ਸੁੰਦਰ ਲਿਖਾਈ

ਅਜੋਕੇ ਸਮੇਂ `ਚ ਇਹ ਗਾਲ ਆਮ ਦੇਖਣ ਨੂੰ ਮਿਲਦੀ ਹੈ ਕਿ ਵਿਦਿਆਰਥੀਆਂ ਦੀ ਲਿਖਾਈ ਮਾੜੀ ਹੁੰਦੀ ਜਾ ਰਹੀ ਹੈ । ਲਿਖਾਈ ਨੂੰ ਸੁੰਦਰ ਕਰਨ ਲਈ ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ਨੂੰ ਸਾਂਝੇ ਯਤਨ ਕਰਨ ਦੀ ਲੋੜ ਹੈ। ਸੁੰਦਰ ਲਿਖਾਈ ਲਈ ਗੁਣਾਂ ਦਾ ਹੋਣਾ ਲਾਜ਼ਮੀ ਹੈ। ਅੱਖਰ ਸੁੰਦਰ, ਕਲਾਤਮਕ, ਸੁਡੋਲ ਤੇ ਆਕਰਸ਼ਕ ਹੋਣੇ ਚਾਹੀਦੇ ਹਨ। ਅੱਖਰਾਂ ਦੀ ਲੰਬਾਈ ਤੇ ਚੌੜਾਈ ਸਾਵੀਹੋਣੀ ਚਾਹੀਦੀ ਹੈ। ਸ਼ਬਦਾਂ ਤੇ ਸਤਰਾਂ 'ਚ ਲੋੜੀਂਦਾ ਫਾਸਲਾ ਛੱਡਿਆ ਜਾਣਾ ਚਾਹੀਦਾ ਹੈ। ਲਿਖਾਈ ਝਣ - ਪਟ ਪੜ੍ਹੀ ਜਾ ਸਕਦੀ ਹੋਵੇ। ਲਿਖਾਈ ਕਰਦੇ ਸਮੇ' ਗਤੀ ਤੇਜ਼ ਹੋਣੀ ਚਾਹੀਦੀ ਹੈ ਤੇ ਉਸ 'ਚ ਲੋੜੀਂਦਾ ਵਹਾਅ ਹੋਣਾ ਚਾਹੀਦਾ ਹੈ ।

ਪਹਿਲੀ ਜਮਾਤ ਤੋਂ ਬੱਚਿਆਂ ਦੇ ਹੱਥ ਹੁੰਦੈ ਪੈੱਨ

ਆਮ ਤੌਰ 'ਤੇ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਵਰਤਮਾਨ ਸਮੇ ਚ ਵਿਦਿਆਰਥੀਆਂ ਦੀ ਲਿਖਾਈ ਬਹੁਤ ਖ਼ਰਾਬ ਹੁੰਦੀ ਜਾ ਰਹੀ ਹੈ। ਇਸ ਨੂੰ ਚੰਗਾ ਕਰਨ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ। ਅੱਜ-ਕੱਲ੍ਹ ਜਮਾਤਾਂ 'ਚ ਵਿਦਿਆਰਥੀਆਂ ਦੀ ਗਿਣਤੀ ਵੱਧ ਗਈ ਹੈ। ਅਧਿਆਪਕ ਸਾਰੇ ਵਿਦਿਆਰਥੀਆਂ ਨੂੰ ਵਿਅਕਤੀਗਤ ਰੂਪ `ਚ ਸੁੰਦਰ ਲਿਖਾਈ ਲਿਖਣ ਦੀ ਯੋਗ ਸਲਾਹ ਤੇ ਮਸ਼ਵਰਾ ਨਹੀਂ ਦੇ ਸਕਦੇ । ਪਿਛਲੇ ਕੁਝ ਸਾਲਾਂ ਤੋਂ ਪ੍ਰਾਇਮਰੀ ਤੇ ਸੈਕੰਡਰੀ ਪੱਧਰ `ਤੇ ਇੰਨੀ ਤੇਜ਼ੀ ਨਾਲ ਅਧਿਆਪਕ ਤਿਆਰ ਕੀਤੇ ਗਏ ਹਨ ਤੇ ਕੀਤੇ ਜਾ ਰਹੇ ਹਨ ਕਿ ਦਾਖ਼ਲੇ ਦੀਆਂ ਸਾਰੀਆਂ ਸ਼ਰਤਾਂ ਢਿੱਲੀਆਂ ਕਰ ਦਿੱਤੀਆਂ ਗਈਆਂ ਹਨ। ਮੌਜੂਦਾ ਅਧਿਆਪਕ ਉਮਰ, ਵਿੱਦਿਆ ਤੇ ਤਜਰਬੇ ਪੱਖੋਂ ਕੱਚਾ ਅਧਿਆਪਕ ਹੈ। ਉਹ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਲਿਖਣ ਬਾਰੇ ਕੁਝ ਨਹੀਂ ਦੱਸਦਾ। ਇਸੇ ਕਰਕੇ ਵਿਦਿਆਰਥੀਆਂ ਦੀ ਲਿਖਾਈ ਦਿਨੋ-ਦਿਨ ਨਿਘਰਦੀ ਜਾ ਰਹੀ ਹੈ। ਵਰਤਮਾਨ ਸਮੇਂ 'ਚ ਮਾਤਾ-ਪਿਤਾ ਦੇ ਰੁਝੇਵੇਂ ਇੰਨੇ ਵਧ ਗਏ ਹਨ ਕਿ ਉਹ ਆਪਣੇ ਬੱਚਿਆਂ ਦੀ ਲਿਖਾਈ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ । ਪਹਿਲੀ ਜਮਾਤਚ ਹੀ ਬਾਲ, ਪਾਇਲਟ ਜਾਂ ਫਾਊਂਟੈਨ ਪੈੱਨ ਬੱਚਿਆਂ ਦੇ ਹੱਥਾਂ 'ਚ ਦੇ ਦਿੱਤਾ ਜਾਂਦਾ ਹੈ।

ਜਮਾਤ `ਚ ਹੋਵੇ ਪੰਜਾਬੀ ਵਰਣਮਾਲਾ ਦਾ ਚਾਰਟ

ਆਰੰਭ 'ਚ ਆੱਖਰਾਂ ਦੀ ਬਣਾਵਟ ਤੇ ਸੁੰਦਰਤਾ ਨੂੰ ਹੀ ਵਧੇਰੇ ਮਹੱਤਤਾ ਦੇਣੀ ਚਾਹੀਦੀ ਹੈ। ਰਫ਼ਤਾਰ ਨੂੰ ਜਾਂ ਬਹੁਤ ਲਿਖਣ ਨੂੰ ਪਾਸੇ ਛੱਡ ਦੇਣਾ ਚਾਹੀਦਾ ਹੈ। ਬੱਚਿਆਂ ਦੀਆਂ ਨੀਹਾਂ ਪੱਕੀਆਂ ਤੇ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ। ਲਿਖਣ ਦੀ ਇਕ ਵਾਰ ਬਣੀ ਆਦਤ ਸਦੀਵੀ ਕਾਇਮ ਰਹਿੰਦੀ ਹੈ। ਜਦੋਂ ਅਧਿਆਪਕ ਬਲੈਕ ਬੋਰਡ 'ਤੇ ਕੋਈ ਅੱਖਰ ਲਿਖ ਰਿਹਾ ਹੋਵੇ ਤਾਂ ਇਹ ਗੱਲ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਕਿ ਸਾਰੇ ਬੱਚੇ ਬੋਰਡ ਵੱਲ ਹੀ ਵੇਖਣ । ਹਰ ਬੱਚੇ ਨੂੰ ਆੱਖਰਾਂ ਦਾ ਲਿਖਣ ਢੰਗ ਸਮਝਾਉਣਾ ਚਾਹੀਦਾ ਹੈ ਕਿ ਕਿਸ ਥਾਂ 'ਤੇ ਕਿਵੇਂ ਅੱਖਰ ਮੋੜਨਾ ਹੈ, ਕਿੱਥੋਂ ਮੋਟਾ ਕਰਨਾ ਹੈ, ਕਿੱਥੋਂ ਪਤਲਾ ਕਰਨਾ ਹੈ, ਕਲਮ ਕਿਵੇ ਫੜਨੀ ਹੈ ਤੇ ਕਾਪੀ ਕਿਵੇਂ ਰੱਖਣੀ ਹੈ। ਇਹ ਸਭ ਕੁਝ ਤਾਂ ਹੀ ਸੰਭਵ ਹੈ, ਜੇ ਅਧਿਆਪਕ ਆਪ ਇਹ ਸਾਰੀਆਂ ਚੀਜ਼ਾਂ ਜਾਣਦਾ ਹੋਵੇ। ਇਕ ਚਾਰਟ, ਜਿਸ 'ਤੇ ਪੰਜਾਬੀ ਵਰਣਮਾਲਾ ਦੇ ਸਾਰੇ ਅੱਖਰਾਂ ਨੂੰ ਮੋਟਾ ਕਰ ਕੇ ਛਾਪਿਆ ਗਿਆ ਹੋਵੇ ਤੇ ਉਨ੍ਹਾਂ ਦੇ ਟੁਕੜੇ ਵੀ ਵਿਖਾਏ ਗਏ ਹੋਣ, ਪ੍ਰਾਇਮਰੀ ਸਕੂਲ ਦੀ ਹਰ ਜਮਾਤ ` ਟੰਗਿਆ ਹੋਇਆ ਹੋਣਾ ਚਾਹੀਦਾ ਹੈ ।

ਮੁੱਢਲੇ ਅਭਿਆਸ ਦੀ ਜਰੂਰਤ

ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿੱਪੀ ' ਲਿਖਣ ਲਈ ਖ਼ਾਸ ਕਿਸਮ ਦੀ ਗੋਲ ਕਲਮ ਦੀ ਲੋੜ ਪੇਂਦੀ ਹੈ,  ਜੋ ਆਮ ਤੌਰ 'ਤੇ ਸਾਡੇ ਬੱਚਿਆਂ ਕੋਲ ਨਹੀਂ ਹੁੰਦੀ। ਵਿਦਿਆਰਥੀਆਂ ਨੂੰ ਲਿਖਣ ਦਾ ਅਭਿਆਸ ਹੀ ਨਹੀਂ ਹੈ। ਉਹ ਲਿਖਦੇ ਹੀ ਬਹੁਤ ਘੱਟ ਹਨ। ਅੱਜ-ਕੱਲ੍ਹ ਫੋਟੋਸਟੇਟ ਕਰਵਾ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ। ਲਿਖਾਈ ਨੂੰ ਸੁੰਦਰ ਬਣਾਉਣ ਦਾ ਢੰਗ ਤੇ ਸੂੰਦਰ ਲਿਖਾਈ ਕਰਨਾ ਸਿੱਖਣ ਲਈ ਪਹਿਲਾਂ ਮੁੱਢਲੀ ਟ੍ਰੇਨਿੰਗ ਦੀ ਜ਼ਰੂਰਤ ਹੈ। ਬੱਚਿਆਂ ਨੂੰ ਸਭ ਤੋਂ ਪਹਿਲਾਂ ਇਸ ਗੱਲ ਲਈ ਤਿਆਰ ਕਰਨਾ ਚਾਹੀਦਾ ਹੈ ਕਿ ਉਹ ਆਪਣੀਆਂ ਉਂਗਲੀਆਂ ਨੂੰ ਸੁਤੰਤਰ ਰੂਪ ' ਬਿਨਾਂ ਕਿਸੇ ਰੁਕਾਵਟ ਤੋਂ ਆਪਣੇ ਇਸ਼ਾਰੇ `ਤੇ ਚਲਾਉਣਾ ਸਿੱਖ ਜਾਣ। ਬੱਚਿਆਂ ਨੂੰ ਅੱਖਰਾਂ ਦੀ ਬਣਾਵਟ ਦੱਸਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਉੱਪਰ ਤੋਂ ਹੋਠਾਂ, ਹੇਠਾਂ ਤੋਂ ਉੱਪਰ, ਸਾਜੇ ਤੋਂ ਖੱਥੇ ਤੇ ਖੱਥੇ ਤੋਂ ਸੱਜੇ ਪਾਸੇ ਵੱਲ ਲਕੀਰਾਂ ਮਾਰਨ ਲਈ ਜਾਚ ਦੱਸਣੀ ਚਾਹੀਦੀ ਹੈ। ਫਿਰ ਗੋਲ ਦਾਇਰੇ, ਤਿਰਛੀਆਂ ਲਾਈਨਾਂ ਮਾਰਨ ਦੀ ਜਾਚ ਦੱਸੇ ਜਾਣ ਦੀ ਲੋੜ ਹੈ। ਇਹ ਅਭਿਆਸ ਪਹਿਲਾਂ ਜ਼ਮੀਨ 'ਤੇ, ਰੇਤੇ ', ਫੱਟੀ 'ਤੇ, ਸਲੇਟ 'ਤੇ, ਬੋਰਡ ਉੱਤੇ ਪਹਿਲਾਂ ਉਂਗਲ, ਫਿਰ ਲੱਕੜੀ, ਫਿਰ ਚਾਕ, ਪੈੱਨਸਿਲ, ਕਲਮ, ਪੈੱਨ ਨਾਲ ਲਕੀਰਾਂ ਮਾਰਨ ਦਾ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਬੱਚਿਆਂ ਤੋਂ ਕਿਸੇ ਫਲ ਜਾਂ ਸਬਜ਼ੀ ਦੀ ਤਸਵੀਰ ਵੀ ਬਣਾਈ ਜਾ ਸਕਦੀ ਹੈ । ਇਸ ਪ੍ਰਕਾਰ ਉਹ ਸਹਿਜੇ ਹੀ ਹਰ ਕਿਸਮ ਦੀਆਂ ਲਾਈਨਾਂ ਮਾਰਨੀਆਂ ਸਿੱਖ ਜਾਣਗੇ। ਇਸ ਤੋਂ ਬਾਅਦ ਬੱਚਿਆਂ ਨੂੰ ਅੱਖਰਾਂ ਦੀ ਸਹੀ ਬਣਤਰ ਦਾ ਗਿਆਨ ਦੇਣਾ ਚਾਹੀਦਾ ਹੈ।

ਬੱਚਿਆਂ ਨੂੰ ਲਿਖਣ ਦੀ ਦਿਉ ਪੂਰੀ ਖੁੱਲ੍ਹ

ਆਰੰਭ 'ਚ ਇੱਕੋ ਜਿਹੀ ਬਨਾਵਟ ਵਾਲੇ ਅੱਖ਼ਰ ਜਿਵੇਂ ਹ, , , , , , , , ਬ ਆਦਿ ਇਕੱਠੇ ਹੀ ਲੈਣੇ ਚਾਹੀਦੇ ਹਨ। ਸੁੰਦਰ ਲਿਖਾਈ ਅਭਿਆਸ ਦੀ ਬਹੁਤ ਜਿਆਦਾ ਮੰਗ ਕਰਦੀ ਹੈ। ਅਧਿਆਪਕ ਨੂੰ ਆਪਣੀ ਲਿਖਾਈ ਸੁੰਦਰ ਬਣਾਉਣੀ ਚਾਹੀਦੀ ਹੈ। ਲਿਖਾਈ ਲਿਖਦੇ ਸਮੇਂ ਲਿਖਣ ਵਾਲਾ ਸਾਮਾਨ ਕਾਪੀ, ਦਵਾਤ, ਕਲਮ, ਨਿੱਬ, ਕਾਗ਼ਜ਼ ਆਦਿ ਵਧੀਆ ਹੋਣੇ ਚਾਹੀਦੇ ਹਨ। ਬੱਚਿਆਂ ਨੂੰ ਸੱਜੇ ਜਾਂ ਖੱਬੇ ਹੱਥ ਨਾਲ ਜਿਸ ਨਾਲ ਵੀ ਉਹ ਲਿਖਣਾ ਚਾਹੁਣ, ਉਨ੍ਹਾਂ ਨੂੰ ਲਿਖਣ ਦੀ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ। ਜਿਹੜਾ ਖੱਬੇ ਹੱਥ ਨਾਲ ਲਿਖਦਾ ਹੈ, ਉਹ ਕੋਈ ਕਸੂਰ ਨਹੀਂ। ਉਸਨੂੰ ਸੱਜੇ ਨੂੰ ਹੱਥ ਨਾਲ ਲਿਖਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ।