ਸਮਾਜ ਨੂੰ ਸੇਧ ਦੇਣ ਵਾਲੀ ਕਲਮ ਦਵਿੰਦਰ ਖੁਸ਼ ਧਾਲੀਵਾਲ

ਪਰਮਾਤਮਾ ਜਦੋਂ ਆਪਣਾ ਗਿਆਨ ਦਾ ਚਾਨਣ ਬਖਸ਼ਦਾ ਹੈ ਤਾਂ ਉਸ ਜੀਵ ਨੂੰ ਖਰਾ ਖੋਟਾ ਸੱਚ ਝੂਠ ਦੀ ਪਛਾਣ ਹੋ ਜਾਂਦੀ ਹੈ। ਫਿਰ ਉਹ ਜੀਵ ਉੱਚੀ ਤੇ ਸੁੱਚੀ ਸੋਚ ਦਾ ਮਾਲਕ ਬਣਕੇ ਸਮਾਜ ਵਿੱਚ ਵਰਤ ਰਹੇ ਵਰਤਾਰੇ ਨੂੰ ਸਮੇਂ ਦੀ ਹਿੱਕ ਤੇ ਸਵਾਰ ਹੋ ਕੇ ਆਪਣੀ ਕਲਮ ਨੂੰ ਬੁਰਾਈਆਂ ਦੀ ਪਛਾਣ ਕਰਕੇ ਕੋਰੇ ਕਾਗਜ਼ ਤੇ ਚਲਾਉਣ ਲਗ ਪੈਂਦਾ ਹੈ। ਮੀਡੀਆ ਯੁੱਗ ਹੋਣ ਕਰਕੇ ਆਪਣੇ ਮਨ ਦੀਆਂ ਉਹਨਾਂ ਸੋਚਾਂ ਨੂੰ ਫੇਸ਼ਬੁਕ ਪੋਸ਼ ਜਾਂ ਹੋਰ ਇੰਟਰਨੈਟ ਪਲੇਟ ਫੌਰਮ ਸਾਹਿਤਕ ਮੰਚਾਂ ਤੇ ਆਪਣੀ ਸੁੱਚੀ ਮਾਨਸਿਕ ਦੀਆਂ ਮਹਿਕਾਂ ਖਲੇਰਨ ਲਗ ਪੈਂਦਾ ਹੈ। ਉਹ ਹੈ ਸਾਹਿਤਕ ਜਗਤ ਦੀ ਫੁਲਵਾੜੀ ਦਾ ਫੁੱਲ ਦਵਿੰਦਰ ਖੁਸ਼ ਧਾਲੀਵਾਲ। ਇਸ ਕਲਮ ਨੇ ਜਿਸ ਤਰ੍ਹਾਂ ਬੁੱਧੀ ਜੀਵੀ ਕਹਿੰਦੇ ਹੁੰਦੇ ਹਨ ਕਿ ਕਲਮ ਦਾ ਬਣ ਤਲਵਾਰ ਤੋਂ ਡੂੰਘਾਂ ਹੁੰਦਾ ਹੈ ਸ਼ਰਤ ਕੇ ਕਲਮ ਵਿਕਾਊ ਨਾ ਹੋਵੇ। ਇਸ ਕਲਮ ਨੇ ਵੀ ਕਵਿਤਾ ਤੇ ਲੇਖਾਂ ਰਾਹੀਂ ਸਮਾਜ ਨੂੰ ਸਮੇਂ ਦੀ ਹਿੱਕ ਤੇ ਸਵਾਰ ਹੋ ਕੇ ਸੇਧ ਦੇਣ ਵਾਲਾ ਕੰਮ ਕੀਤਾ ਹੈ।
ਇੱਕ ਸਾਹਿਤਕ ਸਵੇਰ ਦੀ ਜਾਈ,
ਉੱਗਰੇ ਹਰਫਾਂ ਵਰਗਾ ਨਾਂ,
ਸਮਾਜ ਸੁਧਾਰਕ ਧਨੀ ਕਲਮ ਦੀ,
ਹਰ ਕੋਈ ਪੜ੍ਹਦਾ, ਸਮਝੇ ਤਾਂ,
ਦਵਿੰਦਰ ਖੁਸ਼ ਧਾਲੀਵਾਲ, ਇਜੱਕ ਸਵੇਰ ਵਰਗੀ ਸਾਹਿਤਕ ਫਰਮਾਇਸ਼ ਦਾ ਨਾ ਏ, ਇਹ ਸਮਾਜਿਕ ਸੇਧ ਦੇਣ ਵਾਲੀ ਸਭਿਅਕ ਔਰਤ ਕਲਮ ਤੇ ਪੰਨੇ ਦੀ ਰਚੇਤਾ, ਸਾਂਝੇ ਕਾਵਿ ਸੰਗ੍ਰਹਿ ਪਲੇਠੀ ਪੁਸਤਕ ਕਲਮ ਤੇ ਪੰਨੇ ਨਾਲ ਸਾਹਿਤਕ ਸੂਝ ਰੱਖਣ ਵਾਲੇ ਚਿਹਰਿਆਂ ਦੀ ਪਛਾਣ ਬਣ ਚੁੱਕੀ ਹੈ। ਦੂਸਰੀ ਬੁੱਕ ਕਹਾਣੀ ਸੰਗ੍ਰਹਿ ਸਿਸਕਦੇ ਰਿਸ਼ਤੇ ਬਹੁਤ ਜਲਦੀ ਦਰਸ਼ਕਾਂ ਦੀ ਕਚਹਿਰੀ ਵਿੱਚ ਆ ਰਹੀ ਹੈ। ਚਾਰ ਸਾਂਝੇ ਕਾਵਿ ਸੰਗ੍ਰਹਿ ਛਪਾਈ ਅਧੀਨ ਹਨ।
ਇਸ ਦੀ ਸ਼ੁਰੂਆਤ ਪਿੰਡ ਦੀਨਾ ਕਾਂਗੜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਧਰਤੀ ਤੇ ਰਾਏਜੋਧ ਪਰਿਵਾਰ ਦੇ ਸਮਾਜ ਸੇਵਕ ਮੁਹਾਂਦਰੇ ਸ੍ਰ: ਗੁਰਜੰਟ ਸਿੰਘ ਦੇ ਘਰ ਤੋਂ ਹੋਈ। ਮਾਤਾ ਸ਼ਿਵਰਾਜ ਕੌਰ ਦੀ ਅੱਜ ਵੀ ਸਭ ਤੋਂ ਪਿਆਰੀ ਧੀ ਨੇ ਦਾਦਾ ਮੁਕੰਦ ਸਿੰਘ ਚੌਂਧਰੀ ਅਤੇ ਦਾਦੀ ਸੁਰਜੀਤ ਕੌਰ ਦੇ ਪਿਆਰ ਚ ਬਚਪਨ ਦੀਆਂ ਅਠਖੇਲੀਆਂ ਕਰਦਿਆਂ ਸਾਰੇ ਭੈਣ ਭਰਾਵਾਂ ’ਚ ਸਨੇਹ ਭਰਭੂਰ ਪਰੀ ਨੇ ਦਸਵੀਂ ਤੱਕ ਦੀ ਪੜਾਈ ਬੜੀ ਮੁਸ਼ੱਕਤ ਨਾਲ ਸਭ ਤੋਂ ਘੱਟ ਨੰਬਰ ਲੈ ਕੇ ਪਾਸ ਕੀਤੀ। ਨਾਨਾ ਕਰਨੈਲ ਸਿੰਘ ਤੇ ਨਾਨੀ ਜਗਦੀਪ ਕੌਰ ਨੇ ਸਿਰ ਪਲੋਸ ਕੇ ਕਿਹਾ ਕਿ ਏ ਸਾਡੀ ਧੀ ਪੜਾਈ ਤੋਂ ਵੱਧ ਤਰੱਕੀ ਕਰਨ ਵਾਲਾ ਉਚੇਚ ਦਾ ਮੁਹਾਂਦਰਾ ਰੱਬ ਨੇ ਘੜਿਆ ਏ, ਕੋਈ ਨਾ ਆਪੇ ਅੱਗੇ ਜਾ ਕੇ ਵੇਖਿਓ ਤੁਸੀਂ ਇਸ ਧੀ ਤੇ ਮਾਣ ਮਹਿਸੂਸ ਕਰੋਗੇ,
ਅੱਜ ਨਾਨੇ ਦੀ ਕਹੀ, ਰੰਗ ਲਿਆ ਰਹੀ ਏ....
1975 ’ਚ ਜਨਮੀ ਦਵਿੰਦਰ ਖੁਸ਼ ਧਾਲੀਵਾਲ ਆਪਣੀ ਅੱਲੜ ਉਮਰੇ ਇੱਕ ਪੜੇ ਲਿਖੇ ਪਰਿਵਾਰ ਦੀ ਜ਼ੁੰਮੇਵਾਰੀ ਆਪਣੇ ਮੋਢਿਆਂ ਤੇ ਚੁੱਕਣ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਜ਼ਾਰੀ ਰੱਖੀ।
ਅਧਿਆਪਕਾ ਸੱਸ ਕੋਲੋਂ ਇੱਕ ਮਾਂ ਵਰਗੇ ਪਿਆਰ ਤੇ ਇੱਕ ਟਿਊਟਰ ਵਰਗੀ ਦੇਖ ਰੇਖ ’ਚ ਦਵਿੰਦਰ ਖੁਸ਼ ਨੇ Bsc ਕਰਕੇ Msc ਨਿਟਿਡ ਇੰਸਟੀਚਿਊਟ ਚੰਡੀਗੜ੍ਹ ਤੋਂ ਕੀਤੀ।‌
ਲਿਖਣ ਦੀ ਚੇਟਕ ਬਚਪਨ ਤੋਂ ਸੀ ਪਰ ਪਹਿਲਾਂ ਸਕੂਲ ਵਿਚ ਡਾਇਰੀ ਲਿਖਣੀ ਸ਼ੁਰੂ ਕੀਤੀ ਫਿਰ ਪੜ੍ਹਦੇ ਪੜ੍ਹਦੇ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਥੋੜ੍ਹਾ ਬਹੁਤ ਲਿਖਦੀ ਰਹੀ, ਪਰ ਕਦੇ ਇਸ ਤੋਂ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਇੱਕ ਦਿਨ ਕਿਸੇ ਨੇ ਦਵਿੰਦਰ ਨੂੰ ਪ੍ਰਤੀ ਲਿਪੀ ਦਾ ਲਿੰਕ ਭੇਜਿਆ ਲਿੰਕ ਬਾਰੇ ਪੁੱਛਿਆ ਦਵਿੰਦਰ ਨੇ ਅਪਲੋਡ ਕਰ ਕੇ ਲਿਖਣਾ ਸ਼ੁਰੂ ਕੀਤਾ ਪ੍ਰੀਤੀਲਿਪੀ ਤੇ ਰੋਜ਼ ਲਿਖਣ ਤੇ ਸਾਰਿਆਂ ਦੀਆਂ ਕਵਿਤਾ ਪੜ੍ਹਨੀਆਂ ਪ੍ਰੀਤੀ ਲਿਪੀ ਨੇ ਦਵਿੰਦਰ ਨੂੰ ਬਹੁਤ ਕੁਝ ਸਿਖਾ ਦਿੱਤਾ ਪ੍ਰੀਤੀ ਲਿਪੀ ਦੇ ਨਾਲ ਦਵਿੰਦਰ ਨੂੰ ਬਹੁਤ ਕੁਝ ਹਾਸਲ  ਹੋਇਆ। ਫਿਰ ਦਵਿੰਦਰ ਦਾ ਧਿਆਨ ਆਰਟੀਕਲ ਲਿਖਣ ਵੱਲ ਗਿਆ। ਪਾਠਕਾਂ ਦੇ ਹੁੰਗਾਰਾਂ ਮਿਲਣ ਕਰਕੇ ਹੌਂਸਲਾ ਵਧਦਾ ਗਿਆ ਫੇਸਬੁੱਕ ਤੇ ਕਾਫੀ ਲੋਕ ਮਿਲੇ ਜਿਨ੍ਹਾਂ ਤੋਂ ਦਵਿੰਦਰ ਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ ਉਨ੍ਹਾਂ ਨੇ ਦਵਿੰਦਰ ਨੂੰ ਗਰੁੱਪਾਂ ਦੇ ਵਿਚ ਐਡ ਕੀਤਾ ਬਹੁਤ ਲੋਕਾਂ ਤੋਂ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਬਲਵੀਰ ਸਿੰਘ ਪ੍ਰਿੰਸੀਪਲ ਸਨੇਹੀ ਜੀ ਨੇ ਦਵਿੰਦਰ ਨੂੰ ਗ਼ਜ਼ਲਾਂ ਤੇ ਕਵਿਤਾ ਬਾਰੇ ਜਾਣਕਾਰੀ ਦਿੱਤੀ ਇੱਕ ਗੁਰੂ ਜੀ ਤਰ੍ਹਾਂ ਨੁਕਤਾਚੀਨੀ ਵੀ ਜੀ ਸਮਝਾਉਂਦਿਆਂ, ਮਿੰਨੀ ਕਹਾਣੀਆਂ ਦੀ ਸੰਚਾਲਕ ਬਣਾਇਆ ਗਿਐ ਮੈਂ ਮਿੰਨੀ ਕਹਾਣੀਆਂ ਨੂੰ ਪੜ੍ਹ ਕੇ ਜੱਜਮੈਂਟ ਕਰਨੀ ਤੇ ਪੜ੍ਹਨ ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਗਰੁੱਪਾਂ ਵਿੱਚ ਐਡ ਕੀਤਾ ਗਰੁੱਪਾਂ ਵਿੱਚ ਕਵਿਤਾ ਪਾਉਂਣੀਆ ਤੇ ਇੰਦਰਜੀਤ ਮੁੱਲਾਂਪੁਰ ਵੀਰ ਜੀ ਅਖ਼ਬਾਰ ਵਿੱਚ ਛਪਾਂ ਦਿੰਦੇ, ਹਰ ਰੋਜ਼ ਇੱਕ ਨਵਾਂ ਸਰਪ੍ਰਾਈਜ਼ ਮਿਲਦਾ ਜਿਸ ਨਾਲ ਲਿਖਣ ਦਾ ਹੌਸਲਾ ਮਿਲਣ ਦੇ ਖੈਮੇ ਨੂੰ ਕਵੀ ਦਰਬਾਰਾਂ ਦੇ ਵਿੱਚ ਕਵਿਤਾ ਪੜ੍ਹਨ ਦਾ ਮੌਕਾ ਮਿਲਦਾ ਰਿਹਾ। ਆਰਟੀਕਲ ਤ ਮਿੰਨੀ ਕਹਾਣੀਆਂ ਨੂੰ ਅਖ਼ਬਾਰਾਂ ਵਿਚ ਰਾਜਨਦੀ੫ ਨੇ ਛੁਪਾਉਣਾ ਸ਼ੁਰੂ ਕੀਤਾ ਫਿਰ ਇਹ ਸਿਲਸਿਲਾ ਵੱਧਦਾ ਗਿਆ ਤੇ ਅੱਗੇ ਵਧਦੀ ਰਹੀ ਤੇ ਵੱਡੀ ਚੰਗੀ ਲੇਖਿਕਾ ਨਾਲ ਸਾਹਮਣਾ ਹੁੰਦਾ ਗਿਆ।
ਦਵਿੰਦਰ ਦੇ ਆਰਟੀਕਲ ਤੇ ਕਹਾਣੀਆਂ ਨੂੰ ਅਖਬਾਰਾਂ ਵਿੱਚ ਪੜ੍ਹਨ ਤੇ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ ਰਹੀਆਂ ਪ੍ਰੀਤੀ ਲਿਪੀ ਦੇ ਇੱਕ ਦੋਸਤ ਨੇ ਦਵਿੰਦਰ ਨੂੰ ਕਿਤਾਬ ਦਾ ਸਰਪ੍ਰਾਈਜ਼ ਦਿੱਤਾ ਦਵਿੰਦਰ ਨੂੰ ਬਹੁਤ ਚੰਗੇ ਲੋਕ ਮਿਲੇ ਮੈਲਬਰੋਨ ਸੱਥ ਦੀ ਮੀਡੀਆ ਅਸਿਸਟੈਂਟ ਦੇ ਨਾਲ ਨਾਲ ਓਟਾਰੀਓ ਕਲੱਬ ਦੀ ਮੈਂਬਰ ਹੈ। ਗੁਰੂਕਾਸ਼ੀ ਅਕਾਦਮੀ ਦੀ ਕਾਰਜਕਾਰੀ ਮੈਂਬਰ, ਰਾਸ਼ਟਰੀਆਂ ਕਾਵਿ ਗੋਸ਼ਟੀ ਦੀ ਮੀਡੀਆਂ ਐਗਜੀਕਿਊਟਵ ਅਤੇ ਕੈਨੇਡਾ ਅਮਰੀਕਾ ਇੰਗਲੈਡ
ਆਸ਼ਟ੍ਰੇਲੀਆਂ ਦੇ ਅਖ਼ਬਾਰਾਂ ਮੈਗਜ਼ੀਨਾਂ ਵਿਚ ਰਚਨਾਵਾਂ ਤੇ ਮਿੰਨੀ ਕਹਾਣੀਆਂ ਛਪਦਿਆਂ, ਮਾਣ ਪੰਜਾਬੀਆਂ ਤੇ ਇੰਟਰਨੈਸ਼ਮਲ ਗਰੁੱਪ ਵੀ ਮੈਨੇਜਮੈਂਟ ਕਮੇਟੀ ਦੀ ਮੈਂਬਰ ਹੈ, ਦਵਿੰਦਰ ਖੁਸ਼ ਧਾਲੀਵਾਲ ਦੇ ਆਰਟੀਕਲ ਪਾਠਕਾਂ ਨੂੰ ਪਸੰਦ ਆ ਰਹੇ ਹਨ। ਕਹਾਣੀਆਂ ਕੰਪੀਟੀਸ਼ਨਾਂ ਵਿਚ ਪਹਿਲੇ ਦੂਜੇ ਨੰਬਰ ਤੇ ਆਉਂਦੀਆਂ ਹਨ ਤੇ ਬਹੁਤ ਸਾਰੇ ਸਾਹਿਤਕ ਗਰੁੱਪਜ਼ ਤੋਂ ਸਨਮਾਨ ਪੱਤਰ ਲੈ ਚੁੱਕੀ ਹੈ। ਸਾਂਝੇ ਪੱਜ, ਕਾਵਿ ਸੰਗ੍ਰਹਿ ਆ ਚੁੱਕੇ ਹਨ। ਸਰਗਮ ਰੇਡਿਓ ਤੇ ਸਵਰਗੰਗਾ ਰੇਡੀਓ ਤੇ ਇੰਟਰਵਿਊ ਤੇ ਕਵਿਤਾ ਪੜ੍ਹੀਆਂ ਜਾਂਦੀਆ ਹਨ ਰੰਗ ਐਫਐਮ, ਪਰਵਾਜ ਦੇ ਰੰਗ, ਵਿੱਚ ਇਹਨਾਂ ਦੀਆਂ ਕਵਿਤਾਵਾਂ ਪੜ੍ਹੀਆਂ ਜਾਂਦੀਆ ਹਨ। ਮੈਲਬਰੌਨ ਸੱਥ ਤੋਂ ਸੱਭਿਆਚਾਰ ਵਿਹੜੇ ਦੀ ਹੋਸਟ ਹੈ ਖੁਸ਼ ਧਾਲੀਵਾਲ। ਸਾਂਝ ਆਵਾਜ਼ ਮੈਲਬਰੌਨ ਰੇਡੀਓ ਨਾਲ ਜੁੜੇ ਹੋਏ ਹਨ। ਵੈਲਫੇਅਰ ਸੋਸਾਇਟੀ ਗੁਰਮੁਖੀ ਦੇ ਵਾਰਸ ਮਹਿਲਾ ਮੰਚ  ਮੋਹਾਲੀ ਦੀ ਮੈਂ ਪ੍ਰਧਾਨ ਅਤੇ ਮਹਿਲਾ ਮੰਚ ਮੋਹਾਲੀ ਦੀ ਮੈਂਬਰ ਹਨ। ਆ ਚੁੱਕੀਆਂ ਕਿਤਾਬਾਂ ਸਾਂਝੇ ਕਾਵਿ ਸੰਗ੍ਰਹਿ ‘ਖਿਆਲਾਂ ਦੀ ਪਰਵਾਜ਼, ਸਿਰਜਿਕ, ਇਸ਼ਕ ਹਕੀਕੀ, ਕੱਚੇ ਰਾਹਾਂ ਦੇ ਫੁੱਲ ਜ਼ਿੰਦਗੀ ਏ ਤਾਬਤਾ ਅਤੇ ‘ਕਲਮ ਤੇ ਪੰਨੇ’ ਕਿਤਾਬਾਂ ਆ ਚੁੱਕੀਆਂ ਹਨ। ਇੱਕ ਸਾਹਿਤਕ ਮਿੰਨੀ ਕਹਾਣੀਆਂ ਦੀ ਕਿਤਾਬ ਦਾ ਖਰੜਾ ਤਿਆਰ ਹੋ ਚੁੱਕਾ ਹੈ। ਅਖ਼ਬਾਰਾਂ, ਡੇਲੀ ਨਿਊਜ਼ ਚਾਨਣ ਮੁਨਾਰਾ, ਆਵਾਜ਼ ਏ ਪੰਜਾਬ, ਵਿਰਸਾ, ਜਨਤਾ ਦੀ ਆਵਾਜ਼, ਪੀ ਐਨ ਟੀ ਅਖ਼ਬਾਰ, ਲਿਸ਼ਕਾਰਾ, ਮਾਲਵਾ, ਸਾਹਿਤਕ ਸੱਥ ਮੈਗਜ਼ੀਨ, ਸ਼ਬਦ ਕਾਫਲਾ, ਮਲੋਟ ਨਿਊਜਸ਼ਾਲਾ ਵੀਕਲੀ, ਵੀਟੀ ਅਖ਼ਬਾਰ, ਪੰਜਾਬੀ ਟ੍ਰਿਬਿਊਨ ਕੈਨੇਡਾ, ਮੈਗਜ਼ੀਨ ਕਾਵਿ ਸਾਂਝ ਕਲਾ, ਪੰਜਾਬੀ ਟ੍ਰਿਬਿਊਨ ਯੂਕੇ ਅਤੇ ਰੋਜ਼ਾਨਾ ਖ਼ਬਰਸਾਰ ਵਿੱਚ ਵੀ ਲੇਖ ਅਤੇ ਕਵਿਤਾਵਾਂ ਛਪਦੀਆਂ ਰਹਿੰਦੀਆਂਮ ਹਨ। ਪੰਜਾਬੀ ਜਗਤ ਸਭਾ ਨਾਲ ਜੁੜਨਾ, ਕਾਇਦੇ ਨੂਰ ਲਈ ਮੁਹਾਲੀ ਦੀ ਓਐਫਸੀ ਉਟਾਰੀਓ ਕਲੱਬ ਵੱਲੋਂ ਮੁਹਾਲੀ ਦੀ ਪ੍ਰਧਾਨ ਚੁਣਨਾ, ਦਵਿੰਦਰ ਇਕ ਚੰਗੀ ਲੇਖਕਾ ਹੋਣ ਦਾ ਸੰਕੋਤ ਦਰਸਾ ਰਿਹਾ ਹੈ।
ਸਿਵਲ ਇੰਜੀਨੀਅਰ ਰੁਪਿੰਦਰ ਸਿੰਘ ਦੇ ਜੀਵਨ ਸਾਧ ਦਾ ਨਿੱਘ ਮਾਣਦਿਆਂ ਦਵਿੰਦਰ ਖੁਸ਼ ਅੱਜ ਦੋ ਬੱਚਿਆਂ ਦੀ ਮਾਂ ਹੋਣ ਤੇ ਮੁਹੱਬਤੀ ਲਹਿਜ਼ਾ ਰੱਖਦੀ ਐ, ਆਪਣੇ ਸਤਿਕਾਰਤ ਜੀਵਨ ਸਾਥੀ ਰੁਪਿੰਦਰ ਨਾਲ ਦਵਿੰਦਰ ਖੁਸ਼ ਧਾਲੀਵਾਲ ਦੇ ਸਹੁਰੇ ਪਿੰਡ ਧੂੜਕੋਟ ਮੋਗਾ ਵਿੱਚ ਹਨ।
ਖੁਸ਼ ਦੇ ਬੇਟੇ ਨੇ M.tec ਕੀਤੀ ਹੈ ਅਤੇ ਬੇਟੀ ਵੀ B.tec ਕਰਕੇ ਇੱਕ MNC ਕੰਪਨੀ ਚ ਵਧੀਆ ਪੈਕਜ ਤੇ ਸਿਟਿੰਗ ਜੌਬ ਕਰ ਰਹੀ ਹੈ।
ਬੜੀ ਖੁਸ਼ੀ ਹੁੰਦੀ ਐ ਜਦੋਂ ਪਤਾ ਲਗਦੈ ਬਈ ਇੱਕ ਜੁੰਮੇਵਾਰ ਗ੍ਰਹਿਣੀ ਆਪਣੀ ਜ਼ਿੰਦਗੀ ਦੇ ਰੁਝੇਵੇਆਂ ਚੋਂ ਸਮੇਂ ਦੇ ਸੀਮਤ ਪੜਾਅ ਚੋਂ ਸਮਾਂ ਕੱਢ ਕੇ ਪੜ੍ਹਨ ਹੀਆ ਕਰੋ। ਲਿਖਣ ਦੇ ਨਾਲ ਨਾਲ ਦਵਿੰਦਰ ਜੀ phd ਕਰਨ ਤਿਆਰੀ ਕਰ ਰਹੇ ਨੇ, ਜਿਸ ਵਿੱਚ ਇੱਕ ਸਾਊ ਇਮਾਨਦਾਰ ਤੇ ਸ਼ਖ਼ਸੀ ਮੁਹਾਂਦਰਾ ਸ੍ਰ : ਰੁਪਿੰਦਰ ਸਿੰਘ ਰਾਏ ਜੀ ਇਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਹਨ।
ਜੇ ਗੱਲ ਰੁਝੇਵੇਆਂ ਦੀ ਕਰੀਏ ਤਾਂ ਉਸਾਰੂ ਲੇਖ ਲਿਖਕੇ ਚੰਗੇ ਲੇਖਕ ਤੇ ਦੁਨੀਆਂ ਨੂੰ ਸੇਧ ਦੇਣ ਦੇ ਨਾਲ ਨਾਲ ਗਰੀਬ ਬੱਚੀਆਂ ਲਈ ਇੱਕ ਸਿਲਾਈ ਕਢਾਈ ਸੈਂਟਰ ਵੀ ਖੋਲ੍ਹ ਰੱਖਿਆ ਹੈ। ਜਿਸ ਵਿੱਚ ਕਿਸੇ ਮੁਨਾਫ਼ੇ ਨੂੰ ਛੱਡ ਕੇ ਬੱਚੀਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਨਾਲ ਨਾਲ ਉਹਨਾਂ ਨੂੰ ਜ਼ਿੰਦਗੀ ਦੇ ਫ਼ਲਸਫ਼ੇ ਵੀ ਸਮਝਾਉਂਦੇ ਹਨ। ਫੁਲਕਾਰੀ, ਕਢਾਈ ਤੇ ਸਿਲਾਈ ਦਾ ਕੰਮਕਾਜ਼ ਸਿਖਾਂ ਕੇ ਅਨੇਕਾਂ ਘਰਾਂ ਦੇ ਚੁੱਲ੍ਹੇ ਚੱਲਦੇ ਕਰਨ ਵਿੱਚ ਗਰੀਬ ਲੋਕਾਂ ਤੇ ਦੇਸ਼ ਲਈ ਕੰਮ ਕਰਦੀ ਦਵਿੰਦਰ ਖੁਸ਼ ਕਈ ਕਵੀ ਦਰਬਾਰ ’ਚ ਦੇਸ਼ ਵਿਦੇਸ਼ ਬੈਠੇ ਸਰੋਤਿਆਂ ਦੇ ਦਿਲਾਂ ਦੀ ਧੜਕਨ ਬਣ ਦੇਸ਼ ਦੇ ਵੱਖ ਵੱਖ ’ਤੇ ਨਾਮਵਰ ਅਖ਼ਬਾਰ ਰਸਾਲਿਆਂ ਛਪਣ ਦੇ ਨਾਲ ਨਾਲ ‘ਮਹਿਲਾ ਕਾਵਿ ਮੰਚ ਮੋਹਾਲੀ’ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੀ ਹੈ। ਸਪੋਕਸਮੈਨ ਅਖ਼ਬਾਰ ਵਿੱਚ ਵੀ ਅਕਸਰ ਦਵਿੰਦਰ ਦੇ ਆਰਟੀਕਲ ਛਪਦੇ ਰਹਿੰਦੇ ਹਨ।
ਇਹਨਾਂ ਦੀ ਇੱਕ ਕਿਤਾਬ “ਕਲਮ ਤੇ ਪੰਨੇ’ ਛਪ ਚੁੱਕੀ ਹੈ ਤੇ ਤਿੰਨ ਕਿਤਾਬਾਂ ਹੋਰ ਛਪਾਈ ਅਧੀਨ ਹਨ।
ਸੰਸਾਰ ਪੱਧਰ ਦੇ ਰੇਡੀਓ ਦਵਿੰਦਰ ਖੁਸ਼ ਦੇ ਸ਼ਬਦਾਂ ਨੂੰ ਇਹਨਾਂ ਦੀ ਮਿੱਠੀ ਆਵਾਜ਼ ’ਚ ਦਰਜ਼ਕਾਂ ਸਰੋਤਿਆਂ ’ਚ ਸਾਝਾ ਕਰਕੇ ਖ਼ੁਸ਼ੀ ਮਹਿਸੂਸ ਕਰਦੇ ਹਨ। ਦਵਿੰਦਰ ਨੂੰ ਵਾਤਾਵਰਣ ਨਾਲ ਬਹੁਤ ਪਿਆਰ ਹੈ ਤੇ ਹਮੇਸ਼ਾਂ ਵਾਤਾਵਰਨ ਵਾਰੇ ਕੁਝ ਨਾਂ ਕੁਝ ਲਿਖਦੇ ਰਹਿੰਦੇ ਹਨ।
ਅਸੀਂ ਆਸ ਕਰਦੇ ਹਾਂ ਕਿ ਇਹੋ ਜਹੇ ਸਾਹਿਤਕ ਚਿਹਰੇ ਅੱਗੇ ਆਣ ਕੇ ਮਾੜੀ ਸੋਚ ’ਚ ਪਈ ਨੌਜਵਾਨ ਪੀੜੀ ਤੇ ਸਿਸਟਮ ਬਾਰੇ ਗੱਲ ਕਰਕੇ ਸਹੀ ਸੇਧ ਦੇਣ.......

ਗੁਰਚਰਨ ਸਿੰਘ ਧੰਜੂ