ਪਿੰਜਰੇ ਦਾ ਪੰਛੀ

 

ਅੰਬਰਾਂ ਵਿਚ ਉੱਡਣਾ ਚਾਹੁੰਦਾ ਸੀ,
ਜੋ ਪੰਛੀ ਦੇ ਮਨ ਭਾਉਂਦਾ ਸੀ
ਮਿੱਤਰਾਂ ਸੰਗ ਸੋਰ ਮਚਾਉਂਦਾ ਸੀ,
ਅੱਜ ਵਿਚ ਭੁਲੇਖੇ ਪੈ ਗਿਆ
ਪਿੰਜਰੇ ਦਾ ਪੰਛੀ ਬੱਸ ਪਿੰਜਰੇ
ਜੋਗਾ ਰਹਿ ਗਿਆ,
ਪਿੰਜਰੇ ਦਾ ਪੰਛੀ
ਕਿਤੇ ਉਡਾਰੀ ਲਾ ਨਹੀਂ ਸਕਦਾ,
ਸੱਜੇ ਖੱਬੇ ਜਾ ਨਹੀਂ ਸਕਦਾ
ਮਨਭਾਉਂਦਾ ਕੁਝ ਖਾ ਨਹੀਂ ਸਕਦਾ,
ਵਿਚ ਖੁਸੀ ਦੇ ਗਾ ਨਹੀਂ ਸਕਦਾ
ਇਕ ਬੁੱਤ ਬਣ ਕੇ ਹੀ ਰਹਿ ਗਿਆ
ਅਤੇ ਸੋਚਾਂ ਦੇ ਵਿਚ ਪੈ ਗਿਆ
ਪਿੰਜਰੇ ਦਾ ਪੰਛੀ....
ਡੱਕੇ ਤੋੜ ਲਿਆ ਨਹੀਂ ਸਕਦਾ,
ਕੋਈ ਆਲ੍ਹਣਾ ਪਾ ਨਹੀਂ ਸਕਦਾ
ਗੱਲ ਆਪਣੀ ਸਮਝਾ ਨਹੀਂ ਸਕਦਾ,
ਹਵਾ 'ਚ ਟੰਗਿਆ ਰਹਿ ਗਿਆ
ਕੋਈ ਸੁਪਨ ਚੁਰਾ ਕੇ ਲੈ ਗਿਆ,
ਖੁਦ ਵਿਚ ਮੁਸੀਬਤ ਪੈ ਗਿਆ
ਪਿੰਜਰੇ ਦਾ ਪੰਛੀ....
ਦੇਖਣ ਨੂੰ ਤਾਂ ਚੰਗਾ ਲਗਦਾ,
ਪਿੰਜਰੇ ਦੇ ਵਿਚ ਬੈਠਾ ਫੱਬਦਾ
ਨੇੜੇ ਹੋ ਕੇ ਹਰ ਕੋਈ ਤੱਕਦਾ,
ਇਹੋ ਭੁਲੇਖਾ ਹੁੰਦਾ ਜੱਗ ਦਾ
ਕਿਹੜਾ ਉਸਦੇ ਮਨ ਦੀ ਸਮਝੇ,
ਡਾਰ ਤੋਂ 'ਕੱਲਾ ਰਹਿ ਗਿਆ
ਪਿੰਜਰੇ ਦਾ ਪੰਛੀ....
ਮਾਲਕ ਦੇ ਮਨ ਨੂੰ ਹੈ ਭਾਉਂਦਾ,
ਮਨ ਮਰਜੀ ਦਾ ਚੋਗਾ ਪਾਉਂਦਾ
ਨਾਲ ਇਸਾਰੇ ਰਹੇ ਨਚਾਉਂਦਾ,
ਦੁੱਖ ਪਰ ਕੋਈ ਸਮਝ ਨਾ ਪਾਉਂਦਾ
ਗਮ ਦੇ ਲੰਮੇ ਗੀਤ ਉਹ ਗਾਉਂਦਾ,
ਚੁੱਪ ਕਰਕੇ ਸਭ ਸਹਿ ਗਿਆ
ਪਿੰਜਰੇ ਦਾ ਪੰਛੀ....
ਸੋਨੇ ਦਾ ਵੀ ਪਿੰਜਰਾ ਹੋਵੇ,
ਪੰਛੀ ਤਾਂ ਵਿਚ ਬਹਿ ਕੇ ਰੋਵੇ
ਦੌਲਤ ਨੂੰ ਉਸ ਕੀ ਕਰਨਾ ਏ,
ਜੋ ਉਸਦੀ ਆਜਾਦੀ ਖੋਹਵੇ
ਦਰਦ ਪੰਛੀ ਦਾ ਲਾਂਬੜਾ” ਦਿ
ਕੁਝ ਲਿਖ ਕੇ ਏਦਾਂ ਕਹਿ ਗਿਆ
ਪਿੰਜਰੇ ਦਾ ਪੰਛੀ.... ",