਦਾ ਸੀ
ਤੁਸੀਂ ਵਿੱਚੋਂ ਲਾਈਵ ਬੰਦ ਧਰਿਆ ਏ

ੳਚੇ ਤੇ ਸੁਚੇ ਕਿਰਦਾਰ ਵਾਲੀ ਸੰਸਥਾਂ
ਤੁਸੀ ਆਪਣਾ ਫਰਜ ਨਾਂ ਪਛਾਣਿਆ ਏ
ਧਰਮ ਹੁੰਦਾ ਸਿਆਸਤ ਤੋਂ ਉਪਰ
ਧਾਰਮਿਕ ਰੰਗ ਨਾ ਕਦੇ ਤੁਸੀਂ ਮਾਣਿਆ ਏ

ਸਿੱਖ ਜਗਤ ਵਿੱਚ ਤੁਹਾਡੇ ਪ੍ਰਤੀ ਹੈ ਰੋਸ ਭਾਰੀ
ਤੁਸੀ ਆਪਣਾ ਦਿਮਾਗ ਨਾ ਚਲਾਇਆ ਏ
ਸਾਰੇ ਸ਼ੋਸ਼ਲ ਮੀਡੀਆ ਤੇ ਨੁਮੈਦੇ ਬੋਲ ਰਹੇ ਨੇ
ਸਿੱਖ ਜਗਤ ਦੇ ਹਿਰਦਿਆ ਨੂੰ ਹਿਲਾਇਆ ਏ