ਸਾਗ ਬਣਾਉਣ ਦਾ ਤਰੀਕਾ

ਸਰਦੀਆਂ ’ਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਪਰ ਜਦੋਂ ਅਸੀਂ ਘਰ ਸਾਗ ਬਣਾਉਂਦੇ ਹਾਂ ਤਾਂ ਇਸ ਦਾ ਸੁਆਦ ਪੂਰੀ ਤਰ੍ਹਾਂ ਨਹੀਂ ਮਿਲ ਪਾਉਂਦਾ। ਆਓ ਜਾਣਦੇ ਹਾਂ ਸਾਗ ਨੂੰ ਹੋਰ ਵਧੀਆ ਤਰੀਕੇ ਨਾਲ ਬਣਾਉਣ ਦਾ ਤਰੀਕਾ। ਸਰੌਂ, ਪਾਲਕ ਅਤੇ ਬਾਥੂ ਦੇ ਪੱਤਿਆਂ ਨੂੰ ਸਾਫ ਕਰਕੇ ਛਾਨਣੀ ’ਚ ਟੇਡਾ ਕਰਕੇ ਰੱਖ ਦਿਓ, ਤਾਂ ਜੋ ਫਾਲਤੂ ਪਾਣੀ ਨਿਕਲ ਜਾਏ।

ਸਮੱਗਰੀ: ਸਰੋਂ ਦਾ ਸਾਗ - 500 ਗ੍ਰਾਮ, ਪਾਲਕ 150 ਗ੍ਰਾਮ, ਬਾਥੂ 100 ਗ੍ਰਾਮ, ਟਮਾਟਰ 250 ਗ੍ਰਾਮ, ਪਿਆਜ਼ 1 (ਬਰੀਕ ਕਟਿਆ ਹੋਇਆ), ਲੱਸਣ 5 ਕਲੀਆਂ (ਬਰੀਕ ਕਟਿਆ ਹੋਇਆ), ਹਰੀ ਮਿਰਚ 2, ਅਦਰਕ 1 ਵੱਡੇ ਟੁਕੜੇ, ਸਰੋਂ ਦਾ ਤੇਲ 2 ਵੱਡੇ ਚੱਮਚ, ਬਟਰ/ਘਿਓ 2 ਵੱਡੇ ਚੱਮਚ, ਮੱਕੀ ਦਾ ਆਟਾ 1/4 ਕਪ, ਲਾਲ ਮਿਰਚ ਪਾਊਡਰ 1/4 ਛੋਟਾ ਚਮਚ, ਲੂਣ ਸਵਾਦ ਅਨੁਸਾਰ।

ਵਿਧੀ:-  ਸਰੋਂ, ਪਾਲਕ ਅਤੇ ਬਾਥੂ ਦੇ ਜ਼ਿਆਦਾ ਮੋਟੇ ਡੰਡਲ ਦਾ ਇਸਤੇਮਾਲ ਨਾ ਕਰੋ। ਸਾਗ ਬਣਾਉਣ ਲਈ ਮੱਕੀ ਦੇ ਆਟੇ ਨੂੰ ਭੁਨਣ ਦੀ ਬਜਾਏ ਕੱਚਾ ਹੀ ਘੋਲ ਕੇ ਉਸ ਸਮੇਂ ਮਿਲਾ ਸਕਦੇ ਹੋ, ਜਦੋਂ ਪੱਤੇ ਚੰਗੀ ਤਰ੍ਹਾਂ ਉਬਲ ਕੇ ਤਿਆਰ ਹੋ ਜਾਣ। ਸਾਗ ’ਚ ਉਬਾਲ ਆਉਣ ਤੋਂ ਬਾਅਦ 20-25 ਮਿੰਟ ਤੱਕ ਪਕਾਓ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨੂੰ ਚਲਾਉਂਦੇ ਰਹੋ। ਮੋਟੇ ਭਾਰੇ ਚਮਚ ਦੇ ਨਾਲ ਇਸ ਨੂੰ ਘੋਟੋ। ਜਦੋਂ ਸਾਗ ਚੰਗੀ ਤਰ੍ਹਾਂ ਘੁਲ ਕੇ ਤਿਆਰ ਹੋ ਜਾਏ ਉਸ ਤੋਂ ਬਾਅਦ ਹੀ ਇਸ ਤੇ ਤੜਕਾ ਪਾਓ।

ਮੱਕੀ ਦੇ ਆਟੇ ਨੂੰ ਭੁੰਨ ਕੇ ਪਾਉਣ ਨਾਲ ਸਾਗ ਜਲਦੀ ਵੀ ਬਣਦਾ ਹੈ ਅਤੇ ਸੁਆਦ ਵੀ। ਜੇਕਰ ਤੁਸੀਂ ਲਸਣ ਅਤੇ ਪਿਆਜ਼ ਪਸੰਦ ਕਰਦੇ ਹੋ ਤਾਂ ਇੱਕ ਪਿਆਜ਼ ਅਤੇ 4-5 ਕਲੀਆਂ ਲਸਣ ਕੱਟ ਕੇ ਜ਼ੀਰਾ ਭੁੰਨਣ ਤੋਂ ਬਾਅਦ ਪਾਓ ਅਤੇ ਪਿਆਜ਼ ਹਲਕਾ ਗੁਲਾਬੀ ਹੋਣ ਤੱਕ ਹੀ ਭੁੰਨੋ। ਬਾਕੀ ਮਸਾਲੇ ਉਸੇ ਤਰ੍ਹਾਂ ਹੀ ਪਾਓ। ਜਿਸ ਤਰ੍ਹਾਂ ਪਾਏ ਜਾਂਦੇ ਹਨ। ਮਸਾਲਿਆਂ ਨੂੰ ਘਿਓ ਛੱਡਣ ਤੱਕ ਪਕਾਓਗੇ ਤਾਂ ਸੁਆਦ ਹੋਰ ਵੀ ਜ਼ਿਆਦਾ ਹੋਵੇਗਾ।

ਸਾਗ ਨੂੰ ਦੇਸੀ ਸੁਆਦ ਦੇਣ ਲਈ ਇਸ ਨੂੰ ਕੁੱਕਰ ਦੀ ਬਜਾਏ ਕੜਾਈ ’ਚ ਹੀ ਪਕਾਓ। ਇਸ ਨੂੰ ਮਿਕਸੀ ’ਚ ਪੀਸਣ ਦੀ ਬਜਾਏ ਕੜਾਈ ’ਚ ਹੀ ਕੜਛੀ ਜਾਂ ਮੈਸ਼ਰ ਦੇ ਨਾਲ ਮੈਸ਼ ਕਰਕੇ ਦਰਦਰਾ ਪੀਸ ਲਓ। ਜੇਕਰ ਸਾਗ ਹਰੇ ਰੰਗ ਦਾ ਚਾਹੁੰਦੇ ਹੋ ਤਾਂ ਇਸ ਨੂੰ ਢੱਕੇ ਬਗੈਰ ਹੀ ਪਕਾਓ।

ਕੁਝ ਲੋਕ ਸਾਗ ’ਚ ਰਾਈ ਦਾ ਇਸਤੇਮਾਲ ਕਰਦੇ ਹਨ ਜਦੋਂ ਕਿ ਸਾਗ ’ਚ ਰਾਈ ਦਾ ਤੜਕਾ ਨਹੀਂ ਲੱਗਦਾ। ਸਾਗ ਜੇਕਰ ਕਰਾਰਾ ਪਸੰਦ ਕਰਦੇ ਹੋ ਤਾਂ ਇਸ ’ਚ ਹਰੀ ਮਿਰਚ ਹੋਰ ਪਾ ਸਕਦੇ ਹੋ। ਸਾਗ ’ਚ ਜੇਕਰ ਘਿਓ ਦੀ ਜਗ੍ਹਾਂ ’ਤੇ ਦੇਸੀ ਮੱਖਣ ਪਾਓਗੇ ਤਾਂ ਇਸ ਦੇ ਨਾਲ ਸੁਆਦ ਵਧੇਗਾ ਹੀ ਨਹੀਂ ਸਗੋਂ ਦੋਗੁਣਾ ਹੋ ਜਾਵੇਗਾ।