ਬਿਜਲੀ ਵਾਧੂ ਸਪਲਾਈ

ਵਾਧੂ ਸਪਲਾਈ ਬਿਜਲੀ ਨੇ ਪਿਛਲੇ 
ਸੱਤਰ ਸਾਲਾਂ ਦਾ ਰਿਕਾਡ ਤੋੜਿਆ ਏ
ਸਾਰੇ ਫੀਡਰ ਚੱਲ ਰਹੇ ਰਾਤ ਦਿਨ
ਮੂੰਹੋਂ ਕਹਿਕੇ ਸਰਕਾਰ ਨੇ ਮੁੱਲ ਮੋੜਿਆ ਏ

ਨਾਂ ੳਵਰ ਲੋਡ ਨਾਂ ਕੋਲੇ ਦਾ ਬਹਾਨਾਂ
ਸਰਕਾਰ ਦੀਆਂ ਸਿਫਤਾਂ ਕਿਸਾਨ ਕਰਨ ਸਾਰੇ
ਮੋਟਰਾਂ ਬੰਦ ਕਰ ਕਿਸਾਨ ਬੈਠਾ ਬੈਂਚ ਉਤੇ
ਕਹਿੰਦਾ ਵਾਹਿਗੁਰੂ ਦੇ ਵੇਖ ਰੰਗ ਨਿਆਰੇ

ਓਹੀ ਡੈਂਮ ਤੇ ਓਹੀ ਥਰਮਲ ਪਲਾਂਟ
ਨਵਾਂ ਏਥੇ ਕੁਝ ਨਾ ਲੱਗਿਆ ਏ
ਓਹੀ ਕੋਲਾ ਆਉਦਾ ਖਾਣਾਂ ਚੋਂ
ਹਾਕਮ ਦੇਸ਼ ਸੇਵਾ ਲਈ ਫਿਰੇ ਭੱਜਿਆ ਏ

ਇੱਕ ਮਹੀਨਾ ਬਿਜਲੀ ਦੀ ਲੋੜ ਹੁੰਦੀ
ਬਾਕੀ ਸਾਲ ਚਾਰ ਪੰਜ ਘੰਟਿਆ ਨਾਲ ਸਰ ਜਾਂਦਾ
ਇਹ ਨਾ ਸੋਚਿਆ ਪਿਛਲੀਆਂ ਸਰਕਾਰਾਂ ਨੇ
ਨਹੀਂ ਤੇ ਕਿੱਲਾ ਪਿਛਲੇ ਸਾਲਾਂ ’ਚ ਵੀ ਛੇਤੀ ਭਰ ਜਾਂਦਾ

ਰੰਗਲੇ ਪੰਜਾਬ ਦੀ ਸੇਵਾ ਕਰੋ ਦੇਸ਼ ਭਗਤ ਬਣਕੇ
ਸਾਰੇ ਸੰਸਾਰ ’ਚ ਤੁਹਾਡੀ ਜੈ ਜੈ ਕਾਰ ਹੋਵੇ
ਬਿਜਲੀ ਦੇ ਹੱਲ ਵਾਂਗ ਕਰੋ ਹੱਲ ਦੂਸਰੇ ਵੀ
ਲੋਕੀ ਕਹਿਣ ਫਿਰ ਇਹੋ ਜਿਹੀ ਸਰਕਾਰ ਹੋਵੇ